ਪ੍ਰਧਾਨ ਮੰਤਰੀ ਦਫਤਰ

ਭਾਰਤ–ਸੇਸ਼ਲਸ ਦਾ ਉੱਚ–ਪੱਧਰੀ ਵਰਚੁਅਲ ਸਮਾਰੋਹ (8 ਅਪ੍ਰੈਲ, 2021)

Posted On: 07 APR 2021 5:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੇਸ਼ਲਸ ਸੇਸ਼ਲਸ ਚ ਕਈ ਭਾਰਤੀ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਵੇਵਲ ਰਾਮਕਲਾਵਨ ਨਾਲ 8 ਅਪ੍ਰੈਲ, 2021 ਨਾਲ ਇੱਕ ਉੱਚਪੱਧਰੀ ਵਰਚੁਅਲ ਸਮਾਰੋਹ ਚ ਭਾਗ ਲੈਣਗੇ।

 

ਉੱਚਪੱਧਰੀ ਵਰਚੁਅਲ ਸਮਾਰੋਹ ਚ ਪ੍ਰੋਗਰਾਮ ਨਿਮਨਲਿਖਤ ਅਨੁਸਾਰ ਹੋਣਗੇ:

 

ੳ) ਸੇਸ਼ਲਸ ਚ ਮੈਜਿਸਟ੍ਰੇਟਸ ਦੇ ਨਵੇਂ ਅਦਾਲਤੀ ਭਵਨ ਦਾ ਸਾਂਝੇ ਤੌਰ ਤੇ ਈਉਦਘਾਟਨ;

ਅ) ਸੇਸ਼ਲਸ ਤਟ ਰੱਖਿਅਕਾਂ ਨੂੰ ਗਸ਼ਤ ਲਈ ਤੇਜ਼ਰਫ਼ਤਾਰ ਸਮੁੰਦਰੀ ਜਹਾਜ਼ ਸੌਂਪਣਾ;

ੲ) 1 ਮੈਗਾਵਾਟ ਦੀ ਸਮਰੱਥਾ ਵਾਲਾ ਸੋਲਰ ਬਿਜਲੀ ਪਲਾਂਟ ਸੌਂਪਣਾ;

ਸ) ਉੱਚ ਅਸਰ ਵਾਲੇ 10 ਕਮਿਊਨਿਟੀ ਵਿਕਾਸ ਪ੍ਰੋਜੈਕਟਾਂ (HICDPs) ਦਾ ਉਦਘਾਟਨ।

 

ਰਾਜਧਾਨੀ ਸ਼ਹਿਰ ਵਿਕਟੋਰੀਆ ਚ ਮੈਜਿਸਟ੍ਰੇਟਸ ਦੀ ਨਵਾਂ ਅਦਾਲਤੀ ਭਵਨ, ਸੇਸ਼ਲਸ ਵਿੱਚ ਭਾਰਤ ਦਾ ਪਹਿਲਾ ਪ੍ਰਮੁੱਖ ਸ਼ਹਿਰੀ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ, ਜਿਸ ਦੀ ਉਸਾਰੀ ਗ੍ਰਾਂਟਸਹਾਇਤਾ ਨਾਲ ਕੀਤੀ ਗਈ ਹੈ। ਮੈਜਿਸਟ੍ਰੇਟਸ ਦੀ ਅਦਾਲਤ ਇੱਕ ਅਤਿਆਧੁਨਿਕ ਇਮਾਰਤ ਹੈ, ਜੋ ਸੇਸ਼ਲਸ ਦੀ ਨਿਆਂਇਕ ਪ੍ਰਣਾਲੀ ਦੀ ਸਮਰੱਥਾ ਵਿੱਚ ਚੋਖਾ ਵਾਧਾ ਕਰੇਗੀ ਅਤੇ ਸੇਸ਼ਲਸ ਦੀ ਜਨਤਾ ਨੂੰ ਬਿਹਤਰ ਨਿਆਂਇਕ ਸੇਵਾਵਾਂ ਦੇਣ ਵਿੱਚ ਮਦਦ ਕਰੇਗੀ।

 

ਗਸ਼ਤ ਕਰਨ ਲਈ 50–ਮੀਟਰ ਲੰਬਾ ਸਮੁੰਦਰੀ ਜਹਾਜ਼, ਜੋ ਇੱਕ ਅਤਿਆਧੁਨਿਕ ਤੇ ਹਰ ਤਰ੍ਹਾਂ ਦੇ ਲੋੜੀਂਦੇ ਉਪਕਰਣਾਂ ਨਾਲ ਲੈਸ ਇੱਕ ਸਮੁੰਦਰੀ ਬੇੜਾ ਹੈ, ਨੂੰ ਭਾਰਤ ਵਿੱਚ ਮੈਸ. GRSE, ਕੋਲਕਾਤਾ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਸਮੁੰਦਰੀ ਯਾਤਰਾਵਾਂ ਦੀ ਚੌਕਸੀ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ ਲਈ ਭਾਰਤੀ ਗ੍ਰਾਂਟਸਹਾਇਤਾ ਅਧੀਨ ਸੇਸ਼ਲਸ ਨੂੰ ਤੋਹਫ਼ੇ ਵਜੋਂ ਦਿੱਤਾ ਜਾ ਰਿਹਾ ਹੈ।

 

ਸੇਸ਼ਲਸ ਦੇ ਰੋਮੇਨਵਿਲੇ ਟਾਪੂ ਚ ਜ਼ਮੀਨ ਉੱਤੇ ਸਥਾਪਤ ਕੀਤਾ ਜਾਣ ਵਾਲਾ 1 ਮੈਗਾਵਾਟ ਸਮਰੱਥਾ ਦਾ ਸੋਲਰ ਬਿਜਲੀ ਪਲਾਂਟ ਸੋਲਰ ਪੀਵੀ ਡੈਮੋਕ੍ਰੈਟਾਈਜ਼ੇਸ਼ਨ ਪ੍ਰੋਜੈਕਟਦੇ ਹਿੱਸੇ ਵਜੋਂ ਮੁਕੰਮਲ ਕੀਤਾ ਗਿਆ ਹੈ, ਜਿਸ ਨੂੰ ਭਾਰਤ ਸਰਕਾਰ ਵੱਲੋਂ ਗ੍ਰਾਂਟਸਹਾਇਤਾ ਅਧੀਨ ਸੇਸ਼ਲਸ ਚ ਲਾਗੂ ਕੀਤਾ ਗਿਆ ਹੈ।

 

ਇਸ ਵਰਚੁਅਲ ਸਮਾਰੋਹ ਦੌਰਾਨ ਭਾਰਤ ਦੇ ਹਾਈ ਕਮਿਸ਼ਨ ਵੱਲੋਂ ਸਥਾਨਕ ਸਰਕਾਰਾਂ, ਵਿਦਿਅਕ ਤੇ ਕਿੱਤਾਮੁਖੀ ਸੰਸਥਾਨਾਂ ਦੇ ਤਾਲਮੇਲ ਨਾਲ ਲਾਗੂ ਕੀਤੇ 10 ‘ਉੱਚ ਅਸਰ ਵਾਲੇ ਕਮਿਊਨਿਟੀ ਵਿਕਾਸ ਪ੍ਰੋਜੈਕਟ’ (HICDPs) ਵੀ ਸੌਂਪੇ ਜਾਣਗੇ।

 

ਪ੍ਰਧਾਨ ਮੰਤਰੀ ਦੀ ਦੂਰਦ੍ਰਿਸ਼ਟੀ ਸਾਗਰ’ – ‘ਖੇਤਰ ਚ ਸਭਨਾਂ ਲਈ ਸੁਰੱਖਿਆ ਤੇ ਵਿਕਾਸ’ (SAGAR – ਸਕਿਓਰਿਟੀ ਐਂਡ ਗ੍ਰੋਥ ਆਰ ਔਲ ਇਨ ਦ ਰੀਜਨ) ਵਿੱਚ ਸੇਸ਼ਲਸ ਦਾ ਕੇਂਦਰੀ ਸਥਾਨ ਹੈ। ਇਨ੍ਹਾਂ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ; ਸੇਸ਼ਲਸ ਦੀਆਂ ਬੁਨਿਆਦੀ ਢਾਂਚੇ, ਵਿਕਾਸ ਤੇ ਸੁਰੱਖਿਆ ਜ਼ਰੂਰਤਾਂ ਨਾਲ ਸਬੰਧਿਤ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਭਰੋਸੇਯੋਗ ਭਾਈਵਾਲ ਵਜੋਂ ਮਰਿਆਦਾਪੂਰਨ ਤੇ ਸਮੇਂ ਨਾਲ ਪਰਖੀ ਭੂਮਿਕਾ ਨੂੰ ਦਰਸਾਉਂਦਾ ਹੈ ਅਤੇ ਇਹ ਭਾਰਤ ਤੇ ਸੇਸ਼ਲਸ ਦੀ ਜਨਤਾ ਵਿਚਾਲੇ ਡੂੰਘੇ ਤੇ ਦੋਸਤਾਨਾ ਸਬੰਧਾਂ ਦੀ ਗਵਾਹੀ ਭਰਦਾ ਹੈ।

 

***

 

ਡੀਐੱਸ/ਐੱਸਐੱਚ


(Release ID: 1710252) Visitor Counter : 245