ਰਸਾਇਣ ਤੇ ਖਾਦ ਮੰਤਰਾਲਾ

ਖਾਦ ਕੰਪਨੀਆਂ ਕੋਵਿਡ ਮਰੀਜ਼ਾਂ ਲਈ 50 ਮੀਟ੍ਰਿਕ ਟਨ ਪ੍ਰਤੀ ਦਿਨ ਮੈਡੀਕਲ ਆਕਸੀਜਨ ਸਪਲਾਈ ਕਰਨਗੀਆਂ

Posted On: 28 APR 2021 11:47AM by PIB Chandigarh

ਜਹਾਜ਼ਰਾਣੀ ਤੇ ਬੰਦਰਗਾਹ ਰਾਜ ਮੰਤਰੀ (ਸੁਤੰਤਰ ਚਾਰਜ) ਤੇ ਖਾਦਾਂ ਤੇ ਰਸਾਇਣ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਜਨਤਕ ਖੇਤਰ , ਤੇ ਨਿਜੀ ਖੇਤਰ ਦੇ ਨਾਲ ਨਾਲ ਸਹਿਕਾਰੀ ਖੇਤਰ ਦੀਆਂ ਖਾਦ ਕੰਪਨੀਆਂ ਨਾਲ ਉਹਨਾਂ ਦੇ ਪਲਾਂਟਾਂ ਵਿੱਚ ਆਕਸੀਜਨ ਉਤਪਾਦਨ ਦੀਆਂ ਸੰਭਾਵਨਾਵਾਂ ਪਤਾ ਲਗਾਉਣ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕੀਤੀ । 
ਸ਼੍ਰੀ ਮਾਂਡਵੀਯਾ ਨੇ ਆਪਣੀ ਮੌਜੂਦਾ ਆਕਸੀਜਨ ਉਤਪਾਦਨ ਦੀ ਸਮਰੱਥਾ ਨੂੰ ਵਧਾ ਕੇ ਮੈਡੀਕਲ ਗ੍ਰੇਡ ਆਕਸੀਜਨ ਹਸਪਤਾਲਾਂ ਨੂੰ ਸਪਲਾਈ ਕਰਕੇ ਇਸ ਮਹਾਮਾਰੀ ਮੌਕੇ ਸਮਾਜ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ । ਖਾਦ ਕੰਪਨੀਆਂ ਨੇ ਰਾਜ ਮੰਤਰੀ ਦੀ ਪਹਿਲਕਦਮੀ ਨੂੰ ਜੀ ਆਇਆਂ ਆਖਿਆ ਹੈ ਅਤੇ ਕੋਵਿਡ 19 ਸਥਿਤੀ ਖਿਲਾਫ ਲੜਾਈ ਲਈ ਭਾਰਤ ਸਰਕਾਰ ਦੇ ਯਤਨਾਂ ਵਿੱਚ ਸ਼ਾਮਲ ਹੋਣ ਲਈ ਦਿਲਚਸਪੀ ਦਿਖਾਈ ਹੈ । ਮੀਟਿੰਗ ਦੇ ਨਤੀਜੇ ਹੇਠ ਲਿਖੇ ਹਨ :—
1.   ਇੱਫਕੋ (ਆਈ ਐੱਫ ਐੱਫ ਸੀ ਓ) ਆਪਣੇ ਗੁਜਰਾਤ ਵਿਚਲੇ ਕਾਲੋਲ ਇਕਾਈ ਵਿੱਚ 200 ਕਿਊਬਿਕ ਪ੍ਰਤੀ ਘੰਟਾ ਸਮਰੱਥਾ ਵਾਲਾ ਆਕਸੀਜਨ ਪਲਾਂਟ ਲਗਾ ਰਹੀ ਹੈ ਤੇ ਉਸ ਦੀ ਕੁਲ ਸਮਰੱਥਾ 33,000 ਕਿਊਬਿਕ ਮੀਟਰ ਪ੍ਰਤੀ ਦਿਨ ਹੋ ਜਾਵੇਗੀ । 
2.   ਜੀ ਐੱਸ ਐੱਫ ਸੀ ਨੇ ਆਪਣੇ ਪਲਾਂਟਾਂ ਵਿੱਚ ਛੋਟੀ ਜਿਹੀ ਸੋਧ ਕੀਤੀ ਹੈ ਅਤੇ ਤਰਲ ਆਕਸੀਜਨ ਸਪਲਾਈ ਸ਼ੁਰੂ ਕਰ ਦਿੱਤੀ ਹੈ । 
3.   ਜੀ ਐੱਨ ਐੱਫ ਸੀ ਨੇ ਏਅਰ ਸੈਪਰੇਸ਼ਨ ਯੁਨਿਟ ਸ਼ੁਰੂ ਕਰਨ ਤੋਂ ਬਾਅਦ ਮੈਡੀਕਲ ਉਦੇਸ਼ ਲਈ ਤਰਲ ਆਕਸੀਜਨ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ । 
4.   ਜੀ ਐੱਸ ਐੱਫ ਐੱਸ ਅਤੇ ਜੀ ਐੱਨ ਐੱਫ ਸੀ ਨੇ ਆਪਣੀ ਆਕਸੀਜਨ ਉਤਪਾਦਨ ਸਮਰੱਥਾਵਾਂ ਦੀ ਪ੍ਰਕਿਰਿਆ ਨੂੰ ਪਹਿਲਾਂ ਹੀ ਵਧਾਉਣਾ ਸ਼ੁਰੂ ਕਰ ਦਿੱਤਾ ਹੈ । 
5.   ਬਾਕੀ ਖਾਦ ਕੰਪਨੀਆਂ ਸੀ ਐੱਸ ਆਰ ਫੰਡਿੰਗ ਰਾਹੀਂ ਦੇਸ਼ ਵਿੱਚ ਚੋਣਵੀਆਂ ਥਾਵਾਂ ਦੇ ਪਲਾਂਟਾਂ / ਹਸਪਤਾਲਾਂ ਵਿੱਚ ਮੈਡੀਕਲ ਪਲਾਂਟ ਸਥਾਪਿਤ ਕਰਨਗੀਆਂ । 
ਕੁਲ ਮਿਲਾ ਕੇ ਖਾਦ ਪਲਾਂਟਾਂ ਵੱਲੋਂ ਕੋਵਿਡ ਮਰੀਜ਼ਾਂ ਲਈ ਲਗਭਗ 50 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਪ੍ਰਤੀ ਦਿਨ ਉਪਲਬੱਧ ਕਰਵਾ ਸਕਣ ਦੀ ਸੰਭਾਵਨਾ ਹੈ । ਇਹ ਕਦਮ ਆਉਂਦੇ ਦਿਨਾ ਵਿੱਚ ਦੇਸ਼ ਵਿੱਚ ਹਸਪਤਾਲਾਂ ਨੂੰ ਮੈਡੀਕਲ ਗ੍ਰੇਡ ਆਕਸੀਜਨ ਦੀ ਸਪਲਾਈ ਨੂੰ ਵਧਾਉਣਗੇ । 

 

*****************************

ਐੱਮ ਸੀ / ਕੇ ਪੀ / ਏ ਕੇ 
 



(Release ID: 1714752) Visitor Counter : 169