ਪ੍ਰਧਾਨ ਮੰਤਰੀ ਦਫਤਰ

ਜਲਵਾਯੂ ਬਾਰੇ ਲੀਡਰਾਂ ਦਾ ਸਿਖਰ ਸੰਮੇਲਨ (ਅਪ੍ਰੈਲ 22–23, 2021)

Posted On: 21 APR 2021 5:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੰਯੁਕਤ ਰਾਜ ਅਮਰੀਕਾ (ਯੂਐੱਸਏ) ਦੇ ਰਾਸ਼ਟਰਪਤੀ ਜੋਜ਼ਫ਼ ਆਰ. ਬਾਇਡਨ ਦੇ ਸੱਦੇ ’ਤੇ ਜਲਵਾਯੂ ਬਾਰੇ ਆਗੂਆਂ ਦੀ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ, ਜੋ 22–23 ਅਪ੍ਰੈਲ, 2021 ਨੂੰ ਵਰਚੁਅਲੀ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ 22 ਅਪ੍ਰੈਲ, 2021 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 5:30 ਵਜੇ ਤੋਂ ਸ਼ਾਮੀਂ 7:30 ਵਜੇ ਤੱਕ ਸੈਸ਼ਨ 1 ’ਚ ਲੀਡਰਾਂ ਦੇ ਸੈਸ਼ਨ ’ਚ ‘ਅਵਰ ਕਲੈਕਟਿਵ ਸਪ੍ਰਿੰਟ ਟੂ 2030’ (2030 ਵੱਲ ਸਾਡੀ ਸਮੂਹਕ ਤੇਜ਼–ਰਫ਼ਤਾਰ ਦੌੜ) ਬਾਰੇ ਆਪਣਾ ਭਾਸ਼ਣ ਦੇਣਗੇ।

ਵਿਸ਼ਵ ਦੇ ਲਗਭਗ 40 ਹੋਰ ਆਗੂ ਇਸ ਸਿਖਰ–ਸੰਮੇਲਨ ’ਚ ਹਿੱਸਾ ਲੈ ਰਹੇ ਹਨ। ਹੋਰਾਂ ਦੇ ਨਾਲ–ਨਾਲ ਉਹ ਉਨ੍ਹਾਂ ਦੇਸ਼ਾਂ ਦੀ ਨੁਮਾਇੰਦਗੀ ਕਰਨਗੇ, ਜੋ ‘ਮੇਜਰ ਇਕੌਨੋਮੀਜ਼ ਫ਼ੋਰਮ’ ਦੇ ਮੈਂਬਰ ਹਨ (ਭਾਰਤ ਇਸ ਦਾ ਮੈਂਬਰ ਹੈ), ਅਤੇ ਜੋ ਜਲਵਾਯੂ ਪਰਿਵਰਤਨ ਤੋਂ ਅਸੁਰੱਖਿਅਤ ਹਨ। ਇਹ ਆਗੂ ਜਲਵਾਯੂ ਪਰਿਵਰਤਨ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਨਗੇ, ਜਲਵਾਯੂ ਨਾਲ ਸਬੰਧਿਤ ਕਾਰਵਾਈਆਂ ਵਧਾਉਣਗੇ, ਜਲਵਾਯੂ ਪਰਿਵਰਤਨ ਦਾ ਅਸਰ ਘਟਾਉਣ ਤੇ ਅਨੁਕਲ ਬਣਨ ਲਈ ਧਨ ਇਕੱਠਾ ਕਰਨਗੇ, ਕੁਦਰਤ ’ਤੇ ਅਧਾਰਿਤ ਹੱਲ ਲੱਭਣ, ਜਲਵਾਯੂ ਸੁਰੱਖਿਆ ਦੇ ਨਾਲ–ਨਾਲ ਸਵੱਛ ਊਰਜਾ ਲਈ ਟੈਕਨੋਲੋਜੀਕਲ ਇਨੋਵੇਸ਼ਨਸ ਕਰਨ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਨਗੇ।

ਇਹ ਆਗੂ ਇਸ ਮਾਮਲੇ ਬਾਰੇ ਵਿਚਾਰ–ਚਰਚਾ ਕਰਨਗੇ ਕਿ ਇਹ ਵਿਸ਼ਵ; ਰਾਸ਼ਟਰੀ ਹਾਲਾਤ ਅਤੇ ਟਿਕਾਊ ਵਿਕਾਸ ਤਰਜੀਹਾਂ ਦਾ ਪੂਰਾ ਖ਼ਿਆਲ ਰੱਖਦਿਆਂ ਸਮਾਵੇਸ਼ ਅਤੇ ਮਜ਼ਬੂਤ ਆਰਥਿਕ ਵਿਕਾਸ ਨਾਲ ਜਲਵਾਯੂ ਕਾਰਵਾਈ ਦੇ ਅਨੁਕੂਲ ਕਿਵੇਂ ਬਣ ਸਕਦਾ ਹੈ।

ਇਹ ਸਿਖਰ ਸੰਮੇਲਨ ਉਨ੍ਹਾਂ ਵਿਸ਼ਵ–ਪੱਧਰੀ ਬੈਠਕਾਂ ਦੀ ਇੱਕ ਲੜੀ ਦਾ ਹਿੱਸਾ ਹੈ, ਜੋ ਜਲਵਾਯੂ ਦੇ ਮੁੱਦੇ ਉੱਤੇ ਕੇਂਦ੍ਰਿਤ ਹੁੰਦੀਆਂ ਹਨ ਅਤੇ ਨਵੰਬਰ 2021 ’ਚ ਹੁਣ ਵਾਲੇ COP26 ਦੀਆਂ ਤਿਆਰੀਆਂ ਲਈ ਕੀਤੀਆਂ ਜਾ ਰਹੀਆਂ ਹਨ।

ਸਾਰੇ ਸੈਸ਼ਨਾਂ ਦੀ ਲਾਈਵ ਸਟ੍ਰੀਮ ਕੀਤੀ ਜਾਵੇਗੀ ਅਤੇ ਇਹ ਮੀਡੀਆ ਤੇ ਆਮ ਜਨਤਾ ਲਈ ਖੁੱਲ੍ਹਾ ਹੋਵੇਗਾ।

 

************************

 

ਡੀਐੱਸ/ਏਕੇਜੇ(Release ID: 1713303) Visitor Counter : 135