ਪ੍ਰਧਾਨ ਮੰਤਰੀ ਦਫਤਰ

“ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਮਨਾਉਣ ਲਈ ਨੈਸ਼ਨਲ ਕਮੇਟੀ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 08 MAR 2021 6:15PM by PIB Chandigarh

ਨਮਸਕਾਰ!

 

ਆਜ਼ਾਦੀ ਦੇ 75 ਸਾਲ ਦਾ ਅਵਸਰ ਹੁਣ ਦੂਰ ਨਹੀਂ ਹੈ, ਅਸੀਂ ਸਾਰੇ ਇਸ ਦੇ ਸੁਆਗਤ ਵਿੱਚ ਖੜ੍ਹੇ ਹਾਂ। ਇਹ ਵਰ੍ਹਾ ਜਿਤਨਾ ਇਤਿਹਾਸਿਕ ਹੈ, ਜਿਤਨਾ ਗੌਰਵਸ਼ਾਲੀ ਹੈ, ਦੇਸ਼ ਦੇ ਲਈ ਜਿਤਨਾ ਮਹੱਤਵਪੂਰਨ ਹੈ, ਦੇਸ਼ ਇਸ ਨੂੰ ਉਤਨੀ ਹੀ ਭਵਯਤਾ ਅਤੇ ਉਤਸ਼ਾਹ ਦੇ ਨਾਲ ਮਨਾਵੇਗਾ।

 

ਇਹ ਸਾਡਾ ਸੁਭਾਗ ਹੈ ਕਿ ਸਮੇਂ ਨੇ, ਦੇਸ਼ ਨੇ, ਇਸ ਅੰਮ੍ਰਿਤ  ਮਹੋਤਸਵ ਨੂੰ ਸਕਾਰ ਕਰਨ ਦੀ ਜ਼ਿੰਮੇਦਾਰੀ ਸਾਨੂੰ ਸਭ ਨੂੰ ਦਿੱਤੀ ਹੈ। ਮੈਨੂੰ ਖੁਸ਼ੀ ਹੈ ਕਿ ਇਹ ਕਮੇਟੀ ਆਪਣੇ ਇਸ ਕਰਤੱਵ ਦੇ ਲਈ ਕੜੀ ਮਿਹਨਤ ਦੇ ਨਾਲ ਜੋ ਆਸ਼ਾ-ਅਪੇਖਿਆਵਾਂ ਹਨ, ਜੋ ਸੁਝਾਅ ਆਏ ਹਨ ਅਤੇ ਜੋ ਸੁਝਾਅ ਆਉਂਦੇ ਰਹਿਣਗੇ, ਜਨ-ਜਨ ਤੱਕ ਪਹੁੰਚਣ ਦਾ ਜੋ ਪ੍ਰਯਤਨ ਹੈ ਉਸ ਵਿੱਚ ਕੋਈ ਕਮੀ ਨਹੀਂ ਰਹੇਗੀ। ਲਗਾਤਾਰ ਨਵੇਂ-ਨਵੇਂ ideas, ਨਵੇਂ-ਨਵੇਂ ਸੁਝਾਅ ਜਨਸਾਧਾਰਣ ਨੂੰ ਫਿਰ ਤੋਂ ਇੱਕ ਬਾਰ ਦੇਸ਼ ਦੇ ਲਈ ਜੀਣ ਦੇ ਲਈ ਅੰਦੋਲਿਤ ਕਰਨਾ, ਇਸ ਦੀ ਪ੍ਰੇਰਣਾ, ਇਹ ਅਵਸਰ ਬਣਕੇ ਕੈਸੇ ਉਭਰੇ, ਵੈਸਾ ਮਾਰਗਦਰਸ਼ਨ ਆਪ ਸਭ ਨੂੰ ਨਿਰੰਤਰ ਮਿਲਦਾ ਹੀ ਰਹੇਗਾ। ਹੁਣ ਵੀ ਇੱਥੇ ਸਾਡੇ ਕੁਝ ਮਾਣਯੋਗ ਮੈਂਬਰਾਂ ਦਾ ਸਾਨੂੰ ਮਾਰਗਦਰਸ਼ਨ ਮਿਲਿਆ ਹੈ। ਅੱਜ ਇੱਕ ਸ਼ੁਰੂਆਤ ਹੈ। ਅੱਗੇ ਚਲ ਕੇ ਅਸੀਂ ਵਿਸਤਾਰ ਨਾਲ ਗੱਲ ਵੀ ਕਰਾਂਗੇ। 75 ਸਪਤਾਹ ਵੀ ਸਾਡੇ ਪਾਸ ਹਨ ਅਤੇ ਬਾਅਦ ਵਿੱਚ ਪੂਰਾ ਸਾਲ ਭਰ ਹੈ। ਤਾਂ ਇਨ੍ਹਾਂ ਸਭ ਨੂੰ ਸਾਨੂੰ ਲੈ ਕੇ ਅੱਗੇ ਜਦੋਂ ਚਲਦਾ ਹੈ ਤਦ ਇਨ੍ਹਾਂ ਸੁਝਾਵਾਂ ਦੀ ਬਹੁਤ ਅਹਮੀਅਤ ਹੈ। 

 

ਤੁਹਾਡੇ ਇਨ੍ਹਾਂ ਸੁਝਾਵਾਂ ਵਿੱਚ ਤੁਹਾਡਾ ਅਨੁਭਵ ਵੀ ਝਲਕਦਾ ਹੈ, ਅਤੇ ਭਾਰਤੇ ਦੇ diverse thoughts ਨਾਲ ਤੁਹਾਡਾ connect ਵੀ ਦਿਖਦਾ ਹੈ। ਇੱਥੇ ਆਜ਼ਾਦੀ ਦੇ 75 ਸਾਲ ਨੂੰ ਲੈ ਕੇ ਇੱਕ ਮੋਟੀ-ਮੋਟੀ ਰੂਪ-ਰੇਖਾ, ਇੱਕ ਪ੍ਰੈਜੈਂਟੇਸ਼ਨ ਸਾਡੇ ਸਾਹਮਣੇ ਪੇਸ਼ ਕੀਤਾ ਗਿਆ। ਉਹ ਇੱਕ ਪ੍ਰਕਾਰ ਨਾਲ ਵਿਚਾਰ-ਪ੍ਰਵਾਹ ਨੂੰ ਗਤੀ ਦੇਣ ਦਾ ਹੀ ਉਸ ਦਾ ਕੰਮ ਹੈ। ਇਹ ਕੋਈ ਸੂਚੀ ਅਜਿਹੀ ਨਹੀਂ ਹੈ ਕਿ ਇਸ ਨੂੰ ਲਾਗੂ ਕਰਨਾ ਹੈ ਅਤੇ ਇਸੇ ਵਿੱਚ ਬੰਨ੍ਹੇ ਰਹਿਣਾ। ਇੱਕ-ਇੱਕ ਮੋਟਾ-ਮੋਟਾ ਵਿਚਾਰ ਪ੍ਰਾਥਮਿਕ ਕਿਉਂਕਿ ਕਿਤੇ ਤੋਂ ਸ਼ੁਰੂ ਕਰਨ ਦੇ ਲਈ ਜ਼ਰੂਰਤ ਹੁੰਦੀ ਹੈ ਲੇਕਿਨ ਜਿਵੇਂ-ਜਿਵੇਂ ਵੀ ਚਰਚਾ ਹੋਵੇਗੀ ਇਹ ਪੂਰੀ ਤਰ੍ਹਾਂ ਇੱਕ ਪ੍ਰੋਗਰਾਮ ਦੀ ਸ਼ੇਪ ਲੇਵੇਗਾ, ਸਮੇਂ ਨਿਰਧਾਰਿਤ ਕਰੇਗਾ, ਟਾਈਮ-ਟੇਬਲ ਨਿਰਧਾਰਿਤ ਕਰੇਗਾ। ਕੌਣ ਕੀ ਜ਼ਿੰਮੇਦਾਰੀ ਸੰਭਾਲ਼ੇਗਾ, ਕਿਵੇਂ ਕਰਾਂਗੇ, ਇਨ੍ਹਾਂ ਸਭ ਨੂੰ ਅੱਗੇ ਅਸੀਂ ਬਰੀਕੀਆਂ ਨਾਲ ਦੇਖਾਂਗੇ। ਇਸ ਪ੍ਰੈਜੈਂਟੇਸ਼ਨ ਵਿੱਚ ਵੀ ਜੋ ਰੂਪ-ਰੇਖਾ ਖਿੱਚੀ ਗਈ ਹੈ, ਉਸ ਵਿੱਚ ਵੀ ਪਿਛਲੇ ਦਿਨਾਂ ਕਈ ਅਲੱਗ-ਅਲੱਗ forum ਵਿੱਚ ਜੋ ਗੱਲਾਂ ਆਈਆਂ ਹਨ, ਉਨ੍ਹਾਂ ਗੱਲਾਂ ਨੂੰ ਸ਼ਾਮਲ ਕਰਨ ਦਾ ਇੱਕ ਛੋਟਾ-ਮੋਟਾ ਪ੍ਰਯਤਨ ਵੀ ਕੀਤਾ ਗਿਆ ਹੈ, ਉਸ ਨੂੰ ਸ਼ਾਮਲ ਵੀ ਕੀਤਾ ਗਿਆ ਹੈ। ਇੱਕ ਤਰ੍ਹਾਂ ਨਾਲ ਇਹ ਪ੍ਰਯਤਨ ਹੈ ਕਿ ਕਿਵੇਂ ਆਜ਼ਾਦੀ ਦੇ 75 ਸਾਲ ਦਾ ਇਹ ਆਯੋਜਨ, ਆਜ਼ਾਦੀ ਦਾ ਇਹ ਅੰਮ੍ਰਿਤ  ਮਹੋਤਸਵ ਭਾਰਤ ਦੇ ਜਨ-ਜਨ ਦਾ, ਭਾਰਤ ਦੇ ਹਰ ਮਨ ਦਾ ਪੁਰਬ ਬਣੇ।

 

ਸਾਥੀਓ,

 

ਆਜ਼ਾਦੀ ਦੇ 75 ਸਾਲ ਦਾ ਇਹ ਪੁਰਬ, ਆਜ਼ਾਦੀ ਦਾ ਇਹ ਅੰਮ੍ਰਿਤ  ਮਹੋਤਸਵ ਇੱਕ ਅਜਿਹਾ ਪੁਰਬ ਹੋਣਾ ਚਾਹੀਦਾ ਹੈ, ਜਿਸ ਵਿੱਚ ਸੁਤੰਤਰਤਾ ਸੰਗ੍ਰਾਮ ਦੀ ਭਾਵਨਾ, ਉਸ ਦਾ ਤਿਆਗ, ਸਾਕਸ਼ਾਤ ਅਨੁਭਵ ਹੋ ਸਕੇ। ਜਿਸ ਵਿੱਚ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਹੋਵੇ, ਅਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਸੰਕਲਪ ਵੀ ਹੋਵੇ। ਜਿਸ ਵਿੱਚ ਸਨਾਤਨ ਭਾਰਤ ਦੇ ਮਾਣ ਦੀ ਵੀ ਝਲਕ ਹੋਵੇ, ਜਿਸ ਵਿੱਚ ਆਧੁਨਿਕ ਭਾਰਤ ਦੀ ਚਮਕ ਵੀ ਹੋਵੇ। ਜਿਸ ਵਿੱਚ ਮਨੀਸ਼ੀਆਂ ਦੇ ਅਧਿਯਾਤਮਕ ਦਾ ਪ੍ਰਕਾਸ਼ ਵੀ ਹੋਵੇ, ਜਿਸ ਵਿੱਚ ਸਾਡੇ ਵਿਗਿਆਨਕਾਂ ਦੀ ਪ੍ਰਤਿਭਾ ਅਤੇ ਸਮਰੱਥ ਦੇ ਦਰਸ਼ਨ ਵੀ ਹੋਣ। ਇਹ ਆਯੋਜਨ ਸਾਡੇ ਇਨ੍ਹਾਂ 75 ਵਰ੍ਹਿਆਂ ਦੀ ਉਪਲਬਧੀਆਂ ਨੂੰ ਵੀ ਦੁਨੀਆ ਦੇ ਸਾਹਮਣੇ ਰੱਖਣ ਦਾ ਅਤੇ ਅਗਲੇ 25 ਵਰ੍ਹਿਆਂ ਦੇ ਲਈ ਸਾਨੂੰ ਇੱਕ ਰੂਪ-ਰੇਖਾ, ਇੱਕ ਸੰਕਲਪ ਵੀ ਦੇਵੇਗਾ। ਕਿਉਂਕਿ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾਵੇਗਾ ਤਦ ਅਸੀਂ ਕਿੱਥੇ ਹੋਵਾਂਗੇ, ਦੁਨੀਆ ਵਿੱਚ ਸਾਡਾ ਸਥਾਨ ਕੀ ਹੋਵੇਗਾ, ਭਾਰਤ ਨੂੰ ਅਸੀਂ ਕਿੱਥੇ ਤੱਕ ਲੈ ਜਾਵਾਂਗੇ, ਆਜ਼ਾਦੀ ਦੀ ਬੀਤੇ ਹੋਏ 75 ਸਾਲ ਅਤੇ ਆਜ਼ਾਦੀ ਦੀ ਜੰਗ ਇਹ ਸਾਨੂੰ ਪ੍ਰੇਰਣਾ ਦੇਵੇਗਾ। ਇੱਕ ਪੀਠਿਕਾ ਤਿਆਰ ਕਰੇਗਾ ਅਤੇ ਉਸ ਪੀਠਿਕਾ ਦੇ ਅਧਾਰ ‘ਤੇ ਇਹ 75 ਸਾਲ ਦਾ ਪੁਰਬ ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ ਦੇ ਲਈ, ਉਸ ਦਿਸ਼ਾ ਵਿੱਚ ਮਜ਼ਬੂਤੀ ਨਾਲ ਜਾਣ ਦੇ ਲਈ ਇੱਕ ਸਾਡੇ ਲਈ ਦਿਸ਼ਾਦਰਸ਼ਕ ਹੋਵੇ, ਪ੍ਰੇਰਕ ਹੋਵੇ, ਅਤੇ ਪੁਰਸ਼ਾਰਥ ਦੀ ਭਾਵਨਾ ਜਗਾਉਣ ਵਾਲਾ ਹੋਵੇ।

 

ਸਾਥੀਓ,

 

ਸਾਡੇ ਇੱਥੇ ਕਿਹਾ ਜਾਂਦਾ ਹੈ- ‘ਉਤਸਵੇਨ ਬਿਨਾ ਯਸਮਾਤ੍ ਸਥਾਪਨਮ੍ ਨਿਸ਼ਫਲਮ੍ ਭਵੇਤ੍’ ਅਰਥਾਤ, ਕੋਈ ਵੀ ਪ੍ਰਯਤਨ, ਕੋਈ ਵੀ ਸੰਕਲਪ ਬਿਨਾ ਉਤਸਵ ਦੇ ਸਫਲ ਨਹੀਂ ਹੁੰਦਾ। ਇੱਕ ਸੰਕਲਪ ਜਦੋਂ ਉਤਸਵ ਦੀ ਸ਼ਕਲ ਲੈਂਦਾ ਹੈ ਤਾਂ ਉਸ ਵਿੱਚ ਲੱਖਾਂ ਕਰੋੜਾਂ ਦੇ ਸੰਕਲਪ ਜੁੜ ਜਾਂਦੇ ਹਨ, ਲੱਖਾਂ ਕਰੋੜਾਂ ਦੀ ਊਰਜਾ ਜੁਟ ਜਾਂਦੀ ਹੈ। ਇਸੇ ਭਾਵਨਾ ਦੇ ਨਾਲ ਅਸੀਂ 130 ਕਰੋੜ ਦੇਸ਼ਵਾਸੀਆਂ ਨੂੰ ਨਾਲ ਲੈ ਕੇ, ਉਨ੍ਹਾਂ ਨੂੰ ਨਾਲ ਜੋੜ ਕੇ ਇਹ ਆਜ਼ਾਦੀ ਦਾ ਅੰਮ੍ਰਿਤ  ਮਹੋਤਸਵ, ਇਹ ਆਜ਼ਾਦੀ ਦੇ 75 ਸਾਲ ਦਾ ਇਹ ਪੁਰਬ ਮਨਾਉਣਾ ਹੈ। ਜਨ ਭਾਗੀਦਾਰੀ ਇਸ ਆਯੋਜਨ ਦੀ, ਇਸ ਉਤਸਵ ਦੀ ਮੂਲ ਭਾਵਨਾ ਹੈ। ਅਤੇ ਜਦੋਂ ਅਸੀਂ ਜਨ ਭਾਗੀਦਾਰੀ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ 130 ਕਰੋੜ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਵੀ ਹਨ, ਉਨ੍ਹਾਂ ਦੇ ਵਿਚਾਰ ਅਤੇ ਸੁਝਾਅ ਵੀ ਹਨ ਅਤੇ ਉਨ੍ਹਾਂ ਦੇ ਸੁਪਨੇ ਵੀ ਹਨ।

 

ਸਾਥੀਓ,

 

ਜੈਸਾ ਤੁਹਾਡੀ ਜਾਣਕਾਰੀ ਵਿੱਚ ਵੀ ਹੈ, ਆਜ਼ਾਦੀ ਦਾ ਇਹ ਅੰਮ੍ਰਿਤ  ਮਹੋਤਸਵ, ਆਜ਼ਾਦੀ ਦੇ 75 ਸਾਲ ਦੇ ਇਸ ਆਯੋਜਨ ਦੇ ਲਈ ਜੋ ਵਿਚਾਰ ਆਏ ਸਨ ਉਸ ਨੂੰ ਜਦੋਂ ਸਮੇਟਦੇ ਸਨ ਤਾਂ ਇੱਕ ਮੋਟਾ-ਮੋਟਾ ਜੋ ਖਾਕਾ ਬਣਦਾ ਸੀ ਉਹ 5 ਥੰਮ੍ਹਾਂ ਵਿੱਚ ਉਸ ਨੂੰ ਅਸੀਂ ਵਿਭਾਜਿਤ ਕਰ ਸਕਦੇ ਹਾਂ। ਇੱਕ ਤਾਂ Freedom Struggle, Ideas at 75, Achievements at 75, Actions at 75 ਅਤੇ Resolve at 75- ਸਾਨੂੰ ਇਨ੍ਹਾਂ ਪੰਜਾਂ ਨੂੰ ਲੈ ਕੇ ਅੱਗੇ ਵਧਣਾ ਹੈ। ਇਨ੍ਹਾਂ ਸਾਰਿਆਂ ਵਿੱਚ ਦੇਸ਼ ਦੇ 130 ਕਰੋੜ ਲੋਕਾਂ ਦੇ ideas, ਉਨ੍ਹਾਂ ਦੀਆਂ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਸੁਤੰਤਰਤਾ ਸੰਗ੍ਰਾਮ ਦੇ ਜਿਨ੍ਹਾਂ ਸੈਨਾਨੀਆਂ ਨੂੰ ਅਸੀਂ ਜਾਣਦੇ ਹਾਂ, ਉਨ੍ਹਾਂ ਨੂੰ ਅਸੀਂ ਸ਼ਰਧਾਂਜਲੀ ਦੇਵਾਂਗੇ, ਲੇਕਿਨ ਨਾਲ ਹੀ ਜਿਨ੍ਹਾਂ ਸੈਨਾਨੀਆਂ ਨੂੰ ਇਤਿਹਾਸ ਵਿੱਚ ਉਤਨੀ ਜਗ੍ਹਾ ਨਹੀਂ ਮਿਲੀ, ਉਤਨੀ ਪਹਿਚਾਣ ਨਹੀਂ ਮਿਲੀ, ਉਨ੍ਹਾਂ ਦੀ ਜੀਵਨਗਾਥਾ ਵੀ ਸਾਨੂੰ ਜਨ-ਜਨ ਤੱਕ ਪਹੁੰਚਾਉਣੀ ਹੈ।

 

ਸਾਡੇ ਦੇਸ਼ ਦਾ ਸ਼ਾਇਦ ਹੀ ਕੋਈ ਅਜਿਹਾ ਸਥਾਨ ਹੋਵੇ, ਕੋਈ ਅਜਿਹਾ ਕੋਨਾ ਹੋਵੇ ਜਿੱਥੋਂ ਕਿਸੇ ਨਾ ਕਿਸੇ ਭਾਰਤ ਮਾਂ ਦੇ ਬੇਟੇ-ਬੇਟੀ ਨੇ ਆਪਣਾ ਯੋਗਦਾਨ ਨਾ ਦਿੱਤਾ ਹੋਵੇ, ਬਲੀਦਾਨ ਨਾ ਦਿੱਤਾ ਹੋਵੇ। ਉਨ੍ਹਾਂ ਸਭ ਦੇ ਬਲੀਦਾਨ, ਉਨ੍ਹਾਂ ਸਭ ਦੇ ਯੋਗਦਾਨ ਦੀ ਉਨ੍ਹਾਂ ਮਹਾਨ ਪ੍ਰੇਰਕ ਕਹਾਨੀਆਂ ਵੀ ਜਦੋਂ ਦੇਸ਼ ਦੇ ਸਾਹਮਣੇ ਆਉਣਗੀਆਂ ਤਾਂ ਉਹ ਆਪਣੇ-ਆਪ ਵਿੱਚ ਬਹੁਤ ਬੜੀ ਪ੍ਰੇਰਣਾ ਦਾ ਸਰੋਤ ਹੋਣ ਵਾਲਾ ਹੈ। ਇਸੇ ਤਰ੍ਹਾਂ ਸਾਨੂੰ ਦੇਸ਼ ਦੇ ਹਰ ਕੋਨੇ, ਹਰ ਵਰਗ ਦੇ ਯੋਗਦਾਨ ਨੂੰ ਵੀ ਦੇਸ਼ ਦੇ ਸਾਹਮਣੇ ਲਿਆਉਣਾ ਹੈ। ਕਈ ਅਜਿਹੇ ਲੋਕ ਹਨ ਜੋ ਪੀੜ੍ਹੀਆਂ ਤੋਂ ਕੋਈ ਨਾ ਕੋਈ ਮਹਾਨ ਕੰਮ ਦੇਸ਼ ਅਤੇ ਸਮਾਜ ਦੇ ਲਈ ਕਰ ਰਹੇ ਹਨ। ਉਨ੍ਹਾਂ ਦੀ ਸੋਚ ਨੂੰ, ਉਨ੍ਹਾਂ ਦੇ ideas ਨੂੰ ਵੀ ਅਸੀਂ ਸਾਹਮਣੇ ਲਿਆਉਣਾ ਹੈ, ਦੇਸ਼ ਨੂੰ ਉਨ੍ਹਾਂ ਦੇ ਪ੍ਰਯਤਨਾਂ ਨਾਲ ਜੋੜਨਾ ਹੈ। ਇਹ ਵੀ ਇਸ ਅੰਮ੍ਰਿਤ  ਮਹੋਤਸਵ ਦੀ ਮੂਲ ਭਾਵਨਾ ਹੈ।

 

ਸਾਥੀਓ,

 

ਇਸ ਇਤਿਹਾਸਿਕ ਪੁਰਬ ਦੇ ਲਈ ਦੇਸ਼ ਨੇ ਰੂਪ-ਰੇਖਾ ਵੀ ਤੈਅ ਕਰ ਰਹੀ ਹੈ। ਉਸ ਨੂੰ ਹੋਰ ਅਧਿਕ ਸਮ੍ਰਿੱਧ ਕਰਨ ਦੀ ਦਿਸ਼ਾ ਵਿੱਚ ਅੱਜ ਸ਼ੁਰੂ ਹੋਇਆ ਹੈ। ਸਮਾਂ ਰਹਿੰਦੇ-ਰਹਿੰਦੇ ਇਹ ਸਾਰੀ ਯੋਜਨਾ ਅਧਿਕ ਸ਼ਾਰਪ ਹੋ ਜਾਵੇਗੀ, ਅਧਿਕ ਪ੍ਰਭਾਵੀ ਹੋ ਜਾਵੇਗੀ ਅਤੇ ਇਹ ਪ੍ਰੇਰਕ ਤਾਂ ਹੋਵੇਗੀ ਹੀ ਹੋਵੇਗੀ ਤਾਕਿ ਸਾਡੀ ਵਰਤਮਾਨ ਪੀੜ੍ਹੀ, ਅਸੀਂ ਉਹ ਲੋਕ ਹਨ ਜਿਨ੍ਹਾਂ ਨੂੰ ਆਜ਼ਾਦੀ ਵਿੱਚ, ਦੇਸ਼ ਦੀ ਆਜ਼ਾਦੀ ਦੇ ਲਈ ਮਰਨ ਦਾ ਮੌਕਾ ਨਹੀਂ ਮਿਲਿਆ ਹੈ ਲੇਕਿਨ ਸਾਨੂੰ ਜੀਣ ਦਾ ਮੌਕਾ ਮਿਲਿਆ ਹੈ। ਸਾਨੂੰ ਦੇਸ਼ ਦੇ ਲਈ ਕੁਝ ਕਰਨ ਦਾ ਮੌਕਾ ਮਿਲਿਆ ਹੈ। ਅਤੇ ਸਾਡੀ ਆਉਣ ਵਾਲੀ ਪੀੜ੍ਹੀਆਂ ਦੇ ਅੰਦਰ ਵੀ ਇਹੀ ਭਾਵ ਪ੍ਰਬਲ ਹੋਵੇ, ਤਦ ਜਾ ਕੇ 2047 ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ, ਤਦ ਅਸੀਂ ਦੇਸ਼ ਨੂੰ ਜਿੱਥੇ ਲੈ ਜਾਣਾ ਚਾਹੁੰਦੇ ਹਾਂ, ਉਸ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪੂਰਾ ਦੇਸ਼ ਚਲ ਪਵੇਗਾ। ਦੇਸ਼ ਵਿੱਚ ਹੋ ਰਹੇ ਨਵੇਂ-ਨਵੇਂ ਫੈਸਲੇ, ਨਵੀਂ-ਨਵੀਂ ਸੋਚ, ਆਤਮਨਿਰਭਰ ਭਾਰਤ ਜਿਹੇ ਸੰਕਲਪ ਇਨ੍ਹਾਂ ਪ੍ਰਯਤਨਾਂ ਦਾ ਸਾਕਾਰ ਰੂਪ ਹਨ। ਇਹ ਉਨ੍ਹਾਂ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਵੀ ਪੂਰਾ ਕਰਨ ਦਾ ਪ੍ਰਯਤਨ ਹੈ, ਭਾਰਤ ਨੂੰ ਉਸ ਉਚਾਈ ‘ਤੇ ਪਹੁੰਚਾਉਣ ਦਾ ਪ੍ਰਯਤਨ ਹੈ, ਜਿਸ ਦੀ ਇੱਛਾ ਰੱਖਦੇ ਹੋਏ ਅਨੇਕਾਂ ਵੀਰਾਂ ਨੇ ਫਾਂਸੀ ਦੇ ਫੰਦੇ ਨੂੰ ਗਲੇ ਲਗਾ ਲਿਆ ਸੀ, ਆਪਣਾ ਜੀਵਨ ਕਾਲ ਕੋਠਰੀ ਵਿੱਚ ਬਿਤਾ ਦਿੱਤਾ ਸੀ। 

 

ਸਾਥੀਓ,

 

ਅੱਜ ਭਾਰਤ ਉਹ ਸਭ ਕਰ ਰਿਹਾ ਹੈ, ਜਿਸ ਦੀ ਕੁਝ ਸਾਲ ਪਹਿਲੇ ਤੱਕ ਕਲਪਨਾ ਨਹੀਂ ਹੋ ਸਕਦੀ ਸੀ। 75 ਸਾਲ ਦੀ ਯਾਤਰਾ ਵਿੱਚ ਇੱਕ-ਇੱਕ ਕਦਮ ਉਠਾਉਂਦੇ-ਉਠਾਉਂਦੇ ਅੱਜ ਦੇਸ਼ ਇੱਥੇ ਪਹੁੰਚਿਆ ਹੈ। 75 ਸਾਲ ਵਿੱਚ ਅਨੇਕ ਲੋਕਾਂ ਦਾ ਯੋਗਦਾਨ ਰਿਹਾ ਹੈ, ਹਰ ਪ੍ਰਕਾਰ ਦੇ ਲੋਕਾਂ ਦਾ ਯੋਗਦਾਨ ਰਿਹਾ ਹੈ। ਅਤੇ ਕਿਸੇ ਨਾ ਕਿਸੇ ਦੇ ਯੋਗਦਾਨ ਨੂੰ ਨਕਾਰਨ ਨਾਲ ਦੇਸ਼ ਬੜਾ ਨਹੀਂ ਬਣਦਾ ਹੈ। ਹਰ ਕਿਸੇ ਦੇ ਯੋਗਦਾਨ ਨੂੰ ਸਵੀਕਾਰ ਕਰਕੇ, ਸੁਆਗਤ ਕਰਕੇ, ਸਨਮਾਨ ਕਰਕੇ ਅੱਗੇ ਚਲਣ ਨਾਲ ਹੀ ਦੇਸ਼ ਅੱਗੇ ਵਧਦਾ ਹੈ। ਅਤੇ ਉਸੇ ਮੰਤਰ ਨਾਲ ਅਸੀਂ ਪਲੇ-ਬੜੇ ਹਾਂ, ਉਸੇ ਮੰਤਰ ਨੂੰ ਲੈ ਕੇ ਚਲਨਾ ਚਾਹੁੰਦੇ ਹਾਂ। ਆਜ਼ਾਦੀ ਦੇ 75 ਸਾਲ ਜਦੋਂ ਦੇਸ਼ ਮਨਾਵੇਗਾ, ਤਾਂ ਦੇਸ਼ ਉਨ੍ਹਾਂ ਟੀਚਿਆਂ ਦੇ ਵੱਲ ਅੱਗੇ ਵਧੇਗਾ, ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਮਜ਼ਬੂਤ ਕਦਮ ਉਠਾਵੇਗਾ, ਜੋ ਕਦੇ ਅਸੰਭਵ ਲਗਦੇ ਸਨ। ਮੈਨੂੰ ਪੂਰਾ ਵਿਸ਼ਵਾਸ ਹੈ, ਆਪ ਸਭ ਦੇ ਸਹਿਯੋਗ ਨਾਲ ਇਹ ਆਯੋਜਨ ਭਾਰਤ ਦੇ ਇਤਿਹਾਸਿਕ ਗੌਰਵ ਦੇ ਅਨੁਰੂਪ ਹੋਵੇਗਾ। ਆਪ ਸਭ ਅਲੱਗ-ਅਲੱਗ ਖੇਤਰਾਂ ਦੇ ਮਾਹਿਰ ਹੋ, ਆਪ ਸਭ ਦੇ ਯੋਗਦਾਨ ਨਾਲ ਇਹ ਆਯੋਜਨ ਭਾਰਤ ਦੇ ਗੌਰਵ ਨੂੰ ਪੂਰੀ ਦੁਨੀਆ ਦੇ ਸਾਹਮਣੇ ਰੱਖੇਗਾ, ਇੱਕ ਊਰਜਾ ਮਿਲੇਗੀ, ਪ੍ਰੇਰਣਾ ਮਿਲੇਗੀ, ਦਿਸ਼ਾ ਮਿਲੇਗੀ। ਤੁਹਾਡਾ ਯੋਗਦਾਨ ਬਹੁਤ ਮੁੱਲਵਾਨ ਹੈ।

 

ਇਨ੍ਹਾਂ ਸ਼ਬਦਾਂ ਦੇ ਨਾਲ ਆਪ ਸਭ ਦੇ ਯੋਗਦਾਨ ਦੇ ਲਈ ਅਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਸਰਗਰਮ ਭਾਗੀਦਾਰੀ ਦੇ ਲਈ ਤੁਹਾਨੂੰ ਸਭ ਨੂੰ ਸੱਦਾ ਦਿੰਦੇ ਹੋਏ ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਮੇਰੀਆਂ ਫਿਰ ਤੋਂ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਬਹੁਤ-ਬਹੁਤ ਧੰਨਵਾਦ!

 

 *****

 

ਡੀਐੱਸ/ਐੱਸਐੱਚ/ਬੀਐੱਮ/ਐੱਨਐੱਸ(Release ID: 1703371) Visitor Counter : 195