ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਸਰਕਾਰ ਨੇ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 16.33 ਕਰੋੜ ਵੈਕਸੀਨੇਸ਼ਨ ਖੁਰਾਕਾਂ ਮੁਫ਼ਤਵਿੱਚ ਮੁਹੱਈਆ ਕਰਵਾਈਆਂ ਹਨ

ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਅਜੇ ਵੀ 1 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬੱਧ ਹਨ

ਇਸ ਤੋਂ ਇਲਾਵਾ 19 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰਮੁਹੱਈਆ ਕਰਵਾਈਆਂ ਜਾਣਗੀਆਂ

Posted On: 30 APR 2021 12:23PM by PIB Chandigarh

ਟੀਕਾਕਰਨ ਮਹਾਮਾਰੀ ਨਾਲ ਲੜਨ ਲਈ ਭਾਰਤ ਸਰਕਾਰ ਵੱਲੋਂ ਅਪਣਾਈ ਜਾ ਰਹੀ 5 ਨੁਕਾਤੀ ਰਣਨੀਤੀ ਦਾ ਇੱਕ ਅਹਿਮ

ਥੰਮ ਹੈ । ਇਸ ਰਣਨੀਤੀ ਵਿੱਚ ਟੈਸਟ , ਟਰੈਕ , ਟ੍ਰੀਟ ਅਤੇ ਕੋਵਿਡ ਅਨੁਕੂਲ ਵਿਵਹਾਰ ਵੀ ਸ਼ਾਮਲ ਹਨ । ਭਾਰਤ ਸਰਕਾਰ ਕੋਵਿਡ 19 ਮਹਾਮਾਰੀ ਖਿਲਾਫ ਚੱਲ ਰਹੀ ਲੜਾਈ ਵਿੱਚ ਸੁਚੱਜੇ ਢੰਗਨਾਲ ਅਗਵਾਈ ਕਰ ਰਹੀ ਹੈ । ਮਹਾਮਾਰੀ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਕੇਂਦਰ ਸਰਕਾਰ ਨੇ ਕਈ ਸਰਗਰਮ ਕਦਮ ਚੁੱਕੇ ਹਨ।

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫਤ (ਲਗਭਗ ਸਵੇਰੇ 8 ਵਜੇ ਤੱਕ ਪ੍ਰਾਪਤ ਅੰਕ

ੜਿਆਂ)  ਲਗਭਗ 16.33 ਕਰੋੜ ਟੀਕਾ ਖੁਰਾਕਾਂ (16,33,85,030)ਮੁਹੱਈਆ ਕਰਵਾਈਆਂ ਗਈਆਂ ਹਨ ।

ਇਸ ਕੁੱਲ ਖ਼ਪਤ ਵਿੱਚ ਖਰਾਬ ਹੋਈਆਂ ਖੁਰਾਕਾਂ ਸਮੇਤ ਵਰਤੋਂ ਵਿੱਚ ਆਈਆਂ ਖੁਰਾਕਾਂ ਦੀ ਗਿਣਤੀ 15,33,56,503 ਬਣਦੀ ਹੈ ।

ਇੱਕ ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਨ ਖੁਰਾਕਾਂ (1,00,28,527) ਅਜੇ ਵੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਉਪਲਬੱਧ ਹਨ ।

ਅਗਲੇ ਤਿੰਨ ਦਿਨਾਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ ਲਗਭਗ 20 ਲੱਖ (19,81,110) ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ ।

 

*********************************

ਐਮ.ਵੀ.

ਐਚਐਫਡਬਲਯੂ / ਕੋਵਿਡ ਟੀਕਾ ਡੇਟਾ / 30 ਅਪ੍ਰੈਲ 2021/3 (Release ID: 1715074) Visitor Counter : 107