ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ੍ਰੀਮਦ ਭਗਵਦ ਗੀਤਾ ਦੇ ਸਲੋਕਾਂ ਬਾਰੇ 21 ਵਿਦਵਾਨਾਂ ਦੀਆਂ ਟਿੱਪਣੀਆਂ ਵਾਲਾ ਖਰੜਾ ਜਾਰੀ ਕੀਤਾ

Posted On: 09 MAR 2021 6:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀਮਦ ਭਗਵਦ ਗੀਤਾ ਦੇ ਸਲੋਕਾਂ ਬਾਰੇ 21 ਵਿਦਵਾਨਾਂ ਦੀਆਂ ਟਿੱਪਣੀਆਂ ਵਾਲਾ ਖਰੜਾ ਜਾਰੀ ਕੀਤਾ। ਜੰਮੂ ਅਤੇ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ ਅਤੇ ਧਰਮਾਰਥ ਟ੍ਰੱਸਟ, ਜੰਮੂ ਤੇ ਕਸ਼ਮੀਰ ਦੇ ਚੇਅਰਮੈਨ ਟ੍ਰੱਸਟੀ ਡਾ. ਕਰਣ ਸਿੰਘ ਵੀ ਇਸ ਮੌਕੇ ਮੌਜੂਦ ਸਨ।
  

ਇਸ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤੀ ਦਰਸ਼ਨ–ਸ਼ਾਸਤਰ ਬਾਰੇ ਡਾ. ਕਰਣ ਸਿੰਘ ਦੁਆਰਾ ਕੀਤੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਨੇ ਜੰਮੂ ਤੇ ਕਸ਼ਮੀਰ ਦੀ ਉਸੇ ਪਹਿਚਾਣ ਨੂੰ ਪੁਨਰ–ਸੁਰਜੀਤ ਕਰ ਦਿੱਤਾ ਹੈ, ਜਿਸ ਨੇ ਸਦੀਆਂ ਤੋਂ ਸਮੁੱਚੇ ਭਾਰਤ ਦੀ ਵਿਚਾਰਕ ਪਰੰਪਰਾ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਵਿਦਵਾਨਾਂ ਨੇ ਗੀਤਾ ਦੇ ਡੂੰਘੇ ਅਧਿਐਨ ਲਈ ਆਪਣੇ ਸਾਰੇ ਜੀਵਨ ਸਮਰਪਿਤ ਕੀਤੇ ਹਨ, ਜੋ ਇੱਕ–ਇੱਕ ਧਾਰਮਿਕ–ਗ੍ਰੰਥ ਦੇ ਹਰੇਕ ਸ਼ਲੋਕ ਦੀਆਂ ਵਿਭਿੰਨ ਵਿਆਖਿਆਵਾਂ ਦੇ ਵਿਸ਼ਲੇਸ਼ਣ ਅਤੇ ਇੰਨੇ ਜ਼ਿਆਦਾ ਅਧਿਆਤਮਕ ਰਹੱਸਾਂ ਦੇ ਪ੍ਰਗਟਾਵੇ ਤੋਂ ਸਪਸ਼ਟ ਦੇਖਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਭਾਰਤ ਦੀ ਵਿਚਾਰਧਾਰਕ ਆਜ਼ਾਦੀ ਤੇ ਸਹਿਣਸ਼ੀਲਤਾ ਦਾ ਵੀ ਪ੍ਰਤੀਕ ਹੈ, ਜੋ ਹਰੇਕ ਵਿਅਕਤੀ ਨੂੰ ਆਪਣਾ ਖ਼ੁਦ ਦਾ ਦ੍ਰਿਸ਼ਟੀਕੋਣ ਰੱਖਣ ਲਈ ਪ੍ਰੇਰਿਤ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਦਿ ਸ਼ੰਕਰਾਚਾਰੀਆ, ਜਿਨ੍ਹਾਂ ਨੇ ਭਾਰਤ ਨੂੰ ਇਕਜੁੱਟ ਕੀਤਾ ਸੀ, ਗੀਤਾ ਨੂੰ ਇੱਕ ਅਧਿਆਤਮਕ ਜਾਗਰੂਕਤਾ ਵਜੋਂ ਦੇਖਦੇ ਸਨ। ਰਾਮਾਨੁਜਾਚਾਰੀਆ ਜਿਹੇ ਸੰਤਾਂ ਨੇ ਗੀਤਾ ਨੂੰ ਰੂਹਾਨੀ ਗਿਆਨ ਦੇ ਪ੍ਰਗਟਾਵੇ ਵਜੋਂ ਅੱਗੇ ਲਿਆਂਦਾ ਸੀ। ਸਵਾਮੀ ਵਿਵੇਕਾਨੰਦ ਲਈ ਗੀਤਾ ਦ੍ਰਿੜ੍ਹਤਾ–ਭਰਪੂਰ ਸੂਝਬੂਝ ਤੇ ਸਦਾ ਕਾਇਮ ਰਹਿਣ ਵਾਲਾ ਆਤਮ–ਵਿਸ਼ਵਾਸ ਦਾ ਸਰੋਤ ਰਹੀ ਹੈ। ਸ਼੍ਰੀ ਔਰੋਬਿੰਦੋ ਲਈ ਗੀਤਾ ਗਿਆਨ ਤੇ ਮਾਨਵਤਾ ਦਾ ਇੱਕ ਸੱਚਾ ਮੂਰਤ ਰੂਪ ਸੀ। ਮਹਾਤਮਾ ਗਾਂਧੀ ਦੇ ਬਹੁਤ ਜ਼ਿਆਦਾ ਔਖੇ ਸਮਿਆਂ ਵੇਲੇ ਗੀਤਾ ਇੱਕ ਚਾਨਣ–ਮੁਨਾਰਾ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਦੇਸ਼–ਭਗਤੀ ਅਤੇ ਜੋਸ਼ ਲਈ ਗੀਤਾ ਹੀ ਪ੍ਰੇਰਣਾ ਬਣੀ ਰਹੀ ਹੈ। ਗੀਤਾ ਦੀ ਵਿਆਖਿਆ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ ਅਤੇ ਇੰਝ ਆਜ਼ਾਦੀ ਦੇ ਸੰਘਰਸ਼ ਨੂੰ ਨਵੀਂ ਤਾਕਤ ਦਿੱਤੀ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਜਮਹੂਰੀਅਤ ਸਾਨੂੰ ਸਾਨੂੰ ਸੋਚਣ ਦੀ ਆਜ਼ਾਦੀ, ਕੰਮ ਕਰਨ ਦੀ ਆਜ਼ਾਦੀ, ਸਾਡੇ ਜੀਵਨ ਦੇ ਹਰੇਕ ਖੇਤਰ ਵਿੱਚ ਇੱਕਸਮਾਨ ਅਧਿਕਾਰ ਦਿੰਦੀ ਹੈ। ਆਜ਼ਾਦੀ ਅਜਿਹੇ ਜਮਹੂਰੀ ਸੰਸਥਾਨਾਂ ਤੋਂ ਆਉਂਦੀ ਹੈ, ਜੋ ਸਾਡੇ ਸੰਵਿਧਾਨ ਦੇ ਰਾਖੇ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਜਦੋਂ ਵੀ ਅਸੀਂ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਆਪਣੀਆਂ ਕਦਰਾਂ–ਕੀਮਤਾਂ ਚੇਤੇ ਕਰਨੀਆਂ ਚਾਹੀਦੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੀਤਾ ਸਮੁੱਚੇ ਸੰਸਾਰ ਤੇ ਹਰੇਕ ਜੀਵ ਲਈ ਇੱਕ ਗ੍ਰੰਥ ਹੈ। ਇਸ ਦਾ ਅਨੁਵਾਦ ਭਾਰਤ ਤੇ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ, ਬਹੁਤ ਸਾਰੇ ਅੰਤਰਰਾਸ਼ਟਰੀ ਵਿਦਵਾਨਾਂ ਦੁਆਰਾ ਅਨੇਕ ਦੇਸ਼ਾਂ ਵਿੱਚ ਖੋਜ ਕੀਤੀ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣਾ ਗਿਆਨ ਸਾਂਝਾ ਕਰਨਾ ਭਾਰਤ ਦਾ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਗਣਿਤ, ਟੈਕਸਟਾਈਲਜ਼, ਧਾਤ–ਵਿਗਿਆਨ (ਮੈਟਲਰਜੀ) ਜਾਂ ਆਯੁਰਵੇਦ ਨੂੰ ਸਦਾ ਮਾਨਵਤਾ ਦੀ ਦੌਲਤ ਸਮਝਿਆ ਗਿਆ ਹੈ। ਅੱਜ ਜਦੋਂ ਭਾਰਤ ਇੱਕ ਵਾਰ ਫਿਰ ਸਮੁੱਚੇ ਵਿਸ਼ਵ ਦੀ ਤਰੱਕੀ ਤੇ ਮਾਨਵਤਾ ਦੀ ਸੇਵਾ ਲਈ ਆਪਣਾ ਯੋਗਦਾਨ ਪਾਉਣ ਲਈ ਆਪਣੀ ਸੰਭਾਵਨਾ ਤਲਾਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ  ਕਿ ਪਿਛਲੇ ਕੁਝ ਸਮਿਆਂ ਦੌਰਾਨ ਭਾਰਤ ਦਾ ਯੋਗਦਾਨ ਦੁਨੀਆ ਨੇ ਦੇਖਿਆ ਹੈ। ਅੰਤ ’ਚ ਉਨ੍ਹਾਂ ਕਿਹਾ ਕਿ ਇਹ ਯੋਗਦਾਨ ‘ਆਤਮਨਿਰਭਰ ਭਾਰਤ’ ਦੀਆਂ ਕੋਸ਼ਿਸ਼ਾਂ ਵਿੱਚ ਬਹੁਤ ਵੱਡੇ ਪੱਧਰ ’ਤੇ ਦੁਨੀਆ ਦੀ ਮਦਦ ਕਰੇਗਾ।

 

 

***

 

ਡੀਐੱਸ/ਏਕੇ


(Release ID: 1703635) Visitor Counter : 170