ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਸੇਰਾਵੀਕ 2021’ ਸਮੇਂ ਮੁੱਖ ਸੰਬੋਧਨ ਦਿੱਤਾ


ਪ੍ਰਧਾਨ ਮੰਤਰੀ ਨੂੰ ‘ਸੇਰਾਵੀਕ ਗਲੋਬਲ ਐਨਰਜੀ ਐਂਡ ਇਨਵਾਇਰਨਮੈਂਟ ਲੀਡਰਸ਼ਿਪ ਅਵਾਰਡ’ ਦਿੱਤਾ ਗਿਆ



ਭਾਰਤ ਦੀ ਜਨਤਾ ਤੇ ਰਵਾਇਤਾਂ ਨੂੰ ਸਮਰਪਿਤ ਕੀਤਾ ਪੁਰਸਕਾਰ



ਮਹਾਤਮਾ ਗਾਂਧੀ ਹੁਣ ਤੱਕ ਦੇ ਮਹਾਨਤਮ ਵਾਤਾਵਰਣ ਚੈਂਪੀਅਨਸ ਵਿੱਚੋਂ ਇੱਕ ਹਨ: ਪ੍ਰਧਾਨ ਮੰਤਰੀ



ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ਜਲਵਾਯੂ ਪਰਿਵਰਤਨ ਨਾਲ ਲੜਨ ਦਾ ਸਭ ਤੋਂ ਤਾਕਤਵਰ ਤਰੀਕਾ ਹੈ ਵਿਵਹਾਰਾਤਮਕ ਤਬਦੀਲੀ



ਹੁਣ ਵੇਲਾ ਤਰਕਪੂਰਨ ਤੇ ਵਾਤਾਵਰਣਕ ਪੱਖੋਂ ਸੋਚਣ ਦਾ ਹੈ। ਆਖ਼ਰ ਹਿਹ ਮੇਰੇ ਜਾਂ ਤੁਹਾਡੇ ਬਾਰੇ ਕੋਈ ਗੱਲ ਨਹੀਂ ਹੈ। ਇਹ ਸਾਡੀ ਧਰਤੀ ਦੇ ਭਵਿੱਖ ਬਾਰੇ ਹੈ: ਪ੍ਰਧਾਨ ਮੰਤਰੀ

Posted On: 05 MAR 2021 7:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਸੇਰਾਵੀਕ 2021’ (CERAWeek) ‘ਚਾ ਕੁੰਜੀਵਤ ਭਾਸ਼ਣ ਦਿੱਤਾ। ਉਨ੍ਹਾਂ ਨੂੰ ਸੇਰਾਵੀਕ ਗਲੋਬਲ ਐਨਰਜੀ ਐਂਡ ਇਨਵਾਇਰਨਮੈਂਟ ਲੀਡਰਸ਼ਿਪ ਅਵਾਰਡਦਿੱਤਾ ਗਿਆ। ਉਨ੍ਹਾਂ ਕਿਹਾ,‘ਮੈਂ ਬੇਹੱਦ ਨਿਮਰਤਾ ਸਹਿਤ ‘‘ਸੇਰਾਵੀਕ ਗਲੋਬਲ ਐਨਰਜੀ ਐਂਡ ਇਨਵਾਇਰਨਮੈਂਟ ਲੀਡਰਸ਼ਿਪ ਅਵਾਰਡਨੂੰ ਪ੍ਰਵਾਨ ਕਰਦਾ ਹਾਂ। ਮੈਂ ਆਪਣੀ ਮਹਾਨ ਮਾਤਭੂਮੀ, ਭਾਰਤ ਦੀ ਜਨਤਾ ਨੂੰ ਇਹ ਪੁਰਸਕਾਰ ਸਮਰਪਿਤ ਕਰਦਾ ਹਾਂ। ਮੈਂ ਇਹ ਪੁਰਸਕਾਰ ਸਾਡੀ ਧਰਤੀ ਦੀ ਉਸ ਸ਼ਾਨਦਾਰ ਰਵਾਇਤ ਨੂੰ ਸਮਰਪਿਤ ਕਰਦਾ ਹਾਂ, ਜਿਸ ਨੇ ਵਾਤਾਵਰਣ ਦੀ ਦੇਖਭਾਲ਼ ਕਰਨ ਦੇ ਮਾਮਲੇ ਚ ਰਾਹ ਵਿਖਾਇਆ।ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸਦੀਆਂ ਤੋਂ ਵਾਤਾਵਰਣ ਦੀ ਦੇਖਭਾਲ਼ ਕਰਨ ਦੀ ਗੱਲ ਹੁੰਦੀ ਹੈ, ਤਾਂ ਭਾਰਤੀ ਇਸ ਮਾਮਲੇ ਚ ਮੋਹਰੀ ਹਨ। ਉਨ੍ਹਾਂ ਕਿਹਾ ਕਿ ਸਾਡੇ ਸੱਭਿਆਚਾਰ ਵਿੱਚ ਕੁਦਰਤ ਤੇ ਈਸ਼ਵਰਤਵ ਆਪਸ ਚ ਨੇੜਿਓਂ ਜੁੜੇ ਹੋਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਹੁਣ ਤੱਕ ਦੇ ਵਾਤਾਵਰਣ ਨਾਲ ਸਬੰਧਿਤ ਮਹਾਨਤਮ ਚੈਂਪੀਅਨਸ ਵਿੱਚੋਂ ਇੱਕ ਹਨ। ਜੇ ਮਾਨਵਤਾ ਨੇ ਉਨ੍ਹਾਂ ਵੱਲੋਂ ਦਰਸਾਏ ਰਾਹ ਦੀ ਪਾਲਣਾ ਕੀਤੀ, ਤਾਂ ਸਾਨੂੰ ਅਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਜਿਨ੍ਹਾਂ ਨਾਲ ਅੱਜ ਅਸੀਂ ਦੋਚਾਰ ਹੋ ਰਹੇ ਹਾਂ। ਉਨ੍ਹਾਂ ਲੋਕਾਂ ਨੂੰ ਮਹਾਤਮਾ ਗਾਂਧੀ ਦੇ ਜੱਦੀ ਸ਼ਹਿਰ ਪੋਰਬੰਦਰ, ਗੁਜਰਾਤ ਜਾਣ ਦੀ ਬੇਨਤੀ ਕੀਤੀ, ਜਿੱਥੇ ਮੀਂਹ ਦਾ ਪਾਣੀ ਬਚਾਉਣ ਲਈ ਕਈ ਸਾਲ ਪਹਿਲਾਂ ਜ਼ਮੀਨਦੋਜ਼ ਟੈਂਕਾਂ ਦਾ ਨਿਰਮਾਣ ਕਰ ਲਿਆ ਗਿਆ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੌਣਪਾਣੀ ਵਿੱਚ ਤਬਦੀਲੀ ਤੇ ਆਫ਼ਤਾਂ ਨਾਲ ਲੜਨ ਲਈ ਦੋ ਤਰੀਕੇ ਹਨ। ਇੱਕ ਹੈ ਨੀਤੀਆਂ, ਕਾਨੂੰਨਾਂ, ਨਿਯਮਾਂ ਤੇ ਵਿਵਸਥਾ ਵਾਂ ਰਾਹੀਂ। ਪ੍ਰਧਾਨ ਮੰਤਰੀ ਨੇ ਉਦਾਹਰਣਾਂ ਦਿੱਤੀਆਂ। ਭਾਰਤ ਦੀ ਸਕਾਪਤ ਬਿਜਲੀ ਸਮਰੱਥਾ ਵਿੱਚ ਗ਼ੈਰਪਥਰਾਟ ਵਸੀਲਿਆਂ ਦਾ ਹਿੱਸਾ ਵਧ ਕੇ 38 ਫ਼ੀ ਸਦੀ ਹੋ ਗਿਆ ਹੈ, ਅਪ੍ਰੈਲ 2020 ਤੋਂ ਕਾਰਬਨ ਨਿਕਾਸੀਆਂ ਦੇ ਨਿਯਮਾਂ ਭਾਰਤ–6’ ਨੂੰ ਅਪਣਾਇਆ ਜਾ ਚੁੱਕਾ ਹੈ, ਜੋ ਯੂਰੋ–6 ਈਂਧਨ ਦੇ ਸਮਾਨ ਹੈ। ਭਾਰਤ ਸਾਲ 2030 ਤੱਕ ਕੁਦਰਤੀ ਗੈਸ ਦਾ ਹਿੱਸਾ ਮੌਜੂਦਾ 6% ਤੋਂ ਵਧਾ ਕੇ 15% ਕਰਨ ਲਈ ਕੰਮ ਕਰ ਰਿਹਾ ਹੈ। LNG ਨੂੰ ਈਂਧਨ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਹਾਲ ਹੀ ਵਿੱਚ ਸ਼ੁਰੂ ਕੀਤੀਆਂ ਨੈਸ਼ਨਲ ਹਾਈਡ੍ਰੋਜਨ ਮਿਸ਼ਨਅਤੇ ਪੀਐੱਮ ਕੁਸੁਮਦਾ ਵੀ ਜ਼ਿਕਰ ਵੀ ਕੀਤਾ, ਜੋ ਸੋਲਰ ਊਰਜਾ ਉਤਪਾਦਨ ਦੇ ਸਮਾਨ ਤੇ ਵਿਕੇਂਦ੍ਰਿਤ ਮਾੱਡਲ ਨੂੰ ਉਤਸ਼ਾਹਿਤ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਰ ਜਲਵਾਯੂ ਤਬਦੀਲੀ ਨਾਲ ਲੜਨ ਦਾ ਸਭ ਤੋਂ ਵੱਧ ਤਾਕਤਵਰ ਤਰੀਕਾ ਵਿਵਹਾਰਾਤਮਕ ਤਬਦੀਲੀ ਹੈ। ਉਨ੍ਹਾਂ ਸਾਨੂੰ ਆਪਣੇਆਪ ਨੂੰ ਦਰੁਸਤ ਕਰਨ ਦਾ ਸੱਦਾ ਦਿੱਤਾ, ਤਾਂ ਜੋ ਵਿਸ਼ਵ ਇੱਕ ਬਿਹਤਰ ਸਥਾਨ ਬਣ ਸਕੇ। ਉਨ੍ਹਾਂ ਕਿਹਾ ਕਿ ਵਿਵਹਾਰ ਦੀ ਤਬਦੀਲੀ ਦੀ ਭਾਵਨਾ ਸਾਡੀਆਂ ਉਨ੍ਹਾਂ ਰਵਾਇਤੀ ਆਦਤਾਂ ਦਾ ਇੱਕ ਪ੍ਰਮੁੱਖ ਹਿੱਸਾ ਹੈ, ਜੋ ਸਾਨੂੰ ਸੰਜਮ ਨਾਲ ਖਪਤ ਕਰਨੀ ਸਿਖਾਉਂਦੀਆਂ ਹਨ। ਵਰਤ ਕੇ ਸੁੱਟ ਦੇਣਦਾ ਬਿਨਾ ਸੋਚੇਸਮਝੇ ਅੱਗੇ ਵਧਣ ਵਾਲਾ ਸੱਭਿਆਚਾਰ ਸਾਡੇ ਲੋਕਾਚਾਰ ਦਾ ਹਿੱਸਾ ਨਹੀਂ ਹੈ। ਉਨ੍ਹਾਂ ਭਾਰਤੀ ਕਿਸਾਨਾਂ ਉੱਤੇ ਮਾਣ ਮਹਿਸੂਸ ਕੀਤਾ, ਜੋ ਸਥਿਰਤਾ ਨਾਲ ਸਿੰਚਾਈ ਦੀਆਂ ਆਧੁਨਿਕ ਤਕਨੀਕਾਂ ਵਰਤਦੇ ਹਨ। ਉਨ੍ਹਾਂ ਕਿਹਾ ਕਿ ਮਿੱਟੀ ਦੀ ਸੁਧਰ ਰਹੀ ਸਿਹਤ ਅਤੇ ਕੀਟਨਾਸ਼ਕਾਂ ਦੀ ਘਟ ਰਹੀ ਵਰਤੋਂ ਬਾਰੇ ਜਾਗਰੂਕਤਾ ਵਿੱਚ ਵਾਧਾ ਹੋ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕਾ ਵਿਸ਼ਵ ਫਿਟਨਸ ਤੇ ਸਲਾਮਤੀ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਤੰਦਰੁਸਤ ਤੇ ਆਰਗੈਨਿਕ ਭੋਜਨ ਦੀ ਮੰਗ ਵਧ ਰਹੀ ਹੈ। ਭਾਰਤ ਸਾਡੇ ਮਸਾਲਿਆਂ ਤੇ ਸਾਡੇ ਆਯੁਰਵੇਦ ਉਤਪਾਦਾਂ ਰਾਹੀਂ ਇਹ ਵਿਸ਼ਵ ਤਬਦੀਲੀ ਕਰ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਵਿੱਚ ਸਰਕਾਰ 27 ਕਸਬਿਆਂ ਤੇ ਸ਼ਹਿਰਾਂ ਵਿੱਚ ਪ੍ਰਦੂਸ਼ਣਮੁਕਤ ਆਵਾਜਾਈ ਲਈ ਮੈਟਰੋ ਨੈੱਟਵਰਕਸ ਉੱਤੇ ਕੰਮ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਡੇ ਪੱਧਰ ਉੱਤੇ ਵਿਵਹਾਰ ਦੀ ਤਬਦੀਲੀ ਲਈ ਸਾਨੂੰ ਜਨਤਕ ਸ਼ਮੂਲੀਅਤ ਦੀ ਤਾਕਤ ਨਾਲ ਨਵੀਨ ਕਿਸਮ ਦੇ ਕਿਫ਼ਾਇਤੀ ਹੱਲ ਮੁਹੱਈਆ ਕਰਵਾਉਣ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਵੱਲੋਂ ਐੱਲਈਡੀ ਬੱਲਬਾਂ ਨੂੰ ਅਪਨਾਉਣ, ‘ਤਿਆਗੋ ਮੁਹਿੰਮ’, ਵਧੀ ਹੋਈ LPG ਕਵਰੇਜ, ਆਵਾਜਾਈ ਦੀਆਂ ਕਿਫ਼ਾਇਤੀ ਪਹਿਲਕਦਮੀਆਂ ਦੀਆਂ ਮਿਸਾਲਾਂ ਦਿੱਤੀਆਂ। ਉਨ੍ਹਾਂ ਸਮੁੱਚੇ ਭਾਰਤ ਵਿੱਚ ਈਥਾਨੌਲ ਦੀ ਵਧਦੀ ਜਾ ਰਹੀ ਪ੍ਰਵਾਨਗੀ ਉੱਤੇ ਖ਼ੁਸ਼ੀ ਪ੍ਰਗਟਾਈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਭਾਰਤ ਦਾ ਜੰਗਲਾਤ ਅਧੀਨ ਖੇਤਰ ਵਰਨਣਯੋਗ ਹੱਦ ਤੱਕ ਵਧਿਆ ਹੈ ਅਤੇ ਇੰਝ ਹੀ ਸ਼ੇਰਾਂ, ਚੀਤਿਆਂ, ਬਾਘਾਂ ਤੇ ਪਾਣੀ ਦੇ ਮੁਰਗ਼ਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਨੂੰ ਹਾਂਪੱਖੀ ਵਿਵਹਾਰਾਤਮਕ ਤਬਦੀਲੀਆਂ ਦੇ ਮਹਾਨ ਸੂਚਕਅੰਕ ਦੱਸਿਆ।

 

ਸ਼੍ਰੀ ਮੋਦੀ ਨੇ ਮਹਾਤਮਾ ਗਾਂਧੀ ਦੇ ਟ੍ਰੱਸਟੀਸ਼ਿਪ (ਸਰਪ੍ਰਸਤੀ) ਦੇ ਸਿਧਾਂਤ ਦਾ ਜ਼ਿਕਰ ਕੀਤਾ। ਟ੍ਰੱਸਟੀਸ਼ਿਪ ਦੇ ਕੇਂਦਰ ਵਿੱਚ ਸਮੂਹਕਤਾ, ਦਯਾ ਭਾਵਨਾ ਤੇ ਜ਼ਿੰਮੇਵਾਰੀ ਹਨ। ਟ੍ਰੱਸਟੀਸ਼ਿਪ ਦਾ ਅਰਥ ਹੈ ਵਸੀਲਿਆਂ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨਾ।

 

ਸ਼੍ਰੀ ਮੋਦੀ ਨੇ ਅੰਤ ਚ ਕਿਹਾ,‘ਹੁਣ ਤਰਕਪੂਰਨ ਢੰਗ ਤੇ ਵਾਤਾਵਰਣਕ ਪੱਖ ਤੋਂ ਸੋਚਣ ਦਾ ਵੇਲਾ ਹੈ। ਆਖ਼ਰ ਇਹ ਮੇਰੇ ਜਾਂ ਤੁਹਾਡੇ ਬਾਰੇ ਨਹੀਂ। ਇਹ ਸਾਡੀ ਧਰਤੀ ਦੇ ਭਵਿੱਖ ਬਾਰੇ ਹੈ। ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਣਦਾਰੀ ਹੈ।

 

***

 

ਡੀਐੱਸ/ਏਕੇ


(Release ID: 1702833) Visitor Counter : 166