ਵਣਜ ਤੇ ਉਦਯੋਗ ਮੰਤਰਾਲਾ

ਵਿਅਕਤੀਗਤ ਵਰਤੋਂ ਲਈ ਆਕਸੀਜਨ ਕੰਸਨਟ੍ਰੇਟਰਸ ਦੀ ਦਰਾਮਦ ਨੂੰ ਛੋਟ ਸ਼੍ਰੇਣੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ

Posted On: 01 MAY 2021 1:00PM by PIB Chandigarh

ਸਰਕਾਰ ਨੇ ਵਿਅਕਤੀਗਤ ਵਰਤੋਂ ਲਈ ਡਾਕ , ਕੋਰੀਅਰ ਜਾਂ ਈ ਕਾਮਰਸ ਪੋਰਟਲ ਰਾਹੀਂ ਦਰਾਮਦ ਕੀਤੇ ਜਾਣ ਵਾਲੇ ਆਕਸੀਜਨ ਕੰਸਨਟ੍ਰੇਟਰਸ ਨੂੰ ਛੋਟ ਸ਼੍ਰੇਣੀ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ । ਇਸ ਸੂਚੀ ਵਿੱਚ ਕਸਟਮ ਕਲੀਅਰੈਂਸ (ਤੋਹਫੇ ਵਜੋਂ) ਮਿਲਦੀ ਹੈ । ਇਹ ਛੋਟ 31 ਜੁਲਾਈ 2021 ਤੱਕ ਵੈਧ ਰਹੇਗੀ । ਵਣਜ ਤੇ ਉਦਯੋਗ ਮੰਤਰਾਲੇ ਦੇ ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ 30 ਅਪ੍ਰੈਲ 2021 ਨੂੰ ਕਿਹਾ ਹੈ ਕਿ ਵਿਦੇਸ਼ੀ ਵਪਾਰ ਨੀਤੀ 2015—20 ਦੇ ਪਹਿਰੇ 2.25 ਨੂੰ ਇਸ ਮਕਸਦ ਲਈ ਸੋਧਿਆ ਗਿਆ ਹੈ ।

https://ci5.googleusercontent.com/proxy/EmwwKLz7zjBWmhdVdWu7iTsK0SP0iUrqWx4qvlf0WqKMEueibQFGYkIQGnu1hmeQS8w-IIDPbDQzNtdRZRBKPJK2xMLxMQ4QGIPtC_GSlYGtok29QlUaGrIufw=s0-d-e1-ft#https://static.pib.gov.in/WriteReadData/userfiles/image/image001FX82.png


 

********************

ਵਾਈ ਬੀ / ਐੱਸ ਐੱਸ(Release ID: 1715400) Visitor Counter : 188