ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ 'ਤੇ ਭਾਰਤ ਦੀ ਕੁੱਲ ਕੋਵਿਡ 19 ਟੀਕਾਕਰਨ ਕਵਰੇਜ 15.68 ਕਰੋੜ ਤੋਂ ਪਾਰ ਹੋਈ


ਫੇਜ਼ -3 ਦੇ ਪਹਿਲੇ ਦਿਨ 18-44 ਸਾਲ ਦੇ ਉਮਰ ਸਮੂਹ ਦੇ 86 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾਉਂਦੇ ਹੋਏ , ਪਿਛਲੇ 24 ਘੰਟਿਆਂ ਦੌਰਾਨ 3 ਲੱਖ ਤੋਂ ਵੱਧ ਸਿਹਤਯਾਬੀ ਦੇ ਮਾਮਲੇ ਦਰਜ

Posted On: 02 MAY 2021 10:29AM by PIB Chandigarh

ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਅਤੇ ਸਰਕਾਰ ਦੇ ਦਿ੍ਸ਼ਟੀਕੋਣ ਅਨੁਸਾਰ ਸਾਰਥਕ ਪਹੁੰਚ ਰੱਖਦੇ ਹੋਏ ਦੇਸ਼ ਵਿੱਚ ਕੋਵਿਡ -19 ਮਹਾਮਾਰੀ ਦੀ ਰੋਕਥਾਮ, ਕੰਟੇਨਮੈਂਟ ਅਤੇ ਪ੍ਰਬੰਧਨ ਲਈ ਪੰਜ-ਨੁਕਾਤੀ ਰਣਨੀਤੀ ਬਣਾਈ ਹੈ। ਟੀਕਾਕਰਨ, ਪੰਜ- ਨੁਕਾਤੀ ਰਣਨੀਤੀ ਦਾ ਇਕ ਅਨਿੱਖੜਵਾਂ ਅੰਗ ਮੰਨਿਆ ਜਾ ਰਿਹਾਹੈ, ਜਿਸ ਵਿੱਚ ਟੈਸਟ, ਟ੍ਰੈਕ, ਟ੍ਰੀਟ, ਅਤੇ ਕੋਵਿਡ ਅਨੁਕੂਲ ਵਿਵਹਾਰ ਵੀ ਸ਼ਾਮਲ ਹਨ ।

ਕੋਵਿਡ -19 ਟੀਕਾਕਰਨ ਦੀ ਲਿਬਰਲਾਈਜ਼ੇਸ਼ਨ ਐਂਡ ਐਕਸਲਰੇਟਿਡ ਫੇਜ਼ -3 ਰਣਨੀਤੀ ਕੱਲ (1 ਮਈ 2021) ਤੋਂ ਲਾਗੂ ਹੋ ਗਈ ਹੈ । ਨਵੇਂ ਯੋਗ ਆਬਾਦੀ ਸਮੂਹਾਂ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਨੂੰ ਸ਼ੁਰੂ ਕੀਤੀ ਕਰ ਦਿੱਤੀ ਗਈ ਸੀ ।

ਦੇਸ਼ ਭਰ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ 19 ਵੈਕਸੀਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 15.68 ਕਰੋੜ ਨੂੰ ਪਾਰ ਕਰ ਗਈ ਹੈ, ਜਦੋਂ ਕਿ ਦੇਸ਼-ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਕੱਲ੍ਹ ਸ਼ੁਰੂਆਤ ਕੀਤੀ ਗਈ ਸੀ।

18ਤੋਂ 44 ਸਾਲ ਦੀ ਉਮਰ ਵਰਗ  ਦੇ 86,023 ਲਾਭਪਾਤਰੀਆਂ ਨੇ 11 ਰਾਜਾਂ ਵਿੱਚ ਆਪਣੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਹਾਸਿਲ ਕੀਤੀ ਹੈ । ਇਹ ਰਾਜ ਹਨ- ਛੱਤੀਸਗੜ੍ਹ (987), ਦਿੱਲੀ (1,472), ਗੁਜਰਾਤ (51,622), ਜੰਮੂ-ਕਸ਼ਮੀਰ (201), ਕਰਨਾਟਕ (649), ਮਹਾਰਾਸ਼ਟਰ (12,525), ਓਡੀਸ਼ਾ (97), ਪੰਜਾਬ (298), ਰਾਜਸਥਾਨ (1853), ਤਾਮਿਲਨਾਡੂ (527) ਅਤੇ ਉਤਰ ਪ੍ਦੇਸ਼ (15,792)।

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 22,93,911 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ  15,68,16,031 ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 94,28,490 ਸਿਹਤਸੰਭਾਲ ਵਰਕਰ (ਪਹਿਲੀ ਖੁਰਾਕ), 62,65,397 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,27,57,529 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 69,22,093 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-45 ਉਮਰ ਵਰਗ ਦੇ ਅਧੀਨ 86,023 ਲਾਭਪਾਤਰੀ ਸ਼ਾਮਲ ਹਨ (ਪਹਿਲੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 5,26,18,135 (ਪਹਿਲੀ ਖੁਰਾਕ ) ਅਤੇ 1,14,49,310  (ਦੂਜੀ ਖੁਰਾਕ), ਅਤੇ 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀ 5,32,80,976  (ਪਹਿਲੀ ਖੁਰਾਕ) ਅਤੇ 40,08,078  (ਦੂਜੀ ਖੁਰਾਕ) ਸ਼ਾਮਲ ਹਨ ।

 

ਸਿਹਤ ਸੰਭਾਲ  ਵਰਕਰ

ਫਰੰਟ ਲਾਈਨ ਵਰਕਰ

18 ਤੋਂ 44 ਸਾਲ

45 ਤੋਂ  60 ਸਾਲ

60 ਸਾਲ ਤੋਂ ਵੱਧ

 

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਕੁੱਲ 

94,28,490

62,65,397

1,27,57,529

69,22,093

86,023

5,32,80,976

40,08,078

5,26,18,135

1,14,49,310

15,68,16,031

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 67.00 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 

 

ਪਿਛਲੇ 24 ਘੰਟਿਆਂ ਵਿੱਚ 18 ਲੱਖ ਤੋਂ ਵੱਧ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੈ।

ਟੀਕਾਰਕਨ ਮੁਹਿੰਮ ਦੇ 106 ਵੇਂ ਦਿਨ (1 ਮਈ 2021) ਨੂੰ, 18,26,219 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ

11,14,214 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 15,968 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ  ਅਤੇ 7,12,005 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

 

 

 

ਤਾਰੀਖ: 1 ਮਈ 2021 (106 ਵੇਂ ਦਿਨ)

ਸਿਹਤ ਸੰਭਾਲ 

ਵਰਕਰ

ਫਰੰਟ ਲਾਈਨ ਵਰਕਰ

18 ਤੋਂ 44 ਸਾਲ 

45 ਤੋਂ <60 ਸਾਲ 

60 ਸਾਲਾਂ ਤੋਂ ਵੱਧ

ਕੁੱਲ ਪ੍ਰਾਪਤੀ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

16,351

23,482

1,99,460

1,06,978

86,023

5,72,861

2,33,148

2,39,519

3,48,397

11,14,214

7,12,005

                       

 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,59,92,271 ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ 81.77 ਫੀਸਦ ਦਰਜ ਕੀਤੀ ਜਾ ਰਹੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,07,865 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।

 ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 75.59 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

 

 

ਪਿਛਲੇ 24 ਘੰਟਿਆਂ ਦੌਰਾਨ 3,92,488 ਨਵੇਂ ਕੇਸ ਸਾਹਮਣੇ ਆਏ ਹਨ।

 

ਦਸ  ਰਾਜਾਂ - ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਛੱਤੀਸਗੜ, ਪੱਛਮੀ ਬੰਗਾਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਵਿੱਚੋਂ 72.72 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 63,282 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚੋਂ 40,990 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕੇਰਲ ਵਿੱਚ 35,636 ਨਵੇਂ ਮਾਮਲੇ ਦਰਜ ਹੋਏ ਹਨ

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 33,49,644 ‘ਤੇ ਪਹੁੰਚ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 17.13 ਫੀਸਦ ਬਣਦਾ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 80,934 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ ।

12 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 81.22 ਫੀਸਦ ਦਾ ਯੋਗਦਾਨ ਪਾ ਰਹੇ ਹਨ ।

 

 

ਹੁਣ ਤੱਕ 29 ਕਰੋੜ ਤੋਂ ਵੀ ਵੱਧ ਟੈਸਟ ਕੀਤੇ ਜਾ ਚੁੱਕੇ ਹਨ ਜਦੋਂ ਕਿ ਕੁੱਲ ਪੋਜ਼ੀਟੀਵਿਟੀ ਦਰ 6.74 ਫੀਸਦ  ਹੋ ਗਈ ਹੈ ।

       

ਕੌਮੀ ਪੱਧਰ 'ਤੇ ਕੁੱਲ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.10 ਫ਼ੀਸਦ 'ਤੇ ਖੜੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,689 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ  ਮੌਤਾਂ ਵਿੱਚ 10 ਸੂਬਿਆਂ ਵੱਲੋਂ 76.01 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (802) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ  ਦਿੱਲੀ ਵਿੱਚ ਰੋਜ਼ਾਨਾ 412 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 

 

4 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ ।

ਇਹ ਹਨ -  ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਲਕਸ਼ਦੀਪ, ਅਰੁਣਾਚਲ ਪ੍ਰਦੇਸ਼, ਅਤੇ ਮਿਜੋਰਮ ।

 

****************

ਐਮ.ਵੀ.


(Release ID: 1715610) Visitor Counter : 277