ਪ੍ਰਧਾਨ ਮੰਤਰੀ ਦਫਤਰ

ਰਾਇਸੀਨਾ ਡਾਇਲੌਗ-2021

Posted On: 13 APR 2021 10:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ  ਅੱਜ ਵਰਚੁਅਲ ਰਾਇਸੀਨਾ ਡਾਇਲੌਗ ਦੇ ਉਦਘਾਟਨੀ ਸੈਸ਼ਨ ਨੂੰ  ਵੀਡੀਓ ਕਾਨਫਰੰਸ ਦੇ ਜ਼ਰੀਏ ਸੰਬੋਧਨ ਕੀਤਾ। ਇਸ ਸਮੇਂ ਰਵਾਂਡਾ ਦੇ ਰਾਸ਼ਟਰਪਤੀ ਮਹਾਮਹਿਮ ਪਾਲ ਕਾਗਮੇ ਅਤੇ ਡੈੱਨਮਾਰਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਮੇਟੇ ਫਰੇਡਰਿਕਸਨ ਮੁੱਖ ਮਹਿਮਾਨ ਵਜੋਂ ਮੌਜੂਦ ਸਨ।

ਪ੍ਰਤਿਸ਼ਠਿਤ ਰਾਇਸੀਨਾ ਡਾਇਲੌਗ ਦਾ 6ਵਾਂ ਐਡੀਸ਼ਨ ਵਿਦੇਸ਼ ਮੰਤਰਾਲੇ ਅਤੇ ਔਬਜ਼ਰਵਰ ਰਿਸਰਚ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ 'ਤੇ 13 ਤੋਂ 16 ਅਪ੍ਰੈਲ, 2021 ਦੇ ਦਰਮਿਆਨ ਆਯੋਜਿਤ ਕੀਤਾ ਜਾਏਗਾ। 2021 ਐਡੀਸ਼ਨ ਦਾ ਵਿਸ਼ਾ ਹੈ "#ਵਾਇਰਲ ਵਰਲਡ: ਆਊਟਬ੍ਰੇਕਸ, ਆਊਟਲੀਅਰਸ ਐਂਡ ਆਊਟ ਆਵ੍ ਕੰਟਰੋਲ"।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਇਸੀਨਾ ਡਾਇਲੌਗ ਦਾ ਮੌਜੂਦਾ ਸੈਸ਼ਨ  ਮਨੁੱਖੀ ਇਤਿਹਾਸ ਦੇ ਇੱਕ ਪਰਿਵਰਤਨਕਾਰੀ ਪਲ ਸਮੇਂ ਆਯੋਜਿਤ ਹੋ ਰਿਹਾ ਹੈ ਜਦੋਂ ਕਿ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਕੋਵਿਡ-19 ਮਹਾਮਾਰੀ ਦੁਨੀਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਨੇ ਗਲੋਬਲ ਕਮਿਊਨਿਟੀ ਨੂੰ ਮੌਜੂਦਾ ਪ੍ਰਸੰਗ ਵਿੱਚ ਕੁਝ ਵਾਜਬ ਪ੍ਰਸ਼ਨਾਂ ’ਤੇ ਆਤਮ-ਨਿਰੀਖਣ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਾ ਸਿਰਫ ਬਿਮਾਰੀ ਦੇ ਲੱਛਣਾਂ ਬਲਕਿ ਅੰਦਰੂਨੀ ਕਾਰਨਾਂ ਦਾ ਵੀ ਸਮਾਧਾਨ ਲੱਭਣ ਲਈ, ਗਲੋਬਲ ਪ੍ਰਣਾਲੀਆਂ ਨੂੰ ਆਪਣੇ ਆਪ ਨੂੰ ਇਸ ਦੇ ਅਨੁਕੂਲ ਬਣਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਮਾਨਵਤਾ ਨੂੰ ਆਪਣੇ ਵਿਚਾਰਾਂ ਅਤੇ ਕਾਰਜਾਂ ਦੇ ਕੇਂਦਰ ਵਿੱਚ ਰੱਖਣ ਅਤੇ  ਅੱਜ ਦੀਆਂ ਸਮੱਸਿਆਵਾਂ ਅਤੇ ਕੱਲ੍ਹ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਵਾਲੀਆਂ ਪ੍ਰਣਾਲੀਆਂ ਸਿਰਜਣ ਦੀ ਮੰਗ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਮਹਾਮਾਰੀ ਨਾਲ ਨਿਪਟਣ ਦੇ ਘਰੇਲੂ ਅਤੇ ਹੋਰ ਦੇਸ਼ਾਂ ਨੂੰ ਸਹਾਇਤਾ ਦੇਣ  ਦੇ ਪ੍ਰਯਤਨਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਮਹਾਮਾਰੀ ਕਾਰਨ ਆਈਆਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਂਝੇ ਯਤਨਾਂ ਦੀ ਮੰਗ ਕੀਤੀ ਅਤੇ ਦੋਹਰਾਇਆ ਕਿ ਭਾਰਤ ਗਲੋਬਲ ਭਲਾਈ ਲਈ ਆਪਣੀਆਂ ਸ਼ਕਤੀਆਂ ਨੂੰ ਸਾਂਝਾ ਕਰੇਗਾ।

 

*****

 

ਡੀਐੱਸ



(Release ID: 1711825) Visitor Counter : 189