ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈੱਸ ਦੁਆਰਾ ਦੇਸ਼ ਵਿੱਚ ਕੁੱਲ ਆਕਸੀਜਨ ਡਿਲੀਵਰੀ ਕੱਲ੍ਹ ਸਵੇਰੇ ਤੱਕ 450 ਮੀਟ੍ਰਿਕ ਦੇ ਅੰਕੜਿਆਂ ਨੂੰ ਪਾਰ ਕਰ ਜਾਵੇਗੀ


ਦਿੱਲੀ ਅਤੇ ਉੱਤਰ ਪ੍ਰਦੇਸ਼ ਲਈ ਰਵਾਨਾ ਆਕਸੀਜਨ ਐਕਸਪ੍ਰੈੱਸ ਇਸ ਸਮੇਂ ਆਪਣੀ ਮੰਜ਼ਿਲ ਵੱਲ ਵਧ ਰਹੀ ਹੈ

ਅਤਿਰਿਕਤ ਮਾਤਰਾ ਵਿੱਚ ਆਕਸੀਜਨ ਲੈਣ ਲਈ ਲਖਨਊ ਤੋਂ ਅੱਜ ਰਾਤ ਇੱਕ ਹੋਰ ਰੇਲਗੱਡੀ ਬੋਕਾਰੋ ਲਈ ਰਵਾਨਾ ਹੋ ਸਕਦੀ ਹੈ

Posted On: 26 APR 2021 5:35PM by PIB Chandigarh

ਕੁਝ ਦਿਨ ਪਹਿਲਾ ਮੁੰਬਈ ਤੋਂ ਵਿਸ਼ਾਖਾਪਟਨਮ ਲਈ ਖਾਲੀ ਟੈਂਕਰ ਲੈ ਕੇ ਆਕਸੀਜਨ ਲੈਣ ਪਹਿਲੀ ਰੇਲਗੱਡੀ ਨਿਕਲੀ ਸੀ। ਉਦੋਂ ਤੋਂ ਹੁਣ ਤੱਕ ਭਾਰਤੀ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 302 ਮੀਟ੍ਰਿਕ ਟਨ ਆਕਸੀਜਨ ਦੀ ਸੁਰੱਖਿਅਤ ਸਪਲਾਈ ਕੀਤੀ ਹੈ। ਇਸ ਦੇ ਇਲਾਵਾ 154 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਆਕਸੀਜਨ ਐਕਸਪ੍ਰੈੱਸ ਅਲਗ-ਅਲਗ ਮੰਜ਼ਿਲ ਵੱਲ ਵਧ ਰਹੀਆਂ ਹਨ।  ਭਾਰਤੀ ਰੇਲਵੇ ਨੇ ਜੀਵਨ ਰੱਖਿਆ ਆਕਸੀਜਨ ਦੇ ਸਾਰੇ ਇੱਛੁਕ ਰਾਜਾਂ ਵਿੱਚ ਸਪਲਾਈ ਦੀ ਚੁਣੌਤੀ ਸਵੀਕਾਰ ਕੀਤੀ ਹੈ।  

 

ਛੱਤਸੀਗੜ੍ਹ ਦੇ ਰਾਯਗੜ ਤੋਂ ਆਕਸੀਜਨ ਦੇ ਚਾਰ ਟੈਂਕਰ ਲੈ ਕੇ ਰਵਾਨਾ ਹੋਏ ਇੱਕ ਆਕਸੀਜਨ ਐਕਸਪ੍ਰੈੱਸ ਦੇ ਅੱਜ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। 

ਮਹਾਰਾਸ਼ਟਰ ਦੇ ਲੋਕਾਂ ਲਈ ਗੁਜਰਾਤ ਦੇ ਰਾਜਕੋਟ, ਹਾਪਾ ਤੋਂ 3 ਟੈਂਕਰਾਂ ਵਿੱਚ 44 ਮੀਟ੍ਰਿਕ ਟਨ ਆਕਸੀਜਨ ਲੈ ਕੇ ਨਿਕਲੀ ਰੇਲਗੱਡੀ ਅੱਜ ਮੁੰਬਈ ਦੇ ਨਜ਼ਦੀਕ ਕਲੰਬੋਲੀ ਪਹੁੰਚ ਗਈ।

ਇੱਕ ਹੋਰ ਰੇਲਗੱਡੀ ਪੰਜ ਟੈਂਕਰਾਂ ਵਿੱਚ 90 ਮੀਟ੍ਰਿਕ ਟਨ ਆਕਸੀਜਨ (5 ਟੈਂਕਰਾਂ ਵਿੱਚ) ਲੈ ਕੇ ਝਾਰਖੰਡ ਦੇ ਬੋਕਾਰੋ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਲਈ ਰਵਾਨਾ ਹੋ ਚੁੱਕੀ ਹੈ। ਇਸ ਆਕਸੀਜਨ ਐਕਸਪ੍ਰੈੱਸ ਦੇ ਕੱਲ੍ਹ ਸਵੇਰੇ ਲਖਨਊ ਪਹੁੰਚਣ ਦੀ ਸੰਭਾਵਨਾ ਹੈ। 

ਲਖਨਊ ਤੋਂ ਇੱਕ ਹੋਰ ਆਕਸੀਜਨ ਐਕਸਪ੍ਰੈੱਸ ਹੋਰ ਆਕਸੀਜਨ ਲੈਣ ਲਈ ਬੋਕਾਰੋ ਲਈ ਜਲਦੀ ਹੀ ਰਵਾਨਾ ਹੋਵੇਗੀ। 

ਭਾਰਤੀ ਰੇਲਵੇ ਸਾਰੀਆਂ ਰਾਜ ਸਰਕਾਰਾਂ ਤੋਂ ਆਕਸੀਜਨ ਢੁਆਈ ਲਈ ਮਿਲਣ ਵਾਲੀਆਂ ਬੇਨਤੀਆਂ ‘ਤੇ ਸਰਗਰਮੀ ਨਾਲ ਕਦਮ ਉਠਾ ਰਿਹਾ ਹੈ ਅਤੇ ਹੋਰ ਆਕਸੀਜਨ ਐਕਸਪ੍ਰੈੱਸ ਚਲਾਉਣ ਲਈ ਸੰਬੰਧਿਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।

*****

ਡੀਜੇਐੱਨ/ਐੱਮਕੇਵੀ


(Release ID: 1714379) Visitor Counter : 160