ਪ੍ਰਧਾਨ ਮੰਤਰੀ ਦਫਤਰ

ਭਾਰਤ-ਨੀਦਰਲੈਂਡ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 09 APR 2021 7:32PM by PIB Chandigarh

Excellency,

 

ਨਮਸਕਾਰ ਅਤੇ ਤੁਹਾਡੇ ਵਿਚਾਰਾਂ ਦੇ ਲਈ ਬਹੁਤ-ਬਹੁਤ ਧੰਨਵਾਦ।

 

ਤੁਹਾਡੀ ਅਗਵਾਈ ਵਿੱਚ ਪਾਰਟੀ ਦੀ ਲਗਾਤਾਰ ਚੌਥੀ ਵੱਡੀ ਜਿੱਤ ਹੋਈ ਹੈ। ਇਸ ਦੇ ਲਈ ਮੈਂ Twitter 'ਤੇ ਤਾਂ ਤੁਰੰਤ ਹੀ ਤੁਹਾਨੂੰ ਵਧਾਈ ਦਿੱਤੀ ਦਿੱਤੀ ਸੀ ਲੇਕਿਨ ਅੱਜ virtually ਮਿਲ ਰਹੇ ਹਾਂ ਤਾਂ ਮੈਂ ਤੁਹਾਨੂੰ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

Excellency,

 

ਸਾਡੇ ਸਬੰਧ democracy ਅਤੇ rule of law ਜਿਹੀਆਂ shared values 'ਤੇ ਅਧਾਰਿਤ ਹਨ। Climate Change, terrorism, pandemics ਜਿਹੀਆਂ ਆਲਮੀ ਚੁਣੌਤੀਆਂ 'ਤੇ ਸਾਡੀ approach ਇੱਕ ਸਮਾਨ ਹੈ। Indo-Pacific resilient Supply Chains ਅਤੇ Global Digital Governance ਜਿਹੇ ਨਵੇਂ ਖੇਤਰਾਂ ਵਿੱਚ ਵੀ ਸਾਡੇ ਦਰਮਿਆਨ convergence ਬਣ ਰਿਹਾ ਹੈ। ਅੱਜ ਅਸੀਂ ਆਪਣੀ Strategic Partnership on Water ਨਾਲ ਇਸ ਸਿਲਸਿਲੇ ਇੱਕ ਨਵਾਂ ਆਯਾਮ ਦੇਵਾਂਗੇ। Investment promotion ਦੇ ਲਈ Fast Track Mechanism ਦੀ ਸਥਾਪਨਾ ਵੀ ਸਾਡੇ ਮਜ਼ਬੂਤ economic cooperation ਨੂੰ ਨਵਾਂ momentum ਦੇਵੇਗੀ। ਮੈਨੂੰ ਵਿਸ਼ਵਾਸ ਹੈ ਕਿ Post-Covid ਕਾਲ ਵਿੱਚ ਕਈ ਨਵੇਂ ਅਵਸਰ ਉਤਪੰਨ ਹੋਣਗੇ ਜਿਨ੍ਹਾਂ ਵਿੱਚ ਸਾਡੇ ਜਿਹੇ like-minded ਦੇਸ਼ ਆਪਸੀ ਸਹਿਯੋਗ ਵਧਾ ਸਕਦੇ ਹਨ।

 

Excellency,

 

2019 ਵਿੱਚ Their Majesties ਦੀ ਭਾਰਤ ਯਾਤਰਾ ਨਾਲ ਭਾਰਤ-Netherlands ਸਬੰਧਾਂ ਵਿੱਚ ਨਵੀਂ ਊਰਜਾ ਆਈ ਹੈ। ਮੈਨੂੰ ਵਿਸ਼ਵਾਸ ਹੈ ਕਿ ਅੱਜ ਸਾਡੀ Virtual Summit ਨਾਲ ਉਨ੍ਹਾਂ ਨੂੰ ਹੋਰ ਗਤੀ ਮਿਲੇਗੀ।

 

Excellency,

 

ਮੈਂ ਭਾਰਤੀ ਮੂਲ ਦੇ ਲੋਕਾਂ ਦੇ ਵਿਸ਼ੇ ਵਿੱਚ ਤੁਸੀਂ ਜੋ ਕਿਹਾ, ਇਹ ਗੱਲ ਸਹੀ ਹੈ ਕਿ ਪੂਰੇ Europe ਵਿੱਚ ਭਾਰਤੀ ਮੂਲ ਬਹੁਤ ਵੱਡੀ ਤਾਦਾਦ ਵਿੱਚ ਲੋਕ ਇੱਥੇ ਰਹਿ ਰਹੇ ਹਨ ਲੇਕਿਨ ਇਸ ਕੋਰੋਨਾ ਕਾਲ ਖੰਡ ਵਿੱਚ, ਇਸ pandemic ਵਿੱਚ ਤੁਸੀਂ ਭਾਰਤੀ ਮੂਲ ਦੇ ਲੋਕਾਂ ਦੀ, ਜਿਸ ਪ੍ਰਕਾਰ ਨਾਲ ਉਨ੍ਹਾਂ ਦੀ ਚਿੰਤਾ ਕੀਤੀ, ਉਨ੍ਹਾਂ ਨੂੰ ਸੰਭਾਲ਼ਿਆ ਉਸ ਦੇ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ COP-26 ਦੇ ਸਮੇਂ ਵੀ ਸਾਡਾ ਜਦ European Union ਦੇ ਨਾਲ ਭਾਰਤ-EU summit ਹੋਵੇਗਾ, ਉਸ ਸਮੇਂ ਵੀ ਬਹੁਤ ਸਾਰੇ ਵਿਸ਼ਿਆਂ 'ਤੇ ਚਰਚਾ ਕਰਨ ਦਾ ਅਵਸਰ ਮਿਲੇਗਾ।

 

***************

 

ਡੀਐੱਸ/ਏਕੇਜੇ/ਏਕੇ



(Release ID: 1710856) Visitor Counter : 155