ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਦ ਇੰਡੀਆ ਟੌਇ ਫੇਅਰ 2021’ ਦਾ ਉਦਘਾਟਨ ਕੀਤਾ
‘
ਦ ਇੰਡੀਆ ਟੌਇ ਫੇਅਰ 2021’ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਵੱਲ ਇੱਕ ਵੱਡਾ ਕਦਮ: ਪ੍ਰਧਾਨ ਮੰਤਰੀ
ਅਜਿਹੇ ਖਿਡੌਣੇ ਬਣਾਓ ਜੋ ਵਾਤਾਵਰਣ ਤੇ ਮਨੋਵਿਗਿਆਨ ਦੋਵਾਂ ਲਈ ਬਿਹਤਰ ਹੋਣ: ਪ੍ਰਧਾਨ ਮੰਤਰੀ
ਭਾਰਤ ਦੀ ਮਹਾਨ ਖਿਡੌਣੇ ਬਣਾਉਣ ਦੀ ਪਰੰਪਰਾ, ਟੈਕਨੋਲੋਜੀ, ਧਾਰਨਾਵਾਂ ਤੇ ਸਮਰੱਥਾ ਹੈ: ਪ੍ਰਧਾਨ ਮੰਤਰੀ
Posted On:
27 FEB 2021 1:01PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਦ ਇੰਡੀਆ ਟੌਇ ਫੇਅਰ 2021’ ਦਾ ਉਦਘਾਟਨ ਕੀਤਾ। ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸੂਖ, ਲਘੂ ਤੇ ਦਰਮਿਆਨੇ ਉੱਦਮਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਵੀ ਇਸ ਸਮਾਰੋਹ ’ਚ ਸ਼ਮੂਲੀਅਤ ਕੀਤੀ। ਇਹ ਟੌਇ ਫੇਅਰ ਵੀ 27 ਫ਼ਰਵਰੀ ਤੋਂ 2 ਮਾਰਚ, 2021 ਤੱਕ ਚੱਲੇਗਾ। 1,000 ਤੋਂ ਵੱਧ ਪ੍ਰਦਰਸ਼ਕ ਇਸ ਫੇਅਰ ’ਚ ਹਿੱਸਾ ਲੈ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਰਨਾਟਕ ’ਚ ਚੰਨਾਪਟਨਾ, ਉੱਤਰ ਪ੍ਰਦੇਸ਼ ’ਚ ਵਾਰਾਣਸੀ ਅਤੇ ਰਾਜਸਥਾਨ ’ਚ ਜੈਪੁਰ ਦੇ ਖਿਡੌਣੇ ਬਣਾਉਣ ਵਾਲਿਆਂ ਨਾਲ ਗੱਲਬਾਤ ਕੀਤੀ। ਇਸ ਖਿਡੌਣਾ ਮੇਲੇ ਰਾਹੀਂ ਸਰਕਾਰ ਤੇ ਉਦਯੋਗ ਇਹ ਵਿਚਾਰ–ਵਟਾਂਦਰਾ ਕਰਨ ਲਈ ਇਕੱਠੇ ਹੋਣਗੇ ਕਿ ਇਸ ਖੇਤਰ ਵਿੱਚ ਨਿਵੇਸ਼ ਖਿੱਚ ਕੇ ਤੇ ਬਰਾਮਦਾਂ ਨੂੰ ਉਤਸ਼ਾਹਿਤ ਕਰ ਕੇ ਭਾਰਤ ਕਿਵੇਂ ਖਿਡੌਣਿਆਂ ਦੇ ਨਿਰਮਾਣ ਤੇ ਉਨ੍ਹਾਂ ਦੀ ਸੋਰਸਿੰਗ ਲਈ ਅਗਲਾ ਆਲਮੀ–ਧੁਰਾ ਬਣਾ ਸਕਦਾ ਹੈ।
ਇਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ’ਚ ਖਿਡੌਣਾ ਉਦਯੋਗ ਦੀ ਹੁਣ ਤੱਕ ਲੁਕੀ ਰਹੀ ਸੰਭਾਵਨਾ ਨੂੰ ਬਾਹਰ ਲਿਆਉਣ ਤੇ ਇਸ ਨੂੰ ‘ਆਤਮਨਿਰਭਰ ਭਾਰਤ’ ਮੁਹਿੰਮ ਦਾ ਇੱਕ ਵੱਡਾ ਹਿੱਸਾ ਬਣਾਉਣ ਲਈ ਇੱਕ ਪਛਾਣ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾ ਟੌਇ ਫੇਅਰ ਮਹਿਜ਼ ਕੋਈ ਵਪਾਰ ਜਾਂ ਆਰਥਿਕ ਸਮਾਰੋਹ ਨਹੀਂ ਹੈ। ਇਹ ਪ੍ਰੋਗਰਾਮ ਦੇਸ਼ ਦੇ ਯੁਗਾਂ ਪੁਰਾਣੇ ਖੇਡਾਂ ਤੇ ਖੇੜਿਆਂ ਦੇ ਸਭਿਆਚਾਰ ਨੂੰ ਮਜ਼ਬੂਤ ਕਰਨ ਦਾ ਇੱਕ ਸੰਪਰਕ ਹੈ। ਉਨ੍ਹਾਂ ਕਿਹਾ ਕਿ ਇਹ ਟੌਇ ਫੇਅਰ ਇੱਕ ਅਜਿਹਾ ਮੰਚ ਹੈ, ਜਿੱਥੇ ਕੋਈ ਵੀ ਖਿਡੌਣਿਆਂ ਦੇ ਡਿਜ਼ਾਇਨ, ਨਵਾਚਾਰ, ਟੈਕਨੋਲੋਜੀ, ਮਾਰਕਿਟਿੰਗ ਤੇ ਪੈਕੇਜਿੰਗ ਬਾਰੇ ਵਿਚਾਰ–ਚਰਚਾ ਕਰ ਸਕਦਾ ਹੈ ਤੇ ਆਪਣੇ ਅਨੁਭਵ ਵੀ ਸਾਂਝੇ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਨੇ ਸਿੰਧੂ ਘਾਟੀ ਦੀ ਸੱਭਿਅਤਾ, ਮੋਹੰਜੋਦੜੋ ਅਤੇ ਹੜੱਪਾ ਜੁੱਗ ਦੇ ਖਿਡੌਣਿਆਂ ਉੱਤੇ ਖੋਜ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਪ੍ਰਾਚੀਨ ਵੇਲਿਆਂ ਨੂੰ ਚੇਤੇ ਕੀਤਾ, ਜਦੋਂ ਵਿਸ਼ਵ ਦੇ ਯਾਤਰੀ ਭਾਰਤ ਆਉਂਦੇ ਸਨ, ਉਹ ਭਾਰਤ ਵਿੱਚ ਅਕਸਰ ਖੇਡਾਂ ਸਿੱਖਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਂਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਸ਼ਤਰੰਜ, ਜੋ ਅੱਜ ਵਿਸ਼ਵ ਵਿੱਚ ਬਹੁਤ ਜ਼ਿਆਦਾ ਮਕਬੂਲ ਹੈ, ਪਹਿਲਾਂ ਭਾਰਤ ਵਿੱਚ ‘ਚਤੁਰੰਗ ਜਾਂ ਚਦੁਰੰਗ’ ਦੇ ਨਾਮ ਨਾਲ ਖੇਡੀ ਜਾਂਦੀ ਸੀ। ਆਧੁਨਿਕ ਲੁੱਡੋ ਤਦ ‘ਪਚੀਸੀ’ ਦੇ ਨਾਂਅ ਨਾਲ ਖੇਡੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਾਡੇ ਧਰਮ–ਗ੍ਰੰਥਾਂ ਵਿੱਚ ਇਹ ਵਰਣਨ ਹੈ ਕਿ ਬਾਲ ਰਾਮ ਕੋਲ ਬਹੁਤ ਸਾਰੇ ਖਿਡੌਣੇ ਹੋਇਆ ਕਰਦੇ ਸਨ। ਗੋਕੁਲ ’ਚ, ਗੋਪਾਲ ਕ੍ਰਿਸ਼ਨ ਅਕਸਰ ਆਪਣੇ ਘਰ ਦੇ ਬਾਹਰ ਆਪਣੇ ਦੋਸਤਾਂ ਨਾਲ ਇੱਕ ਗ਼ੁਬਾਰੇ ਅੰਦਰ ਖੇਡਦੇ ਹੁੰਦੇ ਸਨ। ਖੇਡਾਂ, ਖਿਡੌਣੇ ਅਤੇ ਸ਼ਿਲਪ ਕਲਾ ਸਾਡੇ ਪ੍ਰਾਚੀਨ ਮੰਦਿਰਾਂ ’ਚ ਖੁਣੇ ਹੋਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਣਾਏ ਗਏ ਖਿਡੌਣੇ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਯੋਗਦਾਨ ਪਾਉਂਦੇ ਸਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੜ–ਵਰਤੋਂ ਅਤੇ ਰੀਸਾਈਕਲਿੰਗ ਭਾਰਤ ਦੀ ਜੀਵਨ–ਸ਼ੈਲੀ ਦਾ ਹਿੱਸਾ ਰਹੇ ਹਨ, ਉਨ੍ਹਾਂ ਨੂੰ ਸਾਡੇ ਖਿਡੌਣਿਆਂ ’ਚ ਵੀ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਭਾਰਤੀ ਖਿਡੌਣੇ ਕੁਦਰਤੀ ਤੇ ਵਾਤਾਵਰਣ–ਪੱਖੀ ਵਸਤਾਂ ਦੇ ਬਣੇ ਹੁੰਦੇ ਹਨ, ਉਨ੍ਹਾਂ ਵਿੱਚ ਵਰਤੇ ਜਾਣ ਵਾਲੇ ਰੰਗ ਵੀ ਕੁਦਰਤੀ ਤੇ ਸੁਰੱਖਿਅਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਖਿਡੌਣੇ ਦਿਮਾਗ਼ ਨੂੰ ਸਾਡੇ ਇਤਿਹਾਸ ਤੇ ਸਭਿਆਚਾਰ ਨਾਲ ਵੀ ਜੋੜਦੇ ਹਨ ਅਤੇ ਸਮਾਜਿਕ ਮਾਨਸਿਕ ਵਿਕਾਸ ਤੇ ਭਾਰਤੀ ਦ੍ਰਿਸ਼ਟੀਕੋਣ ’ਵਾਧਾ ਕਰਨ ਵਿੱਚ ਵੀ ਮਦਦਗਾਰ ਹੁੰਦੇ ਹਨ। ਉਨ੍ਹਾਂ ਦੇਸ਼ ਦੇ ਖਿਡੌਣਾ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਖਿਡੌਦੇ ਬਣਾਉਣ ਜੋ ਵਾਤਾਵਰਣ ਤੇ ਮਨੋਵਿਗਿਆਨ ਦੋਵਾਂ ਲਈ ਬਿਹਤਰ ਹੋਣ! ਉਨ੍ਹਾਂ ਨੇ ਉਨ੍ਹਾਂ ਨੂੰ ਖਿਡੌਣਿਆਂ ’ਚ ਘੱਟ ਪਲਾਸਟਿਕ ਵਰਤਣ ਤੇ ਰੀਸਾਈਕਲ ਹੋ ਸਕਣ ਵਾਲੀਆਂ ਚੀਜ਼ਾਂ ਵਰਤਣ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਦੇ ਹਰੇਕ ਖੇਤਰ ’ਚ ਭਾਰਤੀ ਦ੍ਰਿਸ਼ਟੀਕੋਦ ਤੇ ਭਾਰਤੀ ਵਿਚਾਰਾਂ ਬਾਰੇ ਗੱਲ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਭਾਰਤ ਦੀਆਂ ਖੇਡਾਂ ਤੇ ਖਿਡੌਣਿਆਂ ਦੀ ਖ਼ਾਸੀਅਤ ਹੈ ਕਿ ਉਨ੍ਹਾਂ ’ਚ ਗਿਆਨ, ਵਿਗਿਆਨ, ਮਨੋਰੰਜਨ ਤੇ ਮਨੋਵਿਗਿਆਨ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਬੱਚੇ ਲਾਟੂ ਨਾਲ ਖੇਡਦਿਆਂ ਸਿੱਖਦੇ ਹਨ, ਤਾਂ ਉਹ ਗੁਰੂਤਾ ਅਤੇ ਸੰਤੁਲਨ ਦਾ ਸਬਕ ਪੜ੍ਹਾਇਆ ਜਾਂਦਾ ਹੈ। ਇਸੇ ਤਰ੍ਹਾਂ ਇੱਕ ਗੁਲੇਲ ਨਾਲ ਖੇਡਦੇ ਸਮੇਂ ਬੱਚਾ ਅਣਜਾਣਪੁਣੇ ’ਚ ਵੀ ਸੰਭਾਵੀ ਤੇ ਗਤਿਜ ਊਰਜਾਵਾਂ ਦੇ ਬੁਨਿਆਦੀ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਲਝਣਾਂ ਤੇ ਚੱਕਰਵਿਊ ਵਾਲੇ ਖਿਡੌਣੇ ਰਣਨੀਤਕ ਸੋਚਣੀ ਨੂੰ ਵਿਕਸਿਤ ਕਰਨਾ ਅਤੇ ਸਮੱਸਿਆ ਹੱਲ ਕਰਨਾ ਸਿੱਖਦੇ ਹਨ। ਇਸੇ ਤਰ੍ਹਾਂ, ਨਵ–ਜਨਮੇ ਬਾਲ ਆਪਣੀਆਂ ਬਾਹਾਂ ਨੂੰ ਉਛਾਲ ਤੇ ਘੁਮਾ ਕੇ ਗੋਲਾਕਾਰ ਹਿੱਲਜੁੱਲ ਨੂੰ ਮਹਿਸੂਸ ਕਰਨਾ ਵੀ ਸ਼ੁਰੂ ਕਰ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਜਣਾਤਮਕ ਖਿਡੌਣੇ ਬੱਚਿਆਂ ਦੀਆਂ ਭਾਵਨਾਵਾਂ ਵਿਕਸਿਤ ਕਰਦੇ ਹਨ ਤੇ ਉਨ੍ਹਾਂ ਦੀਆਂ ਕਲਪਨਾਵਾਂ ਨੂੰ ਉਡਾਣਾਂ ਦਿੰਦੇ ਹਨ। ਉਨ੍ਹਾਂ ਦੀਆਂ ਕਲਪਨਾਵਾਂ ਦੀ ਕੋਈ ਸੀਮਾ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਛੋਟਾ ਜਿਹਾ ਖਿਡੌਣਾ ਚਾਹੀਦਾ ਹੁੰਦਾ ਹੈ, ਜੋ ਉਨ੍ਹਾਂ ਦੀ ਉਤਸੁਕਤਾ ਨੂੰ ਸੰਤੁਸ਼ਟ ਕਰ ਸਕੇ ਤੇ ਸਿਰਜਣਾਤਮਕਤਾ ਨੂੰ ਜਗਾ ਸਕੇ। ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਖੇਡਣ ਕਿਉਂਕਿ ਖਿਡੌਣੇ ਬੱਚਿਆਂ ਦੀ ਸਿੱਖਣ ਦੀ ਪ੍ਰਕਿਰਿਆ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਖਿਡੌਣਿਆਂ ਦਾ ਵਿਗਿਆਨ ਅਤੇ ਬੱਚਿਆਂ ਦੇ ਵਿਕਾਸ ਵਿੱਚ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਇਸ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਸਰਕਾਰ ਨੇ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ ਅਤੇ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਰਾਹੀਂ ਤਬਦੀਲੀਆਂ ਲਿਆਂਦੀਆਂ ਹਨ।
ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ ਵੱਡੇ ਪੱਧਰ ’ਤੇ ਖੇਡ–ਅਧਾਰਿਤ ਅਤੇ ਗਤੀਵਿਧੀ–ਅਧਾਰਿਤ ਸਿੱਖਿਆ ਨੂੰ ਜੋੜਿਆ ਗਿਆ ਹੈ। ਇਹ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਹੈ, ਜਿਸ ਵਿੱਚ ਵਿਸ਼ੇਸ਼ ਧਿਆਨ ਬੱਚਿਆਂ ਵਿੱਚ ਤਰਕਪੂਰਨ ਤੇ ਸਿਰਜਣਾਤਮਕ ਸੋਚਣੀ ਦੇ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਿਡੌਣਿਆਂ ਦੇ ਖੇਤਰ ਵਿੱਚ, ਭਾਰਤ ਦੀ ਪਰੰਪਰਾ ਤੇ ਟੈਕਨੋਲੋਜੀ ਹੈ, ਭਾਰਤ ਕੋਲ ਧਾਰਨਾਵਾਂ ਤੇ ਸਮਰੱਥਾਵਾਂ ਹਨ। ਅਸੀਂ ਆਪਣੇ ਸਾਫ਼ਟਵੇਅਰ ਇੰਜੀਨੀਅਰਾਂ ਰਾਹੀਂ ਵਿਸ਼ਵ ਨੂੰ ਮੁੜ ਵਾਤਾਵਰਣ–ਪੱਖੀ ਖਿਡੌਣਿਆਂ ਵੱਲ ਲਿਜਾ ਸਕਦੇ ਹਾਂ। ਕੰਪਿਊਟਰ ਗੇਮਸ ਵਿਸ਼ਵ ਵਿੱਚ ਭਾਰਤ ਦੀਆਂ ਕਹਾਣੀਆਂ ਦਾ ਪਾਸਾਰ ਕਰ ਸਕਦੀਆਂ ਹਨ। ਪਰ ਇਸ ਸਭ ਦੇ ਬਾਵਜੂਦ, ਅੱਜ ਦੁਨੀਆ ਦੇ 100 ਅਰਬ ਡਾਲਰ ਦੇ ਖਿਡੌਣਾ ਬਾਜ਼ਾਰ ਵਿੱਚ ਭਾਰਤ ਦਾ ਹਿੱਸਾ ਬਹੁਤ ਘੱਟ ਹੈ। ਦੇਸ਼ ਵਿੱਚ 85% ਖਿਡੌਣੇ ਵਿਦੇਸ਼ਾਂ ਤੋਂ ਮੰਗਵਾਏ ਜਾਂਦੇ ਹਨ। ਉਨ੍ਹਾਂ ਇਸ ਸਥਿਤੀ ਨੂੰ ਤਬਦੀਲ ਕਰਨ ਉੱਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਹੁਣ 24 ਪ੍ਰਮੁੱਖ ਖੇਤਰਾਂ ਵਿੱਚ ਖਿਡੌਣਾ ਉਦਯੋਗ ਨੂੰ ਗ੍ਰੇਡ ਕੀਤਾ ਹੈ। ‘ਰਾਸ਼ਟਰੀ ਖਿਡੌਣਾ ਕਾਰਜ ਯੋਜਨਾ’ ਤਿਆਰ ਕਰ ਲਈ ਗਈ ਹੈ। ਇਸ ਕਾਰਜ–ਯੋਜਨਾ ਨੇ ਇਨ੍ਹਾਂ ਉਦਯੋਗਾਂ ਨੂੰ ਪ੍ਰਤੀਯੋਗੀ ਬਣਾਉਣ ਅਤੇ ਖਿਡੌਣਿਆਂ ਦੇ ਮਾਮਲੇ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ 15 ਮੰਤਰੀਆਂ ਤੇ ਵਿਭਾਗਾਂ ਨੂੰ ਸ਼ਾਮਲ ਕੀਤਾ ਹੈ ਅਤੇ ਭਾਰਤ ਦੇ ਖਿਡੌਣੇ ਪੂਰੀ ਦੁਨੀਆ ’ਚ ਵੀ ਜਾਂਦੇ ਹਨ। ਇਸ ਮੁਹਿੰਮ ਲਈ ਰਾਜ ਸਰਕਾਰਾਂ ਨੂੰ ਖਿਡੌਣਾ ਸਮੂਹ ਵਿਕਸਿਤ ਕਰਨ ਲਈ ਸਮਾਨ ਭਾਈਵਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਖਿਡੌਣਾ ਟੂਰਿਜ਼ਮ ਦੀਆਂ ਸੰਭਾਵਨਾਵਾਂ ਮਜ਼ਬੂਤ ਕੀਤੀਆਂ ਜਾ ਰਹੀਆਂ ਹਨ। ਭਾਰਤੀ ਖੇਡਾਂ ਉੱਤੇ ਅਧਾਰਿਤ ਖਿਡੌਣੇ ਉਤਸ਼ਾਹਿਤ ਕਰਨ ਲਈ ‘ਟੌਇਥੌਨ–2021’ ਦਾ ਆਯੋਜਨ ਵੀ ਕਰਵਾਇਆ ਗਿਆ ਸੀ ਅਤੇ 7,000 ਤੋਂ ਵੱਧ ਵਿਚਾਰਾਂ ਉੱਤੇ ਚਰਚਾ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਅੱਜ ‘ਮੇਡ ਇਨ ਇੰਡੀਆ’ ਦੀ ਮੰਗ ਹੈ, ਤਾਂ ‘ਹੈਂਡਮੇਡ ਇਨ ਇੰਡੀਆ’ ਦੀ ਮੰਗ ਵੀ ਇੱਕਸਮਾਨ ਢੰਗ ਨਾਲ ਵਧ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਲੋਕ ਖਿਡੌਣਿਆਂ ਨੂੰ ਨਾ ਸਿਰਫ਼ ਇੱਕ ਉਤਪਾਦ ਵਜੋਂ ਖ਼ਰੀਦਦੇ ਹਨ, ਸਗੋਂ ਉਹ ਉਸ ਖਿਡੌਣੇ ਨਾਲ ਜੁੜਿਆ ਤਜਰਬਾ ਵੀ ਜੋੜਨਾ ਚਾਹੁੰਦੇ ਹਨ। ਇਸ ਲਈ ਸਾਨੂੰ ‘ਹੈਂਡਮੇਡ ਇਨ ਇੰਡੀਆ’ (ਭਾਰਤ ’ਚ ਹੱਥ ਨਾਲ ਬਣਾਇਆ) ਨੂੰ ਵੀ ਉਤਸ਼ਾਹਿਤ ਕਰਨਾ ਹੋਵੇਗਾ।
***
ਡੀਐੱਸ/ਏਕੇ
(Release ID: 1701400)
Visitor Counter : 216
Read this release in:
Assamese
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam