ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਮਹਾਮਹਿਮ ਉਰਸੁਲਾ ਵੌਨ ਡੇਰ ਲੇਯੇਨ ਦੇ ਦਰਮਿਆਨ ਟੈਲੀਫੋਨ ‘ਤੇ ਗੱਲਬਾਤ

Posted On: 03 MAY 2021 2:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਮਹਾਮਹਿਮ ਉਰਸੁਲਾ ਵੌਨ ਡੇਰ ਲੇਯੇਨ ਦੇ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ।

ਦੋਹਾਂ ਨੇਤਾਵਾਂ ਨੇ ਕੋਵਿਡ - 19 ਦੀ ਦੂਸਰੀ ਲਹਿਰ ਨੂੰ ਨਿਯੰਤ੍ਰਿਤ ਕਰਨ ਦੇ ਲਈ ਭਾਰਤ ਦੁਆਰਾ ਕੀਤੇ ਜਾ ਰਹੇ ਪ੍ਰਯਤਨਾਂ ਸਮੇਤ ਭਾਰਤ ਅਤੇ ਯੂਰਪੀਅਨ ਸੰਘ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਵਿਚਾਰਾਂ ਦਾ ਅਦਾਨ - ਪ੍ਰਦਾਨ ਕੀਤਾ ।  ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੋਵਿਡ-19 ਦੀ ਦੂਸਰੀ ਲਹਿਰ  ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਤੇਜ਼ ਸਹਿਯੋਗ ਦੇਣ ਦੇ ਲਈ ਯੂਰਪੀਅਨ ਸੰਘ ਅਤੇ ਉਸ ਦੇ ਮੈਂਬਰ ਦੇਸ਼ਾਂ ਦੀ ਪ੍ਰਸ਼ੰਸਾ ਕੀਤੀ ।

ਦੋਹਾਂ ਨੇਤਾਵਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਪਿਛਲੇ ਸਾਲ ਜੁਲਾਈ ਵਿੱਚ ਹੋਏ ਭਾਰਤ-ਯੂਰਪੀਅਨ ਸੰਘ ਸਿਖਰ ਸੰਮੇਲਨ ਦੇ ਬਾਅਦ ਤੋਂ ਆਪਸੀ ਰਣਨੀਤਕ ਸਾਂਝੇਦਾਰੀ ਵਿੱਚ ਨਵੇਂ ਸਿਰੇ ਤੋਂ ਤੇਜ਼ੀ ਆਈ ਹੈ ।  ਦੋਹਾਂ ਨੇਤਾਵਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਭਾਰਤ - ਯੂਰਪੀਅਨ ਸੰਘ  ਦੇ ਨੇਤਾਵਾਂ ਦੀ 8 ਮਈ 2021 ਨੂੰ ਵਰਚੁਅਲ ਫਾਰਮੈਟ ਵਿੱਚ ਹੋਣ ਵਾਲੀ ਅਗਲੀ ਬੈਠਕ ਭਾਰਤ - ਯੂਰਪੀਅਨ ਸੰਘ  ਦੇ ਦਰਮਿਆਨ ਪਹਿਲਾਂ ਤੋਂ ਹੀ ਚਲੇ ਆ ਰਹੇ ਬਹੁ-ਆਯਾਮੀ ਸਬੰਧਾਂ ਨੂੰ ਨਵੇਂ ਸਿਰੇ ਤੋਂ ਗਤੀ ਪ੍ਰਦਾਨ ਕਰਨ ਦਾ ਇੱਕ ਮਹੱਤਵਪੂਰਨ ਅਵਸਰ ਹੈ ।

ਭਾਰਤ - ਯੂਰਪੀਅਨ ਸੰਘ  ਦੇ ਨੇਤਾਵਾਂ ਦੀ ਅਗਲੀ ਬੈਠਕ ਯੂਰਪੀਅਨ ਸੰਘ+27  ਦੇ ਫਾਰਮੈਟ ਵਿੱਚ ਹੋਣ ਵਾਲੀ ਪਹਿਲੀ ਬੈਠਕ ਹੋਵੇਗੀ ਅਤੇ ਇਹ ਭਾਰਤ-ਯੂਰਪੀਅਨ ਸੰਘ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ  ਦੇ ਦੋਵੇਂ ਪੱਖਾਂ ਦੀ ਸਾਂਝੀ ਆਕਾਂਖਿਆ ਨੂੰ ਦਰਸਾਉਦੀਂ ਹੈ ।

 

***

ਡੀਐੱਸ


(Release ID: 1715728) Visitor Counter : 193