ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਸਕੱਤਰ ਅਤੇ ਟੀਕਾਕਰਨ ਪ੍ਰਸ਼ਾਸਨ (ਕੋ-ਵਿਨ) ਤੇ ਅਧਿਕਾਰਤ ਗਰੁੱਪ ਦੇ ਚੇਅਰਮੈਨ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਉਮਰ ਅਨੁਕੂਲ ਗਰੁੱਪਾਂ ਤੇ ਕੋਵਿਡ ਟੀਕਾਕਰਨ ਮੀਟਿੰਗ ਦੀ ਪ੍ਰਧਾਨਗੀ ਕੀਤੀ


ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਕੋ-ਵਿਨ 2.0 ਦੇ ਬੁਨਿਆਦੀ ਫੀਚਰਾਂ ਬਾਰੇ ਦੱਸਿਆ

ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਪ੍ਰਾਈਵੇਟ ਹਸਪਤਾਲਾਂ ਦੀ ਐਮਪੈਨਲਮੈਂਟ ਪ੍ਰਕ੍ਰਿਆ ਬਾਰੇ ਦੱਸਿਆ ਗਿਆ

ਪੇਸ਼ਗੀ ਸਵੈ-ਰਜਿਸਟ੍ਰੇਸ਼ਨ, ਔਨ-ਸਾਈਟ ਰਜਿਸਟ੍ਰੇਸ਼ਨ ਅਤੇ ਸੰਭਾਵਤ ਲਾਭਪਾਤਰੀਆਂ ਦੀ ਫੈਸਿਲੀਟੇਟਿਡ ਕੋਹੋਟ ਰਜਿਸਟ੍ਰੇਸ਼ਨ ਬਾਰੇ ਦੱਸਿਆ ਗਿਆ

Posted On: 26 FEB 2021 3:15PM by PIB Chandigarh

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਨ ਨੇ ਟੀਕਾ ਪ੍ਰਸ਼ਾਸਨ (ਕੋ-ਵਿਨ) ਤੇ ਅਧਿਕਾਰਤ ਗਰੁੱਪ ਦੇ ਚੇਅਰਮੈਨ ਡਾ. ਆਰ ਐਸ ਸ਼ਰਮਾ ਅਤੇ ਕੋਵਿਡ-19 ਦੇ ਟੀਕਾ ਪ੍ਰਸ਼ਾਸਨ ਤੇ ਰਾਸ਼ਟਰੀ ਮਾਹਿਰ ਗਰੁੱਪ ਦੇ ਮੈਂਬਰ (ਐਨਈਜੀਵੀਏਸੀ) ਨਾਲ ਅੱਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਅਤੇ ਮੈਨੇਜਿੰਗ ਡਾਇਰੈਕਟਰਾਂ,  ਨੈਸ਼ਨਲ ਹੈਲਥ ਮਿਸ਼ਨ ਨਾਲ ਵੀਡੀਓ ਕਾਨਫਰੈਸਿੰਗ (ਵੀਸੀ) ਰਾਹੀਂ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿਚ ਉਮਰ ਅਨੁਕੂਲ ਗਰੁੱਪਾਂ ਦੇ ਟੀਕਾਕਰਨ ਤੇ ਵੀ ਚਰਚਾ ਕੀਤੀ ਗਈ।

 

ਰਾਸ਼ਟਰ ਵਿਆਪੀ ਕੋਵਿਡ-19 ਟੀਕਾਕਰਕਨ ਮੁਹਿੰਮ 16 ਜਨਵਰੀ, 2021 ਨੂੰ ਲਾਂਚ ਕੀਤੀ ਗਈ ਸੀ। ਇਸ ਨੂੰ ਹੁਣ 1 ਮਾਰਚ, 2021 ਤੋਂ ਹੇਠ ਲਿਖੇ ਉਮਰ ਸਮੂਹਾਂ ਤੱਕ ਵਧਾਇਆ ਜਾ ਰਿਹਾ ਹੈ -

 

1. ਸਾਰੇ ਹੀ ਨਾਗਰਿਕ ਜੋ 60 ਸਾਲ ਦੀ ਉਮਰ ਤੋਂ ਵੱਧ ਦੇ ਹਨ ਅਤੇ

 

2. ਉਹ ਨਾਗਰਿਕ ਜੋ 45 ਤੋਂ 59 ਸਾਲਾਂ ਦੀ ਉਮਰ ਵਿਚ ਹਨ ਅਤੇ ਸਹਿ-ਬੀਮਾਰੀਆਂ ਨਾਲ ਪੀੜਤ ਹਨ ।

 

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋ-ਵਿਨ ਦੇ ਡਿਜੀਟਲ ਪਲੇਟਫਾਰਮ ਦੇ 2.0 ਸੰਸਕਰਨ ਦੇ ਬੁਨਿਆਦੀ ਫੀਚਰਾਂ ਬਾਰੇ ਦੱਸਿਆ ਗਿਆ ਹੈ ਜੋ ਇਕ ਆਬਾਦੀ ਸਕੇਲ ਤੇ ਸਾਫਟਵੇਅਰ ਹੈ ਅਤੇ ਜਿਸ ਦੀ ਸਮਰੱਥਾ ਕਈ ਹਜ਼ਾਰ ਐਂਟਰੀਆਂ ਦੀ ਪ੍ਰੋਸੈਸਿੰਗ ਕਰਨ ਦੀ ਹੈ। ਉਮਰ-ਸਮੂਹ ਗਰੁੱਪਾਂ ਦੇ ਟੀਕਾਕਰਨ ਦਾ ਨਵਾਂ ਪੜਾਅ ਦੇਸ਼ ਵਿਚ ਕਈ ਗੁਣਾ ਕੋਵਿਡ ਟੀਕਾਕਰਨ ਨਾਲ ਵਧਾਇਆ ਜਾਵੇਗਾ। ਨਾਗਰਿਕ ਕੇਂਦ੍ਰਤ ਪਹੁੰਚ ਨਾਲ ਇਸ ਪੜਾਅ ਵਿਚ ਬੁਨਿਆਦੀ ਸ਼ਿਫਟ ਨਾਲ ਨਾਗਰਿਕਾਂ ਦੀ ਵੱਖ-ਵੱਖ ਉਮਰ ਦੇ ਸਮੂਹਾਂ ਵਿਚ ਪਛਾਣ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਸਿਹਤ ਸੰਭਾਲ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦੀ ਵੀ ਪਛਾਣ ਕੀਤੀ ਜਾਵੇਗੀ ਜੋ ਟੀਕਾਕਰਨ ਦੇ ਮੌਜੂਦਾ ਪੜਾਅ ਤੋਂ ਵਾਂਝੇ ਜਾਂ ਬਾਹਰ ਰਹਿ ਗਏ ਹਨ ਅਤੇ ਉਹ ਆਪਣੀ ਪਸੰਦ ਦੇ ਟੀਕਾਕਰਨ ਕੇਂਦਰਾਂ ਦੀ ਚੋਣ ਕਰ ਸਕਦੇ ਹਨ। ਦੂਜਾ ਇਹ ਕਿ ਨਿੱਜੀ ਖੇਤਰ ਦੇ ਹਸਪਤਾਲਾਂ ਨੂੰ ਵੀ ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਸ਼ਾਮਿਲ ਕੀਤਾ ਜਾਵੇਗਾ ਤਾਕਿ ਟੀਕਾਕਰਨ ਸਮਰਥਾਵਾਂ ਦੀ ਸੰਭਾਵਨਾ ਨੂੰ ਵਧਾਉਣ ਵਿਚ ਮਦਦ ਮਿਲ ਸਕੇ।

 

ਇਹ ਵੀ ਕਿਹਾ ਗਿਆ ਹੈ ਕਿ ਸਾਰੇ ਕੋਵਿਡ ਟੀਕਾਕਰਨ ਸੈਂਟਰਾਂ (ਸੀਵੀਸੀਜ਼) ਵਿਚ ਹੇਠ ਲਿਖੀਆਂ ਸਿਹਤ ਸਹੂਲਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ -

 

∙                    ਸਰਕਾਰੀ ਸਿਹਤ ਸਹੂਲਤਾਂ ਜਿਵੇਂ ਕਿ ਐਸਐਚਸੀਜ਼, ਸੀਐਚਸੀਜ਼, ਪੀਐਚਸੀਜ਼, ਆਯੁਸ਼ਮਾਨ ਭਾਰਤ ਹੈਲਥ ਅਤੇ ਵੈਲਨੈੱਸ ਸੈਂਟਰਾਂ, ਸਬ-ਡਵੀਜ਼ਨ ਹਸਪਤਾਲ, ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਅਤੇ ਹਸਪਤਾਲ

 

∙                    ਕੇਂਦਰ ਸਰਕਾਰ ਦੀ ਸਿਹਤ ਯੋਜਨਾ (ਸੀਜੀਐਚਐਸ) ਅਧੀਨ ਸਾਰੇ ਨਿੱਜੀ ਹਸਪਤਾਲਾਂ ਦੇ ਐਨਪੈਨਲ, ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐਮਜੇਏਵਾਈ) ਅਤੇ ਇਸੇ ਤਰ੍ਹਾਂ ਦੀਆਂ ਰਾਜ ਸਿਹਤ ਬੀਮਾ ਯੋਜਨਾਵਾਂ।

 

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਨਿੱਜੀ ਹਸਪਤਾਲਾਂ ਦੀ ਵਰਤੋਂ ਲਈ ਹੇਠ ਲਿਖੀਆਂ ਸਹੂਲਤਾਂ ਲਾਜ਼ਮੀ ਤੌਰ ਤੇ ਹੋਣੀਆਂ ਚਾਹੀਦੀਆਂ ਹਨ -

 

∙                    ਉਨ੍ਵਾਂ ਕੋਲ ਟੀਕਾਕਰਨ ਪ੍ਰਕ੍ਰਿਆ ਲਈ ਢੁਕਵੀਂ ਥਾਂ ਹੋਣੀ ਚਾਹੀਦੀ ਹੈ ਜਿਵੇਂ ਕਿ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਵਿਆਪਕ ਐਸਓਪੀਜ਼ ਵਿਚ ਦੱਸਿਆ ਗਿਆ ਹੈ।

 

∙                    ਟੀਕੇ ਦੀਆਂ ਡੋਜ਼ਾਂ ਨੂੰ ਸਟੋਰ ਕਰਨ ਲਈ ਬੁਨਿਆਦੀ ਕੋਲਡ ਚੇਨ ਉਪਕਰਣ ਹੋਣੇ ਚਾਹੀਦੇ ਹਨ।

 

∙                    ਉਨ੍ਹਾਂ ਕੋਲ ਵੈਂਟੀਲੇਟਰਾਂ ਅਤੇ ਸਟਾਫ ਦੀ ਆਪਣੀ ਟੀਮ ਜ਼ਰੂਰ ਹੋਣੀ ਚਾਹੀਦੀ ਹੈ।

 

∙                    ਕਿਸੇ ਵੀ ਏਈਐਫਆਈ ਮਾਮਲੇ ਦੇ ਪ੍ਰਬੰਧਨ ਲਈ ਢੁਕਵੀਂ ਸਹੂਲਤ ਜ਼ਰੂਰ ਹੋਣੀ ਚਾਹੀਦੀ ਹੈ।

 

ਸਾਰੇ ਲਾਭਪਾਤਰੀਆਂ ਨੂੰ ਪਹੁੰਚ ਦੀ ਕਿਸੇ ਵੀ ਵਿਧੀ ਨਾਲ ਇਹ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਆਪਣੇ ਨਾਲ ਫੋਟੋ ਪਛਾਣ ਪੱਤਰ ਦਸਤਾਵੇਜ਼ ਲੈ ਕੇ ਆਉਣ

 

∙                    ਆਧਾਰ ਕਾਰਡ

 

∙                    ਚੋਣ ਫੋਟੋ ਪਛਾਣ ਕਾਰਡ ਅਰਥਾਤ ਵੋਟਰ ਕਾਰਡ (ਈਪੀਆਈਸੀ)

 

∙                    ਔਨਲਾਈਨ ਰਜਿਸਟ੍ਰੇਸ਼ਨ ਦੇ ਮਾਮਲੇ ਵਿਚ ਰਜਿਸਟ੍ਰੇਸ਼ਨ ਦੇ ਸਮੇਂ ਤੇ ਨਿਰਧਾਰਤ ਫੋਟੋ ਪਛਾਣ ਪੱਤਰ ਕਾਰਡ (ਜੇਕਰ ਆਧਾਰ ਜਾਂ ਈਪੀਆਈਸੀ ਨਾ ਹੋਵੇ)

 

∙                    45 ਤੋਂ 59 ਸਾਲਾਂ ਦੀ ਉਮਰ ਦੇ ਵਰਗ ਗਰੁੱਪ ਦੇ ਨਾਗਰਿਕਾਂ ਲਈ ਸਹਿ-ਬੀਮਾਰੀ ਦਾ ਸਰਟੀਫਿਕੇਟ (ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਵਲੋਂ ਦਸਤਖਤ ਕੀਤਾ ਗਿਆ)

 

∙                    ਸਿਹਤ ਸੰਭਾਲ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਲਈ ਰੁਜ਼ਗਾਰ ਸਰਟੀਫਿਕੇਟ ਜਾਂ ਸਰਕਾਰੀ ਪਛਾਣ ਪੱਤਰ ਕਾਰਡ (ਫੋਟੋ ਅਤੇ ਜਨਮ ਤਰੀਕ ਨਾਲ)

 

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਜਿਸਟ੍ਰੇਸ਼ਨ ਦੀ ਸਰਲ ਕੀਤੀ ਗਈ ਪ੍ਰਕ੍ਰਿਆ ਬਾਰੇ ਦੱਸਿਆ ਗਿਆ ਹੈ ਜੋ ਤਿੰਨ ਵਿਧੀਆਂ (ਰੂਟਾਂ) ਰਾਹੀਂ ਹੋਣਗੀਆਂ -

 

1. ਪੇਸ਼ਗੀ ਸਵੈ-ਰਜਿਸਟ੍ਰੇਸ਼ਨ

 

        ਲਾਭਪਾਤਰੀ ਕੋ-ਵਿਨ 2.0 ਪੋਰਟਲ ਅਤੇ ਆਈਟੀ ਦੀਆਂ ਹੋਰ ਐਪਲੀਕੇਸ਼ਨਾਂ ਜਿਵੇਂ ਕਿ ਆਰੋਗਯ ਸੇਤੂ ਐਪ ਰਾਹੀਂ ਸਵੈ-ਰਜਿਸਟਰਡ ਕਰਵਾਉਣ ਦੇ ਯੋਗ ਹੋਣਗੇ। ਇਹ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ, ਜੋ ਕੋਵਿਡ ਟੀਕਾਕਰਨ ਕੇਂਦਰਾਂ (ਸੀਵੀਸੀਜ਼) ਵਜੋਂ ਸੇਵਾ ਕਰ ਰਹੇ ਹਨ, ਤਰੀਖ ਅਤੇ ਸਮੇਂ ਦੀ ਉਪਲਬਧ ਸੂਚੀ ਨੂੰ ਦਰਸਾਏਗੀ। ਲਾਭਪਾਤਰੀ ਆਪਣੀ ਮਨਪਸੰਦ ਦਾ ਕੋਵਿਡ ਟੀਕਾਕਰਨ ਕੇਂਦਰ ਚੁਣਨ ਦੇ ਯੋਗ ਹੋਵੇਗਾ ਅਤੇ ਟੀਕਾਕਰਨ ਲਈ ਅਪਾਇੰਟਮੈਂਟ ਕਰਵਾ ਸਕੇਗਾ।

 

2. ਔਨ-ਸਾਈਟ ਰਜਿਸਟ੍ਰੇਸ਼ਨ

 

        ਔਨ-ਸਾਈਟ ਰਜਿਸਟ੍ਰੇਸ਼ਨ ਦੀ ਸਹੂਲਤ ਉਨ੍ਹਾਂ ਲੋਕਾਂ ਨੂੰ ਇਜਾਜ਼ਤ ਦੇਂਦੀ ਹੈ ਜੋ ਪਛਾਣੇ ਗਏ ਕੋਵਿਡ ਟੀਕਾਕਰਨ ਕੇਂਦਰਾਂ ਵਿਚ ਜਾ ਕੇ ਪੇਸ਼ਗੀ ਸਵੈ-ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦੇ ਅਤੇ ਆਪਣੇ ਆਪ ਨੂੰ ਔਨ-ਸਾਈਟ ਰਜਿਸਟਰਡ ਕਰਵਾ ਸਕਦੇ ਹਨ ਅਤੇ ਫਿਰ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ।

 

3. ਫੈਸਿਲੀਟੇਟਿ਼ਡ ਕੋਹੋਟ ਰਜਿਸਟ੍ਰੇਸ਼ਨ

 

        ਇਸ ਵਿਧੀ ਅਧੀਨ ਰਾਜ ਜਾਂ ਕੇਂਦਰ ਸ਼ਾਸਿਤ ਸਰਕਾਰ ਸਰਗਰਮ ਅਗਵਾਈ ਕਰ ਸਕਦੀ ਹੈ। ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਤਰੀਖ ਜਾਂ ਤਰੀਖਾਂ ਦਾ ਫੈਸਲਾ ਕੀਤਾ ਜਾਵੇਗਾ ਜਿਥੇ ਸੰਭਾਵਤ ਲਾਭਪਾਤਰੀਆਂ ਦੇ ਟਾਰਗੈੱਟ ਗਰੁੱਪਾਂ ਦਾ ਟੀਕਾਕਰਨ ਕੀਤਾ ਜਾਣਾ ਹੈ। ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਿਹਤ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਟਾਰਗੈੱਟ ਗਰੁੱਪਾਂ ਨੂੰ ਸਰਗਰਮੀ ਨਾਲ ਲਾਮਬੰਦ ਕੀਤਾ ਜਾਵੇ ਅਤੇ ਟੀਕਾਕਰਨ ਕੇਂਦਰਾਂ  ਵਿਚ ਲਿਆਂਦਾ   ਜਾਵੇ । ਆਸ਼ਾ, ਏਐਨਐਮ'ਜ਼,   ਪੰਚਾਇਤੀ ਰਾਜ ਨੁਮਾਇੰਦਿਆਂ ਅਤੇ ਮਹਿਲਾ ਸਵੈ-ਸਹਾਇਤਾ ਗਰੁੱਪਾਂ (ਐਸਐਚਜੀਜ਼) ਨੂੰ ਟਾਰਗੈੱਟ ਗਰੁੱਪਾਂ ਦੀ ਲਾਮਬੰਦੀ ਲਈ ਇਸਤੇਮਾਲ ਕੀਤਾ ਜਾਵੇਗਾ।

 

ਉੱਪਰ ਦਿੱਤੇ ਗਏ ਤਿੰਨਾਂ ਰੂਟਾਂ ਦੀ ਸਾਰੇ ਲਾਭਪਾਤਰੀਆਂ ਨੂੰ ਕੋ-ਵਿਨ 2.0 ਪਲੇਟਫਾਰਮ ਤੇ ਲਿਆਂਦਾ ਜਾਵੇਗਾ ਅਤੇ ਆਰਜ਼ੀ ਤੌਰ ਤੇ (ਪਹਿਲੀ ਡੋਜ਼ ਪ੍ਰਾਪਤ ਕਰਨ ਤੇ) ਡਿਜੀਟਲ ਕਿਊਆਰ ਕੋਡ ਅਤੇ ਅੰਤਿਮ (ਦੂਜੀ ਡੋਜ਼ ਪ੍ਰਾਪਤ ਕਰਨ ਤੇ) ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਹ ਐਸਐਮਐਸ ਵਿਚ ਦਰਸਾਏ ਗਏ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਲਾਭਪਾਤਰੀ ਟੀਕਾਕਰਨ ਤੋਂ ਬਾਅਦ ਇਨ੍ਹਾਂ ਨੂੰ ਪ੍ਰਾਪਤ ਕਰਨਗੇ। ਇਨ੍ਹਾਂ ਸਰਟੀਫਿਕੇਟਾਂ ਦੇ ਪ੍ਰਿੰਟ ਆਊਟ ਟੀਕਾਕਰਨ ਕੇਂਦਰਾਂ ਤੋਂ ਵੀ ਲਏ ਜਾ ਸਕਦੇ ਹਨ।

 

ਸਰਕਾਰੀ ਟੀਕਾਕਰਨ ਕੇਂਦਰਾਂ ਵਿਚ ਟੀਕਾਕਰਨ ਮੁਫਤ ਹੋਵੇਗਾ। ਲਾਭਪਾਤਰੀ ਨੂੰ ਉਮਰ ਦੇ ਸਬੂਤ ਦਾ ਫੋਟੋ ਪਛਾਣ ਪੱਤਰ ਦਸਤਾਵੇਜ਼ ਵਿਖਾਣਾ ਹੋਵੇਗਾ (ਤਰਜੀਹੀ ਤੌਰ ਤੇ ਆਧਾਰ ਕਾਰਡ ਜਾਂ ਵੋਟਰ ਕਾਰਡ) ਅਤੇ ਸਹਿ-ਬੀਮਾਰੀ ਦਾ ਸਰਟੀਫਿਕੇਟ (ਜੇ ਲੋੜੀਂਦਾ ਹੋਵੇ) ਵਿਖਾਣਾ ਹੋਵੇਗਾ। ਜਿਹੜੇ ਲੋਕ ਕਿਸੇ ਵੀ ਨਾਮਜ਼ਦ, ਸੂਚੀਬਧ, ਪ੍ਰਾਈਵੇਟ ਸਿਹਤ ਸਹੂਲਤ ਤੋਂ ਕੋਵਿ਼ਡ ਟੀਕਾ ਲਗਵਾਉਂਦੇ ਹਨ ਉਨ੍ਹਾਂ ਨੂੰ ਪ੍ਰੀ-ਫਿਕਸਡ ਚਾਰਜ ਅਦਾ ਕਰਨਾ ਹੋਵੇਗਾ।

 

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਉਹ ਟੀਕਾਕਰਨ ਵਧਾਉਣ ਦੀ ਯੋਜਨਾ ਤਿਆਰ ਰੱਖਣ ਜਿਸ ਵਿਚ ਸਰਕਾਰੀ ਅਤੇ ਨਿੱਜੀ ਦੋਹਾਂ ਸਹੂਲਤਾਂ ਦੀਆਂ ਟੀਕਾਕਰਨ ਥਾਵਾਂ ਨੂੰ ਹਫਤਾਵਾਰੀ ਅਤੇ ਪੰਦਰ੍ਹਾਂ ਦਿਨਾਂ ਵਿਚ ਵਧਾਉਣ ਦੀਆਂ ਯੋਜਨਾਵਾਂ ਸ਼ਾਮਿਲ ਹੋਣ ਅਤੇ ਲਗਾਏ ਗਏ ਟੀਕੇ ਦੀਆਂ ਡੋਜ਼ਾਂ ਦੀ ਗਿਣਤੀ ਵੀ ਇਨ੍ਹਾਂ ਵਿਚ ਸ਼ਾਮਿਲ ਹੋਣੀ ਚਾਹੀਦੀ ਹੈ।

 -------------------------------- 

 

ਐਮਵੀ/ ਐਸਜੇ



(Release ID: 1701249) Visitor Counter : 180