ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼, ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ 80 ਫੀਸਦ ਤੋਂ ਵੱਧ ਕੇਸ ਦਰਜ ਕਰਵਾ ਰਹੇ ਹਨ


ਦੇਸ਼ ਭਰ ਵਿੱਚ 4.5 ਕਰੋੜ ਤੋਂ ਵੱਧ ਕੋਵਿਡ 19 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕਿਆ ਹਨ

ਮੌਤ ਦੀ ਦਰ ਘੱਟ ਕੇ 1.37 ਫ਼ੀਸਦ ਤੇ ਆ ਗਈ ਹੈ

Posted On: 22 MAR 2021 11:12AM by PIB Chandigarh

ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਰੋਜ਼ਾਨਾ ਨਵੇਂ ਕੋਵਿਡ ਮਾਮਲਿਆਂ ਵਿੱਚ ਵਾਧੇ ਦੀ ਰਿਪੋਰਟ 

ਦਰਜ ਕਰਵਾ  ਰਹੇ ਹਨ।  ਉਨ੍ਹਾਂ ਨੇ ਮਿਲ ਕੇ ਪਿਛਲੇ 24 ਘੰਟਿਆਂ ਦੌਰਾਨ ਦਰਜ ਕੀਤੇ ਕੁੱਲ ਨਵੇਂ ਕੇਸਾਂ ਵਿਚੋਂ 80.5 ਫ਼ੀਸਦ ਦਾ  ਹਿੱਸਾ ਪਾਇਆ ਹੈ ।

ਪਿਛਲੇ 24 ਘੰਟਿਆਂ ਦੌਰਾਨ 46,951 ਨਵੇਂ ਰੋਜ਼ਾਨਾ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 6 ਰਾਜਾਂ ਮਹਾਰਾਸ਼ਟਰ, ਪੰਜਾਬ, ਕੇਰਲ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ 84.49 ਫ਼ੀਸਦ ਨਵੇਂ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ ।

ਮਹਾਰਾਸ਼ਟਰ ਵਿੱਚ 30,535 ਮਾਮਲਿਆਂ ਨਾਲ,  ਸਭ ਤੋਂ ਵੱਧ ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ, 

ਜਿਹੜੇ ਰੋਜ਼ਾਨਾ ਦਰਜ ਕੀਤੇ ਗਏ ਕੇਸਾਂ ਦੇ 65.03 ਫ਼ੀਸਦ ਬਣਦੇ ਹਨ। ਇਸ ਤੋਂ ਬਾਅਦ 2,644 ਕੇਸਾਂ ਨਾਲ 

ਪੰਜਾਬ ਦਾ ਨੰਬਰ ਹੈ ਜਦਕਿ ਕੇਰਲ ਵਿੱਚ 1,875 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

 https://static.pib.gov.in/WriteReadData/userfiles/image/image001YW27.jpg

 

 

ਅੱਠ ਰਾਜਾਂ, ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ, ਵੱਲੋਂ ਰੋਜ਼ਾਨਾ ਨਵੇਂ ਕੋਵਿਡ 19 ਮਾਮਲਿਆਂ ਵਿੱਚ  ਵਾਧੇ ਦੇ ਰੁਝਾਨ ਨੂੰ  ਪ੍ਰਦਰਸ਼ਿਤ ਕਰ ਰਹੇ ਹਨ।

https://static.pib.gov.in/WriteReadData/userfiles/image/image002BN8Z.jpghttps://static.pib.gov.in/WriteReadData/userfiles/image/image0038XR4.jpg

 

 

ਹੇਠਾਂ ਦਿੱਤੇ ਗਏ ਗ੍ਰਾਫ ਅੱਠ ਰਾਜਾਂ ਵਿੱਚ ਕਰਵਾਏ ਗਏ ਕੁੱਲ ਕੋਵਿਡ ਟੈਸਟਾਂ ਅਤੇ ਕੁੱਲ ਪੋਜ਼ੀਟੀਵਿਟੀ ਦਰ ਦੇ ਉੱਪਰ ਵੱਲ ਜਾਣ ਦੇ ਰੁਝਾਨ ਨੂੰ ਪ੍ਰਦਰਸ਼ਿਤ ਕਰ ਰਹੇ ਹਨ।

 

https://static.pib.gov.in/WriteReadData/userfiles/image/image00418DB.jpg

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 3,34,646 'ਤੇ ਪਹੁੰਚ ਗਈ ਹੈ ।

ਭਾਰਤ ਦੇ ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ 2.87 ਫੀਸਦ ਰਹਿ ਗਏ ਹਨ। 

 ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 25,559 ਕੇਸਾਂ ਦਾ ਸ਼ੁਧ ਵਾਧਾ ਦਰਜ ਕੀਤਾ ਗਿਆ ਹੈ ।

ਰੋਜ਼ਾਨਾ ਪੋਜ਼ੀਟੀਵਿਟੀ ਦਰ (7 ਦਿਨਾਂ ਦੀ ) ਮੌਜੂਦਾ ਸਮੇਂ ਵਿੱਚ 3.70 ਫ਼ੀਸਦ 'ਤੇ ਖੜੀ ਹੈ।

 https://static.pib.gov.in/WriteReadData/userfiles/image/image005ZE86.jpg

 

 

 

ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਇਸ ਵੇਲੇ ਹਫਤਾਵਾਰੀ ਪੋਜ਼ੀਟੀਵਿਟੀ ਦਰ ਕੌਮੀ ਅੋਸਤ ਨਾਲੋਂ ਵੱਧ ਹੈ।

 

https://static.pib.gov.in/WriteReadData/userfiles/image/image006Y1S6.jpg

ਦੂਜੇ ਪਾਸੇ, ਭਾਰਤ ਵਿੱਚ ਟੀਕਾਕਰਨ ਦੀ ਕੁੱਲ ਕਵਰੇਜ 4.5 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 7,33,597 ਸੈਸ਼ਨਾਂ ਰਾਹੀਂ 4.50 ਕਰੋੜ (4,50,65,998) ਤੋਂ ਵੱਧ ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ।

ਇਨ੍ਹਾਂ ਵਿੱਚ 77,86,205 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 48,81,954 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 80,95,711 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 26,09,742 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) 37,21,455 ਲਾਭਪਾਤਰੀ ਅਤੇ 60 ਸਾਲ ਤੋਂ ਵੱਧ ਉਮਰ ਦੇ 1,79,70,931 ਲਾਭਪਾਤਰੀ ਸ਼ਾਮਲ ਹਨ ।

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

77,86,205

48,81,954

80,95,711

26,09,742

37,21,455

1,79,70,931 

4,50,65,998

ਟੀਕਾਕਰਨ ਮੁਹਿੰਮ ਦੇ 65 ਵੇਂ ਦਿਨ (21 ਮਾਰਚ, 2021) ਤੱਕ, ਕੁੱਲ 4,62,157 ਟੀਕੇ ਦੀਆਂ  ਖੁਰਾਕਾਂ ਦਿੱਤੀਆਂ ਗਈਆਂ  ਹਨ। ਜਿਵੇਂ ਕਿ ਇਹ ਐਤਵਾਰ ਸੀ, ਬਹੁਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਟੀਕਾਕਰਨ ਸੈਸ਼ਨਾਂ ਦਾ ਸਮਾਂ ਤਹਿ ਨਹੀਂ ਕੀਤਾ ਗਿਆ ਸੀ। ਜਿਨ੍ਹਾਂ ਵਿਚੋਂ 4,49,115 ਲਾਭਪਾਤਰੀਆਂ ਨੂੰ 8,459 ਸੈਸ਼ਨਾਂ ਰਾਹੀਂ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਅਤੇ 13,042 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

 

ਤਾਰੀਖ: 21 ਮਾਰਚ, 2021

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

6,220

   4,598

11,400

8,444

87,982

3,43,513

4,49,115

13,042

 

                 

 

 

ਦੂਜੇ ਪਾਸੇ, ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ ਅੱਜ 1,11,51,468 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ

95.76 ਫੀਸਦ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਰਿਕਵਰੀ 21,180 ਰਜਿਸਟਰ ਕੀਤੀ ਗਈ ਹੈ।

ਦੂਜੇ ਪਾਸੇ, ਪਿਛਲੇ 24 ਘੰਟਿਆਂ ਦੌਰਾਨ 212 ਮੌਤਾਂ ਰਿਪੋਰਟ ਹੋਈਆਂ ਹਨ ।

 

ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 85.85 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 99 ਮੌਤਾਂ ਰਿਪੋਰਟ

ਹੋਈਆਂ ਹਨ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 44 ਹੋਰ ਮੌਤਾਂ ਦੀ ਖਬਰ ਹੈ ਅਤੇ ਕੇਰਲ ਵਿੱਚ ਰੋਜ਼ਾਨਾ 13

ਮੌਤਾਂ ਹੋਈਆਂ ਹਨ ।

https://static.pib.gov.in/WriteReadData/userfiles/image/image007SR5W.jpg

ਮਾਮਲਿਆਂ ਦੀ ਗਿਣਤੀ ਦੇ ਮੁਕਾਬਲੇ ਮੌਤ ਦੀ ਦਰ ਇਸ ਸਮੇਂ 1.37 ਫ਼ੀਸਦ ‘ਤੇ ਖੜ੍ਹੀ ਹੈ ਅਤੇ ਨਿਰੰਤਰ ਘੱਟ ਰਹੀ ਹੈ ।

 https://static.pib.gov.in/WriteReadData/userfiles/image/image008UZM8.jpg

 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ ਹੈ।

ਇਹ ਹਨ – ਆਂਧਰਾ ਪ੍ਰਦੇਸ਼, ਅਸਾਮ, ਉਤਰਾਖੰਡ, ਲਕਸ਼ਦੀਪ, ਸਿੱਕਮ, ਲੱਦਾਖ (ਯੂਟੀ), ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਮੇਘਾਲਿਆ, ਮਨੀਪੁਰ, ਤ੍ਰਿਪੁਰਾ, ਨਾਗਾਲੈਂਡ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼ ।

****

ਐਮਵੀ / ਐਸਜੇ



(Release ID: 1706756) Visitor Counter : 186