ਪ੍ਰਧਾਨ ਮੰਤਰੀ ਦਫਤਰ

'ਟੀਕਾ ਉਤਸਵ' 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਦੇਸ਼

Posted On: 11 APR 2021 12:15PM by PIB Chandigarh


ਮੇਰੇ ਪਿਆਰੇ ਦੇਸ਼ਵਾਸੀਓ,

 

ਅੱਜ 11 ਅਪ੍ਰੈਲ ਯਾਨੀ ਜਯੋਤੀਬਾ ਫੁਲੇ ਜਯੰਤੀ ਤੋਂ ਅਸੀਂ ਦੇਸ਼ਵਾਸੀ 'ਟੀਕਾ ਉਤਸਵ' ਦੀ ਸ਼ੁਰੂਆਤ ਕਰ ਰਹੇ ਹਾਂ। ਇਹ 'ਟੀਕਾ ਉਤਸਵ' 14 ਅਪ੍ਰੈਲ ਯਾਨਾ ਬਾਬਾ ਸਾਹੇਬ ਅੰਬੇਡਕਰ ਜਯੰਤੀ ਤੱਕ ਚਲੇਗਾ।

 

ਇਹ ਉਤਸਵ, ਇੱਕ ਪ੍ਰਕਾਰ ਨਾਲ ਕੋਰੋਨਾ ਦੇ ਖ਼ਿਲਾਫ਼ ਦੂਸਰੀ ਵੱਡੀ ਜੰਗ ਦੀ ਸ਼ੁਰੂਆਤ ਹੈ। ਇਸ ਵਿੱਚ ਅਸੀਂ Personal Hygiene  ਦੇ ਨਾਲ ਹੀ Social Hygiene  'ਤੇ ਵਿਸ਼ੇਸ਼ ਬਲ ਦੇਣਾ ਹੈ।

 

ਸਾਨੂੰ ਇਹ ਚਾਰ ਗੱਲਾਂ, ਜ਼ਰੂਰ ਯਾਦ ਰੱਖਣੀਆਂ ਹਨ।

 

Each One- Vaccinate One, ਯਾਨੀ ਜੋ ਲੋਕ ਘੱਟ ਪੜ੍ਹੇ-ਲਿਖੇ ਹਨ, ਬਜ਼ੁਰਗ ਹਨ, ਜੋ ਖੁਦ ਜਾ ਕੇ ਟੀਕਾ ਨਹੀਂ ਲਗਵਾ ਸਕਦੇ, ਉਨ੍ਹਾਂ ਦੀ ਮਦਦ ਕਰੋ।

 

Each One- Treat One, ਯਾਨੀ ਜਿਨ੍ਹਾਂ ਲੋਕਾਂ ਦੇ ਪਾਸ ਉਤਨੇ ਸਾਧਨ ਨਹੀਂ ਹਨ, ਜਿਨ੍ਹਾਂ ਨੂੰ ਜਾਣਕਾਰੀ ਵੀ ਘੱਟ ਹੈ, ਉਨਾਂ ਦੀ ਕੋਰੋਨਾ ਇਲਾਜ ਵਿੱਚ ਸਹਾਇਤਾ ਕਰੋ।

 

Each One- Save One,  ਯਾਨੀ ਮੈਂ ਖੁਦ ਵੀ ਮਾਸਕ ਪਹਿਨਾਂ ਅਤੇ ਇਸ ਤਰ੍ਹਾਂ ਖੁਦ ਨੂੰ ਵੀ Save ਕਰਾਂ ਅਤੇ ਦੂਸਰਿਆਂ ਨੂੰ ਵੀ Save ਕਰਾਂ, ਇਸ 'ਤੇ ਬਲ ਦੇਣਾ ਹੈ।

 

ਅਤੇ ਚੌਥੀ ਅਹਿਮ ਗੱਲ, ਕਿਸੇ ਨੂੰ ਕੋਰੋਨਾ ਹੋਣ ਦੀ ਸਥਿਤੀ ਵਿੱਚ, 'ਮਾਇਕ੍ਰੋ ਕੰਨਟੇਨਮੈਂਟ ਜ਼ੋਨ' ਬਣਾਉਣ ਦੀ ਅਗਵਾਈ ਸਮਾਜ ਦੇ ਲੋਕ ਕਰਨ। ਜਿੱਥੇ ਇੱਕ ਵੀ ਕੋਰੋਨਾ ਪਾਜ਼ਿਟਿਵ ਕੇਸ ਆਇਆ ਹੈ, ਉੱਥੇ ਪਰਿਵਾਰ ਦੇ ਲੋਕ, ਸਮਾਜ ਦੇ ਲੋਕ 'ਮਾਇਕ੍ਰੋ ਕੰਨਟੇਨਮੈਂਟ ਜ਼ੋਨ' ਬਣਾਉਣ।

 

ਭਾਰਤ ਜਿਹੇ ਸੰਘਣੀ ਜਨਸੰਖਿਆ ਵਾਲੇ ਸਾਡੇ ਦੇਸ਼ ਵਿੱਚ ਕੋਰੋਨਾ ਦੇ ਖ਼ਿਲਾਫ਼ ਲੜਾਈ ਦਾ ਇੱਕ ਮਹੱਤਵਪੂਰਨ ਤਰੀਕਾ 'ਮਾਇਕ੍ਰੋ ਕੰਨਟੇਨਮੈਂਟ ਜ਼ੋਨ' ਵੀ ਹੈ।

 

ਇੱਕ ਵੀ ਪਾਜ਼ਿਟਿਵ ਕੇਸ ਆਉਣ 'ਤੇ ਸਾਡਾ ਸਾਰਿਆਂ ਦਾ ਜਾਗਰੂਕ ਰਹਿਣਾ, ਬਾਕੀ ਲੋਕਾਂ ਦੀ ਟੈਸਟਿੰਗ ਕਰਵਾਉਣਾ ਬਹੁਤ ਜ਼ਰੂਰੀ ਹੈ।

 

ਇਸ ਦੇ ਨਾਲ ਹੀ ਜੋ ਟੀਕਾ ਲਗਵਾਉਣ ਦਾ ਅਧਿਕਾਰੀ ਹੈ, ਉਸ ਨੂੰ ਟੀਕਾ ਲਗੇ, ਇਸ ਦਾ ਪੂਰਾ ਪ੍ਰਯਤਨ ਸਮਾਜ ਨੂੰ ਵੀ ਕਰਨਾ ਹੈ ਅਤੇ ਪ੍ਰਸ਼ਾਸਨ ਨੂੰ ਵੀ।

 

ਇੱਕ ਵੀ ਵੈਕਸੀਨ ਦਾ ਨੁਕਸਾਨ ਨਾ ਹੋਵੇ, ਅਸੀਂ ਇਹ ਸੁਨਿਸ਼ਚਿਤ ਕਰਨਾ ਹੈ। ਅਸੀਂ ਜ਼ੀਰੋ ਵੈਕਸੀਨ ਵੇਸਟ ਦੀ ਤਰਫ ਵਧਣਾ ਹੈ।

 

ਇਸ ਦੌਰਾਨ ਅਸੀ ਦੇਸ਼ ਦੀ ਵੈਕਸੀਨੇਸ਼ਨ ਸਮਰੱਥਾ ਦੇ ਔਪਟੀਮਮ ਯੂਟੀਲਾਈਜੇਸ਼ਨ ਦੀ ਤਰਫ ਵਧਣਾ ਹੈ। ਇਹ ਵੀ ਸਾਡੀ ਕਪੈਸਿਟੀ ਵਧਾਉਣ ਦਾ ਹੀ ਇੱਕ ਤਰੀਕਾ ਹੈ।

 

ਸਾਡੀ ਸਫਲਤਾ ਇਸ ਗੱਲ ਨਾਲ ਤੈਅ ਹੋਵੇਗੀ ਕਿ 'ਮਾਇਕ੍ਰੋ ਕੰਨਟੇਨਮੈਂਟ ਜ਼ੋਨ' ਦੇ ਪ੍ਰਤੀ ਕਿਤਨੀ ਜਾਗਰੂਕਤਾ ਸਾਡੇ ਲੋਕਾਂ ਵਿੱਚ ਹੈ।

 

ਸਾਡੀ ਸਫਲਤਾ ਇਸ ਗੱਲ ਨਾਲ ਤੈਅ ਹੋਵੇਗੀ ਕਿ ਜਦ ਜ਼ਰੂਰਤ ਨਾ ਹੋਵੇ, ਤਦ ਅਸੀਂ ਘਰ ਤੋਂ ਬਾਹਰ ਨਾ ਨਿਕਲੀਏ।

 

ਸਾਡੀ ਸਫਲਤਾ ਇਸ ਗੱਲ ਨਾਲ ਤੈਅ ਹੋਵੇਗੀ ਕਿ ਜੋ ਟੀਕਾ ਲਗਵਾਉਣ ਦਾ ਅਧਿਕਾਰੀ ਹੈ, ਉਸ ਨੂੰ ਟੀਕਾ ਲਗੇ।  

 

ਸਾਡੀ ਸਫਲਤਾ ਇਸ ਗੱਲ ਨਾਲ ਤੈਅ ਹੋਵੇਗੀ ਕਿ ਅਸੀਂ ਮਾਸਕ ਪਹਿਨਣ ਅਤੇ ਹੋਰ ਨਿਯਮਾਂ ਦਾ ਪਾਲਣ ਕਿਸ ਤਰ੍ਹਾਂ ਕਰਦੇ ਹਾਂ। 

 

ਸਾਥੀਓ,

 

ਇਨ੍ਹਾਂ ਚਾਰ ਦਿਨਾਂ ਵਿੱਚ ਵਿਅਕਤੀਗਤ ਪੱਧਰ 'ਤੇ, ਸਮਾਜ ਦੇ ਪੱਧਰ 'ਤੇ ਅਤੇ ਪ੍ਰਸ਼ਾਸਨ ਦੇ ਪੱਧਰ 'ਤੇ ਸਾਨੂੰ ਆਪਣੇ-ਅਪਣੇ ਲਕਸ਼ ਬਣਾਉਣੇ ਹਨ, ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਪੂਰਾ ਪ੍ਰਯਤਨ ਕਰਨਾ ਹੈ।

 

ਮੈਨੂੰ ਪੂਰਾ ਵਿਸ਼ਵਾਸ ਹੈ, ਇਸੇ ਤਰ੍ਹਾਂ ਜਨ ਭਾਗੀਦਾਰੀ ਨਾਲ, ਜਾਗਰੂਕ ਰਹਿੰਦੇ ਹੋਏ, ਆਪਣੀ ਜ਼ਿੰਮੇਦਾਰੀ ਨਿਭਾਉਂਦੇ ਹੋਏ, ਅਸੀਂ ਇੱਕ ਵਾਰ ਫਿਰ ਕੋਰੋਨਾ ਨੂੰ ਨਿਯੰਤ੍ਰਿਤ ਕਰਨ ਵਿੱਚ ਸਫਲ ਹੋਵਾਂਗੇ।

 

ਯਾਦ ਰੱਖੋ- ਦਵਾਈ ਭੀ, ਕੜਾਈ ਭੀ।

 

ਧੰਨਵਾਦ!

 

ਤੁਹਾਡਾ,

 

ਨਰੇਂਦਰ ਮੋਦੀ।

 

 

******

 

ਡੀਐੱਸ



(Release ID: 1711035) Visitor Counter : 159