ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਕੇਵਡੀਆ ਵਿਖੇ ਰੱਖਿਆ ਮੰਤਰਾਲੇ ਦੁਆਰਾ ਆਯੋਜਿਤ ਕੰਬਾਈਨਡ ਕਮਾਂਡਰਸ ਕਾਨਫਰੰਸ ਦੇ ਸਮਾਪਨ ਸੈਸ਼ਨ ਨੂੰ ਸੰਬੋਧਨ ਕੀਤਾ

Posted On: 06 MAR 2021 8:40PM by PIB Chandigarh
 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਕੇਵਡੀਆ ਵਿਖੇ ਰੱਖਿਆ ਮੰਤਰਾਲੇ ਦੁਆਰਾ ਆਯੋਜਿਤ ਕੰਬਾਈਨਡ ਕਮਾਂਡਰਸ ਕਾਨਫਰੰਸ ਦੇ ਸਮਾਪਨ ਸੈਸ਼ਨ ਨੂੰ ਸੰਬੋਧਨ ਕੀਤਾ।

 

 

 

ਪ੍ਰਧਾਨ ਮੰਤਰੀ ਨੂੰ ਇਸ ਸਾਲ ਦੀ ਕਾਨਫਰੰਸ ਦੌਰਾਨ ਕੀਤੀਆਂ ਗਈਆਂ ਵਿਚਾਰ-ਚਰਚਾਵਾਂ ਬਾਰੇ ਚੀਫ਼ ਆਵ੍ ਡਿਫੈਂਸ ਸਟਾਫ ਦੁਆਰਾ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਕਾਨਫਰੰਸ ਦੀ ਸੰਰਚਨਾ ਅਤੇ ਏਜੰਡੇ ਲਈ ਪ੍ਰਸ਼ੰਸਾ ਵਿਅਕਤ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਇਸ ਸਾਲ ਦੀ ਕਾਨਫਰੰਸ ਵਿਚ ਜੂਨੀਅਰ ਕਮਿਸ਼ਨਡ ਅਫਸਰਾਂ ਅਤੇ ਨਾਨ-ਕਮਿਸ਼ਨਡ ਅਫ਼ਸਰਾਂ ਨੂੰ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ

 

 

 

ਰਾਸ਼ਟਰੀ ਰੱਖਿਆ ਪ੍ਰਣਾਲੀ ਦੀ ਸਰਬ-ਉੱਚ ਸਿਵਿਲੀਅਨ ਅਤੇ ਮਿਲਿਟਰੀ ਲੀਡਰਸ਼ਿਪ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੋਵਿਡ ਮਹਾਮਾਰੀ ਦੇ ਸੰਦਰਭ ਵਿੱਚ ਅਤੇ ਉੱਤਰੀ ਸਰਹੱਦ ‘ਤੇ ਚੁਣੌਤੀਪੂਰਨ ਸਥਿਤੀ ਦੇ ਸੰਦਰਭ ਵਿੱਚ ਬੀਤੇ ਸਾਲ ਦੌਰਾਨ ਭਾਰਤੀ ਹਥਿਆਰਬੰਦ ਫੌਜਾਂ ਦੁਆਰਾ ਦਰਸਾਏ ਗਏ ਦ੍ਰਿੜ੍ਹ ਸਮਰਪਣ ਦੀ ਪੁਰਜ਼ੋਰ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸੁਰੱਖਿਆ ਪ੍ਰਣਾਲੀ ਵਿੱਚ ਨਾ ਸਿਰਫ ਸਾਜ਼ੋ-ਸਾਮਾਨ ਅਤੇ ਹਥਿਆਰ ਜੁਟਾਉਣ ਲਈ ਬਲਕਿ ਸਸ਼ਸਤ੍ਰ ਬਲਾਂ ਵਿੱਚ ਪ੍ਰਚੱਲਿਤ ਸਿਧਾਂਤਾਂ, ਪ੍ਰਕਿਰਿਆਵਾਂ ਅਤੇ ਰੀਤੀ-ਰਿਵਾਜਾਂ ਵਿੱਚ ਵੀ ਸਵਦੇਸ਼ੀਕਰਨ ਨੂੰ ਵਧਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ

 

 

 

ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਵਾਸਤੂਕਲਾ ਦੇ ਸੈਨਿਕ ਅਤੇ ਸਿਵਿਲੀਅਨ ਦੋਵਾਂ ਹਿੱਸਿਆਂ ਵਿੱਚ ਜਨ- ਸ਼ਕਤੀ ਨਿਯੋਜਨ ਨੂੰ ਅਨੁਕੂਲ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਿਵਿਲ-ਮਿਲਿਟਰੀ ਸਾਇਲੋਜ਼ ਨੂੰ ਤੋੜਨ ਅਤੇ ਫੈਸਲੇ ਲੈਣ ਦੀ ਗਤੀ ਨੂੰ ਤੇਜ਼ ਕਰਨ 'ਤੇ ਫੋਕਸਡ, ਇੱਕ ਸਰਬਪੱਖੀ ਦ੍ਰਿਸ਼ਟੀਕੋਣ ਦੀ ਮੰਗ ਕੀਤੀ। ਉਨ੍ਹਾਂ ਨੇ ਸੇਵਾਵਾਂ ਨੂੰ ਅਜਿਹੀਆਂ ਵਿਰਾਸਤ ਪ੍ਰਣਾਲੀਆਂ ਅਤੇ ਪਿਰਤਾਂ ਤੋਂ ਮੁਕਤ ਹੋ ਜਾਣ ਦੀ ਸਲਾਹ ਦਿੱਤੀ ਜਿਨ੍ਹਾਂ ਦੀ ਉਪਯੋਗਤਾ ਅਤੇ ਪ੍ਰਾਸੰਗਿਕਤਾ ਹੁਣ ਨਹੀਂ ਰਹੀ ਹੈ।

 

ਤੇਜ਼ੀ ਨਾਲ ਬਦਲ ਰਹੇ ਟੈਕਨੋਲੋਜੀਕਲ ਪਰਿਦ੍ਰਿਸ਼ ਤੇ ਧਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤੀ ਫੌਜ ਨੂੰ ‘ਭਵਿੱਖ ਦੀ ਤਾਕਤ’ ਵਜੋਂ ਵਿਕਸਿਤ ਕਰਨ ਦੀ ਲੋੜ ਨੂੰ ਉਜਾਗਰ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅਗਲੇ ਸਾਲ ਆਪਣੀ ਆਜ਼ਾਦੀ ਦੇ 75 ਸਾਲ ਮਨਾਏਗਾ, ਅਤੇ ਉਨ੍ਹਾਂ ਹਥਿਆਰਬੰਦ ਫੌਜਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਅਵਸਰ ਦਾ ਉਪਯੋਗ ਅਜਿਹੀਆਂ ਗਤੀਵਿਧੀਆਂ ਅਤੇ ਪਹਿਲਕਦਮੀਆਂ ਲਈ ਕਰਨ ਜੋ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ।

 

*****

 

ਡੀਐੱਸ / ਏਕੇਜੇ



(Release ID: 1702955) Visitor Counter : 182