ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਕੁੱਲ ਟੀਕਾਕਰਨ ਕਵਰੇਜ 13.54 ਕਰੋੜ ਤੋਂ ਪਾਰ


ਪਿਛਲੇ 24 ਘੰਟਿਆਂ ਦੌਰਾਨ 31 ਲੱਖ ਤੋਂ ਵੱਧ ਟੀਕਾਕਰਨ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ

ਭਾਰਤ ਦੇ 5 ਰਾਜਾਂ ਵਿੱਚੋਂ 60 ਫੀਸਦ ਐਕਟਿਵ ਕੇਸ ਦਰਜ ਕੀਤੇ ਗਏ ਹਨ

ਪਿਛਲੇ 24 ਘੰਟਿਆਂ ਵਿੱਚ 1.93 ਲੱਖ ਤੋਂ ਵੱਧ ਦੀ ਰਿਕਵਰੀ ਦਰਜ ਕੀਤੀ ਗਈ ਹੈ

Posted On: 23 APR 2021 10:29AM by PIB Chandigarh

ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 13.54 ਕਰੋੜ ਨੂੰ ਪਾਰ ਕਰ ਗਈ ਹੈ।

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 19,38,184 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 13,54,78,420 ਖੁਰਾਕਾਂ ਦਿੱਤੀਆਂ ਗਈਆਂ ਹਨ  । 

ਇਨ੍ਹਾਂ ਵਿੱਚ 92,42,364 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 59,04,739 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,17,31,959 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 60,77,260 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 4,85,34,810 (ਪਹਿਲੀ ਖੁਰਾਕ ) ਅਤੇ 65,21,662 (ਦੂਜੀ ਖੁਰਾਕ), ਅਤੇ 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀ 4,55,64,330 (ਪਹਿਲੀ ਖੁਰਾਕ) ਅਤੇ 19,01,296 (ਦੂਜੀ ਖੁਰਾਕ) ਸ਼ਾਮਲ ਹਨ ।

 

ਸਿਹਤ ਸੰਭਾਲ  ਵਰਕਰ

ਫਰੰਟ ਲਾਈਨ ਵਰਕਰ 

45 ਤੋਂ  60 ਸਾਲ 

60 ਸਾਲ ਤੋਂ ਵੱਧ 

 

ਕੁੱਲ 

ਪਹਿਲੀ ਖੁਰਾਕ 

ਦੂਜੀ ਖੁਰਾਕ 

ਪਹਿਲੀ ਖੁਰਾਕ 

ਦੂਜੀ ਖੁਰਾਕ 

ਪਹਿਲੀ ਖੁਰਾਕ 

ਦੂਜੀ ਖੁਰਾਕ 

ਪਹਿਲੀ ਖੁਰਾਕ 

ਦੂਜੀ ਖੁਰਾਕ 

92,42,364

59,04,739

1,17,31,959

60,77,260

4,55,64,330

19,01,296

4,85,34,810

65,21,662

13,54,78,420

 

 

 

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 59.08 ਫੀਸਦ ਖੁਰਾਕਾਂ ਅੱਠ ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

ਹੇਠਾਂ ਦਿੱਤਾ ਗਿਆ ਗ੍ਰਾਫ ਚੋਟੀ ਦੇ 8 ਰਾਜਾਂ ਵਿੱਚ ਹੁਣ ਤੱਕ ਟੀਕਾਕਰਨ ਦੌਰਾਨ  ਦਿੱਤੀਆਂ ਗਈਆਂ ਖੁਰਾਕਾਂ ਦੇ ਅੰਕੜੇ ਨੂੰ ਉਜਾਗਰ ਕਰ ਰਿਹਾ ਹੈ।

 

ਪਿਛਲੇ 24 ਘੰਟਿਆਂ ਦੌਰਾਨ 31 ਲੱਖ ਤੋਂ ਵੱਧ ਟੀਕਾਕਰਨ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।

ਟੀਕਾਰਕਨ ਮੁਹਿੰਮ ਦੇ 97 ਦਿਨ (22 ਅਪ੍ਰੈਲ, 2021) ਨੂੰ 31,47,782 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ ਜਿਸ ਵਿੱਚੋਂ 19,25,873 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 28,683 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ ਅਤੇ 12,21,909 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

ਤਾਰੀਖ: 22 ਅਪ੍ਰੈਲ, 2021 (97 ਵੇਂ ਦਿਨ)

ਸਿਹਤ ਸੰਭਾਲ 

ਵਰਕਰ 

ਫਰੰਟ ਲਾਈਨ ਵਰਕਰ 

45 ਤੋਂ <60 ਸਾਲ  

60 ਸਾਲਾਂ ਤੋਂ ਵੱਧ

ਕੁੱਲ ਪ੍ਰਾਪਤੀ 

ਪਹਿਲੀ 

ਖੁਰਾਕ 

ਦੂਜੀ 

ਖੁਰਾਕ 

ਪਹਿਲੀ ਖੁਰਾਕ 

ਦੂਜੀ 

ਖੁਰਾਕ 

ਪਹਿਲੀ 

ਖੁਰਾਕ 

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ 

22,820

52,668

99,915

1,40,730

11,35,446

2,67,180

6,67,692

7,61,331

19,25,873

12,21,909

 

ਪਿਛਲੇ 24 ਘੰਟਿਆਂ ਦੌਰਾਨ 3,32,730 ਨਵੇਂ ਕੇਸ ਸਾਹਮਣੇ ਆਏ ਹਨ।

ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਛੱਤੀਸਗੜ, ਮੱਧ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ, ਅਤੇ ਰਾਜਸਥਾਨ ਸਮੇਤ ਦਸ ਰਾਜਾਂ ਵਿੱਚ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ 10 ਰਾਜਾਂ ਵਿੱਚੋਂ 75.01 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 67,013 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚੋਂ 34,254 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕੇਰਲ ਵਿੱਚ 26,995 ਨਵੇਂ ਮਾਮਲੇ ਦਰਜ ਹੋਏ ਹਨ ।

 

 

ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ, 12 ਸੂਬੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦਾ ਰੁਝਾਨ ਦਰਸਾ ਰਹੇ ਹਨ ।

ਹੇਠਾਂ ਦਿੱਤਾ ਗਿਆ ਗ੍ਰਾਫ ਭਾਰਤ ਵਿੱਚ ਰੋਜ਼ਾਨਾ ਪੋਜ਼ੀਟੀਵਿਟੀ ਦਰ ਅਤੇ ਰੋਜ਼ਾਨਾ ਟੈਸਟਾਂ ਦੇ ਵੱਧ ਰਹੇ ਰੁਝਾਨ ਨੂੰ ਉਜਾਗਰ ਕਰਦਾ ਹੈ । 

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 24,28,616 ਤੇ ਪਹੁੰਚ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 14.93 ਫੀਸਦ ਬਣਦਾ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 1,37,188 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ ।

ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕੇਰਲ 5 ਅਜਿਹੇ ਸੂਬੇ ਹਨ ਜਿਹੜੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 59.12 ਫੀਸਦ ਦਾ ਯੋਗਦਾਨ ਪਾ ਰਹੇ ਹਨ । 

 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,36,48,159 ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ 83.92 ਫੀਸਦ ਦਰਜ ਕੀਤੀ ਜਾ ਰਹੀ ਹੈ ।

 

ਪਿਛਲੇ 24 ਘੰਟਿਆਂ ਦੌਰਾਨ 1,93,279 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ । 

ਕੌਮੀ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ 1.15 ਫੀਸਦ 'ਤੇ ਖੜੀ ਹੈ ।

 

ਪਿਛਲੇ 24 ਘੰਟਿਆਂ ਦੌਰਾਨ 2,263 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ  ਮੌਤਾਂ ਵਿੱਚ 10 ਸੂਬਿਆਂ ਵੱਲੋਂ 81.79 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (568) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਦਿੱਲੀ ਵਿੱਚ ਰੋਜ਼ਾਨਾ 306 ਮੌਤਾਂ ਦਰਜ ਕੀਤੀਆਂ ਗਈਆਂ ਹਨ ।

7 ਪ੍ਰਦੇਸ਼ਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ ।

ਇਹ ਹਨ -  ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ, ਲਕਸ਼ਦੀਪ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ।

****

ਐਮ ਵੀ

ਐਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 23 ਅਪ੍ਰੈਲ 2021/1


(Release ID: 1713571)