ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਐਸੋਸੀਏਸ਼ਨ ਆਵ੍ ਇੰਡੀਅਨ ਯੂਨੀਵਰਸਿਟੀਜ਼ ਦੀ 95ਵੀਂ ਸਲਾਨਾ ਮਿਲਣੀ ਅਤੇ ਵਾਇਸ-ਚਾਂਸਲਰਾਂ ਦੇ ਨੈਸ਼ਨਲ ਸੈਮੀਨਾਰ ਨੂੰ ਸੰਬੋਧਨ ਕੀਤਾ


ਬਾਬਾ ਸਾਹੇਬ ਡਾ. ਬੀਆਰ ਅੰਬੇਡਕਰ ਬਾਰੇ ਚਾਰ ਪੁਸਤਕਾਂ ਰਿਲੀਜ਼ ਕੀਤੀਆਂ

ਬਾਬਾ ਸਾਹੇਬ ਨੇ ਅੱਗੇ ਵਧਣ ਅਤੇ ਭਾਰਤ ਦੀ ਲੋਕਤੰਤਰੀ ਵਿਰਾਸਤ ਨੂੰ ਸਸ਼ਕਤ ਕਰਨ ਲਈ ਇੱਕ ਮਜ਼ਬੂਤ ਨੀਂਹ ਰੱਖੀ: ਪ੍ਰਧਾਨ ਮੰਤਰੀ

ਸਰਕਾਰੀ ਯੋਜਨਾਵਾਂ ਬਾਬਾ ਸਾਹੇਬ ਦੇ, ਬਰਾਬਰ ਮੌਕੇ ਅਤੇ ਬਰਾਬਰ ਅਧਿਕਾਰਾਂ ਸਬੰਧੀ ਵਿਜ਼ਨ ਨੂੰ ਸਾਕਾਰ ਕਰ ਰਹੀਆਂ ਹਨ: ਪ੍ਰਧਾਨ ਮੰਤਰੀ

ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਯੂਨੀਵਰਸਿਟੀਆਂ ਬਹੁ-ਵਿਸ਼ਿਅਕ ਹੋਣ, ਵਿਦਿਆਰਥੀਆਂ ਨੂੰ ਅਨੁਕੂਲਤਾ ਪ੍ਰਦਾਨ ਕਰਨ: ਪ੍ਰਧਾਨ ਮੰਤਰੀ

Posted On: 14 APR 2021 12:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤੀ ਯੂਨੀਵਰਸਟੀਆਂ ਦੀ 95ਵੀਂ ਸਲਾਨਾ ਮਿਲਣੀ ਅਤੇ ਵਾਇਸ-ਚਾਂਸਲਰਾਂ ਦੇ ਨੈਸ਼ਨਲ ਸੈਮੀਨਾਰ ਨੂੰ ਸੰਬੋਧਨ ਕੀਤਾ। ਉਨ੍ਹਾਂ ਸ਼੍ਰੀ ਕਿਸ਼ੋਰ ਮਕਵਾਨਾ ਦੁਆਰਾ ਲਿਖੀਆਂ, ਬਾਬਾ ਸਾਹੇਬ ਡਾ. ਬੀਆਰ ਅੰਬੇਡਕਰ ਨਾਲ ਸਬੰਧਿਤ ਚਾਰ ਪੁਸਤਕਾਂ ਵੀ ਰਿਲੀਜ਼ ਕੀਤੀਆਂ। ਇਸ ਮੌਕੇ ਗੁਜਰਾਤ ਦੇ ਰਾਜਪਾਲ, ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਕੇਂਦਰੀ ਸਿੱਖਿਆ ਮੰਤਰੀ ਹਾਜ਼ਰ ਸਨ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਡਾ. ਬਾਬਾ ਸਾਹੇਬ ਅੰਬੇਡਕਰ ਓਪਨ ਯੂਨੀਵਰਸਿਟੀ, ਅਹਿਮਦਾਬਾਦ ਨੇ ਕੀਤੀ।

ਪ੍ਰਧਾਨ ਮੰਤਰੀ ਨੇ ਆਭਾਰੀ ਰਾਸ਼ਟਰ ਵੱਲੋਂ ਭਾਰਤ ਰਤਨ, ਬਾਬਾ ਸਾਹੇਬ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਸ ਸਮੇਂ, ਜਦਕਿ  ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ,  ਉਨ੍ਹਾਂ ਦੀ ਜਯੰਤੀ ਸਾਨੂੰ ਨਵੀਂ ਊਰਜਾ ਪ੍ਰਦਾਨ ਕਰਦੀ ਹੈ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿਸ਼ਵ ਵਿੱਚ ਲੋਕਤੰਤਰ ਦਾ ਜਨਮਦਾਤਾ ਰਿਹਾ ਹੈ ਅਤੇ ਲੋਕਤੰਤਰ ਸਾਡੀ ਸੱਭਿਅਤਾ ਅਤੇ ਸਾਡੇ ਜੀਵਨ ਦਾ ਅਟੁੱਟ ਅੰਗ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਲੋਕਤੰਤਰੀ ਵਿਰਾਸਤ ਨੂੰ ਸਸ਼ਕਤ ਕਰਦੇ ਹੋਏ ਬਾਬਾ ਸਾਹੇਬ ਨੇ ਅੱਗੇ ਵਧਣ ਲਈ ਇੱਕ ਮਜ਼ਬੂਤ ਨੀਂਹ ਰੱਖੀ।

ਬਾਬਾ ਸਾਹਿਬ ਦੇ ਫ਼ਲਸਫ਼ੇ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਅੰਬੇਡਕਰ ਗਿਆਨ, ਆਤਮ-ਸਨਮਾਨ ਅਤੇ ਨਿਮਰਤਾ ਨੂੰ ਆਪਣੀਆਂ ਤਿੰਨ ਦੈਵੀ ਸ਼ਕਤੀਆਂ ਮੰਨਦੇ ਸਨ। ਆਤਮ-ਸਨਮਾਨ ਗਿਆਨ ਨਾਲ ਆਉਂਦਾ ਹੈ ਅਤੇ ਇੱਕ ਵਿਅਕਤੀ ਨੂੰ ਉਸਦੇ ਅਧਿਕਾਰਾਂ ਬਾਰੇ ਜਾਗਰੂਕ ਕਰਦਾ ਹੈ। ਸਮਾਨ ਅਧਿਕਾਰਾਂ ਰਾਹੀਂ ਸਮਾਜਿਕ ਸਦਭਾਵਨਾ ਉੱਭਰਦੀ ਹੈ ਅਤੇ ਦੇਸ਼ ਤਰੱਕੀ ਕਰਦਾ ਹੈ।ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀ ਅਤੇ ਯੂਨੀਵਰਸਟੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਨੂੰ ਬਾਬਾ ਸਾਹੇਬ ਦੇ ਦਰਸਾਏ ਮਾਰਗ 'ਤੇ ਅੱਗੇ ਲਿਜਾਣ।

ਰਾਸ਼ਟਰੀ ਸਿੱਖਿਆ ਨੀਤੀ ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਵਿਦਿਆਰਥੀ ਦੀਆਂ ਕੁਝ ਸਮਰੱਥਾਵਾਂ  ਹੁੰਦੀਆਂ ਹਨ। ਇਹ ਸਮਰੱਥਾਵਾਂ  ਵਿਦਿਆਰਥੀ ਅਤੇ ਅਧਿਆਪਕ ਦੇ ਸਾਹਮਣੇ ਤਿੰਨ ਪ੍ਰਸ਼ਨ ਖੜ੍ਹੇ ਕਰਦੀਆਂ ਹਨ। ਪਹਿਲਾ- ਉਹ ਕੀ ਕਰ ਸਕਦੇ ਹਨ? ਦੂਜਾ, ਜੇ ਉਨ੍ਹਾਂ ਨੂੰ ਸਹੀ ਢੰਗ ਨਾਲ ਪੜ੍ਹਾਇਆ ਜਾਂਦਾ ਹੈ ਤਾਂ ਉਨ੍ਹਾਂ ਦੀ ਸੰਭਾਵਨਾ ਕੀ ਹੈ? ਅਤੇ, ਤੀਜਾ, ਉਹ ਕੀ ਕਰਨਾ ਚਾਹੁੰਦੇ ਹਨ? ਪਹਿਲੇ ਪ੍ਰਸ਼ਨ ਦਾ ਉੱਤਰ ਵਿਦਿਆਰਥੀਆਂ ਦੀ ਆਂਤਰਿਕ ਸ਼ਕਤੀ ਹੈ। ਹਾਲਾਂਕਿ, ਜੇ ਸੰਸਥਾਗਤ ਸ਼ਕਤੀ ਨੂੰ ਉਸ ਅੰਦਰੂਨੀ ਸ਼ਕਤੀ ਨਾਲ ਜੋੜਿਆ ਜਾਂਦਾ ਹੈ, ਤਾਂ ਉਨ੍ਹਾਂ ਦੇ ਵਿਕਾਸ ਦਾ ਵਿਸਤਾਰ ਹੋ ਜਾਵੇਗਾ ਅਤੇ ਉਹ, ਉਹ ਕਰ ਸਕਣਗੇ ਜੋ ਉਹ ਕਰਨਾ ਚਾਹੁੰਦੇ ਹਨ। ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਈਪੀ ਦਾ ਉਦੇਸ਼ ਡਾ. ਰਾਧਾਕ੍ਰਿਸ਼ਨਨ ਦੇ ਸਿੱਖਿਆ ਵਿਜ਼ਨ ਨੂੰ ਸੱਚ ਕਰਨਾ ਹੈ, ਅਜਿਹੀ ਸਿੱਖਿਆ ਜੋ ਵਿਦਿਆਰਥੀ ਨੂੰ ਰਾਸ਼ਟਰੀ ਵਿਕਾਸ ਵਿਚ ਹਿੱਸਾ ਲੈਣ ਲਈ ਮੁਕਤ ਅਤੇ ਸਸ਼ਕਤ ਕਰਦੀ ਹੈ। ਸਿੱਖਿਆ ਪ੍ਰਬੰਧਨ  ਪੂਰੀ ਦੁਨੀਆ ਨੂੰ ਇੱਕ ਇਕਾਈ ਵਜੋਂ ਮੰਨ ਕੇ ਕੀਤਾ ਜਾਣਾ ਚਾਹੀਦਾ ਹੈ, ਪਰ ਸਿੱਖਿਆ ਦੇ ਭਾਰਤੀ ਚਰਿੱਤਰ 'ਤੇ ਵੀ ਫੋਕਸ ਕੀਤਾ ਜਾਣਾ ਚਾਹੀਦਾ ਹੈ।

ਉੱਭਰ ਰਹੇ ਆਤਮਨਿਰਭਰ ਭਾਰਤ ਵਿੱਚ ਸਕਿੱਲਸ ਲਈ ਵਧ ਰਹੀ ਮੰਗ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਰਟੀਫੀਸ਼ਲ ਇੰਟੈਲੀਜੈਂਸ, ਇੰਟਰਨੈੱਟ ਆਵ੍ ਥਿੰਗਸ, ਬਿੱਗ ਡਾਟਾ, 3 ਡੀ ਪ੍ਰਿੰਟਿੰਗ, ਵਰਚੁਅਲ ਰਿਆਲਿਟੀ ਅਤੇ ਰੋਬੋਟਿਕਸ, ਮੋਬਾਈਲ ਟੈਕਨੋਲੋਜੀ, ਜੀਓ-ਇਨਫਰਮੈਟਿਕਸ, ਸਮਾਰਟ ਹੈਲਥਕੇਅਰ ਅਤੇ ਡਿਫੈਂਸ ਸੈਕਟਰ ਦੇ ਭਵਿੱਖੀ ਕੇਂਦਰ ਵਜੋਂ ਵੇਖਿਆ ਜਾ ਰਿਹਾ ਹੈ। ਸਕਿੱਲਸ ਦੀ ਮੰਗ ਨੂੰ ਪੂਰਾ ਕਰਨ ਲਈ, ਦੇਸ਼ ਦੇ ਤਿੰਨ ਵੱਡੇ ਮਹਾਨਗਰਾਂ ਵਿੱਚ ਇੰਡੀਅਨ ਇੰਸਟੀਟਿਊਟਸ ਆਵ੍ ਸਕਿੱਲਸ ਸਥਾਪਿਤ ਕੀਤੇ ਜਾ ਰਹੇ ਹਨ। ਮੁੰਬਈ ਵਿੱਚ, ਇੰਡੀਅਨ ਇੰਸਟੀਟਿਊਟ ਆਵ੍ ਸਕਿੱਲਸ ਦਾ ਪਹਿਲਾ ਬੈਚ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2018 ਵਿੱਚ, ਨੈਸਕੌਮ (NASSCOM) ਨਾਲ ਫਿਊਚਰ ਸਕਿੱਲਸ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਯੂਨੀਵਰਸਿਟੀਆਂ ਬਹੁ-ਵਿਸ਼ਿਅਕ ਹੋਣ ਕਿਉਂਕਿ ਅਸੀਂ ਵਿਦਿਆਰਥੀਆਂ ਨੂੰ ਅਨੁਕੂਲਤਾ ਪ੍ਰਦਾਨ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਵਾਇਸ-ਚਾਂਸਲਰਾਂ ਨੂੰ ਇਸ ਟੀਚੇ ਲਈ ਕੰਮ ਕਰਨ ਦਾ ਸੱਦਾ ਦਿੱਤਾ। 

ਸ਼੍ਰੀ ਮੋਦੀ ਨੇ ਸਭ ਦੇ ਲਈ ਬਰਾਬਰ ਅਧਿਕਾਰਾਂ ਅਤੇ ਬਰਾਬਰ ਅਵਸਰਾਂ ਪ੍ਰਤੀ  ਬਾਬਾ ਸਾਹੇਬ ਦੇ  ਦ੍ਰਿੜ੍ਹ ਨਿਸ਼ਚੇ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਨਧਨ ਖਾਤਿਆਂ ਵਰਗੀਆਂ ਯੋਜਨਾਵਾਂ ਹਰੇਕ ਵਿਅਕਤੀ ਨੂੰ ਵਿੱਤੀ ਸਮਾਵੇਸ਼ਤਾ ਵੱਲ ਲਿਜਾ ਰਹੀਆਂ ਹਨ ਅਤੇ ਡੀਬੀਟੀ ਰਾਹੀਂ ਪੈਸਾ ਸਿੱਧਾ ਉਨ੍ਹਾਂ ਦੇ ਖਾਤਿਆਂ ਤੱਕ ਪਹੁੰਚ ਰਿਹਾ ਹੈ। ਪ੍ਰਧਾਨ ਮੰਤਰੀ ਨੇ ਹਰੇਕ ਵਿਅਕਤੀ ਤੱਕ ਬਾਬਾ ਸਾਹੇਬ ਦੇ ਸੰਦੇਸ਼ ਨੂੰ ਲੈ ਜਾਣ ਪ੍ਰਤੀਦੇਸ਼ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਬਾਬਾ ਸਾਹੇਬ ਦੇ ਜੀਵਨ ਨਾਲ ਸਬੰਧਿਤ ਮਹੱਤਵਪੂਰਨ ਸਥਾਨਾਂ ਨੂੰ ਪੰਚਤੀਰਥ ਵਜੋਂ ਵਿਕਸਿਤ ਕਰਨਾ ਇਸੇ ਦਿਸ਼ਾ ਵਿੱਚ ਇੱਕ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲ ਜੀਵਨ ਮਿਸ਼ਨ, ਮੁਫ਼ਤ ਆਵਾਸ, ਮੁਫ਼ਤ ਬਿਜਲੀ, ਮਹਾਮਾਰੀ ਦੌਰਾਨ ਸਹਾਇਤਾ ਅਤੇ ਮਹਿਲਾ ਸਸ਼ਕਤੀਕਰਨ ਲਈ ਪਹਿਲਕਦਮੀਆਂ ਵਰਗੇ ਉਪਰਾਲੇ ਬਾਬਾ ਸਾਹੇਬ ਦੇ ਸੁਪਨਿਆਂ ਨੂੰ ਅੱਗੇ ਵਧਾ ਰਹੇ ਹਨ।

ਪ੍ਰਧਾਨ ਮੰਤਰੀ ਨੇਸ਼੍ਰੀ ਕਿਸ਼ੋਰ ਮਕਵਾਨਾ ਦੁਆਰਾ ਲਿਖੀਆਂ, ਬਾਬਾ ਸਾਹੇਬ ਭੀਮ ਰਾਓ ਅੰਬੇਡਕਰ ਦੇ ਜੀਵਨ 'ਤੇ ਅਧਾਰਿਤ ਹੇਠ ਲਿਖੀਆਂ ਚਾਰ ਪੁਸਤਕਾਂ ਵੀ ਰਿਲੀਜ਼ ਕੀਤੀਆਂ:

ਡਾ. ਅੰਬੇਡਕਰ ਜੀਵਨ ਦਰਸ਼ਨ, 

ਡਾ. ਅੰਬੇਡਕਰ ਵਿਅਕਤੀ ਦਰਸ਼ਨ,

ਡਾ. ਅੰਬੇਡਕਰ ਰਾਸ਼ਟਰ ਦਰਸ਼ਨ, ਅਤੇ 

ਡਾ. ਅੰਬੇਡਕਰ ਆਯਾਮ ਦਰਸ਼ਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੁਸਤਕਾਂ ਆਧੁਨਿਕ ਕਲਾਸਿਕ ਤੋਂ ਘੱਟ ਨਹੀਂ ਹਨ ਅਤੇ ਇਹ ਬਾਬਾ ਸਾਹੇਬ ਦੇ ਸਰਬਵਿਆਪਕ ਵਿਜ਼ਨ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਉਮੀਦ ਜਤਾਈ ਕਿ ਅਜਿਹੀਆਂ ਪੁਸਤਕਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਵਿਆਪਕ ਪੱਧਰ ‘ਤੇ ਪੜ੍ਹੀਆਂ ਜਾਣਗੀਆਂ।

 

*************************

 

ਡੀਐੱਸ



(Release ID: 1711874) Visitor Counter : 147