ਸਿੱਖਿਆ ਮੰਤਰਾਲਾ
                
                
                
                
                
                
                    
                    
                        ਮਈ, 2021 ਵਿੱਚ ਤੈਅ ਕੀਤੀਆਂ ਸਾਰੀਆਂ ਔਫਲਾਈਨ ਪ੍ਰੀਖਿਆਵਾਂ ਮੁਲਤਵੀ
                    
                    
                        
                    
                
                
                    Posted On:
                03 MAY 2021 7:20PM by PIB Chandigarh
                
                
                
                
                
                
                ਕੋਵਿਡ - 19 ਦੀ ਦੂਜੀ ਲਹਿਰ ਕਾਰਨ, ਸਿੱਖਿਆ ਮੰਤਰਾਲੇ ਨੇ ਮਈ, 2021 ਦੇ ਮਹੀਨੇ ਵਿੱਚ ਤੈਅ ਕੀਤੀਆਂ ਸਾਰੀਆਂ ਔਫਲਾਈਨ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਤਾਕੀਦ ਕੀਤੀ।
ਕੇਂਦਰੀ ਫੰਡ ਪ੍ਰਾਪਤ ਸੰਸਥਾਵਾਂ ਦੇ ਸਾਰੇ ਮੁਖੀਆਂ ਨੂੰ ਸੰਬੋਧਿਤ ਕਰਦਿਆਂ ਇੱਕ ਪੱਤਰ ਵਿੱਚ, ਉੱਚ ਸਿੱਖਿਆ ਬਾਰੇ ਸਕੱਤਰ ਸ਼੍ਰੀ ਅਮਿਤ ਖਰੇ ਨੇ ਸੰਸਥਾਵਾਂ ਨੂੰ ਮਈ, 2021 ਦੇ ਮਹੀਨੇ ਵਿੱਚ ਤੈਅ ਕੀਤੀਆਂ ਸਾਰੀਆਂ ਔਫ਼ਲਾਈਨ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਆਨ ਲਾਈਨ ਪ੍ਰੀਖਿਆਵਾਂ ਆਦਿ ਜਾਰੀ ਰੱਖੀਆਂ ਜਾ ਸਕਦੀਆਂ ਹਨ।
ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੂਨ, 2021 ਦੇ ਪਹਿਲੇ ਹਫ਼ਤੇ ਫੈਸਲੇ ਦੀ ਸਮੀਖਿਆ ਕੀਤੀ ਜਾਏਗੀ।
ਅਦਾਰਿਆਂ ਨੂੰ ਅੱਗੇ ਇਹ ਸਲਾਹ ਦਿੱਤੀ ਗਈ ਹੈ ਕਿ ਜੇ ਕਿਸੇ ਨੂੰ ਕਿਸੇ ਸੰਸਥਾ ਦੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਨੂੰ ਤੁਰੰਤ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਜਲਦੀ ਤੋਂ ਜਲਦੀ ਪ੍ਰੇਸ਼ਾਨੀ ਤੋਂ ਬਾਹਰ ਆ ਸਕੇ। ਸਾਰੇ ਅਦਾਰਿਆਂ ਨੂੰ ਯੋਗ ਵਿਅਕਤੀਆਂ ਨੂੰ ਟੀਕਾਕਰਨ ਲਈ ਉਤਸ਼ਾਹਤ ਕਰਨ ਲਈ ਕਿਹਾ ਗਿਆ ਹੈ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿ ਹਰ ਕੋਈ ਸੁਰੱਖਿਅਤ ਰਹਿਣ ਲਈ ਕੋਵਿਡ -19 ਸਬੰਧੀ ਉਚਿਤ ਵਿਵਹਾਰ ਦੀ ਪਾਲਣਾ ਕਰੇ।
*****
                
                
                
                
                
                (Release ID: 1715820)
                Visitor Counter : 259