ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਹਾਰਾਸ਼ਟਰ, ਪੰਜਾਬ, ਗੁਜਰਾਤ, ਛੱਤੀਸਗੜ੍ਹ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਰੋਜ਼ਾਨਾ ਨਵੇਂ ਕੇਸਾਂ ਵਿੱਚ ਵਾਧਾ ਦਰਜ ਹੋਇਆ ਹੈ; ਨਵੇਂ ਪੁਸ਼ਟੀ ਵਾਲੇ ਰੋਜ਼ਾਨਾ ਮਾਮਲਿਆਂ ਵਿੱਚੋਂ 81 ਫੀਸਦ ਕੇਸ ਇਹ ਸੂਬੇ ਦਰਜ ਕਰਵਾ ਰਹੇ ਹਨ
ਹੁਣ ਤੱਕ ਦਿੱਤੀ ਕੋਵਿਡ 19 ਵੈਕਸੀਨ ਦੀ ਕੁੱਲ ਗਿਣਤੀ 5 ਕਰੋੜ ਦੇ ਨੇੜੇ ਪਹੁੰਚ ਗਈ ਹੈ
ਪਿਛਲੇ 24 ਘੰਟਿਆਂ ਵਿੱਚ ਰਿਕਾਰਡ 32,53,095 ਟੀਕੇ ਲੱਗਾਏ ਗਏ ਹਨ
Posted On:
23 MAR 2021 11:40AM by PIB Chandigarh
ਛੇ ਰਾਜ- ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ, ਛੱਤੀਸਗੜ ਅਤੇ ਤਾਮਿਲਨਾਡੂ- ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਲਗਾਤਾਰ ਵਾਧੇ ਸੰਬੰਧੀ ਰਿਪੋਰਟਾਂ ਦਰਜ ਕਰਵਾ ਰਹੇ ਹਨ। ਉਨ੍ਹਾਂ ਨੇ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਮਾਮਲਿਆਂ (40,715) ਵਿੱਚ 80.90 ਫ਼ੀਸਦ ਦਾ ਯੋਗਦਾਨ ਪਾ ਰਹੇ ਹਨ।
ਮਹਾਰਾਸ਼ਟਰ ਵਿੱਚ 24,645 ਮਾਮਲਿਆਂ ਨਾਲ, ਸਭ ਤੋਂ ਵੱਧ ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ, ਜਿਹੜੇ ਰੋਜ਼ਾਨਾ ਦਰਜ ਕੀਤੇ ਗਏ ਕੇਸਾਂ ਦੇ 60.53 ਫ਼ੀਸਦ ਬਣਦੇ ਹਨ। ਇਸ ਤੋਂ ਬਾਅਦ 2,299 ਕੇਸਾਂ ਨਾਲ ਪੰਜਾਬ ਦਾ ਨੰਬਰ ਹੈ ਜਦਕਿ ਗੁਜਰਾਤ ਵਿੱਚ 1,640 ਨਵੇਂ ਮਾਮਲੇ ਸਾਹਮਣੇ ਆਏ ਹਨ।
ਦਸ ਰਾਜ, ਜਿਵੇਂ ਕਿ ਇੱਥੇ ਦੱਸਿਆ ਗਿਆ ਹੈ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ।
ਭਾਰਤ ਦੇ ਮੌਜੂਦਾ ਕੁੱਲ ਐਕਟਿਵ ਮਾਮਲੇ, ਫਰਵਰੀ ਦੇ ਅੱਧ ਵਿੱਚ ਦਰਜ ਮਾਮਲਿਆਂ ਦੇ ਸਭ ਤੋਂ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ ਮੁੜ ਵਾਧੇ ਦਾ ਰੁਝਾਨ ਦਰਸਾ ਰਹੇ ਹਨ। ਇਹ ਗਿਣਤੀ ਅੱਜ 3.45 ਲੱਖ (3,45,377) ‘ਤੇ ਪਹੁੰਚ ਗਈ ਹੈ ।
ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 10,731 ਕੇਸਾਂ ਦਾ ਸ਼ੁਧ ਵਾਧਾ ਦਰਜ ਕੀਤਾ ਗਿਆ ਹੈ ।
ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਤਿੰਨ ਰਾਜ- ਮਹਾਰਾਸ਼ਟਰ, ਕੇਰਲ ਅਤੇ ਪੰਜਾਬ 75.15 ਫ਼ੀਸਦ ਦਾ ਹਿੱਸਾ ਪਾ ਰਹੇ ਹਨ। ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਵਿਚ ਇਕੱਲੇ ਮਹਾਰਾਸ਼ਟਰ ਦਾ ਹੀ ਹਿੱਸਾ 62.71 ਫ਼ੀਸਦ ਬਣਦਾ ਹੈ।
ਹੇਠਾਂ ਦਿੱਤਾ ਗਿਆ ਗ੍ਰਾਫ ਭਾਰਤ ਵਿੱਚ ਕੋਵਿਡ 19 ਮਾਮਲਿਆਂ ਦੇ ਦੁਗਣੇ ਹੋਣ ਦੇ ਸਮੇਂ ਦੀ ਰਾਹ ਨੂੰ ਦਰਸਾ ਰਿਹਾ ਹੈ।
ਡਬਲਿੰਗ ਟਾਈਮ ਜਿਹੜਾ 1 ਮਾਰਚ 2021 ਨੂੰ 504.4 ਸੀ ਤੋਂ 23 ਮਾਰਚ, 2021 ਨੂੰ ਘਟ ਕੇ 202.3 ਹੋ ਗਿਆ ਹੈ।
ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 7,84,612 ਸੈਸ਼ਨਾਂ ਰਾਹੀਂ 4.8 ਕਰੋੜ (4,84,94,594) ਤੋਂ ਵੱਧ ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ। ਪਹਿਲੀ ਖੁਰਾਕ ਦੇ ਪ੍ਰਬੰਧਨ ਦਾ ਅੰਕੜਾ ਅੱਜ 4 ਕਰੋੜ (4,06,31,153) ਨੂੰ ਪਾਰ ਕਰ ਗਿਆ ਹੈ ।
ਇਨ੍ਹਾਂ ਵਿੱਚ 78,59,579 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 49,59,964 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 82,42,127 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 29,03,477 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ (45 ਸਾਲ ਤੋਂ ਵੱਧ ਉਮਰ ਦੇ ) 42,98,310 ਲਾਭਪਾਤਰੀ ਅਤੇ 60 ਸਾਲ ਤੋਂ ਵੱਧ ਉਮਰ ਦੇ 2 ਕਰੋੜ (2,02,31,137) ਤੋਂ ਵੱਧ ਲਾਭਪਾਤਰੀ ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
|
78,59,579
|
49,59,964
|
82,42,127
|
29,03,477
|
42,98,310
|
2,02,31,137
|
4,84,94,594
|
ਟੀਕਾਕਰਨ ਮੁਹਿੰਮ ਦੇ 66 ਵੇਂ ਦਿਨ (22 ਮਾਰਚ, 2021) ਤੱਕ, ਕੁੱਲ 32 ਲੱਖ ਤੋਂ ਵੱਧ (32,53,095) ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿਚੋਂ 29,03,030 ਲਾਭਪਾਤਰੀਆਂ ਨੂੰ 48,345 ਸੈਸ਼ਨਾਂ ਰਾਹੀਂ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਅਤੇ 3,50,065 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਤਾਰੀਖ: 22 ਮਾਰਚ, 2021
|
|
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
69,929
|
73,804
|
1,42,159
|
2,76,261
|
5,59,930
|
21,31,012
|
29,03,030
|
3,50,065
|
|
|
|
|
|
|
|
|
|
ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ ਅੱਜ 1,11,81,253 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ
95.67 ਫੀਸਦ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਰਿਕਵਰੀ 29,785 ਰਜਿਸਟਰ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 199 ਮੌਤਾਂ ਰਿਪੋਰਟ ਹੋਈਆਂ ਹਨ ।
ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 80.4 ਫੀਸਦ ਹੈ ।
ਮਹਾਰਾਸ਼ਟਰ ਅਤੇ ਪੰਜਾਬ ਹਰੇਕ ਵਿੱਚ 58-58 ਮੌਤਾਂ ਦੀ ਖਬਰ ਹੈ । ਕੇਰਲ ਅਤੇ ਛੱਤੀਸਗੜ੍ਹ ਵਿੱਚ 12-12 ਮੌਤਾਂ ਰਿਪੋਰਟ ਹੋਈਆਂ ਹਨ ।
14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ ਹੈ।
ਇਹ ਹਨ – ਜੰਮੂ-ਕਸ਼ਮੀਰ (ਯੂਟੀ), ਗੋਆ, ਉਤਰਾਖੰਡ, ਓਡੀਸ਼ਾ, ਲਕਸ਼ਦੀਪ, ਸਿੱਕਮ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਲੱਦਾਖ (ਯੂਟੀ), ਮਨੀਪੁਰ, ਮੇਘਾਲਿਆ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ।
****
ਐਮਵੀ / ਐਸਜੇ
(Release ID: 1707050)
Visitor Counter : 222
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Malayalam