ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸ੍ਰੀ ਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਗੋਟਬਾਯਾ ਰਾਜਪਕਸ਼ੇ ਦੇ ਦਰਮਿਆਨ ਫੋਨ ‘ਤੇ ਗੱਲਬਾਤ ਹੋਈ

Posted On: 13 MAR 2021 3:22PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀ ਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਗੋਟਬਾਯਾ ਰਾਜਪਕਸ਼ੇ ਦੇ ਨਾਲ ਫੋਨ ‘ਤੇ ਗੱਲਬਾਤ ਕੀਤੀ।

 

ਦੋਹਾਂ ਨੇਤਾਵਾਂ ਨੇ ਵਰਤਮਾਨ ਘਟਨਾਕ੍ਰਮਾਂ ਅਤੇ ਦੁਵੱਲੇ ਤੇ ਬਹੁਪੱਖੀ ਮੰਚਾਂ ‘ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਜਾਰੀ ਸਹਿਯੋਗ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਵਰਤਮਾਨ ਵਿੱਚ ਜਾਰੀ ਕੋਵਿਡ-19 ਚੁਣੌਤੀਆਂ ਦੇ ਸੰਦਰਭ ਸਹਿਤ ਸਬੰਧਿਤ ਅਧਿਕਾਰੀਆਂ ਦੇ ਦਰਮਿਆਨ ਨਿਯਮਿਤ ਸੰਪਰਕ ਬਣਾਈ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ।

 

ਪ੍ਰਧਾਨ ਮੰਤਰੀ ਨੇ ਭਾਰਤ ਦੀ ਗੁਆਂਢ ਪਹਿਲਾਂ ਨੀਤੀ ਵਿੱਚ ਸ੍ਰੀ ਲੰਕਾ ਦੇ ਮਹੱਤਵ ਨੂੰ ਦੁਹਰਾਇਆ।

 

***

ਡੀਐੱਸ/ਐੱਸਐੱਚ(Release ID: 1704642) Visitor Counter : 218