ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੋਵਿਡ-19 ਦੇ ਫੈਲਾਅ ‘ਤੇ ਕਾਰਗਰ ਤਰੀਕੇ ਨਾਲ ਕਾਬੂ ਪਾਉਣ ਲਈ 45 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਸਾਰੇ ਕੇਂਦਰੀ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਦੀ

Posted On: 06 APR 2021 5:19PM by PIB Chandigarh

ਕੇਂਦਰ ਸਰਕਾਰ ਨੇ 45 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ  ਦੇ ਆਪਣੇ ਸਾਰੇ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਨੂੰ ਕਿਹਾ ਹੈ ਤਾਂਕਿ ਕਾਰਗਰ ਰੂਪ ਨਾਲ ਕੋਵਿਡ-19 ਦੇ ਪ੍ਰਸਾਰ ਨੂੰ ਕਾਬੂ ਕੀਤਾ ਜਾ ਸਕੇ। ਪ੍ਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲਾ ਦੁਆਰਾ ਅੱਜ ਜਾਰੀ ਆਦੇਸ਼ ਦੇ ਅਨੁਸਾਰ ਕੇਂਦਰੀ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਟੀਕਾਕਰਣ  ਦੇ ਬਾਅਦ ਵੀ ਵਾਰ-ਵਾਰ ਹੱਥ ਧੋਣ,  ਮਾਸਕ ਪਹਿਨਣ  ਅਤੇ ਸਾਮਜਿਕ ਦੂਰੀ ਦਾ ਪਾਲਣ ਕਰਕੇ ਕੋਵਿਡ ਉੱਚਿਤ ਸੁਭਾਅ ਦਾ ਪਾਲਣ ਕਰਨ।

ਸਰਕਾਰ ਨੇ ਸਥਿਤੀ ‘ਤੇ ਸਖਤ ਨਜ਼ਰ ਰੱਖੀ ਹੋਈ ਹੈ ਅਤੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਵਿੱਚ ਟੀਕਾਕਰਣ ਲਈ ਸਮੂਹਾਂ ਦੀ ਪਹਿਲਤਾ ਦੀ ਨੀਤੀ  ਦੇ ਆਧਾਰ ‘ਤੇ ਹੁਣ 45 ਸਾਲ ਤੋਂ ਉੱਪਰ ਦੀ ਉਮਰ  ਦੇ ਸਾਰੇ ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ।

ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪ੍ਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ  ਸਮੇਂ-ਸਮੇਂ ‘ਤੇ ਇਹਤਿਯਾਤੀ ਨਿਰਦੇਸ਼ ਜਾਰੀ ਕਰਦਾ ਰਿਹਾ ਹੈ ਤਾਂਕਿ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ।


(Release ID: 1710193) Visitor Counter : 203