ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਿਲਾ ਦਿਵਸ ‘ਤੇ ਮਹਿਲਾ ਉੱਦਮੀਆਂ ਤੋਂ ਉਤਪਾਦ ਖਰੀਦੇ
Posted On:
08 MAR 2021 2:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਿਲਾ ਦਿਵਸ ਦੇ ਅਵਸਰ 'ਤੇ, ਵਿਭਿੰਨ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਉੱਦਮੀਆਂ ਤੋਂ ਉਤਪਾਦ ਖਰੀਦੇ। ਇਹ ਮਹਿਲਾ ਉੱਦਮੀਆਂ ਅਤੇ ਆਤਮਨਿਰਭਰ ਭਾਰਤ ਨੂੰ ਹੁਲਾਰਾ ਦੇਣ ਦੀ ਇੱਕ ਕੋਸ਼ਿਸ਼ ਹੈ।
ਭਾਰਤ ਦੁਆਰਾ ਆਤਮਨਿਰਭਰਤਾ ਦੀ ਕੋਸ਼ਿਸ਼ ਵਿੱਚ ਮਹਿਲਾਵਾਂ ਦੀ ਭੂਮਿਕਾ ਬਾਰੇ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਟਵੀਟ ਕੀਤਾ, “ਮਹਿਲਾਵਾਂ ਆਤਮਨਿਰਭਰ ਬਣਨ ਦੀ ਭਾਰਤ ਦੀ ਕੋਸ਼ਿਸ਼ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ, ਆਓ ਮਹਿਲਾਵਾਂ ਵਿੱਚ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹੋਈਏ।
ਅੱਜ, ਮੈਂ ਕੁਝ ਉਤਪਾਦ ਖਰੀਦੇ ਜੋ ਮਹਿਲਾਵਾਂ ਦੇ ਉੱਦਮ, ਰਚਨਾਤਮਕਤਾ ਅਤੇ ਭਾਰਤ ਦੇ ਸੱਭਿਆਚਾਰ ਦਾ ਜਸ਼ਨ ਮਨਾਉਂਦੇ ਹਨ। #NariShakti"
ਤਮਿਲ ਨਾਡੂ ਦੇ ਤੋਡਾ ਜਨਜਾਤੀ ਦੇ ਕਾਰੀਗਰਾਂ ਦੁਆਰਾ ਤਿਆਰ ਕੀਤੀ ਕਢਾਈ ਵਾਲੀ ਸ਼ਾਲ ਦੀ ਖਰੀਦ ਬਾਰੇ, ਉਨ੍ਹਾਂ ਕਿਹਾ, “ਤਮਿਲ ਨਾਡੂ ਦੇ ਤੋਡਾ ਜਨਜਾਤੀ ਦੇ ਕਾਰੀਗਰਾਂ ਦੁਆਰਾ ਤਿਆਰ ਕੀਤਾ ਹੱਥਾਂ ਨਾਲ ਕਢਾਈ ਵਾਲਾ ਸ਼ਾਲ ਸ਼ਾਨਦਾਰ ਲਗ ਰਿਹਾ ਸੀ।
ਮੈਂ ਅਜਿਹੀ ਇੱਕ ਸ਼ਾਲ ਖਰੀਦੀ ਹੈ। ਇਸ ਉਤਪਾਦ ਦੀ ਵਿਕਰੀ ਟ੍ਰਾਈਬਸ ਇੰਡੀਆ ਨੇ ਕੀਤੀ ਹੈ। #NariShakti"
ਹੈਂਡਕ੍ਰਾਫਟਡ ਗੋਂਡ ਪੇਪਰ ਪੇਂਟਿੰਗ ਦੇ ਬਾਰੇ ਵਿੱਚ, ਉਨ੍ਹਾਂ ਟਵੀਟ ਕੀਤਾ “ਆਲ਼ੇ-ਦੁਆਲ਼ੇ ਨਾਲ ਹੋਰ ਰੰਗ ਜੋੜਨਾ!
ਸਾਡੇ ਆਦਿਵਾਸੀ ਭਾਈਚਾਰਿਆਂ ਦੁਆਰਾ ਤਿਆਰ ਕੀਤੀ ਕਲਾ ਸ਼ਾਨਦਾਰ ਹੈ। ਇਹ ਹੈਂਡਕ੍ਰਾਫਟਡ ਗੋਂਡ ਪੇਪਰ ਪੇਂਟਿੰਗ ਰੰਗਾਂ ਅਤੇ ਸਿਰਜਣਾਤਮਕਤਾ ਨੂੰ ਅਭੇਦ ਕਰਦੀ ਹੈ।
ਅੱਜ ਇਸ ਪੇਂਟਿੰਗ ਨੂੰ ਖਰੀਦਿਆ। #NariShakti"
ਪ੍ਰਧਾਨ ਮੰਤਰੀ ਨੇ ਨਾਗਾਲੈਂਡ ਤੋਂ ਵੀ ਇੱਕ ਰਵਾਇਤੀ ਸ਼ਾਲ ਦੀ ਵੀ ਖਰੀਦ ਕੀਤੀ। ਉਨ੍ਹਾਂ ਟਵੀਟ ਕੀਤਾ “ਭਾਰਤ ਬਹਾਦਰੀ, ਦਇਆ ਅਤੇ ਰਚਨਾਤਮਕਤਾ ਦੇ ਸਮਾਨਾਰਥੀ ਨਾਗਾ ਸੱਭਿਆਚਾਰ ‘ਤੇ ਮਾਣ ਕਰਦਾ ਹੈ।
ਨਾਗਾਲੈਂਡ ਤੋਂ ਇੱਕ ਰਵਾਇਤੀ ਸ਼ਾਲ ਦੀ ਖਰੀਦ ਕੀਤੀ। #NariShakti"
ਪ੍ਰਧਾਨ ਮੰਤਰੀ ਨੇ ਖਾਦੀ ਸੂਤੀ ਮਧੂਬਨੀ ਪੇਂਟਿੰਗ ਸਟੋਲ ਦੀ ਖਰੀਦ 'ਤੇ ਟਵੀਟ ਕੀਤਾ।
“ਖਾਦੀ ਮਹਾਤਮਾ ਗਾਂਧੀ ਅਤੇ ਭਾਰਤ ਦੇ ਸਮ੍ਰਿੱਧ ਇਤਿਹਾਸ ਦੇ ਨਾਲ ਨੇੜਿਓਂ ਜੁੜੀ ਹੋਈ ਹੈ। ਇੱਕ ਖਾਦੀ ਸੂਤੀ ਮਧੂਬਨੀ ਪੇਂਟ ਕੀਤਾ ਸਟੋਲ ਦੀ ਖਰੀਦ ਕੀਤੀ। ਇਹ ਇੱਕ ਸਰਬਸ੍ਰੇਸ਼ਠ ਗੁਣਵੱਤਾ ਵਾਲਾ ਉਤਪਾਦ ਹੈ ਅਤੇ ਸਾਡੇ ਨਾਗਰਿਕਾਂ ਦੀ ਸਿਰਜਣਾਤਮਕਤਾ ਦੇ ਨਾਲ ਨੇੜਿਓਂ ਜੁੜਿਆ ਹੋਇਆ ਹੈ। #NariShakti"
ਪੱਛਮ ਬੰਗਾਲ ਤੋਂ ਹੱਥੀਂ ਬਣਾਏ ਜੂਟ ਫਾਈਲ ਫੋਲਡਰ ਬਾਰੇ, ਸ਼੍ਰੀ ਮੋਦੀ ਨੇ ਟਵੀਟ ਕੀਤਾ, “ਮੈਂ ਯਕੀਨਨ ਪੱਛਮ ਬੰਗਾਲ ਦੇ ਇਸ ਹੱਥੀਂ ਬਣਾਏ ਜੂਟ ਫੋਲਡਰ ਦੀ ਵਰਤੋਂ ਕਰਨ ਜਾ ਰਿਹਾ ਹਾਂ।
ਰਾਜ ਦੇ ਜਨਜਾਤੀ ਭਾਈਚਾਰਿਆਂ ਦੁਆਰਾ ਬਣਾਇਆ ਗਿਆ ਪੱਛਮ ਬੰਗਾਲ ਦੇ ਇਹ ਜੂਟ ਉਤਪਾਦ ਯਕੀਨਨ ਤੁਹਾਡੇ ਘਰਾਂ ਵਿੱਚ ਹੋਣਾ ਚਾਹੀਦਾ ਹੈ! #NariShakti"
ਪ੍ਰਧਾਨ ਮੰਤਰੀ ਨੇ ਅਸਾਮ ਦੇ ਕਾਕਾਤੀਪਾਪੁੰਗ ਡਿਵੈਲਪਮੈਂਟ ਬਲਾਕ ਦੇ ਸਵੈ-ਸਹਾਇਤਾ ਸਮੂਹਾਂ ਦੁਆਰਾ ਬਣਾਇਆ ਗਿਆ ਇੱਕ ਗਮੂਸਾ ਵੀ ਖਰੀਦਿਆ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਤੁਸੀਂ ਮੈਨੂੰ ਅਕਸਰ ਗਮੂਸਾ ਪਹਿਨੇ ਹੋਏ ਦੇਖਿਆ ਹੈ। ਇਹ ਬੇਹੱਦ ਅਰਾਮਦਾਇਕ ਹੈ। ਅੱਜ, ਮੈਂ ਕਾਕਾਤੀਪਾਪੁੰਗ ਡਿਵੈਲਪਮੈਂਟ ਬਲਾਕ ਦੇ ਵਿਭਿੰਨ ਸਵੈ-ਸਹਾਇਤਾ ਸਮੂਹਾਂ ਦੁਆਰਾ ਬਣਾਇਆ ਇੱਕ ਗਮੂਸਾ ਖਰੀਦਿਆ। #NariShakti"
ਸ਼੍ਰੀ ਮੋਦੀ ਨੇ ਕੇਰਲ ਦੀਆਂ ਮਹਿਲਾਵਾਂ ਦੁਆਰਾ ਬਣਾਏ ਗਏ ਪਰੰਪਰਾਗਤ ਤਾੜਸ਼ਿਲਪ ਨਿਲਾਵਿਲਾਕੂ ਦੀ ਖਰੀਦ ਬਾਰੇ ਵੀ ਟਵੀਟ ਕੀਤਾ।
“ਮੈਂ ਕੇਰਲ ਦੀਆਂ ਮਹਿਲਾਵਾਂ ਦੁਆਰਾ ਬਣਾਏ ਗਏ ਪਰੰਪਰਾਗਤ ਤਾੜਸ਼ਿਲਪ ਨਿਲਾਵਿਲਾਕੂ ਦੀ ਪ੍ਰਾਪਤੀ ਦੀ ਉਤਸੁਕਤਾ ਨਾਲ ਉਡੀਕ ਕਰ ਰਿਹਾ ਹਾਂ। ਇਹ ਸ਼ਲਾਘਾਯੋਗ ਹੈ ਕਿ ਕਿਵੇਂ ਸਾਡੀ #ਨਾਰੀਸ਼ਕਤੀ ਨੇ ਸਥਾਨਕ ਸ਼ਿਲਪਕਾਰੀ ਅਤੇ ਉਤਪਾਦਾਂ ਨੂੰ ਸੁਰੱਖਿਅਤ ਕੀਤਾ ਹੈ ਅਤੇ ਇਨ੍ਹਾਂ ਨੂੰ ਮਕਬੂਲ ਬਣਾਇਆ ਹੈ।”
**********
ਡੀਐੱਸ
(Release ID: 1703329)
Visitor Counter : 230
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam