ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼, ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ 77.7 ਫੀਸਦ ਕੇਸ ਦਰਜ ਕਰਵਾ ਰਹੇ ਹਨ


4.4 ਕਰੋੜ ਤੋਂ ਵੱਧ ਕੋਵਿਡ 19 ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕਿਆ ਹਨ

ਪਿਛਲੇ 24 ਘੰਟਿਆਂ ਦੌਰਾਨ, 25 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ

Posted On: 21 MAR 2021 12:09PM by PIB Chandigarh

ਦੇਸ਼ ਦੇ ਕੁਝ ਰਾਜ, ਰੋਜ਼ਾਨਾ ਨਵੇਂ ਕੋਵਿਡ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਨੂੰ ਰਿਪੋਰਟ ਕਰ ਰਹੇ ਹਨ। ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਲੋਂ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਕੁੱਲ ਮਿਲਾ ਕੇ 77.7 ਫ਼ੀਸਦ ਮਾਮਲੇ ਸਾਹਮਣੇ ਆ ਰਹੇ ਹਨ I

ਪਿਛਲੇ 24 ਘੰਟਿਆਂ ਦੌਰਾਨ 43,846 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

83.14 ਫੀਸਦ ਨਵੇਂ ਮਾਮਲੇ 6 ਰਾਜਾਂ ਨਾਲ ਸੰਬੰਧਿਤ ਹਨ।

ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 27,126 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 2,578  ਮਾਮਲਿਆਂ ਨਾਲ ਪੰਜਾਬ ਦਾ ਨੰਬਰ ਹੈ; ਜਦੋਂ ਕਿ ਕੇਰਲ ਵਿੱਚ 2,078 ਨਵੇਂ ਮਾਮਲੇ ਸਾਹਮਣੇ ਆਏ ਹਨ ।

 

ਹੇਠਾਂ ਦਿੱਤੇ ਗਏ ਗ੍ਰਾਫ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਚੋਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਕੋਵਿਡ 19 ਦੇ ਰੁਝਾਨ ਨੂੰ ਉਜਾਗਰ ਕਰ ਰਹੇ ਹਨ ਜਿਹੜੇ ਨਵੇਂ ਮਾਮਲਿਆਂ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਰਹੇ ਹਨ।








 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 7,25,138 ਸੈਸ਼ਨਾਂ ਰਾਹੀਂ ਲਗਭਗ 4.4 ਕਰੋੜ (4,46,03,841) ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ।

ਇਨ੍ਹਾਂ ਵਿੱਚ 77,79,985 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 48,77,356 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 80,84,311 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 26,01,298 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) 36,33,473 ਲਾਭਪਾਤਰੀ ਅਤੇ 60 ਸਾਲ ਤੋਂ ਵੱਧ ਉਮਰ ਦੇ 1,76,27,418 ਲਾਭਪਾਤਰੀ ਸ਼ਾਮਲ ਹਨ ।

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

 

77,79,985

48,77,356

80,84,311

26,01,298

36,33,473

1,76,27,418 

4,46,03,841

 

ਟੀਕਾਕਰਨ ਮੁਹਿੰਮ ਦੇ 64 ਵੇਂ ਦਿਨ (20 ਮਾਰਚ, 2021) ਨੂੰ 25 ਲੱਖ ਤੋਂ ਵੱਧ (25,40,449) ਨੂੰਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿਚੋਂ 22,83,157 ਲਾਭਪਾਤਰੀਆਂ ਨੂੰ 38,669 ਸੈਸ਼ਨਾਂ ਰਾਹੀਂ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਅਤੇ 2,57,292 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

 

ਤਾਰੀਖ: 20 ਮਾਰਚ, 2021

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

73,146

  73,071

1,26,705

1,84,221

4,09,861

16,73,445

22,83,157

2,57,292

 

                 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 3.09 ਲੱਖ (3,09,087) 'ਤੇ ਪਹੁੰਚ ਗਈ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 20,693 ਕੇਸਾਂ ਦਾ ਸ਼ੁਧ ਵਾਧਾ ਦਰਜ ਕੀਤਾ ਗਿਆ ਹੈ ।

 

ਦੂਜੇ ਪਾਸੇ, ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ ਅੱਜ 1,11,30,288 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 

95.96 ਫੀਸਦ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਰਿਕਵਰੀ 22,956 ਰਜਿਸਟਰ ਕੀਤੀ ਗਈ ਹੈ।

 

ਪਿਛਲੇ 24 ਘੰਟਿਆਂ ਦੌਰਾਨ 197 ਮੌਤਾਂ ਦੀ ਰਿਪੋਰਟ ਹੈ।

ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 86.8 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 92 ਮੌਤਾਂ ਰਿਪੋਰਟ 

ਹੋਈਆਂ ਹਨ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 38 ਹੋਰ ਮੌਤਾਂ ਦੀ ਖਬਰ ਹੈ ਅਤੇ ਕੇਰਲ ਵਿੱਚ ਰੋਜ਼ਾਨਾ 15 

ਮੌਤਾਂ ਹੋਈਆਂ ਹਨ ।

 

 

17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ ਹੈ।

ਇਹ ਹਨ – ਰਾਜਸਥਾਨ, ਅਸਮ, ਗੋਆ, ਉਤਰਾਖੰਡ, ਓਡੀਸ਼ਾ, ਝਾਰਖੰਡ, ਲਕਸ਼ਦੀਪ, ਸਿੱਕਮ, ਪੁਡੂਚੇਰੀ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਨਾਗਾਲੈਂਡ, ਤ੍ਰਿਪੁਰਾ, ਲੱਦਾਖ (ਯੂਟੀ), ਮਨੀਪੁਰ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼ ।

                                                                                                                                              

****

ਐਮਵੀ / ਐਸਜੇ


(Release ID: 1706496) Visitor Counter : 182