ਗ੍ਰਹਿ ਮੰਤਰਾਲਾ
ਨਾਗਾ ਗਰੁੱਪਾਂ ਨਾਲ ਜੰਗਬੰਦੀ ਸਮਝੌਤੇ ਹੋਰ ਅੱਗੇ ਵਧਾਏ ਗਏ
Posted On:
12 APR 2021 4:32PM by PIB Chandigarh
ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ / ਐੱਨ ਕੇ (ਐੱਨ ਐੱਸ ਸੀ ਐੱਲ / ਐੱਨ ਕੇ) , ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ / ਰਿਫਰਮੇਸ਼ਨ (ਐੱਨ ਐੱਸ ਸੀ ਐੱਨ / ਆਰ) ਅਤੇ ਨੈਸ਼ਨਲ ਸੋਸ਼ਲਿਸਟ ਆਫ ਨਾਗਾਲੈਂਡ / ਕੇ — ਖਾਂਗੋ (ਐੱਨ ਐੱਸ ਸੀ ਐੱਲ / ਕੇ — ਖਾਂਗੋ) ਤੇ ਭਾਰਤ ਸਰਕਾਰ ਵਿਚਾਲੇ ਜੰਗਬੰਦੀ ਲਈ ਸਮਝੌਤੇ ਚੱਲ ਰਹੇ ਹਨ ।
ਇਹ ਫੈਸਲਾ ਕੀਤਾ ਗਿਆ ਹੈ ਕਿ ਜੰਗਬੰਦੀ ਸਮਝੌਤਿਆਂ ਦੀ ਮਿਆਦ 28 ਅਪ੍ਰੈਲ 2021 ਤੋਂ 27 ਅਪ੍ਰੈਲ 2022 , ਇੱਕ ਸਾਲ ਲਈ , ਐੱਨ ਐੱਸ ਸੀ ਐੱਲ / ਐੱਨ ਕੇ ਅਤੇ ਐੱਨ ਐੱਸ ਸੀ ਐੱਲ / ਆਰ ਨਾਲ ਵਧਾਈ ਗਈ ਹੈ ਅਤੇ ਇਹ ਮਿਆਦ ਐੱਨ ਐੱਸ ਸੀ ਐੱਲ / ਕੇ — ਖਾਂਗੋ ਨਾਲ 18 ਅਪ੍ਰੈਲ 2021 ਤੋਂ 17 ਅਪ੍ਰੈਲ 2022 ਤੱਕ ਵਧਾਈ ਗਈ ਹੈ । ਇਹਨਾਂ ਸਮਝੌਤਿਆਂ ਤੇ ਦਸਤਖ਼ਤ 12 ਅਪ੍ਰੈਲ 2021 ਨੂੰ ਕੀਤੇ ਗਏ ਸਨ ।
**********
ਐੱਨ ਡਬਲਯੁ / ਆਰ ਕੇ / ਪੀ ਕੇ / ਏ ਡੀ / ਡੀ ਡੀ
(Release ID: 1711182)
Visitor Counter : 191