ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ 36.7 ਲੱਖ ਤੋਂ ਵੱਧ ਖੁਰਾਕਾਂ ਦੇ ਨਾਲ ਇੱਕ ਦਿਨ ਵਿੱਚ ਰਿਕਾਰਡ ਉੱਚਤਮ ਟੀਕਾਕਰਨ ਕਵਰੇਜ ਕੀਤਾ
ਦੇਸ਼ ਭਰ ਵਿੱਚ ਟੀਕਾਕਰਨ ਦੀ ਕੁੱਲ ਕਵਰੇਜ 6.87 ਕਰੋੜ ਤੋਂ ਪਾਰ ਹੋਈ
ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਪੰਜਾਬ, ਤਾਮਿਲਨਾਡੂ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਭਾਰੀ ਵਾਧੇ ਸੰਬੰਧੀ ਰਿਪੋਰਟਾਂ
Posted On:
02 APR 2021 12:07PM by PIB Chandigarh
ਭਾਰਤ ਨੇ ਆਪਣੀ ਟੀਕਾਕਰਨ ਮੁਹਿੰਮ ਵਿੱਚ ਇਕ ਮਹੱਤਵਪੂਰਣ ਮੀਲ ਪੱਥਰ ਨੂੰ ਪ੍ਰਾਪਤ ਕਰ ਲਿਆ ਹੈ ਜੋ ਕਿ ਪਿਛਲੇ 24 ਘੰਟਿਆਂ ਦੌਰਾਨ 36.7 ਲੱਖ ਤੋਂ ਵੱਧ ਖੁਰਾਕਾਂ ਦੇ ਨਾਲ ਇੱਕ ਦਿਨ ਵਿੱਚ ਉੱਚਤਮ ਟੀਕਾਕਰਨ ਕਵਰੇਜ ਰਿਕਾਰਡ ਕੀਤਾ ਕਰ ਰਿਹਾ ਹੈ ।
ਟੀਕਾਕਰਨ ਮੁਹਿੰਮ ਦੇ 76 ਵੇਂ ਦਿਨ (1 ਅਪ੍ਰੈਲ 2021) , ਕੁੱਲ 36,71,242 ਟੀਕੇ ਦੀਆਂ ਖੁਰਾਕਾਂ ਦਿੱਤੀਆਂ
ਗਈਆਂ ਹਨ। ਜਿਨ੍ਹਾਂ ਵਿਚੋਂ 33,65,597 ਲਾਭਪਾਤਰੀਆਂ ਨੂੰ 51,215 ਸੈਸ਼ਨਾਂ ਰਾਹੀਂ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਅਤੇ 3,05,645 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਤਾਰੀਖ: 1 ਅਪ੍ਰੈਲ, 2021
|
|
ਸਿਹਤ ਸੰਭਾਲ
ਵਰਕਰ
|
ਫਰੰਟ
ਲਾਈਨ
ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ- ਰੋਗਾਂ ਵਾਲੇ ਲਾਭਪਾਤਰੀ
|
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
45,976
|
33,860
|
1.78,850
|
1,51,838
|
19,46,948
|
21,552
|
11,93,823
|
98,395
|
33,65,597
|
3,05,645
|
|
|
|
|
|
|
|
|
|
|
|
|
ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ 11,37,456 ਸੈਸ਼ਨਾਂ ਰਾਹੀਂ 6.87 ਕਰੋੜ ਤੋਂ ਵੱਧ ( 6,87,89,138) ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ।.
ਇਨ੍ਹਾਂ ਵਿੱਚ 83,06,269 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 52,84,564 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 93,53,021 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 40,97,634 ਫਰੰਟ ਲਾਈਨ ਵਰਕਰ (ਦੂਜੀ ਖੁਰਾਕ),
ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ (45 ਸਾਲ ਤੋਂ ਵੱਧ ਉਮਰ ਦੇ ) ਲਾਭਪਾਤਰੀ 97,83,615 (ਪਹਿਲੀ ਖੁਰਾਕ ) ਅਤੇ
39,401 (ਦੂਜੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ 3,17,05,893 (ਪਹਿਲੀ ਖੁਰਾਕ ) ਅਤੇ 2,18,741 (ਦੂਜੀ ਖੁਰਾਕ ) ਲਾਭਪਾਤਰੀ ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਦੂਜੀ
ਖੁਰਾਕ ਖੁਰਾਕ
|
ਪਹਿਲੀ ਦੂਜੀ ਖੁਰਾਕ ਖੁਰਾਕ
|
83,06,269
|
52,84,564
|
93,53,021
|
40,97,634
|
97,83,615 39,401
|
3.17,05,893 2,18,741
|
6,87,89,138
|
ਦੇਸ਼ ਭਰ ਵਿੱਚ ਦਿੱਤੀਆਂ ਗਈਆਂ ਟੀਕਾਕਰਨ ਦੀਆਂ ਕੁੱਲ ਖੁਰਾਕਾਂ ਵਿੱਚੋਂ ਅੱਠ ਰਾਜਾਂ ਦਾ ਹਿੱਸਾ 59.58 ਫ਼ੀਸਦ ਬਣਦਾ ਹੈ । ਭਾਰਤ ਵਿੱਚ ਦਿੱਤੀਆਂ ਜਾਣ ਵਾਲੀਆਂ ਕੁੱਲ ਖੁਰਾਕਾਂ ਵਿੱਚ ਇਕੱਲੇ ਮਹਾਰਾਸ਼ਟਰ ਦਾ ਹੀ ਹਿੱਸਾ 9.48 ਫ਼ੀਸਦ ਬਣਦਾ ਹੈ।
ਅੱਠ ਰਾਜ- ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਪੰਜਾਬ, ਤਾਮਿਲਨਾਡੂ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਵੱਲੋਂ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ । ਇਨ੍ਹਾਂ 8 ਰਾਜਾਂ ਤੋਂ 81.25 ਫ਼ੀਸਦ ਨਵੇਂ ਕੇਸ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਵਿੱਚ 81,466 ਨਵੇਂ ਕੇਸ ਦਰਜ ਕੀਤੇ ਗਏ ਹਨ।
ਮਹਾਰਾਸ਼ਟਰ ਵਿੱਚ ਰੋਜ਼ਾਨਾ 43,183 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 4,617 ਮਾਮਲਿਆਂ ਨਾਲ ਛੱਤੀਸਗੜ੍ਹ ਦਾ ਨੰਬਰ ਹੈ, ਜਦੋਂਕਿ ਕਰਨਾਟਕ ਵਿੱਚ 4,234 ਨਵੇਂ ਕੇਸ ਸਾਹਮਣੇ ਆਏ ਹਨ।
ਦਸ ਰਾਜ, ਜਿਵੇਂ ਕਿ ਹੇਠਾਂ ਪ੍ਰਦਰਸ਼ਿਤ ਕੀਤਾ ਗਿਆ ਹੈ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ
ਰੁਝਾਨ ਨੂੰ ਦਰਸਾ ਰਹੇ ਹਨ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 6,14,696 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ
ਪੋਜ਼ੀਟਿਵ ਮਾਮਲਿਆਂ ਦਾ 5 ਫ਼ੀਸਦ ਬਣਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ
30,641 ਕੇਸਾਂ ਦਾ ਸ਼ੁਧ ਵਾਧਾ ਦਰਜ ਕੀਤਾ ਗਿਆ ਹੈ ।
ਪੰਜ ਰਾਜ- ਮਹਾਰਾਸ਼ਟਰ, ਕਰਨਾਟਕ, ਛੱਤੀਸਗੜ, ਕੇਰਲ,ਅਤੇ ਪੰਜਾਬ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਕੁਲ ਮਿਲਾ ਕੇ 77.91 ਫ਼ੀਸਦ ਦਾ ਹਿੱਸਾ ਪਾ ਰਹੇ ਹਨ। ਇਕੱਲੇ ਮਹਾਰਾਸ਼ਟਰ ਵੱਲੋਂ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 60 ਫੀਸਦ (59.84 ਫੀਸਦ) ਦਾ ਯੋਗਦਾਨ ਦਿਤਾ ਜਾ ਰਿਹਾ ਹੈ ।
ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ ਅੱਜ 1,15,25,039 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 93.68 ਫੀਸਦ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ 50,356 ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 469 ਮੌਤਾਂ ਰਿਪੋਰਟ ਹੋਈਆਂ ਹਨ । ਨਵੀਆਂ ਦਰਜ ਕੀਤੀਆਂ ਜਾਣ ਵਾਲਿਆਂ ਮੌਤਾਂ ਵਿੱਚ 6
ਸੂਬਿਆਂ ਦਾ ਹਿੱਸਾ 83.16 ਫੀਸਦ ਬਣਦਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 249 ਲੋਕਾਂ ਦੀ ਮੌਤ ਹੋਈ ਹੈ।
ਇਸ ਤੋਂ ਬਾਅਦ ਪੰਜਾਬ ਵਿੱਚ ਰੋਜ਼ਾਨਾ 58 ਹੋਰ ਮੌਤਾਂ ਦੀ ਖਬਰ ਹੈ ।
12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ- 19 ਨਾਲ
ਕੋਈ ਨਵੀਂ ਮੌਤ ਦੀ ਖਬਰ ਨਹੀਂ ਹੈ।
ਇਹ ਹਨ – ਉੜੀਸਾ, ਲੱਦਾਖ (ਯੂਟੀ), ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਨਾਗਾਲੈਂਡ, ਮਨੀਪੁਰ, ਤ੍ਰਿਪੁਰਾ, ਸਿੱਕਿਮ, ਲਕਸ਼ਦੀਪ, ਮੇਘਾਲਿਆ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਟਾਪੂ, ਅਤੇ ਅਰੁਣਾਚਲ ਪ੍ਰਦੇਸ਼।
****
ਐਮਵੀ / ਐਸਜੇ
(Release ID: 1709227)
Visitor Counter : 272
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Malayalam