ਰਾਸ਼ਟਰਪਤੀ ਸਕੱਤਰੇਤ
ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਭਾਰਤ ਦੇ ਰਾਸ਼ਟਰਪਤੀ ਨੂੰ ਪਰਿਚੈ - ਪੱਤਰ ਪੇਸ਼ ਕੀਤੇ
Posted On:
18 MAR 2021 1:48PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਇੱਕ ਵਰਚੁਅਲ ਸਮਾਰੋਹ ਵਿੱਚ ਫਿਜੀ ਗਣਰਾਜ, ਡੋਮੀਨੀਕਨ ਗਣਰਾਜ, ਅਫ਼ਗ਼ਾਨਿਸਤਾਨ ਇਸਲਾਮੀ ਗਣਰਾਜ ਅਤੇ ਗੁਆਨਾ ਕੋਆਪ੍ਰੇਟਿਵ ਗਣਰਾਜ ਦੇ ਰਾਜਦੂਤ/ਹਾਈ ਕਮਿਸ਼ਨਰ ਤੋਂ ਅੱਜ (18 ਮਾਰਚ, 2021) ਨੂੰ ਪਰਿਚੈ-ਪੱਤਰ (ਕ੍ਰੇਡੈਂਸ਼ਿਅਲਸ) ਸਵੀਕਾਰ ਕੀਤੇ। ਨਿਮਨਲਿਖਤ ਰਾਜਦੂਤਾਂ ਨੇ ਆਪਣੇ ਪਰਿਚੈ-ਪੱਤਰ ਪੇਸ਼ ਕੀਤੇ:-
1. ਮਹਾਮਹਿਮ ਸ਼੍ਰੀ ਕਮਲੇਸ਼ ਸ਼ਸ਼ੀ ਪ੍ਰਕਾਸ਼, ਫਿਜੀ ਗਣਰਾਜ ਦੇ ਹਾਈ ਕਮਿਸ਼ਨਰ
2. ਮਹਾਮਹਿਮ ਸ਼੍ਰੀ ਡੈਵਿਡ ਇਮੈਨੁਅਲ ਪੁਇਗ ਬੁਚੇਲ, ਡੋਮੀਨੀਕਨ ਗਣਰਾਜ ਦੇ ਰਾਜਦੂਤ
3. ਮਹਾਮਹਿਮ ਸ਼੍ਰੀ ਫ਼ਰੀਦ ਮਾਮੁੰਦਜਯ, ਅਫ਼ਗ਼ਾਨਿਸਤਾਨ ਇਸਲਾਮੀ ਗਣਰਾਜ ਦੇ ਰਾਜਦੂਤ
4. ਮਹਾਮਹਿਮ ਸ਼੍ਰੀ ਚਰਣਦਾਸ ਪਰਸੌਦ, ਗੁਆਨਾ ਕੋਆਪ੍ਰੇਟਿਵ ਗਣਰਾਜ ਦੇ ਹਾਈ ਕਮਿਸ਼ਨਰ
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਰਾਜਦੂਤਾਂ ਦੀ ਨਿਯੁਕਤੀ ‘ਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚਾਰਾਂ ਦੇਸ਼ਾਂ ਦੇ ਨਾਲ ਭਾਰਤ ਦਾ ਮਧੁਰ ਅਤੇ ਮੈਤ੍ਰੀਪੂਰਨ ਸਬੰਧ ਹਨ ਅਤੇ ਸਾਡੇ ਸਬੰਧ ਸ਼ਾਂਤੀ ਤੇ ਸਮ੍ਰਿੱਧੀ ਦੀ ਆਮ ਦ੍ਰਿਸ਼ਟੀ ਵਿੱਚ ਗਹਿਰਾਈ ਨਾਲ ਨਿਹਿਤ ਹਨ। ਉਨ੍ਹਾਂ ਨੇ 2021-22 ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਗ਼ੈਰ-ਸਥਾਈ ਸੀਟ ਦੇ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰਨ ਦੇ ਲਈ ਉਨ੍ਹਾਂ ਦੀਆਂ ਸਰਕਾਰਾਂ ਦਾ ਵੀ ਧੰਨਵਾਦ ਕੀਤਾ।
ਰਾਸ਼ਟਰਪਤੀ ਕੋਵਿੰਦ ਨੇ ਦੱਸਿਆ ਕਿ ਸਾਡੇ ਸਮੂਹਿਕ ਸਿਹਤ ਅਤੇ ਆਰਥਿਕ ਕਲਿਆਣ ਨੂੰ ਸੁਨਿਸ਼ਚਿਤ ਕਰਨ ਦੇ ਲਈ ਕੋਵਿਡ-19 ਨੂੰ ਨਿਰਣਾਇਕ ਅਤੇ ਤਾਲਮੇਲ ਉੱਤਰ ਦੇਣ ਦੇ ਆਲਮੀ ਯਤਨਾਂ ਵਿੱਚ ਭਾਰਤ ਸਭ ਤੋਂ ਅੱਗੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਵੈਕਸੀਨ ਮੈਤ੍ਰੀ ਪਹਿਲ ਦੇ ਤਹਿਤ, ਭਾਰਤ ਵਿੱਚ ਬਣੇ ਅਤਿਅਧਿਕ ਕਿਫਾਇਤੀ ਟੀਕੇ ਪਹਿਲਾਂ ਹੀ ਕਈ ਦੇਸ਼ਾਂ ਵਿੱਚ ਪਹੁੰਚ ਚੁੱਕੇ ਹਨ, ਜੋ “ਵਿਸ਼ਵ ਦੀ ਫਾਰਮੇਸੀ” ਦੇ ਰੂਪ ਵਿੱਚ ਸਾਡੀ ਪ੍ਰਤਿਸ਼ਠਾ ਨੂੰ ਫਿਰ ਤੋਂ ਕਾਇਮ ਕਰ ਰਹੇ ਹਾਂ।
ਆਪਣੀ ਟਿੱਪਣੀ ਵਿੱਚ, ਰਾਜਦੂਤਾਂ/ਹਾਈ ਕਮਿਸ਼ਨਰਾਂ ਨੇ ਭਾਰਤ ਦੇ ਨਾਲ ਉਨ੍ਹਾਂ ਦੇ ਦੇਸ਼ਾਂ ਦੇ ਸਾਂਝੇ ਸਬੰਧਾਂ ‘ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਅੱਗੇ ਲਿਜਾਣ ਦੇ ਲਈ ਆਪਣੀ ਅਗਵਾਈ ਦੇ ਸੰਕਲਪ ਤੋਂ ਜਾਣੂ ਕਰਵਾਇਆ। ਰਾਜਦੂਤਾਂ/ਹਾਈ ਕਮਿਸ਼ਨਰਾਂ ਨੇ ਵਿਭਿੰਨ ਖੇਤਰਾਂ ਵਿੱਚ ਵਿਕਾਸ ਦੇ ਲਈ ਸਹਾਇਤਾ ਅਤੇ ਸਮਰੱਥਾ ਨਿਰਮਾਣ ਵਿੱਚ ਨਿਰੰਤਰ ਸਮਰਥਨ ਵਾਸਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਆਪਣੇ ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀ ਸਪਲਾਈ ਕਰਨ ਦੇ ਮਾਨਵੀ ਦ੍ਰਿਸ਼ਟੀਕੋਣ ਦੇ ਲਈ ਭਾਰਤ ਦਾ ਆਭਾਰ ਵੀ ਵਿਅਕਤ ਕੀਤਾ।
***
ਡੀਐੱਸ/ਏਕੇਪੀ
(Release ID: 1705913)
Visitor Counter : 162