ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੂੰ ਸੇਰਾਵੀਕ 2021 ਵਿੱਚ 5 ਮਾਰਚ ਨੂੰ ਸੇਰਾਵੀਕ ਗਲੋਬਲ ਐਨਰਜੀ ਐਂਡ ਇਨਵਾਇਰਨਮੈਂਟ ਲੀਡਰਸ਼ਿਪ ਅਵਾਰਡ ਮਿਲੇਗਾ ਅਤੇ ਉਹ ਮੁੱਖ ਸੰਬੋਧਨ ਦੇਣਗੇ

Posted On: 04 MAR 2021 6:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਮਾਰਚ ਦੀ ਸ਼ਾਮ ਲਗਭਗ 7 ਵਜੇ ਕੈਂਬ੍ਰਿਜ ਐਨਰਜੀ ਰਿਸਰਚ ਐਸੋਸੀਏਟਸ ਵੀਕ (ਸੇਰਾਵੀਕ) 2021 ਦੇ ਦੌਰਾਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੇਰਾਵੀਕ ਗਲੋਬਲ ਐਨਰਜੀ ਐਂਡ ਇਨਵਾਇਰਨਮੈਂਟ ਲੀਡਰਸ਼ਿਪ ਅਵਾਰਡ ਪ੍ਰਾਪਤ ਕਰਨਗੇ ਅਤੇ ਮੁੱਖ ਸੰਬੋਧਨ ਦੇਣਗੇ।   

 

ਸੇਰਾਵੀਕ  ਬਾਰੇ 

 

ਡਾ. ਡੈਨੀਅਲ ਯੇਰਗਿਨ ਨੇ 1983 ਵਿੱਚ ਸੇਰਾਵੀਕ ਦੀ ਸਥਾਪਨਾ ਕੀਤੀ ਸੀ।  1983 ਤੋਂ ਹੀ ਇਸ ਨੂੰ ਹਰ ਸਾਲ ਹਿਊਸਟਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਦੁਨੀਆ ਦੇ ਪ੍ਰਤਿਸ਼ਠਿਤ ਸਲਾਨਾ ਊਰਜਾ ਮੰਚ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।  ਸੇਰਾਵੀਕ 2021 ਨੂੰ 1 ਮਾਰਚ ਤੋਂ 5 ਮਾਰਚ,  2021 ਦੇ ਦੌਰਾਨ ਵਰਚੁਅਲੀ ਆਯੋਜਿਤ ਕੀਤਾ ਜਾ ਰਿਹਾ ਹੈ। 

 

ਅਵਾਰਡ (ਪੁਰਸਕਾਰ) ਬਾਰੇ 

ਸੇਰਾਵੀਕ ਗਲੋਬਲ ਗਲੋਬਲ ਐਨਰਜੀ ਐਂਡ ਇਨਵਾਇਰਨਮੈਂਟ ਲੀਡਰਸ਼ਿਪ ਅਵਾਰਡ ਦੀ ਸ਼ੁਰੂਆਤ 2016 ਵਿੱਚ ਕੀਤੀ ਗਈ ਸੀ। ਇਹ ਆਲਮੀ ਊਰਜਾ ਅਤੇ ਵਾਤਾਵਰਣ ਦੇ ਭਵਿੱਖ ਦੇ ਲਈ ਅਗਵਾਈ ਅਤੇ ਊਰਜਾ ਦੀ ਉਪਲਬਧਤਾ, ਸਸਤੀ ਊਰਜਾ ਅਤੇ ਵਾਤਾਵਰਣਕ ਪ੍ਰਬੰਧਨ ਦੇ ਲਈ ਸਮਾਧਾਨ ਅਤੇ ਨੀਤੀਆਂ ਦੀ ਪੇਸ਼ਕਸ਼ ਦੇ ਉਦੇਸ਼ ਨਾਲ ਪ੍ਰਤੀਬੱਧਤਾ ਨੂੰ ਪਹਿਚਾਣ ਦਿੰਦਾ ਹੈ।

 

*****

 

ਡੀਐੱਸ/ਐੱਸਐੱਚ


(Release ID: 1702675) Visitor Counter : 182