ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੇਸ਼ ਭਰ ਵਿੱਚ ਲਗਭਗ 2.4 ਕਰੋੜ ਵੈਕਸੀਨੇਸ਼ਨਸ਼ ਖੁਰਾਕਾਂ ਦਾ ਪ੍ਰਬੰਧਨ
ਪਿਛਲੇ 24 ਘੰਟਿਆਂ ਵਿੱਚ 13.5 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ
ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ ਗੁਜਰਾਤ ਅਤੇ ਤਾਮਿਲਨਾਡੂ ਨਵੇਂ ਕੋਵਿਡ ਮਾਮਲਿਆਂ ਵਿੱਚ ਰੋਜ਼ਾਨਾ ਭਾਰੀ ਵਾਧੇ ਸੰਬੰਧੀ ਰਿਪੋਰਟ ਦਰਸਾ ਰਹੇ ਹਨ
Posted On:
10 MAR 2021 12:09PM by PIB Chandigarh
ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਸਮੁੱਚੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 3,39,145.ਸੈਸ਼ਨਾਂ ਰਾਹੀਂ 2.43 ਕਰੋੜ (2,43,67,906) ਤੋਂ ਵੱਧ ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ ।
ਇਨ੍ਹਾਂ ਵਿੱਚ 71,30,098 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 38,90,257 ਸਿਹਤ ਸੰਭਾਲ ਵਰਕਰ
(ਦੂਜੀ ਖੁਰਾਕ), 69,36,480 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 4,73,422 ਫਰੰਟ ਲਾਈਨ ਵਰਕਰ
(ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ (45 ਵੀਂ ਸਾਲ ਤੋਂ ਵੱਧ ਉਮਰ ਦੇ ) 8,33,526 ਲਾਭਪਾਤਰੀ ਅਤੇ
60 ਸਾਲ ਤੋਂ ਵੱਧ ਉਮਰ ਦੇ 51,04,123 ਲਾਭਪਾਤਰੀ ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
71,30,098
|
38,90,257
|
69,36,480
|
4,73,422
|
8,33,526
|
51,04,123
|
2,43,67,906
|
ਟੀਕਾਕਰਨ ਮੁਹਿੰਮ ਦੇ 53 ਵੇਂ ਦਿਨ (9 ਮਾਰਚ, 2021) ਨੂੰ, 13.5 ਲੱਖ (13,59,173) ਤੋਂ ਵੱਧ ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ।
ਜਿਨ੍ਹਾਂ ਵਿਚੋਂ 10,60,944 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 52,351 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਲਈ ਟੀਕਾ ਲਗਾਇਆ ਗਿਆ ਅਤੇ 2,98,229 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਤਾਰੀਖ: 9 ਮਾਰਚ, 2021
|
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
55,088
|
1,50,779
|
1,44,161
|
1,47,450
|
1,31,717
|
7,29,978
|
10,60,944
|
2,98,229
|
ਛੇ ਰਾਜ - ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ, ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਰਿਪੋਰਟ ਕਰਵਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 17,921 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਛੇ ਰਾਜ ਪਿਛਲੇ 24 ਘੰਟਿਆਂ ਦੌਰਾਨ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਕੁੱਲ 83.76 ਫ਼ੀਸਦ ਰਿਪੋਰਟ ਕਰ ਰਹੇ ਹਨ I
ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 9,927 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 2,316 ਮਾਮਲਿਆਂ ਨਾਲ ਕੇਰਲ ਦਾ ਨੰਬਰ ਹੈ; ਜਦੋਂ ਕਿ ਪੰਜਾਬ ਵਿੱਚ 1,027 ਨਵੇਂ ਮਾਮਲੇ ਸਾਹਮਣੇ ਆਏ ਹਨ।
ਅੱਠ ਰਾਜ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 1.84 ਲੱਖ (1,84,598) 'ਤੇ ਪਹੁੰਚ ਗਈ ਹੈ ।
ਹੇਠਾਂ ਦਿੱਤਾ ਗਿਆ ਗ੍ਰਾਫ 17 ਜਨਵਰੀ, 2021 ਤੋਂ 10 ਮਾਰਚ, 2021 ਤੱਕ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਦਿਨ ਪ੍ਰਤੀ ਦਿਨ ਦੀ ਤਬਦੀਲੀ ਨੂੰ ਦਰਸਾਉਂਦਾ ਹੈ ।
ਹਰ ਰੋਜ਼ ਟੈਸਟ ਕੀਤੇ ਜਾ ਰਹੇ ਕੋਵਿਡ ਨਮੂਨਿਆਂ ਵਿੱਚ ਲਗਾਤਾਰ ਉੱਪਰ ਵੱਲ ਜਾਣ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ । ਭਾਰਤ ਵਿੱਚ ਹੁਣ ਤਕ ਕਰਵਾਏ ਗਏ ਕੁੱਲ ਟੈਸਟ 22 ਕਰੋੜ (22,34,79,877) ਨੂੰ ਪਾਰ ਕਰ ਗਏ ਹਨ।
ਰੋਜ਼ਾਨਾ ਪੋਜ਼ੀਟੀਵਿਟੀ ਦਰ ਇਸ ਸਮੇਂ 2.43 ਫੀਸਦ 'ਤੇ ਹੈ।
ਪਿਛਲੇ 24 ਘੰਟਿਆਂ ਦੌਰਾਨ 133 ਮੌਤਾਂ ਦੀ ਰਿਪੋਰਟ ਹੈ।
ਨਵੀਆਂ ਦਰਜ ਮੌਤਾਂ ਵਿੱਚ 5 ਸੂਬਿਆਂ ਦਾ ਹਿੱਸਾ 77.44 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 56 ਮੌਤਾਂ ਰਿਪੋਰਟ ਹੋਈਆਂ
ਹਨ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 20 ਮੌਤਾਂ ਦੀ ਖਬਰ ਹੈ। ਕੇਰਲ ਵਿੱਚ ਰੋਜ਼ਾਨਾ 16 ਮੌਤਾਂ ਹੋਈਆਂ ਹਨ ।
19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ ਮਿਲੀ ਹੈ।
ਇਹ ਹਨ – ਰਾਜਸਥਾਨ, ਆਂਧਰਾ ਪ੍ਰਦੇਸ਼, ਚੰਡੀਗੜ੍ਹ, ਓਡੀਸ਼ਾ, ਉਤਰਾਖੰਡ, ਝਾਰਖੰਡ, ਬਿਹਾਰ, ਪੁਡੂਚੇਰੀ, ਲਕਸ਼ਦੀਪ, ਸਿੱਕਮ, ਲੱਦਾਖ (ਯੂਟੀ), ਮਨੀਪੁਰ, ਮੇਘਾਲਿਆ, ਨਾਗਾਲੈਂਡ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਤ੍ਰਿਪੁਰਾ, ਮਿਜੋਰਮ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਤੇ ਅਰੁਣਾਚਲ ਪ੍ਰਦੇਸ਼ ।
****
ਐਮਵੀ / ਐਸਜੇ
(Release ID: 1703981)
Visitor Counter : 194