ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਅਸੀਂ 25 ਸਾਲਾਂ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਦੀ ਕਲਪਨਾ ਕਰਨ ਦਾ ਸਮਾਂ ਹੈ; ਦਿੱਲੀ ਸਮੇਤ ਸੱਤ ਥਾਵਾਂ 'ਤੇ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ
Posted On:
13 MAR 2021 3:56PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਮੀਡੀਆ ਸੈਂਟਰ ਵਿਖੇ ਇੱਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਬਿਊਰੋ ਆਵ੍ ਆਊਟਰੀਚ ਐਂਡ ਕਮਿਊਨੀਕੇਸ਼ਨ (ਬੀਓਸੀ) ਦੁਆਰਾ ਸਥਾਪਿਤ ਕੀਤੀ ਗਈ ਪ੍ਰਦਰਸ਼ਨੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਵਿਸ਼ਾਲ ਜਾਗਰੂਕਤਾ ਮੁਹਿੰਮ ਦਾ ਹਿੱਸਾ ਹੈ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਦੇਸ਼ ਲਈ ਇਹ ਮਹੱਤਵਪੂਰਨ ਪਲ ਹੈ ਕਿ ਅਸੀਂ ਇਸ ਗੱਲ ਬਾਰੇ ਸੋਚੀਏ ਕਿ ਅਸੀਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਿੰਨੀ ਕੁ ਦੂਰ ਆ ਚੁੱਕੇ ਹਾਂ ਅਤੇ ਇਸ ਬਾਰੇ ਕਲਪਨਾ ਵੀ ਕਰੀਏ ਕਿ ਅਸੀਂ ਅਗਲੇ 25 ਸਾਲਾਂ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਹ ਅਸਲ ਵਿਸ਼ਵਾਸ ਹੈ ਜੋ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਸੂਚਿਤ ਕੀਤਾ ਗਿਆ ਹੈ। ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵੱਡੀ ਕੀਮਤ ਅਦਾ ਕਰਕੇ ਹਾਸਲ ਹੋਈ ਅਤੇ ਇਹ ਪ੍ਰਦਰਸ਼ਨੀ ਉਨ੍ਹਾਂ ਕੁਰਬਾਨੀਆਂ ਪਿੱਛੇ ਦੀ ਕਹਾਣੀ ਸੁਣਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼੍ਰੀ ਜਾਵਡੇਕਰ ਨੇ ਪ੍ਰਦਰਸ਼ਨੀ ਲਗਾਉਣ ਲਈ ਬੀਓਸੀ ਨੂੰ ਵਧਾਈ ਦਿੱਤੀ।
https://twitter.com/PrakashJavdekar/status/1370638886343340033
https://static.pib.gov.in/WriteReadData/userfiles/v11.mp4
ਸ਼੍ਰੀ ਅਮਿਤ ਖਰੇ, ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਵਾਲੀ ਰਾਸ਼ਟਰੀ ਕਮੇਟੀ ਨੇ ਹਰੇਕ ਮੰਤਰਾਲੇ ਨੂੰ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਦੇ ਯਤਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਸੌਂਪਿਆ ਹੈ। ਸਕੱਤਰ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਨੀਆਂ ਦਾ ਡਿਜੀਟਲ ਸੰਸਕਰਣ ਤਿਆਰ ਹੋ ਰਿਹਾ ਹੈ ਅਤੇ 15 ਅਗਸਤ ਤੋਂ ਪਹਿਲਾਂ ਇਸ ਦਾ ਉਦਘਾਟਨ ਕੀਤੇ ਜਾਣ ਦੀ ਉਮੀਦ ਹੈ।
https://static.pib.gov.in/WriteReadData/userfiles/v12.mp4
ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਛੇ ਹੋਰ ਥਾਵਾਂ 'ਤੇ ਵੀ ਫੋਟੋ-ਪ੍ਰਦਰਸ਼ਨੀ ਦਾ ਵਰਚੁਅਲ ਉਦਘਾਟਨ ਕੀਤਾ
- ਸਾਂਬਾ ਜ਼ਿਲ੍ਹਾ, ਜੰਮੂ ਅਤੇ ਕਸ਼ਮੀਰ
- ਬੰਗਲੁਰੂ, ਕਰਨਾਟਕ
- ਪੁਣੇ, ਮਹਾਰਾਸ਼ਟਰ
- ਭੁਬਨੇਸ਼ਵਰ, ਓਡੀਸ਼ਾ
- ਮੋਇਰੰਗ ਜ਼ਿਲ੍ਹਾ, ਬਿਸ਼ਨੂਪੁਰ, ਮਣੀਪੁਰ
- ਪਟਨਾ, ਬਿਹਾਰ
ਸਾਂਬਾ, ਜੰਮੂ ਵਿਖੇ ਪ੍ਰਦਰਸ਼ਨੀ ਬ੍ਰਿਗੇਡੀਅਰ ਰਾਜੇਂਦਰ ਸਿੰਘ ਪੁਰਾ ਬਾਗੁਣਾ ਵਿਖੇ ਲਗਾਈ ਗਈ ਹੈ, ਜੋ ਬ੍ਰਿਗੇਡੀਅਰ ਰਾਜਿੰਦਰ ਸਿੰਘ ਦੀ ਜਨਮ ਭੂਮੀ ਹੈ, ਜਿਸ ਨੂੰ 'ਕਸ਼ਮੀਰ ਦਾ ਮੁਕਤੀਦਾਤਾ' ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਕਸ਼ਮੀਰ ਵਿੱਚ ਅਕਤੂਬਰ, 1947 ਵਿੱਚ ਹੋਏ ਹਮਲੇ ਦੌਰਾਨ ਇਕੱਲੇ ਹੀ ਪਾਕਿਸਤਾਨ ਸਮਰਥਿਤ ਕਬਾਇਲੀਆਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਲੜਾਈ ਵਿੱਚ ਉਨ੍ਹਾਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਬ੍ਰਿਗੇਡੀਅਰ ਰਾਜੇਂਦਰ ਸਿੰਘ ਅਤੇ ਉਨ੍ਹਾਂ ਦੇ ਆਦਮੀਆਂ ਨੇ ਪਾਕਿਸਤਾਨੀ ਕਬਾਇਲੀ ਹਮਲਾਵਰਾਂ ਨੂੰ ਸ਼੍ਰੀਨਗਰ ਵੱਲ ਅੱਗੇ ਵਧਣ ਤੋਂ ਸਫਲਤਾਪੂਰਵਕ ਰੋਕੀ ਰੱਖਿਆ, ਜਦ ਤੱਕ ਕਿ ਭਾਰਤੀ ਫੌਜ ਉਥੇ ਨਾ ਪਹੁੰਚ ਗਈ। 30 ਦਸੰਬਰ 1949 ਨੂੰ, ਉਹ ਸੁਤੰਤਰ ਭਾਰਤ ਦੇ ਪਹਿਲੇ ਮਹਾਵੀਰ ਚੱਕਰ ਪ੍ਰਾਪਤਕਰਤਾ ਬਣ ਗਏ।
ਰੀਜਨਲ ਆਊਟਰੀਚ ਬਿਊਰੋ (ਆਰਓਬੀ), ਬੰਗਲੁਰੂ ਨੇ ਕੇਂਦਰੀ ਸਦਨ, ਕੋਰਮੰਗਲਾ, ਬੰਗਲੁਰੂ ਵਿਖੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਬੰਗਲੁਰੂ ਵਿੱਚ ਆਜ਼ਾਦੀ ਸੰਗਰਾਮ ਲਹਿਰ ਨਾਲ ਜੁੜੇ ਬਹੁਤ ਸਾਰੇ ਸਥਾਨ ਹਨ ਜਿਵੇਂ ਕਿ ਨੈਸ਼ਨਲ ਹਾਈ ਸਕੂਲ ਗ੍ਰਾਊਂਡ, ਗਾਂਧੀ ਭਵਨ, ਬੱਨੱਪਾ ਪਾਰਕ, ਆਜ਼ਾਦੀ ਪਾਰਕ ਅਤੇ ਯਸ਼ਵੰਤਪੁਰਾ ਰੇਲਵੇ ਸਟੇਸ਼ਨ। ਪ੍ਰਦਰਸ਼ਨੀ ਵਿੱਚ ਰਾਸ਼ਟਰੀ ਸੁਤੰਤਰਤਾ ਸੈਨਾਨੀਆਂ ਦੇ ਨਾਲ-ਨਾਲ ਸਥਾਨਕ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਪੁਣੇ ਵਿਖੇ ਪ੍ਰਦਰਸ਼ਨੀ ਆਗਾ ਖਾਨ ਪੈਲੇਸ ਵਿਖੇ ਆਯੋਜਿਤ ਕੀਤੀ ਗਈ ਸੀ ਜੋ ਕਿ ਇੱਕ ਸ਼ਾਨਦਾਰ ਇਮਾਰਤ ਹੈ, ਇਹ ਭਾਰਤੀ ਸੁਤੰਤਰਤਾ ਅੰਦੋਲਨ ਨਾਲ ਨੇੜਿਓਂ ਜੁੜੀ ਹੋਈ ਹੈ ਕਿਉਂਕਿ ਇਸ ਨੂੰ ਮਹਾਤਮਾ ਗਾਂਧੀ, ਉਨ੍ਹਾਂ ਦੀ ਪਤਨੀ ਕਸਤੂਰਬਾ ਗਾਂਧੀ, ਉਨ੍ਹਾਂ ਦੇ ਸੈਕਟਰੀ ਮਹਾਦੇਵ ਦੇਸਾਈ ਅਤੇ ਸਰੋਜਨੀ ਨਾਇਡੂ ਲਈ ਜੇਲ੍ਹ ਵਜੋਂ ਵਰਤਿਆ ਗਿਆ ਸੀ। ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ ਮਹਾਤਮਾ ਗਾਂਧੀ ਅਤੇ ਹੋਰਨਾਂ ਨੂੰ 9 ਅਗਸਤ 1942 ਤੋਂ 6 ਮਈ 1944 ਤੱਕ 21 ਮਹੀਨਿਆਂ ਲਈ ਮਹਿਲ ਵਿੱਚ ਬੰਦ ਰੱਖਿਆ ਗਿਆ ਸੀ। ਕਸਤੂਰਬਾ ਗਾਂਧੀ ਅਤੇ ਮਹਾਦੇਵ ਦੇਸਾਈ ਦੀ ਕੈਦ ਸਮੇਂ ਪੈਲੇਸ ਵਿੱਚ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਸਮਾਧਾਂ ਉਥੇ ਸਥਿਤ ਹਨ। ਮਹਾਤਮਾ ਗਾਂਧੀ ਅਤੇ ਕਸਤੂਰਬਾ ਗਾਂਧੀ ਦੀਆਂ ਯਾਦਗਾਰਾਂ ਮੂਲਾ ਨਦੀ ਦੇ ਨੇੜੇ ਇਕੋ ਹੀ ਕੰਪਲੈਕਸ ਵਿੱਚ ਸਥਿਤ ਹਨ।
ਰੀਜਨਲ ਆਊਟਰੀਚ ਬਿਊਰੋ (ਆਰਓਬੀ), ਭੁਬਨੇਸ਼ਵਰ ਦੁਆਰਾ ਖੋਰਦਾ ਜ਼ਿਲ੍ਹੇ ਵਿੱਚ 12 ਤੋਂ 16 ਮਾਰਚ ਤੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜ਼ਿਲ੍ਹਾ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਇਸ ਜ਼ਿਲ੍ਹੇ ਵਿੱਚ ਬਹੁਤ ਸਾਰੇ ਸੁਤੰਤਰਤਾ ਸੈਨਾਨੀਆਂ ਦਾ ਜਨਮ ਹੋਇਆ ਸੀ। ਇਨ੍ਹਾਂ ਪੰਜ ਦਿਨਾਂ ਦੌਰਾਨ ਪ੍ਰਦਰਸ਼ਨੀ, ਸੈਮੀਨਾਰ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਮੁਕਾਬਲੇ ਕਰਵਾਏ ਜਾਣਗੇ। ਓਡੀਸ਼ਾ ਦੇ ਸੁਤੰਤਰਤਾ ਸੈਨਾਨੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕਰਨ ਵਾਲੇ ਪੈਨਲ ਵੀ ਪ੍ਰਦਰਸ਼ਤ ਕੀਤੇ ਗਏ ਹਨ।
ਮੋਇਰੰਗ ਦਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਸਥਾਨ ਹੈ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨ ਦੇ ਹਿੱਸੇ ਵਜੋਂ ਇਥੇ ਫੋਟੋ ਪ੍ਰਦਰਸ਼ਨੀ ਲਗਾਉਣੀ ਬਹੁਤ ਮਹੱਤਵਪੂਰਨ ਹੈ। ਇਹ ਮੋਇਰੰਗ ਵਿੱਚ ਹੀ ਸੀ ਕਿ ਆਈਐੱਨਏ ਦਾ ਝੰਡਾ ਪਹਿਲੀ ਵਾਰ 14 ਅਪ੍ਰੈਲ, 1944 ਨੂੰ ਲਹਿਰਾਇਆ ਗਿਆ ਸੀ।
ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਮੋਇਰੰਗ ਵਿਖੇ ਆਈਐੱਨਏ ਮੈਮੋਰੀਅਲ ਆਡੀਟੋਰੀਅਮ ਵਿਖੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੌਕੇ 5 ਰੋਜ਼ਾ ਫੋਟੋ ਪ੍ਰਦਰਸ਼ਨੀ ਦੇ ਵਰਚੁਅਲ ਉਦਘਾਟਨ ਦੇ ਅਵਸਰ ‘ਤੇ ਸੰਸਦ ਮੈਂਬਰ (ਲੋਕ ਸਭਾ), ਡਾ. ਆਰ ਕੇ ਰੰਜਨ ਸਿੰਘ, ਰਾਜ ਦੇ ਕਲਾ ਅਤੇ ਸੱਭਿਆਚਾਰ ਵਿਭਾਗ ਅਤੇ ਬਿਸ਼ਨੂਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਪ੍ਰਦਰਸ਼ਨੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਦਾਂਡੀ ਮਾਰਚ, ਮਹਾਤਮਾ ਗਾਂਧੀ, ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਪਟੇਲ ਅਤੇ ਅੰਦੋਲਨ ਦੇ ਹੋਰ ਨੇਤਾਵਾਂ, ਜਿਨ੍ਹਾਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ‘ਤੇ ਧਿਆਨ ਕੇਂਦਰਤ ਕਰਦਿਆਂ, ਆਜ਼ਾਦੀ ਲਈ ਭਾਰਤ ਦੇ ਸੰਘਰਸ਼, ਜਿਵੇਂ ਕਿ, ਅਸਹਿਯੋਗ ਅੰਦੋਲਨ, ਸਿਵਲ ਅਵੱਗਿਆ, ਭਾਰਤ ਛੱਡੋ ਅੰਦੋਲਨ ਆਦਿ ਦੇ ਪ੍ਰਮੁੱਖ ਲੈਂਡਮਾਰਕਸ ਨੂੰ ਪ੍ਰਦਰਸ਼ਿਤ ਕਰਦੀਆਂ ਹਨ।
ਇਸ ਮੌਕੇ ਸੱਭਿਆਚਾਰਕ ਸਮਾਗਮ ਜਿਵੇਂ ਕਿ ਰਾਸ਼ਟਰਵਾਦ ਦੇ ਥੀਮ ਗਾਣੇ, ਸਵਦੇਸ਼ੀ ਢੋਲ ਨ੍ਰਿਤ, ਭਾਰਤ ਦੇ ਨ੍ਰਿਤ ਅਤੇ ਰੀਜਨਲ ਆਊਟਰੀਚ ਬਿਊਰੋ ਦੇ ਸਟਾਫ ਅਤੇ ਤਜਰਬੇਕਾਰ ਪ੍ਰਵਾਨਿਤ ਕਲਾਕਾਰਾਂ ਦੁਆਰਾ ਪੇਸ਼ ਕੀਤੇ ਗਏ ਮਾਰਸ਼ਲ ਆਰਟਸ, ਵਿਦਿਆਰਥੀਆਂ ਦੇ ਕੁਇਜ਼ ਅਤੇ ਐਕਸਟੈਂਪੋ ਭਾਸ਼ਣ ਮੁਕਾਬਲੇ ਪ੍ਰੋਗਰਾਮ ਦੇ ਮੁੱਖ ਆਕਰਸ਼ਣ ਹਨ।
ਪਟਨਾ ਵਿਖੇ ਪ੍ਰਦਰਸ਼ਨੀ ਅਨੁਗ੍ਰਹ ਨਾਰਾਇਣ ਕਾਲਜ ਵਿਖੇ ਲਗਾਈ ਗਈ ਹੈ। ਇਸ ਕਾਲਜ ਦਾ ਨਾਮ ਅਨੁਗ੍ਰਹ ਨਾਰਾਇਣ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਹੈ ਜੋ ਇੱਕ ਪ੍ਰਮੁੱਖ ਸੁਤੰਤਰਤਾ ਸੈਨਾਨੀ ਸਨ ਜਿਨ੍ਹਾਂ ਨੇ ਗਾਂਧੀ ਜੀ ਦੇ ਚੰਪਾਰਨ ਸੱਤਿਆਗ੍ਰਹਿ ਦੌਰਾਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਪ੍ਰਦਰਸ਼ਨੀ, ਬਿਹਾਰ ਦੇ ਮਹੱਤਵਪੂਰਨ ਸੁਤੰਤਰਤਾ ਸੈਨਾਨੀਆਂ ਨੂੰ ਉਜਾਗਰ ਕਰਦੀ ਹੈ। ਸੁਤੰਤਰਤਾ ਸੈਨਾਨੀਆਂ ਦੀ ਦੁਰਲੱਭ ਫੁਟੇਜ ਐੱਲਈਡੀ ਟੀਵੀ ‘ਤੇ ਪ੍ਰਦਰਸ਼ਤ ਕੀਤੀ ਜਾ ਰਹੀ ਹੈ ਅਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।
ਬਿਊਰੋ ਆਵ੍ ਆਊਟਰੀਚ ਐਂਡ ਕਮਿਊਨੀਕੇਸ਼ਨ (ਬੀਓਸੀ) ਦੀ ਪ੍ਰਦਰਸ਼ਨੀ ਵਿੱਚ ਚਿੱਤਰਾਂ ਦੇ ਮਾਧਿਅਮ ਨਾਲ ਸਾਡੇ ਆਜ਼ਾਦੀ ਸੰਗਰਾਮ ਦੇ ਨਾਲ-ਨਾਲ ਇਸ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੇ ਕੁਝ ਨਾ ਭੁੱਲਣ ਵਾਲੇ ਪਲਾਂ ਨੂੰ ਯਾਦ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨੀਆਂ ਮਹਾਤਮਾ ਗਾਂਧੀ, ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ, ਪੰਡਿਤ ਜਵਾਹਰਲਾਲ ਨਹਿਰੂ, ਸ਼੍ਰੀਮਤੀ ਸਰੋਜਨੀ ਨਾਇਡੂ, ਚੱਕਰਵਰਤੀ ਰਾਜਗੋਪਾਲਾਚਾਰੀਆ, ਬਾਲ ਗੰਗਾਧਰ ਤਿਲਕ, ਬਿਪਿਨ ਚੰਦਰ ਪਾਲ, ਲਾਲਾ ਲਾਜਪਤ ਰਾਏ ਜਿਹੇ ਵਿਭਿੰਨ ਆਜ਼ਾਦੀ ਆਈਕੋਨਜ਼ ਅਤੇ ਸ਼ਹੀਦ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਹੋਰ ਬਹੁਤ ਸਾਰੇ ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਨੂੰ ਪ੍ਰਦਰਸ਼ਿਤ ਕਰਨਗੀਆਂ।
**********
ਸੌਰਭ ਸਿੰਘ
(Release ID: 1704675)
Visitor Counter : 243