PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
08 APR 2021 5:34PM by PIB Chandigarh
-
ਪਿਛਲੇ 24 ਘੰਟਿਆਂ ਵਿੱਚ 30 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਦੀ ਖੁਰਾਕ ਦੇਣ ਦੇ ਨਾਲ ਭਾਰਤ ਵਿੱਚ ਹੁਣ ਤੱਕ ਕੁੱਲ 9 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਣ ਕੀਤਾ ਗਿਆ
-
ਰੋਜ਼ਾਨਾ ਔਸਤਨ 34 ਲੱਖ ਤੋਂ ਅਧਿਕ ਲੋਕਾਂ ਨੂੰ ਟੀਕਾ ਲਗਾ ਕੇ ਭਾਰਤ ਵਿਸ਼ਵ ਵਿੱਚ ਸਿਖਰਲੇ ਸਥਾਨ ‘ਤੇ
-
10 ਰਾਜਾਂ ਵਿੱਚ ਨਵੇਂ ਕੇਸਾਂ ਵਿੱਚ ਵਾਧਾ ਦਿਖਾਈ ਦਿੱਤਾ
-
ਪ੍ਰਧਾਨ ਮੰਤਰੀ ਨੇ ਕੋਵਿਡ-19 ਟੀਕੇ ਦੀ ਦੂਸਰੀ ਖੁਰਾਕ ਲਈ
-
ਪਿਛਲੇ 24 ਘੰਟੇ ਵਿੱਚ ਕੁੱਲ ਐਕਟਿਵ ਕੇਸਾਂ ਵਿੱਚ ਰਿਕਾਰਡ 66,846 ਕੇਸਾਂ ਦੀ ਗਿਰਾਵਟ ਦਰਜ
-
45 ਸਾਲ ਜਾਂ ਉਸ ਤੋਂ ਅਧਿਕ ਉਮਰ ਵਾਲੇ ਕਰਮਚਾਰੀਆਂ ਨੂੰ 11 ਅਪ੍ਰੈਲ 2021 ਤੋਂ ਉਨ੍ਹਾਂ ਦੇ ਦਫ਼ਤਰਾਂ ਵਿੱਚ ਹੀ ਲਗਾਇਆ ਜਾਵੇਗਾ ਕੋਵਿਡ-19 ਦਾ ਟੀਕਾ
#Unite2FightCorona
#IndiaFightsCorona
ਪਿਛਲੇ 24 ਘੰਟਿਆਂ ਦੌਰਾਨ ਲਗਭਗ 30 ਲੱਖ ਵੈਕਸੀਨੇਸ਼ਨ ਖੁਰਾਕਾਂ ਨਾਲ ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 9 ਕਰੋੜ ਤੋਂ ਵੱਧ ਹੋਈ, ਵਿਸ਼ਵ ਪੱਧਰ 'ਤੇ, ਭਾਰਤ ਪ੍ਰਤੀ ਦਿਨ ਅੋਸਤਨ 34 ਲੱਖ ਤੋਂ ਵੱਧ ਖੁਰਾਕਾਂ ਦੇ ਪ੍ਰਬੰਧਨ ਨਾਲ ਅਗਵਾਈ ਕਰ ਰਿਹਾ ਹੈ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਉੱਪਰ ਵੱਲ ਜਾਣ ਵਾਲੇ 10 ਰਾਜਾਂ ਨੇ ਕੌਮੀ ਪਾਜ਼ਿਟੀਵਿਟੀ ਦਰ ਨੂੰ 2.19 ਫ਼ੀਸਦ ਤੋਂ 8.40 ਫ਼ੀਸਦ ਵੱਲ ਧੱਕਿਆ
ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ-19 ਟੀਕਾਕਰਣ ਖੁਰਾਕਾਂ ਦੀ ਕੁੱਲ ਗਿਣਤੀ ਅੱਜ 9 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 13,77,304 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 9,01,98,673 ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 89,68,151 ਸਿਹਤ ਸੰਭਾਲ ਵਰਕਰ ਸ਼ਾਮਲ ਹਨ ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 54,18,084 ਸਿਹਤ ਸੰਭਾਲ ਵਰਕਰ ਸ਼ਾਮਲ ਹਨ, ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ। 97,67,538 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 44,11,609 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), ਸ਼ਾਮਲ ਹਨ। 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 3,63,32,851 (ਪਹਿਲੀ ਖੁਰਾਕ ) ਅਤੇ 11,39,291 (ਦੂਜੀ ਖੁਰਾਕ), ਅਤੇ 45 ਸਾਲ ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀ 2,36,94,487 (ਪਹਿਲੀ ਖੁਰਾਕ) ਅਤੇ 4,66,662 (ਦੂਜੀ ਖੁਰਾਕ) ਸ਼ਾਮਲ ਹਨ। ਦੇਸ਼ ਵਿੱਚ ਹੁਣ ਤਕ ਦਿੱਤੀਆਂ ਗਈਆਂ ਕੁੱਲ ਟੀਕਾਕਰਣ ਖੁਰਾਕਾਂ ਵਿੱਚ ਅੱਠ ਰਾਜਾਂ ਦਾ ਹਿੱਸਾ 60 ਫੀਸਦ ਬਣ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਲਗਭਗ 30 ਲੱਖ ਟੀਕਾਕਰਣ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ.ਹੈ। ਟੀਕਾਕਰਣ ਅਭਿਆਨ ਦੇ 82 ਵੇਂ ਦਿਨ (7 ਅਪ੍ਰੈਲ 2021) ਨੂੰ 29,79,292 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 26,90,031 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 38,760 ਸੈਸ਼ਨਾਂ ਦੌਰਾਨ ਟੀਕਾ ਲਗਾਇਆ ਗਿਆ ਅਤੇ 2,89,261 ਲਾਭਪਾਤਰੀਆਂ ਨੇ ਆਪਣੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ। ਵਿਸ਼ਵ ਪੱਧਰ 'ਤੇ ਰੋਜ਼ਾਨਾ ਵੈਕਸੀਨੇਸ਼ਨ ਖੁਰਾਕਾਂ ਦੀ ਗਿਣਤੀ ਦੇ ਅਨੁਸਾਰ, ਭਾਰਤ ਰੋਜ਼ਾਨਾ,ਅੋਸਤਨ 34,30,502 ਖੁਰਾਕਾਂ ਦੇ ਪ੍ਰਬੰਧਨ ਨਾਲ ਸਿਖਰ' ਤੇ ਖੜ੍ਹਾ ਹੈ। ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 1,26,789 ਨਵੇਂ ਕੇਸ ਦਰਜ ਕੀਤੇ ਗਏ ਹਨ। 10 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ, ਕੇਰਲ ਅਤੇ ਪੰਜਾਬ ਸ਼ਾਮਿਲ ਹਨ, ਕੋਵਿਡ ਦੇ ਰੋਜ਼ਾਨਾ ਮਾਮਲਿਆਂ ਵਿੱਚ ਨਿਰੰਤਰ ਭਾਰੀ ਵਾਧੇ ਨੂੰ ਦਰਸਾ ਰਹੇ ਹਨ। ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 84.21 ਫੀਸਦ ਕੇਸ ਇਨ੍ਹਾਂ 10 ਰਾਜਾਂ ਤੋਂ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ 59,907 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 10,310 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਕਰਨਾਟਕ ਵਿੱਚ 6,976 ਨਵੇਂ ਕੇਸ ਸਾਹਮਣੇ ਆਏ ਹਨ। ਅਪ੍ਰੈਲ, 2021 ਦੇ ਪਹਿਲੇ ਸੱਤ ਦਿਨਾਂ ਵਿੱਚ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹਫਤਾਵਾਰੀ ਪਾਜ਼ਿਟੀਵਿਟੀ ਦਰ ਦੀ ਤੁਲਨਾ ਕਰਦਾ ਹੈ। ਰਾਸ਼ਟਰੀ ਹਫਤਾਵਾਰੀ ਪਾਜ਼ਿਟੀਵਿਟੀ ਦਰ ਇਸ ਅਰਸੇ ਦੌਰਾਨ 2.19 ਫੀਸਦ ਤੋਂ 6.21 % ਵੱਧ ਕੇ 8.40 ਫੀਸਦ ਹੋ ਗਈ ਹੈ। ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 9,10,319 ਤੇ ਪਹੁੰਚ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 7.04 ਫੀਸਦ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਨਵੇਂ ਐਕਟਿਵ ਮਾਮਲਿਆਂ ਵਿੱਚ 66,846 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਕੇਰਲ ਇਕੱਠੇ ਹੋ ਕੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 74 .13 ਫੀਸਦ ਦਾ ਯੋਗਦਾਨ ਪਾ ਰਹੇ ਹਨ।। ਇਕੱਲੇ ਮਹਾਰਾਸ਼ਟਰ ਵੱਲੋਂ ਹੀ ਦੇਸ਼ ਦੇ ਮੌਜੂਦਾ ਐਕਟਿਵ ਮਾਮਲਿਆਂ ਚ ਤਕਰੀਬਨ 55.26 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ। ਭਾਰਤ ਦੀ ਕੁੱਲ ਰਿਕਵਰੀ ਅੱਜ 1,18,51,393 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 91.67 ਫੀਸਦ ਤੇ ਪੁੱਜ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 59,258 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 685 ਮੌਤਾਂ ਰਿਪੋਰਟ ਹੋਈਆਂ ਹਨ। ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 10 ਸੂਬਿਆਂ ਦਾ ਹਿੱਸਾ 87.59 ਫੀਸਦ ਬਣ ਰਿਹਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (322) ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਰੋਜ਼ਾਨਾ 62 ਮੌਤਾਂ ਰਿਪੋਰਟ ਹੋਈਆਂ ਹਨ। 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19 ਨਾਲ ਕਿਸੇ ਵੀ ਨਵੀਂ ਮੌਤ ਦੀ ਖ਼ਬਰ ਨਹੀਂ ਹੈ।
https://pib.gov.in/PressReleasePage.aspx?PRID=1710349
ਪ੍ਰਧਾਨ ਮੰਤਰੀ ਨੇ ਕੋਵਿਡ-19 ਟੀਕੇ ਦੀ ਦੂਸਰੀ ਖੁਰਾਕ ਲਈ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ-19 ਟੀਕੇ ਦੀ ਦੂਸਰੀ ਖੁਰਾਕ ਲਈ। ਇੱਕ ਟਵੀਟ ਵਿੱਚ ਸ਼੍ਰੀ ਮੋਦੀ ਨੇ ਕਿਹਾ, “ਅੱਜ ਏਮਸ ਵਿੱਚ ਕੋਵਿਡ-19 ਟੀਕੇ ਦੀ ਦੂਸਰੀ ਖੁਰਾਕ ਲਈ। ਵਾਇਰਸ ਨੂੰ ਹਰਾਉਣ ਦੇ ਕੁਝ ਤਰੀਕਿਆਂ ਵਿੱਚ, ਟੀਕਾਕਰਣ ਵੀ ਇੱਕ ਤਰੀਕਾ ਹੈ।
https://pib.gov.in/PressReleasePage.aspx?PRID=1710307
ਕੇਂਦਰ ਨੇ ਕੰਮ ਵਾਲੀਆਂ ਥਾਂਵਾਂ (ਦੋਵੇਂ ਸਰਕਾਰੀ ਅਤੇ ਨਿਜੀ) ਵਿਖੇ ਕੋਵਿਡ ਟੀਕਾਕਰਣ ਕੇਂਦਰਾਂ ਨੂੰ ਸੰਚਾਲਤ ਕਰਨ ਲਈ ਮਾਰਗ ਦਰਸ਼ਨ ਨੋਟ ਜਾਰੀ ਕੀਤਾ, 11 ਅਪ੍ਰੈਲ, 2021 ਤੋਂ ਸਾਰੀਆਂ ਕੰਮ ਵਾਲੀਆਂ ਥਾਵਾਂ ਦੇ ਸਾਰੇ 45 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਸਾਰੇ ਕਰਮਚਾਰੀਆਂ ਦਾ ਕੰਮ ਵਾਲੀਆਂ ਥਾਵਾਂ ਦੇ ਟੀਕਾਕਰਣ ਕੇਂਦਰਾਂ ਤੇ ਟੀਕਾਕਰਣ ਕੀਤਾ ਜਾਵੇਗਾ
1 ਅਪ੍ਰੈਲ 2021 ਤੋਂ 45 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਸਾਰੇ ਨਾਗਰਿਕਾਂ ਨੂੰ ਕੋਵਿਡ-19 ਟੀਕਾਕਰਣ ਦੇ ਵਿਸਥਾਰ ਦੇ ਨਾਲ, ਕੇਂਦਰ ਸਰਕਾਰ ਨੇ ਨਾਗਰਿਕਾਂ ਦੇ ਇਸ ਸੈਗਮੇਂਟ ਲਈ ਅਭਿਆਸ ਨੂੰ ਆਸਾਨ ਬਣਾਉਂਦਿਆਂ ਟੀਕਾਕਰਣ ਦੇ ਕਵਰ ਨੂੰ ਵਧਾਉਣ ਲਈ ਇਕ ਮਹੱਤਵਪੂਰਣ ਕਦਮ ਚੁੱਕਿਆ ਹੈ, ਜਿਸਦਾ ਇਕ ਵੱਡਾ ਹਿੱਸਾ ਆਰਥਿਕਤਾ ਦੇ ਸੰਗਠਿਤ ਖੇਤਰ ਵਿੱਚ ਹੈ ਅਤੇ ਦਫਤਰਾਂ (ਦੋਵੇਂ ਸਰਕਾਰੀ ਅਤੇ ਨਿੱਜੀ) ਜਾਂ ਨਿਰਮਾਣ ਅਤੇ ਸੇਵਾਵਾਂ ਆਦਿ ਵਿੱਚ ਰਸਮੀ ਕਿੱਤੇ ਵਿੱਚ ਸ਼ਾਮਲ ਹਨ I ਸਿਹਤ ਮੰਤਰਾਲਾ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਹੈ ਕਿ ਕੋਵਿਡ-19 ਟੀਕਾਕਰਣ ਸੈਸ਼ਨ ਹੁਣ ਕੰਮ ਵਾਲੀਆਂ ਥਾਵਾਂ (ਦੋਵੇਂ ਜਨਤਕ ਅਤੇ ਨਿੱਜੀ) ਤੇ ਆਯੋਜਿਤ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਿਚ ਤਕਰੀਬਨ 100 ਯੋਗ ਅਤੇ ਇੱਛੁਕ ਲਾਭਪਾਤਰੀ ਹਨ ਅਤੇ ਇਨ੍ਹਾਂ ਕੰਮ ਵਾਲੀਆਂ ਥਾਵਾਂ ਨੂੰ ਇਕ ਮੌਜੂਦਾ ਕੋਵਿਡ-ਟੀਕਾਕਰਣ ਕੇਂਦਰ (ਸੀਵੀਸੀ) ਨਾਲ ਟੈਗ ਕੀਤਾ ਜਾ ਸਕਦਾ ਹੈ। ਇਸ ਪਹਿਲਕਦਮੀ ਵਿਚ ਰਾਜਾਂ ਦੀ ਸਹਾਇਤਾ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਕੇਂਦਰੀ ਸਿਹਤ ਸਕੱਤਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜਿਆ ਗਿਆ ਹੈ। ਇਹ ਦਿਸ਼ਾ ਨਿਰਦੇਸ਼ ਢੁਕਵੀਂ ਸੂਚਨਾ ਨਾਲ ਰਾਜ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰਾਂ ਦੀ ਸਹਾਇਤਾ ਕਰਨਗੇ ਅਤੇ ਅਜਿਹੀਆਂ ਕੰਮ ਵਾਲੀਆਂ ਥਾਵਾਂ (ਦੋਵੇਂ ਜਨਤਕ ਅਤੇ ਨਿੱਜੀ) ਤੇ ਟੀਕਾਕਰਣ ਸੈਸ਼ਨ ਆਯੋਜਿਤ ਕਰਨ ਲਈ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਗੇ। ਅਜਿਹੀਆਂ ਕੰਮ ਵਾਲੀਆਂ ਥਾਵਾਂ ਤੇ ਟੀਕਾਕਰਣ ਕੇਂਦਰਾਂ ਨੂੰ 11 ਅਪ੍ਰੈਲ, 2021 ਤੋਂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ। ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੰਮ ਵਾਲੀਆਂ ਥਾਵਾਂ ਤੇ ਟੀਕਾਕਰਣ ਸ਼ੁਰੂ ਕਰਨ ਲਈ ਨਿੱਜੀ / ਜਨਤਕ ਖੇਤਰ ਦੇ ਮਾਲਕਾਂ ਅਤੇ ਮੈਨੇਜਮੈਂਟ ਨਾਲ ਨਿਰਧਾਰਤ ਸਲਾਹ ਮਸ਼ਵਰਾ ਸ਼ੁਰੂ ਕਰਨ। ਭਾਰਤ ਸਰਕਾਰ, ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ ਮਸ਼ਵਰਾ ਕਰਦਿਆਂ ਇਹ ਯਕੀਨੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ ਕਿ ਲਾਭਪਾਤਰੀਆਂ ਲਈ ਟੀਕਾਕਰਣ ਦੀ ਮੁਹਿੰਮ ਵਧੇਰੇ ਵਿਵਹਾਰਕ ਅਤੇ ਵਧੇਰੇ ਸਵੀਕਾਰਨਯੋਗ ਅਤੇ ਉਦੇਸ਼ਪੂਰਨ ਹੋਵੇ I
https://pib.gov.in/PressReleasePage.aspx?PRID=1710218
ਡਾ. ਹਰਸ਼ ਵਰਧਨ ਵਲੋਂ ਬਿਆਨ, ਕੇਂਦਰੀ ਕੈਬਿਨੇਟ ਮੰਤਰੀ, ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ "ਕੁਝ ਰਾਜ ਸਰਕਾਰਾਂ ਵੱਲੋਂ ਆਪਣੀਆਂ ਨਾਕਾਮੀਆਂ ਵੱਲ ਧਿਆਨ ਭਟਕਾਉਣ ਅਤੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਦੀਆਂ ਨਿੰਦਾਯੋਗ ਕੋਸ਼ਿਸ਼ਾਂ"
https://pib.gov.in/PressReleasePage.aspx?PRID=1710190
ਡਾ. ਹਰਸ਼ ਵਰਧਨ ਨੇ ਕਬਾਇਲੀ ਸਿਹਤ ਸਹਿਯੋਗ ‘ਅਨਾਮਯ’ ਯੋਜਨਾ ਦੀ ਸ਼ੁਰੂਆਤ ਕੀਤੀ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਦੇ ਨਾਲ ਮਿਲ ਕੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕਬਾਇਲੀ ਸਿਹਤ ਸਹਿਯੋਗ ਲਈ ‘ਅਨਾਮਯ’ ਯੋਜਨਾ ਦੀ ਸ਼ੁਰੂਆਤ ਕੀਤੀ। ਇਹ ਕਈ ਹਿਤਧਾਰਕਾਂ ਦੁਆਰਾ ਸ਼ੁਰੂ ਕੀਤੀ ਗਈ ਯੋਜਨਾ ਹੈ, ਜਿਸ ਨੂੰ ਮੁੱਖ ਰੂਪ ਨਾਲ ਪੀਰਾਮਲ ਫਾਊਂਡੇਸ਼ਨ ਅਤੇ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ (ਬੀਐੱਮਜੀਐੱਫ) ਦਾ ਸਹਿਯੋਗ ਮਿਲਿਆ ਹੈ। ‘ਅਨਾਮਯ’ ਯੋਜਨਾ ਭਾਰਤ ਦੇ ਕਬਾਇਲੀ ਸਮੁਦਾਇ ਦੀ ਸਿਹਤ ਅਤੇ ਪੋਸ਼ਣ ਦੀ ਸਥਿਤੀ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਕਈ ਸਰਕਾਰੀ ਏਜੰਸੀਆਂ ਅਤੇ ਸੰਗਠਨਾਂ ਦੁਆਰਾ ਕੀਤੇ ਜਾ ਰਹੇ ਪ੍ਰਯਤਨਾਂ ਨੂੰ ਇੱਕ ਮੰਚ ‘ਤੇ ਲੈ ਕੇ ਆਵੇਗੀ।
For details https://pib.gov.in/PressReleasePage.aspx?PRID=1710231
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੁਆਰਾ ਕੀਤੇ ਗਏ ਉਪਾਵਾਂ ਦੀ ਸਮੀਖਿਆ ਕੀਤੀ
ਉੱਤਰ-ਪੂਰਬ ਖੇਤਰ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪ੍ਰਮਾਣ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਖਾਸ ਕਰਕੇ ਹਾਲ ਵਿੱਚ ਕੋਵਿਡ-19 ਦੇ ਸੰਕ੍ਰਮਣ ਵਿੱਚ ਆਈ ਤੇਜ਼ੀ ਨੂੰ ਦੇਖਦੇ ਹੋਏ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੁਆਰਾ ਕੀਤੇ ਗਏ ਉਪਾਵਾਂ ਦੀ ਅੱਜ ਸਮੀਖਿਆ ਕੀਤੀ।
ਸਮੀਖਿਆ ਬੈਠਕ ਵਿੱਚ ਕੇਂਦਰੀ ਸਕੱਤਰ (ਡੀਓਪੀਟੀ) ਦੀਪਕ ਖਾਂਡੇਕਰ, ਕੇਂਦਰੀ ਸਕੱਤਰ (ਪ੍ਰਸ਼ਾਸਨਿਕ ਸੁਧਾਰ) ਇੰਦੇਵਰ ਪਾਂਡੇ, ਕੇਂਦਰੀ ਸਕੱਤਰ ਅਤੇ ਸਥਾਪਨਾ ਅਧਿਕਾਰੀ ਦੇ ਸ਼੍ਰੀਨਿਵਾਸਨ, ਕੇਂਦਰੀ ਸਕੱਤਰ ਆਲੋਕ ਰੰਜਨ, ਸਕੱਤਰ (ਸਮਾਨਤਾ) ਸੁਜਾਤਾ ਚਤੁਰਵੇਦੀ, ਸੰਯੁਕਤ ਸਕੱਤਰ (ਪੈਨਸ਼ਨ) ਐੱਸਐੱਨ ਮਾਥੁਰ ਅਤੇ ਡੀਓਪੀਟੀ, ਏਆਰਪੀਜੀ ਅਤੇ ਪੈਨਸ਼ਨ ਵਿਭਾਗ ਸਹਿਤ ਪਰਸੋਨਲ ਮੰਤਰਾਲੇ ਦੇ ਕਈ ਵਿਭਾਗਾਂ ਦੇ ਹੋਰ ਸੀਨੀਅਰ ਮੌਜੂਦ ਸਨ।
ਡਾ. ਜਿਤੇਂਦਰ ਸਿੰਘ ਨੇ ਬੈਠਕ ਬਾਰੇ ਜਾਣਕਾਰੀ ਦਿੰਦੇ ਹੋਏ ਕਿ ਸਮੇਂ-ਸਮੇਂ ‘ਤੇ ਪਰਸੋਨਲ ਮੰਤਰਾਲਾ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਨਿਰਦੇਸ਼ ਅਤੇ ਰੋਕਥਾਮ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਰਿਹਾ ਹੈ। ਉਨ੍ਹਾਂ ਨੇ ਕਿਹਾ, ਸਰਕਾਰ ਪੂਰੀ ਗਹਿਰਾਈ ਨਾਲ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਅਤੇ ਟੀਕਾਕਰਣ ਨੂੰ ਪ੍ਰਾਥਮਿਕਤਾ ਦੇਣ ਲਈ ਅਪਣਾਈ ਗਈ ਰਣਨੀਤੀ ਦੇ ਅਧਾਰ ‘ਤੇ, 45 ਸਾਲ ਜਾਂ ਉਸ ਤੋਂ ਅਧਿਕ ਉਮਰ ਦੇ ਸਾਰੇ ਵਿਅਕਤੀ ਟੀਕਾਕਰਣ ਅਭਿਯਾਨ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ, ਸਾਰੇ ਸਰਕਾਰੀ ਕਰਮਚਾਰੀਆਂ ਲਈ ਇਹ ਜਰੂਰੀ ਹੈ ਕਿ ਉਹ ਇਸ ਟੀਕਾਕਰਣ ਸੁਵਿਧਾ ਦਾ ਲਾਭ ਉਠਾਓ ਤਾਕਿ ਉਨ੍ਹਾਂ ਦੀ ਅਤੇ ਨਾਲ ਹੀ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸੁਵਿਧਾ ਸੁਨਿਸ਼ਚਿਤ ਹੋ ਸਕੇ।
https://pib.gov.in/PressReleasePage.aspx?PRID=1710182
ਸੀਐੱਸਆਈਆਰ-ਸੀਐੱਮਈਆਰਆਈ ਆਕਸੀਜਨ ਇਨਰਿਚਮੈਂਟ ਯੂਨਿਟ-ਇੱਕ ਸੰਭਾਵੀ ਮਲਟੀਫੇਸੇਟਿਡ ਲਾਈਫ ਸੇਵਰ
ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਸਵਦੇਸ਼ੀ ਤੌਰ ‘ਤੇ ਵਿਕਸਤ ਆਕਸੀਜਨ ਸੰਵਰਧਨ ਇਕਾਈ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (Pressure Swing Adsorption-ਪੀਐੱਸਏ) ਦੇ ਸਿਧਾਂਤ ‘ਤੇ ਕੰਮ ਕਰਦੀ ਹੈ ਅਤੇ ਇੱਕ ਨਿਰਧਾਰਤ ਦਬਾਅ ਅਧੀਨ ਹਵਾ ਵਿੱਚੋਂ ਚੋਣਵੇਂ ਤੌਰ ‘ਤੇ ਨਾਈਟ੍ਰੋਜਨ ਨੂੰ ਹਟਾਉਣ ਲਈ ਜ਼ੀਓਲਾਈਟ ਕਾਲਮਾਂ ਦੀ ਵਰਤੋਂ ਕਰਦੀ ਹੈ, ਜਿਸ ਨਾਲ ਆਕਸੀਜਨ ਦੇ ਗਾੜ੍ਹੇਪਨ ਵਿੱਚ ਵਾਧਾ ਹੁੰਦਾ ਹੈ। ਆਕਸੀਜਨ ਇਨਰਿਚਮੈਂਟ ਯੂਨਿਟ ਦੀਆਂ ਕੰਪ੍ਰੈਸਰ, ਸੋਲੇਨੋਇਡ ਦੁਆਰਾ ਸੰਚਾਲਿਤ 3/2 ਵਾਲਵ, ਫਲੋ ਮੀਟਰ ਅਤੇ ਪ੍ਰੀ-ਫਿਲਟਰ ਉਪ ਪ੍ਰਣਾਲੀਆਂ ਹਨ। ਕੰਪ੍ਰੈਸਰ ਦਬਾਅ ਵਾਲੀ ਹਵਾ ਨੂੰ ਮੋਡਿਊਲ ਵਿੱਚ ਫੀਡ ਕਰਦਾ ਹੈ ਅਤੇ ਨਾਈਟ੍ਰੋਜਨ ਉਪਰ ਵੱਧ ਤਰਜੀਹੀ ਪਰਿਮੇਸ਼ਨ ਦੇ ਕਾਰਨ ਆਕਸੀਜਨ ਪਰਮੀਟ ਸਾਈਡ ‘ਤੇ ਇਨਰਿਚ ਹੁੰਦੀ ਹੈ। ਹਵਾ ਵਿੱਚ ਮੌਜੂਦ ਲਟਕੇ ਕਣ, ਵਾਇਰਸ, ਬੈਕਟੀਰੀਆ ਉਪਲੱਬਧ ਐੱਚਈਪੀਏ ਫਿਲਟਰ ਦੁਆਰਾ ਫਿਲਟਰ ਕੀਤੇ ਜਾਂਦੇ ਹਨ। ਯੂਨਿਟ ਦਾ ਟੈਸਟ ਆਈਈਸੀ 60601-1 3.1 ਐਡੀਸ਼ਨ: ਇਲੈਕਟ੍ਰੀਕਲ ਸੇਫਟੀ ਪਾਲਣਾ ਬਾਰੇ 2012 ਦੇ ਮਾਪਦੰਡ ਅਨੁਸਾਰ, ਟੀਯੂਵੀ ਰੀਨਲੈਂਡ, ਬੰਗਲੌਰ ਵਿੱਚ ਕੀਤਾ ਗਿਆ ਹੈ, ਜਦੋਂ ਕਿ ਆਊਟ ਫਲੋ ਦੇ ਨਾਲ ਆਕਸੀਜਨ ਇਨਰਿਚਮੈਂਟ ਪ੍ਰਤੀਸ਼ਤ CSIR-CMERI ਇਨ-ਹਾਉਸ ਸੁਵਿਧਾ ਵਿੱਚ ਟੈਸਟ ਕੀਤਾ ਗਿਆ ਹੈ। ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਤ ਆਕਸੀਜਨ ਇਨਰਿਚਮੈਂਟ ਯੂਨਿਟ 30 ਐੱਲਪੀਐੱਮ ਆਕਸੀਜਨ ਇਨਰਿਚਡ ਹਵਾ ਪ੍ਰਦਾਨ ਕਰਨ ਦੇ ਸਮਰੱਥ ਹੈ, ਜੋ ਕਿ ਹੋਰ ਵਪਾਰਕ ਤੌਰ ‘ਤੇ ਉਪਲਬਧ ਯੂਨਿਟਾਂ ਵਿੱਚੋਂ ਗੈਰਹਾਜ਼ਰ ਹੈ। ਮਸ਼ੀਨ 0.5 Ipm ਦੀ ਐਕੂਰੇਸੀ ਦੇ ਨਾਲ ਪ੍ਰਵਾਹ ਨੂੰ ਨਿਯੰਤਰਿਤ ਕਰ ਸਕਦੀ ਹੈ। ਇਹ ਸਹੂਲਤ ਹਾਈ ਫਲੋ ਆਕਸੀਜਨ ਥੈਰੇਪੀ ਵਿੱਚ ਸਹਾਇਤਾ ਕਰੇਗੀ, ਜੋ ਕਿ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਇੱਕ ਬਿਹਤਰ ਤਰੀਕਾ ਸਾਬਤ ਹੋਈ ਹੈ।
For details https://pib.gov.in/PressReleasePage.aspx?PRID=1710350
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਅਸਾਮ: ਅਸਾਮ ਵਿੱਚ ਕੋਵਿਡ-19 ਦੇ ਪਾਜ਼ਿਟਿਵ ਕੇਸਾਂ ਦੀ ਦਰ ਭਾਰਤ ਦੇ ਪਾਜ਼ਿਟਿਵ ਕੇਸਾਂ ਦੀ ਦਰ ਦੀ ਤੁਲਨਾ ਵਿੱਚ ਘੱਟ ਹੈ, ਲੇਕਿਨ ਉੱਥੇ ਕੋਰੋਨਾ ਦੇ ਕੇਸਾਂ ਦਾ ਗ੍ਰਾਫ ਹੌਲ਼ੀ-ਹੌਲ਼ੀ ਉੱਪਰ ਜਾ ਰਿਹਾ ਹੈ। ਕੋਵਿਡ -19 ਦੇ ਦੂਜੇ ਪੜਾਅ ਵਿੱਚ 10 ਦਿਨ ਪਹਿਲਾਂ ਕੋਵਿਡ ਦੇ ਪਾਜ਼ਿਟਿਵ ਕੇਸਾਂ ਦੀ ਦਰ 0.25% ਸੀ, ਜੋ ਹੁਣ ਵਧ ਕੇ 0.92% ਹੋ ਗਈ ਹੈ। ਕੋਵਿਡ-19 ਦੇ ਪ੍ਰਤੀਦਿਨ ਆਉਣ ਵਾਲੇ ਪਾਜ਼ਿਟਿਵ ਕੇਸਾਂ ਦੀ ਸੰਖਿਆ ਬੁੱਧਵਾਰ ਨੂੰ ਵਧ ਕੇ ਪ੍ਰਤੀਦਿਨ 195 ਹੋ ਗਈ, ਜੋ ਮੰਗਲਵਾਰ ਨੂੰ ਕੇਵਲ 92 ਸੀ।
-
ਮਣੀਪੁਰ : ਬੁੱਧਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 12 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਉਣ ਦੇ ਬਾਅਦ ਮਣੀਪੁਰ ਵਿੱਚ ਕੋਵਿਡ ਦੇ ਐਕਟਿਵ ਕੇਸਾਂ ਦੀ ਸੰਖਿਆ ਵਧ ਕੇ 75 ਹੋ ਗਈ ਹੈ। ਮਣੀਪੁਰ ਵਿੱਚ 948 ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ। ਰਾਜ ਵਿੱਚ ਪੂਰੇ ਟੀਕਾਕਰਣ ਦੀ ਸੰਖਿਆ 89,590 ਹੋ ਗਈ ਹੈ, ਜਿਸ ਵਿੱਚ 31,744 ਸਿਹਤ ਕਰਮੀ ਸ਼ਾਮਲ ਹਨ।
-
ਸਿੱਕਿਮ: ਸਿੱਕਿਮ ਵਿੱਚ ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ ਕੋਵਿਡ-19 ਦੇ 31 ਨਵੇਂ ਕੇਸਾਂ ਦੇ ਨਾਲ ਬੁੱਧਵਾਰ ਨੂੰ ਕੋਵਿਡ-19 ਦੇ ਐਕਟਿਵ ਕੇਸਾਂ ਦੀ ਸੰਖਿਆ 95 ਨੂੰ ਪਾਰ ਕਰ ਗਈ। 31 ਨਵੇਂ ਕੇਸਾਂ ਵਿੱਚੋਂ 14 ਕੇਸ ਉਹ ਹਨ, ਜੋ ਹਾਲ ਹੀ ਵਿੱਚ ਤਾਸ਼ੀ ਨਾਮਗਯਾਲ ਅਕਾਦਮੀ ਦੇ ਇੱਕ ਪਾਜ਼ਿਟਿਵ ਵਿਦਿਆਰਥੀ ਦੇ ਸੰਪਰਕ ਵਿੱਚ ਆਏ ਸਨ। ਰਾਜ ਦੇ ਅਲੱਗ-ਅਲੱਗ ਖੇਤਰਾਂ ਵਿੱਚ ਮੰਗਲਵਾਰ ਨੂੰ 6,702 ਲੋਕਾਂ ਦਾ ਟੀਕਾਕਰਣ ਹੋਇਆ, ਇਨ੍ਹਾਂ ਵਿੱਚੋਂ 6306 ਲੋਕਾਂ ਨੇ ਕੋਵਿਡ-19 ਟੀਕਾਕਰਣ ਦੀ ਪਹਿਲੀ ਖੁਰਾਕ ਲਈ, ਜਦਕਿ 396 ਲੋਕਾਂ ਨੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਦੇ ਨਾਲ ਆਪਣਾ ਟੀਕਾਕਰਣ ਪੂਰਾ ਕਰਵਾਇਆ। ਸਾਊਥ ਡਿਸਟ੍ਰਿਕਟ, ਸਿੱਕਿਮ ਵਿੱਚ ਕੋਵਿਡ ਟੀਕੇ ਦਾ ਭੰਡਾਰਣ ਕੀਤਾ ਗਿਆ ਹੈ। ਰਾਜ ਵਿੱਚ ਟੀਕਾਕਰਣ ਕੇਂਦਰ ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ।
-
ਤ੍ਰਿਪੁਰਾ: ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਕੁੱਲ 21 ਪਾਜ਼ਿਟਿਵ ਕੇਸ ਸਾਹਮਣੇ ਆਏ ਹਨ, ਅਤੇ ਇੱਕ ਮੌਤ ਹੋਈ ਹੈ। ਤ੍ਰਿਪੁਰਾ ਵਿੱਚ ਕੋਵਿਡ-19 ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸ਼ਨੀਵਾਰ ਨੂੰ ਮਾਸਕ ਇਨਫੋਰਸਮੈਂਟ ਡੇ ਐਲਾਨਿਆ ਗਿਆ ਹੈ। ਸਾਰੇ ਭੀੜ ਵਾਲੇ ਸਥਾਨਾਂ ‘ਤੇ ਨਿਯਮਿਤ ਤੌਰ ‘ਤੇ ਸੈਨੀਟਾਈਜੇਸ਼ਨ ਦੇ ਨਾਲ-ਨਾਲ ਸਾਰੇ ਦਫ਼ਤਰਾਂ ਵਿੱਚ ਥਰਮਲ ਸਕ੍ਰੀਨਿੰਗ ਨੂੰ ਲਾਜ਼ਮੀ ਕੀਤਾ ਗਿਆ ਹੈ।
-
ਮੇਘਾਲਿਆ : ਮੇਘਾਲਿਆ ਸਰਕਾਰ ਨੇ ਵਿਵਹਾਰ ਪਰਿਵਰਤਨ ਪ੍ਰਬੰਧਨ ਕਮੇਟੀਆਂ ਨੂੰ ਫਿਰ ਤੋਂ ਐਕਟਿਵ ਕਰਨ ਦੇ ਨਾਲ-ਨਾਲ ਵਿਅਕਤੀਗਤ ਵਿਵਹਾਰ ਪਰਿਵਰਤਨ ਪ੍ਰਬੰਧਨ ਪ੍ਰੋਟੋਕੋਲ ਨੂੰ ਵੀ ਦੁਬਾਰਾ ਤੋਂ ਤਿਆਰ ਕੀਤਾ ਹੈ, ਨਾਲ ਹੀ ਨਾਗਰਿਕਾਂ ਨੂੰ ਐੱਸਓਪੀ ਅਤੇ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਨ ਕਰਨ ਦੀ ਬੇਨਤੀ ਕੀਤੀ ਗਈ ਹੈ। ਰਾਜ ਵਿੱਚ ਕੋਵਿਡ ਦੇ 108 ਐਕਟਿਵ ਕੇਸ ਹਨ, ਇਨ੍ਹਾਂ ਵਿਚੋਂ ਅਧਿਕਤਰ ਉੱਚ ਜੋਖਿਮ ਵਾਲੇ ਖੇਤਰਾਂ ਤੋਂ ਵਾਪਸ ਰਾਜ ਵਿੱਚ ਆਉਣ ਵਾਲੇ ਲੋਕ ਸ਼ਾਮਲ ਹਨ। ਰਾਜ ਸਰਕਾਰ ਨੇ ਜਿਨ੍ਹਾਂ 11 ਰਾਜਾਂ ਵਿੱਚ ਕੋਵਿਡ ਦੇ ਅਧਿਕ ਕੇਸ ਸਾਹਮਣੇ ਆ ਰਹੇ ਹਨ, ਉਨ੍ਹਾਂ ਰਾਜਾਂ ਤੋਂ ਮੇਘਾਲਿਆ ਪਰਤਣ ਵਾਲੇ ਲੋਕਾਂ ਲਈ ਪ੍ਰਵੇਸ਼ ਪ੍ਰੋਟੋਕੋਲ ਜਾਰੀ ਕੀਤੇ ਹਨ, ਜਿਸ ਦੇ ਤਹਿਤ ਲੋਕਾਂ ਨੂੰ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਦਾ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੋਵੇਗਾ। ਸਰਕਾਰ ਨੇ ਕੋਵਿਡ-19 ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਲਿਆਉਣ ਦਾ ਫੈਸਲਾ ਕੀਤਾ ਹੈ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਜੋ ਕੋਵਿਡ-19 ਦੇ ਪ੍ਰਤੀ ਅਤਿ-ਸੰਵੇਦਨਸ਼ੀਲ ਹਨ। ਇਸ ਦੇ ਇਲਾਵਾ, ਸਰਕਾਰ ਰਾਜ ਦੇ ਦੋ ਸ਼ਹਿਰੀ ਖੇਤਰਾਂ- ਸ਼ਿਲਾਂਗ ਅਤੇ ਤੁਰਾ- ‘ਤੇ ਵੀ ਵਿਸ਼ੇਸ਼ ਰੂਪ ਨਾਲ ਧਿਆਨ ਕੇਂਦ੍ਰਿਤ ਕਰ ਰਹੀ ਹੈ, ਇੱਥੇ ਐਕਟਿਵ ਕੇਸਾਂ ਦੀ ਅਧਿਕਤਮ ਸੰਖਿਆ ਦਰਜ ਕੀਤੀ ਗਈ ਹੈ। ਰਾਜ ਵਿੱਚ ਬੁੱਧਵਾਰ ਨੂੰ ਕੁੱਲ 1,155 ਲੋਕਾਂ ਨੂੰ ਕੋਵਿਡ-19 ਟੀਕੇ ਦੀ ਡੋਜ਼ ਦਿੱਤੀ ਗਈ।
-
ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 11 ਨਵੇਂ ਕੇਸ ਦਰਜ ਹੋਏ। ਰਾਜ ਵਿੱਚ ਕੋਰੋਨਾ ਦੇ ਕੇਸਾਂ ਦੀ ਸੰਖਿਆ 12,376 ਹੋ ਗਈ ਹੈ, ਇਨ੍ਹਾਂ ਵਿੱਚ 142 ਐਕਟਿਵ ਕੇਸ ਸ਼ਾਮਲ ਹਨ। ਹੁਣ ਤੱਕ ਰਾਜ ਵਿੱਚ 71,515 ਲੋਕਾਂ ਨੂੰ 93,707 ਕੋਵਿਸ਼ੀਲਡ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਟੀਕਾਕਰਣ ਦੇ ਬਾਅਦ ਕਿਸੇ ਵੀ ਵਿਅਕਤੀ ‘ਤੇ ਕੋਈ ਉਲਟ ਰੀਐਕਸ਼ਨ ਸਾਹਮਣੇ ਨਹੀਂ ਆਇਆ ਹੈ।
-
ਕੇਰਲ: ਰਾਜ ਵਿੱਚ ਅੱਜ ਐੱਸਐੱਸਐੱਲਸੀ ਅਤੇ 12ਵੀਂ ਦੀਆਂ ਪਰੀਖਿਆਵਾਂ ਸ਼ੁਰੂ ਹੋ ਗਈਆਂ ਹਨ, ਅਜਿਹੇ ਵਿੱਚ ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਨ ਕਰਨ। ਲੋਕਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਕੋਵਿਡ-19 ਦੇ ਖਤਰੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਚੇਤੰਨ ਰਹਿਣ, ਕਿਉਂਕਿ ਦੇਸ਼ ਦੇ ਦੂਜੇ ਰਾਜਾਂ ਦੇ ਨਾਲ-ਨਾਲ ਕੇਰਲ ਵਿੱਚ ਵੀ ਕੋਵਿਡ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਜਨਤਕ ਸਥਾਨਾਂ ‘ਤੇ ਮਾਸਕ ਨਾ ਪਹਿਨਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਜ ਵਿੱਚ ਰੋਜ਼ਾਨਾ ਹੋਣ ਵਾਲੇ ਕੋਵਿਡ ਟੈਸਟ, ਵਿਸ਼ੇਸ਼ ਤੌਰ ‘ਤੇ ਆਰਟੀ-ਪੀਸੀਆਰ ਦੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਹੈ। ਰਾਜ ਵਿੱਚ 5.78% ਟੀਪੀਆਰ ਦੇ ਨਾਲ ਕੱਲ੍ਹ 3502 ਕੇਸ ਦਰਜ ਹੋਏ। ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਲਈ ਇੱਕ ਹਫ਼ਤੇ ਤੱਕ ਕੁਆਰੰਟੀਨ ਵਿੱਚ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਰਾਜ ਵਿੱਚ 45 ਸਾਲ ਦੀ ਉਮਰ ਤੋਂ ਜ਼ਿਆਦਾ ਵਾਲੇ ਲੋਕਾਂ ਨੂੰ ਟੀਕਾ ਲਗਾਉਣ ਦੇ ਕਾਰਜ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਰਾਜ ਵਿੱਚ ਹੁਣ ਤੱਕ 42,03,984 ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ, ਇਨ੍ਹਾਂ ਵਿੱਚ 37,56,741 ਨੂੰ ਕੋਵਿਡ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ, ਅਤੇ 4,47,233 ਲੋਕਾਂ ਨੂੰ ਕੋਵਿਡ ਦੀ ਦੂਜੀ ਡੋਜ਼ ਦਿੱਤੀ ਗਈ ਹੈ।
-
ਤਮਿਲ ਨਾਡੂ: ਰਾਜ ਵਿੱਚ ਕੋਵਿਡ- 19 ਦੇ ਤੇਜ਼ੀ ਨਾਲ ਵਧਦੇ ਕੇਸ ਅਤੇ ਕੋਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਤਮਿਲ ਨਾਡੂ ਸਰਕਾਰ ਨੇ ਕੋਰੋਨਾ ਸੰਕ੍ਰਮਣ ਦੇ ਪ੍ਰਸਾਰ ਨੂੰ ਰੋਕਣ ਲਈ 10 ਅਪ੍ਰੈਲ ਤੋਂ ਨਵੀਆਂ ਪਾਬੰਦੀਆਂ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੀਆਂ ਪਾਬੰਦੀਆਂ ਨਾਲ ਆਮ ਲੋਕਾਂ ਦੀ ਆਜੀਵਿਕਾ ‘ਤੇ ਕੋਈ ਅਸਰ ਨਹੀਂ ਪਵੇਗਾ। ਮੰਗਲਵਾਰ ਨੂੰ ਤਮਿਲ ਨਾਡੂ ਵਿੱਚ ਐਕਟਿਵ ਕੇਸਾਂ ਦੀ ਸੰਖਿਆ 25000 ਦੇ ਪਾਰ ਪਹੁੰਚ ਗਈ। ਜਦਕਿ 24 ਘੰਟਿਆਂ ਵਿੱਚ 3645 ਨਵੇਂ ਕੇਸ ਅਤੇ 15 ਮੌਤ ਦਰਜ ਕੀਤੀਆਂ ਗਈਆਂ। ਰਾਜ ਵਿੱਚ ਕੋਵਿਡ ਦੇ ਸਾਰੇ ਕੇਸਾਂ ਦੀ ਸੰਖਿਆ 9.07 ਲੱਖ ਨੂੰ ਛੂ ਗਈ ਹੈ ਅਤੇ ਕੁੱਲ 12804 ਲੋਕਾਂ ਦੀ ਮੌਤ ਕੋਵਿਡ ਨਾਲ ਹੋਈ ਹੈ। ਰਾਜ ਸਰਕਾਰ ਨੇ ਸਾਰੇ ਉਦਯੋਗਾਂ ਨੂੰ ਤਾਕੀਦ ਕੀਤੀ ਹੈ ਕਿ ਉਹ 45 ਸਾਲ ਤੋਂ ਅਧਿਕ ਉਮਰ ਦੇ ਸਾਰੇ ਵਰਕਰਾਂ ਦਾ ਟੀਕਾਕਰਣ ਕਰਵਾਉਣ।
-
ਕਰਨਾਟਕ: ਰਾਜ ਵਿੱਚ ਬੁੱਧਵਾਰ ਨੂੰ ਕੋਵਿਡ-19 ਦੇ 6976 ਨਵੇਂ ਕੇਸ ਅਤੇ 35 ਮੌਤਾਂ ਦਰਜ ਹੋਈਆਂ। ਰਾਜ ਵਿੱਚ ਕੋਵਿਡ ਦੇ ਕੁੱਲ 10,33,560 ਕੇਸ ਹੋ ਗਏ ਹਨ, ਅਤੇ ਮਰਨ ਵਾਲਿਆਂ ਦੀ ਸੰਖਿਆ 12,731 ‘ਤੇ ਪਹੁੰਚ ਗਈ ਹੈ। ਬੁੱਧਵਾਰ ਨੂੰ ਬੰਗਲੁਰੂ ਵਿੱਚ ਕੋਵਿਡ ਦੇ 4991 ਨਵੇਂ ਕੇਸ ਸਾਹਮਣੇ ਆਏ ਅਤੇ 25 ਲੋਕਾਂ ਦੀ ਮੌਤ ਹੋਈ। ਬੰਗਲੁਰੂ ਕੋਵਿਡ-19 ਦੇ ਨਵੇਂ ਕੇਸਾਂ ਦੇ ਮੱਦੇਨਜ਼ਰ ਪ੍ਰਤੀਦਿਨ 5000 ਦੇ ਅੰਕੜੇ ਨੂੰ ਛੂਹਣ ਤੋਂ ਥੋੜ੍ਹਾ ਹੀ ਦੂਰ ਹੈ, ਅਜਿਹੇ ਵਿੱਚ ਬੰਗਲੁਰੂ ਸਿਟੀ ਦੇ ਪੁਲਿਸ ਕਮਿਸ਼ਨਰ ਸ਼੍ਰੀ ਕਮਲ ਪੰਤ ਨੇ ਬੁੱਧਵਾਰ ਨੂੰ ਬੰਗਲੁਰੂ ਸਿਟੀ ਵਿੱਚ ਸੀਆਰਪੀਸੀ ਦੀ ਧਾਰਾ 144 (1) ਨੂੰ ਲਾਗੂ ਕਰ ਦਿੱਤਾ। ਬੀਬੀਐੱਮਪੀ ਦੇ ਚੀਫ਼ ਕਮਿਸ਼ਨਰ ਸ਼੍ਰੀ ਗੌਰਵ ਗੁਪਤਾ ਨੇ ਮੰਗਲਵਾਰ ਨੂੰ ਸਾਰੇ ਖੇਤਰੀ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਟੀਕਾਕਰਣ ਦੀ ਸੰਖਿਆ ਨੂੰ ਦੁੱਗਣਾ ਕਰਕੇ ਪ੍ਰਤੀਦਿਨ 70,000 ਤੱਕ ਲੈ ਜਾਣ।
-
ਆਂਧਰ ਪ੍ਰਦੇਸ਼: ਰਾਜ ਵਿੱਚ 2331 ਨਵੇਂ ਕੇਸਾਂ ਦੇ ਨਾਲ ਕੋਵਿਡ-19 ਦੇ ਕੁੱਲ ਕੇਸਾਂ ਦੀ ਸੰਖਿਆ 9,13,274 ਹੋ ਗਈ ਹੈ। ਬੁੱਧਵਾਰ ਤੱਕ 11 ਹੋਰ ਲੋਕਾਂ ਦੀ ਮੌਤ ਕੋਵਿਡ-19 ਨਾਲ ਹੋਈ, ਅਤੇ ਕੋਵਿਡ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆ 7262 ਤੱਕ ਪਹੁੰਚ ਗਈ ਹੈ। ਕੱਲ੍ਹ ਤੰਦਰੁਸਤ ਹੋਣ ਵਾਲੇ 853 ਕੇਸਾਂ ਸਹਿਤ ਠੀਕ ਹੋਣ ਵਾਲਿਆਂ ਦੀ ਸੰਖਿਆ 8,92,736 ਹੈ ਅਤੇ ਐਕਟਿਵ ਕੇਸ 13,276 ਹਨ। ਪਿਛਲੇ 24 ਘੰਟਿਆਂ ਵਿੱਚ 31,812 ਟੈਸਟਾਂ ਦੇ ਨਾਲ ਰਾਜ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ 1.53 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ। ਰਾਜ ਵਿੱਚ ਹੁਣ ਤੱਕ ਪ੍ਰਤੀ ਮਿਲੀਅਨ 2,86,565 ਟੈਸਟਾਂ ਦੀ ਦਰ ਨਾਲ ਕੁੱਲ 1,53,02,583 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਦੀ ਪਾਜ਼ਿਟਿਵਿਟੀ ਦਰ 5.97% ਹੈ। ਰਾਜ ਵਿੱਚ ਟੀਕਾਕਰਣ ਮੁਹਿੰਮ ਤੇਜ਼ੀ ਨਾਲ ਜਾਰੀ ਹੈ। ਸਰਕਾਰ ਦੀ ਅਗਲੀ ਤਿੰਨ ਮਹੀਨਿਆਂ ਵਿੱਚ ਟੀਕਾਕਰਣ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਲ ਸੰਪੰਨ ਕਰਨ ਦੀ ਯੋਜਨਾ ਹੈ। ਕੋਵਿਡ-19 ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਤਿਰੁਮਾਲਾ ਤਿਰੁਪਤੀ ਦੇਵਸਥਾਨਮ ਨੇ 12 ਅਪ੍ਰੈਲ ਤੋਂ ਤਿਰੁਪਤੀ ਵਿੱਚ ਸਰਵ ਦਰਸ਼ਨ ਦੇ ਟੋਕਨ ਬੰਦ ਕਰਨ ਦਾ ਫ਼ੈਸਲਾ ਲਿਆ ਹੈ।
-
ਤੇਲੰਗਾਨਾ: ਰਾਜ ਦੇ ਸਿਹਤ ਵਿਭਾਗ ਨੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਅਤੇ ਵੈਂਟੀਲੇਟਰਸ ਦੀ ਜ਼ਰੂਰਤ ਹੈ, ਕੇਵਲ ਉਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰੋ। ਕਿਉਂਕਿ ਰਾਜ ਵਿੱਚ ਕੋਵਿਡ ਦੇ ਕੇਸਾਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ, ਅਜਿਹੇ ਵਿੱਚ ਜਿਨ੍ਹਾਂ ਮਰੀਜ਼ਾਂ ਵਿੱਚ ਕੋਵਿਡ ਦੇ ਹਲਕੇ-ਫੁਲਕੇ ਲੱਛਣ ਹਨ, ਉਨ੍ਹਾਂ ਨੂੰ ਆਇਸੋਲੇਸ਼ਨ ਸੈਂਟਰ ਵਿੱਚ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਜ ਵਿੱਚ ਕੋਵਿਡ-19 ਟੀਕਾਕਰਣ ਦੀਆਂ ਵਰਤਮਾਨ 50,000 ਖੁਰਾਕਾਂ ਪ੍ਰਤੀਦਿਨ ਤੋਂ ਵਧਾ ਕੇ 1.25 ਲੱਖ ਖੁਰਾਕਾਂ ਪ੍ਰਤੀਦਿਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਹਰੇਕ ਪੀਐੱਚਸੀ ਨੂੰ ਪ੍ਰਤੀਦਿਨ 100 ਲੋਕਾਂ ਨੂੰ ਟੀਕਾ ਲਗਾਉਣ ਅਤੇ ਏਰੀਆ ਹਸਪਤਾਲ ਅਤੇ ਸਮੁਦਾਇਕ ਹਸਪਤਾਲਾਂ ਨੂੰ ਪ੍ਰਤੀਦਿਨ 200 ਟੀਕੇ ਲਗਾਉਣੇ ਹੋਣਗੇ। ਜ਼ਿਲ੍ਹਾ ਹਸਪਤਾਲ ਨੂੰ ਪ੍ਰਤੀਦਿਨ 300 ਟੀਕੇ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ। ਰਾਜ ਦੇ ਸਾਰੇ 33 ਜ਼ਿਲ੍ਹਿਆਂ ਵਿੱਚ ਆਇਸੋਲੇਸ਼ਨ ਕੇਂਦਰ ਖੋਲ੍ਹੇ ਗਏ ਹਨ, ਅਤੇ ਕੁੱਲ ਮਿਲਾ ਕੇ ਕਰੀਬ 11,000 ਆਕਸੀਜਨ ਬੈੱਡ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹਨ।
-
ਮਹਾਰਾਸ਼ਟਰ: ਮਹਾਰਾਸ਼ਟਰ ਦੇ ਸਿਹਤ ਮੰਤਰੀ ਸ਼੍ਰੀ ਰਾਜੇਸ਼ ਤੋਪੇ ਨੇ ਅੱਜ ਕੇਂਦਰ ਸਰਕਾਰ ਤੋਂ ਕੋਵਿਡ ਟੀਕੇ ਦੀਆਂ 7.40 ਲੱਖ ਖੁਰਾਕਾਂ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ। ਸ਼੍ਰੀ ਤੋਪੇ ਨੇ ਕਿਹਾ ਕਿ ਰਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੋਵਿਡ ਟੀਕੇ ਦੀ ਸਪਲਾਈ ਘੱਟ ਹੈ, ਅਸੀਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਧਰਨ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਨੂੰ ਪ੍ਰਤੀ ਹਫ਼ਤੇ 40 ਲੱਖ ਖੁਰਾਕਾਂ ਉਪਲਬਧ ਕਰਵਾਉਣ। ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਕੋਵਿਡ ਦੇ 59,907 ਨਵੇਂ ਕੇਸ ਦਰਜ ਹੋਏ। ਰਾਜ ਵਿੱਚ ਹੁਣ ਕੁੱਲ ਐਕਟਿਵ ਕੇਸਾਂ ਦੀ ਸੰਖਿਆ 5.01 ਲੱਖ ਹੋ ਗਈ ਹੈ।
-
ਗੁਜਰਾਤ: ਪਿਛਲੇ ਦੋ ਹਫ਼ਤੇ ਤੋਂ ਗੁਜਰਾਤ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਰਾਜ ਵਿੱਚ 3,575 ਨਵੇਂ ਕੇਸ ਦਰਜ ਹੋਏ। ਗੁਜਰਾਤ ਵਿੱਚ ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਉੱਥੇ ਹੀ 20 ਮਾਰਚ ਦੇ 1,565 ਦੀ ਤੁਲਨਾ ਵਿੱਚ ਇਹ ਅੰਕੜਾ ਕਰੀਬ ਦੁੱਗਣੇ ਤੋਂ ਵੀ ਅਧਿਕ ਹੈ। ਰਾਜ ਦੇ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ਵਿੱਚ ਸੰਕ੍ਰਮਣ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ, ਅਤੇ ਪਹਿਲਾਂ ਦੀ ਤਰ੍ਹਾਂ ਹੀ ਪੂਰਾ ਪਰਿਵਾਰ ਇਸ ਸੰਕ੍ਰਮਣ ਤੋਂ ਪ੍ਰਭਾਵਿਤ ਹੋ ਰਿਹਾ ਹੈ।
-
ਮੱਧ ਪ੍ਰਦੇਸ਼: ਕੋਵਿਡ-19 ਦੇ ਤੇਜ਼ੀ ਨਾਲ ਵਧਦੇ ਕੇਸਾਂ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜ ਦੇ ਸਾਰੇ ਸ਼ਹਿਰੀ ਇਲਾਕਿਆਂ ਵਿੱਚ 60 ਘੰਟਿਆਂ ਦੇ ਲੌਕਡਾਊਨ ਦਾ ਐਲਾਨ ਕੀਤਾ ਹੈ। ਇਹ ਲੌਕਡਾਊਨ ਪੂਰੇ ਵੀਕਐਂਡ ‘ਤੇ ਲਾਗੂ ਰਹੇਗਾ। ਲੌਕਡਾਊਨ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਤੋਂ ਸੋਮਵਾਰ ਨੂੰ ਸਵੇਰੇ 6 ਵਜੇ ਤੱਕ ਪ੍ਰਭਾਵੀ ਰਹੇਗਾ। ਉੱਥੇ ਹੀ ਦੂਜੇ ਪਾਸੇ, ਛਿੰਦਵਾੜਾ ਜ਼ਿਲ੍ਹੇ ਵਿੱਚ ਇੱਕ ਹਫ਼ਤੇ ਤੱਕ ਲੌਕਡਾਊਨ ਰਹੇਗਾ, ਜਿਸ ਦੀ ਸ਼ੁਰੂਆਤ ਵੀਰਵਾਰ ਨੂੰ ਰਾਤ 8 ਵਜੇ ਹੋਵੇਗੀ।
-
ਛੱਤੀਸਗੜ੍ਹ: ਕੋਵਿਡ-19 ਦੇ ਤੇਜ਼ੀ ਨਾਲ ਵਧਦੇ ਕੇਸ ਅਤੇ ਦੂਜੀ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਛੱਤੀਸਗੜ੍ਹ ਸਰਕਾਰ ਨੇ ਰਾਜਧਾਨੀ ਰਾਏਪੁਰ ਵਿੱਚ 9 ਅਪ੍ਰੈਲ ਤੋਂ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਰਾਏਪੁਰ ਵਿੱਚ 9 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ ਪੂਰੀ ਤਰ੍ਹਾਂ ਲੌਕਡਾਊਨ ਪ੍ਰਭਾਵੀ ਹੋਵੇਗਾ, ਅਤੇ 19 ਅਪ੍ਰੈਲ ਤੱਕ ਰਹੇਗਾ। ਕੇਵਲ ਜ਼ਰੂਰੀ ਸਮੱਗਰੀ ਦੀਆਂ ਦੁਕਾਨਾਂ ਅਤੇ ਸੇਵਾਵਾਂ ਨੂੰ ਇਸ ਤੋਂ ਛੂਟ ਹੋਵੇਗੀ।
ਫੈਕਟਚੈੱਕ
******
ਵਾਈਬੀ
(Release ID: 1711232)
Visitor Counter : 232