ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ ਕੇਂਦਰੀ ਬਜਟ 2021—22 ਵਿੱਚ ਸਿਹਤ ਬਜਟ ਵਿੱਚ 137 ਫ਼ੀਸਦ ਵਾਧੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ
“ਸਿਹਤ ਅਤੇ ਰਿਸ਼ਟਪੁਸ਼ਟਤਾ ਇਸ ਵਾਰ ਕੇਂਦਰਿਤ ਹਨ : ਸੰਪੂਰਨ ਸਿਹਤ ਤੇ ਧਿਆਨ ਕੇਂਦਰਿਤ ਹੈ”
ਡਾਕਟਰ ਹਰਸ਼ ਵਰਧਨ ਨੇ ਭਾਰਤ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਦਿੱਤੇ ਜ਼ਬਰਦਸਤ ਉਤਸ਼ਾਹ ਬਾਰੇ ਕਿਹਾ ; ਕੋਵਿਡ ਨਾਲ ਸਾਲ ਭਰ ਹੋਈ ਲੜਾਈ ਦੌਰਾਨ ਭਾਰਤ ਦੇ ਤਜ਼ਰਬਿਆਂ ਨੇ ਕੇਂਦਰੀ ਬਜਟ ਨੂੰ ਇੱਕ ਸ਼ੇਪ ਦਿੱਤੀ ਹੈ
“ਟੀਕਾਕਰਨ ਦੀਆਂ ਵਿਵਸਥਾਵਾਂ 50000 ਬੱਚਿਆਂ ਦੀ ਮੌਤ ਨੂੰ ਰੋਕਣਗੀਆਂ”
Posted On:
26 FEB 2021 12:27PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਦਿਲ ਤੋਂ ਧੰਨਵਾਦ ਕਰਦਿਆਂ ਕਿਹਾ ਹੈ ਕਿ ਦੇਸ਼ ਵੱਲੋਂ ਕੋਵਿਡ ਨਾਲ ਲੜਾਈ ਦੇ ਚੱਲਦਿਆਂ ਉਨ੍ਹਾਂ ਨੇ ਸਿਹਤ ਅਤੇ ਰਿਸ਼ਟਪੁਸ਼ਟਤਾ ਨੂੰ ਦੇਸ਼ ਦੇ ਸ਼ਾਸਨ ਵਿੱਚ ਕੇਂਦਰੀ ਸਥਾਨ ਤੇ ਲੈ ਆਂਦਾ ਹੈ ਅਤੇ ਟੀ ਬੀ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨ ਦੇ ਟੀਚੇ ਅਤੇ ਭਾਰਤ ਦੇ ਬੱਚਿਆਂ ਨੂੰ 12 ਸੰਕ੍ਰਮਣਿਤ ਬਿਮਾਰੀਆਂ ਖਿ਼ਲਾਫ਼ ਟੀਕਾਕਰਨ ਲਈ ਟੀਚਾ ਦਿੱਤਾ ਹੈ ।
ਕੇਂਦਰੀ ਮੰਤਰੀ ਨੇ ਕਿਹਾ, “ਬਜਟ 2021 ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ 2.37 ਗੁਣਾ ਜਾਂ 137 ਫ਼ੀਸਦ ਵਧਿਆ ਹੈ । ਤਿੰਨ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ । ਇਨ੍ਹਾਂ ਵਿੱਚ ਪ੍ਰਵੈਂਟਿਵ ਹੈਲਥ , ਕਿਊਰੇਟਿਵ ਹੈਲਥ ਅਤੇ ਵੈੱਲ ਬੀਂਗ ਲਈ ਰੱਖੀ ਗਈ 223846 ਕਰੋੜ ਰੁਪਏ ਦੀ ਕੁੱਲ ਰਾਸ਼ੀ ਇਸ ਨਾਜ਼ੁਕ ਸਮੇਂ ਵਿੱਚ ਦੇਸ਼ ਦੀ ਸਹਾਇਤਾ ਲਈ ਕਾਫੀ ਹੋਵੇਗੀ” । ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਤਹਿਤ ਕੋਵਿਡ 19 ਦੇ ਸਮੇਂ ਦੌਰਾਨ ਰਾਹਤ ਹੀ ਦੇਣ ਦੀ ਵਚਨਬੱਧਤਾ ਪੂਰੀ ਨਹੀਂ ਕੀਤੀ ਬਲਕਿ ਵਧੇਰੇ ਵਿਕਾਸ ਅਤੇ ਉੱਨਤੀ ਲਈ ਸੰਕਟ ਨੂੰ ਮੌਕੇ ਵਿੱਚ ਵੀ ਬਦਲਿਆ ਹੈ ।
ਉਨ੍ਹਾਂ ਨੇ ਜਲ ਜੀਵਨ ਮਿਸ਼ਨ ਤੇ ਨਵੀਂ ਦ੍ਰਿਸ਼ਟੀ ਨਾਲ ਧਿਆਨ ਕੇਂਦਰਿਤ ਕਰਨ ਤੇ ਸਵੱਛ ਭਾਰਤ ਅਭਿਆਨ (ਸ਼ਹਿਰੀ) ਦੇ ਦੂਜੇ ਪੜਾਅ ਅਤੇ ਸਾਫ਼ ਹਵਾ ਪਹਿਲਕਦਮੀ ਲਈ ਖੁਸ਼ੀ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿਉਂਕਿ ਇਨ੍ਹਾਂ ਸਕੀਮਾਂ ਦਾ ਉਦੇਸ਼ ਭਾਰਤੀ ਨਾਗਰਿਕਾਂ ਦੀ ਸੰਪੂਰਨ ਸਿਹਤ ਹੈ , ਇਸ ਲਈ ਇਹ ਸਕੀਮਾਂ ਪ੍ਰਦੂਸ਼ਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਅਤੇ ਉਨ੍ਹਾਂ ਦੇ ਸੰਕ੍ਰਮਣ ਤੇ ਕਾਬੂ ਪਾਉਣ ਦੁਆਰਾ ਸੰਕ੍ਰਮਣਯੋਗ ਬਿਮਾਰੀਆਂ ਦੇ ਬੋਝ ਨੂੰ ਘਟਾਉਣ ਲਈ ਬਣਾਈਆਂ ਗਈਆਂ ਹਨ ।
ਡਾਕਟਰ ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ ਦੀ ਪ੍ਰਸ਼ੰਸਾ ਕੀਤੀ ਜਿਸ ਵਿੱਚ ਛੇ ਸਾਲਾਂ ਵਿੱਚ 64180 ਕਰੋੜ ਰੁਪਏ ਖਰਚ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਇਹ ਸਕੀਮ ਮੁੱਢਲੀ ਦੂਜੇ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ ਅਤੇ ਸਿਹਤ ਸੰਭਾਲ ਪ੍ਰਣਾਲੀਆਂ ਦੀਆਂ ਸਮਰੱਥਾਵਾਂ ਦਾ ਵਿਕਾਸ ਕਰੇਗੀ ਅਤੇ ਨਵੀਆਂ ਤੇ ਉੱਭਰ ਰਹੀਆਂ ਬਿਮਾਰੀਆਂ ਦੇ ਇਲਾਜ ਅਤੇ ਜਾਂਚ ਲਈ ਸੰਸਥਾਵਾਂ ਵਿਕਸਿਤ ਕਰਨ ਤੇ ਮੌਜੂਦਾ ਕੌਮੀ ਸਿਹਤ ਮਿਸ਼ਨ ਨੂੰ ਮਜ਼ਬੂਤ ਕਰੇਗੀ । ਉਨ੍ਹਾਂ ਕਿਹਾ , “ਇਹ ਸਕੀਮ 17000 ਪੇਂਡੂ ਅਤੇ 11000 ਸ਼ਹਿਰੀ ਸਿਹਤ ਅਤੇ ਵੈੱਲਨੈੱਸ ਸੈਂਟਰਾਂ , ਸਾਰੇ ਜਿ਼ਲਿ੍ਆਂ ਵਿੱਚ ਏਕੀਕ੍ਰਿਤ ਜਨਤਕ ਸਿਹਤ ਲੈਬਾਰਟਰੀਆਂ ਅਤੇ 11 ਸੂਬਿਆਂ ਵਿੱਚ 3382 ਬਲਾਕ ਜਨਤਕ ਸਿਹਤ ਇਕਾਈਆਂ , 602 ਜਿ਼ਲਿ੍ਆਂ ਵਿੱਚ ਨਾਜ਼ੁਕ ਸਿਹਤ ਸੰਭਾਲ , ਹਸਪਤਾਲ ਸਥਾਪਿਤ ਕਰਨ ਅਤੇ 12 ਕੇਂਦਰੀ ਸੰਸਥਾਵਾਂ ਨੂੰ ਮਜ਼ਬੂਤ ਕਰੇਗੀ” ।
ਕੋਵਿਡ ਮਹਾਮਾਰੀ ਨੂੰ ਕਾਬੂ ਕਰਨ ਲਈ ਐੱਨ ਸੀ ਡੀ ਸੀ ਅਤੇ ਹੋਰ ਜਨਤਕ ਸਿਹਤ ਸੰਸਥਾਵਾਂ ਵੱਲੋਂ ਪਾਏ ਗਏ ਵੱਡੇ ਯੋਗਦਾਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ , “ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀਆਂ ਹੁਣ 5 ਖੇਤਰੀ ਬ੍ਰਾਂਚਾਂ ਹਨ ਅਤੇ 20 ਮੈਟਰੋਪੋਲਿਟਨ ਸਿਹਤ ਨਿਗਰਾਨੀ ਇਕਾਈਆਂ ਹਨ । ਕੋਵਿਡ ਨਾਲ ਸਾਲ ਭਰ ਚੱਲੀ ਲੜਾਈ ਦੌਰਾਨ ਦੇਸ਼ ਨੂੰ ਹੋਏ ਤਜ਼ਰਬਿਆਂ ਨੇ ਕੇਂਦਰੀ ਬਜਟ ਨੂੰ ਸ਼ੇਪ ਦਿੱਤੀ ਹੈ । ਇਹ ਭਾਰਤ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਇੱਕ ਵੱਡਾ ਹੁਲਾਰਾ ਦੇਵੇਗੀ” । ਇਸ ਲਈ ਉਨ੍ਹਾਂ ਨੇ ਜਨਤਕ ਸਿਹਤ ਦੇ ਸਕੋਪ ਵਿੱਚ ਵੱਡੇ ਵਾਧੇ ਨੂੰ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਇਸ ਵਿੱਚ ਏਕੀਕ੍ਰਿਤ ਸਿਹਤ ਜਾਣਕਾਰੀ ਪੋਰਟਲ ਦਾ ਵਿਸਥਾਰ ਵੀ ਸ਼ਾਮਲ ਹੈ , ਜਿਸ ਨਾਲ ਸਾਰੇ ਸੂਬਿਆਂ , ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਾਰੀਆਂ ਜਨਤਕ ਸਿਹਤ ਲੈਬਾਰਟਰੀਆਂ ਅਤੇ 17 ਨਵੀਆਂ ਜਨਤਕ ਸਿਹਤ ਇਕਾਈਆਂ ਦੇ ਸੰਚਾਲਨ ਅਤੇ ਮੌਜੂਦਾ 33 ਜਨਤਕ ਸਿਹਤ ਇਕਾਈਆਂ ਜੋ 32 ਹਵਾਈ ਅੱਡਿਆਂ ਦੇ ਦਾਖ਼ਲੇ ਤੇ ਸਥਿਤ ਹਨ , 11 ਸਮੁੰਦਰੀ ਬੰਦਰਗਾਹਾਂ ਅਤੇ 7 ਸਰਹੱਦਾਂ , 15 ਸਿਹਤ ਐਮਰਜੈਂਸੀ ਸੰਚਾਲਨ ਕੇਂਦਰਾਂ ਨੂੰ ਸਥਾਪਿਤ ਕਰਨ , ਦੋ ਮੋਬਾਈਲ ਹਸਪਤਾਲਾਂ ਅਤੇ ਡਬਲਿਊ ਐੱਚ ਓ ਦੱਖਣ ਪੂਰਬੀ ਏਸ਼ੀਆ ਖੇਤਰ ਦਫ਼ਤਰ ਲਈ ਇੱਕ ਸਿਹਤ ਖੇਤਰੀ ਖੋਜ ਪਲੇਟਫਾਰਮ ਲਈ ਇੱਕ ਰਾਸ਼ਟਰੀ ਸੰਸਥਾ ਸਥਾਪਿਤ ਕਰਨ ਅਤੇ 9 ਬਾਇਓ ਸੇਫਟੀ ਪੱਧਰ ਤਿੰਨ ਲੈਬਾਰਟਰੀਆਂ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵੀਰੌਲੋਜੀ ਦੀ ਸੇਧ ਤੇ 4 ਕੇਂਦਰੀ ਸੰਸਥਾਵਾਂ ਸਥਾਪਿਤ ਕਰਨਾ ਸ਼ਾਮਿਲ ਹੈ ।
ਟੀਕਾਕਰਨ ਰਾਹੀਂ ਕੋਵਿਡ ਅਤੇ ਹੋਰ ਸੰਕ੍ਰਮਣਯੋਗ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਬਾਰੇ ਬੋਲਦਿਆਂ ਉਨ੍ਹਾਂ ਕਿਹਾ , “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 16 ਜਨਵਰੀ ਨੂੰ ਕੋਵਿਡ 19 ਟੀਕਾਕਰਨ ਅਭਿਆਨ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਸਿਹਤ ਸੰਭਾਲ ਕਾਮਿਆਂ ਅਤੇ ਪਹਿਲੀ ਕਤਾਰ ਦੇ ਯੋਧਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ । ਆਉਂਦੇ ਸਮੇਂ ਵਿੱਚ ਤਰਜੀਹ ਦੇ ਅਧਾਰ ਤੇ ਬਾਕੀਆਂ ਨੂੰ ਵੀ ਟੀਕਾ ਲਗਾਇਆ ਜਾਵੇਗਾ । ਕੇਂਦਰੀ ਵਿੱਤ ਮੰਤਰੀ ਨੇ ਇਸ ਲਈ 35 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਹਨ ਅਤੇ ਕਿਹਾ ਹੈ , ਜ਼ਰੂਰਤ ਪੈਣ ਤੇ ਹੋਰ ਫੰਡ ਵੀ ਦਿੱਤੇ ਜਾਣਗੇ , ਜੋ ਦੇਸ਼ ਦੇ ਹੌਸਲੇ ਨੂੰ ਵਧਾਉਣ ਲਈ ਇੱਕ ਵੱਡਾ ਹੁਲਾਰਾ ਹੋਵੇਗਾ । ਨਿਮੋਨੀਕੋਕਲ ਵੈਕਸੀਨ ਇਸੇ ਤਰ੍ਹਾਂ ਹੀ ਇੱਕ “ਮੇਡ ਇਨ ਇੰਡੀਆ” ਉਤਪਾਦ ਹੈ , ਜੋ ਇਸ ਵੇਲੇ 5 ਸੂਬਿਆਂ ਤੱਕ ਸੀਮਿਤ ਹੈ , ਜਿਸ ਨੂੰ ਪੂਰੇ ਦੇਸ਼ ਵਿੱਚ ਰੋਲ ਆਊਟ ਕੀਤਾ ਜਾਵੇਗਾ , ਇਸ ਨਾਲ ਸਾਲਾਨਾ 50000 ਤੋਂ ਵਧੇਰੇ ਬੱਚਿਆਂ ਦੀ ਮੌਤ ਰੋਕੀ ਜਾ ਸਕੇਗੀ” ।
ਸਿਹਤ ਦੇ ਸੰਪੂਰਨ ਸੁਭਾਅ ਬਾਰੇ ਬੋਲਦਿਆਂ ਡਾਕਟਰ ਹਰਸ਼ ਵਰਧਨ ਨੇ ਮਿਸ਼ਨ ਪੋਸ਼ਨ 2.0 ਤੇ ਵੀ ਚਾਨਣਾ ਪਾਇਆ , ਜੋ ਪੌਸ਼ਟਿਕਤਾ , ਸੇਵਾ , ਆਊਟਰੀਚ , ਨਤੀਜਿਆਂ ਨੂੰ ਮਜ਼ਬੂਤ ਕਰੇਗਾ । ਇਹ ਹੋਰ ਪੌਸ਼ਟਿਕ ਪ੍ਰੋਗਰਾਮਾਂ ਅਤੇ ਪੋਸ਼ਣ ਅਭਿਆਨ ਨਾਲ ਮਿਲ ਜਾਵੇਗਾ ਅਤੇ 112 ਉਤਸ਼ਾਹੀ ਜਿ਼ਲਿ੍ਆਂ ਵਿੱਚ ਪੌਸ਼ਟਿਕ ਨਤੀਜਿਆਂ ਦੇ ਸੁਧਾਰ ਲਈ ਰਣਨੀਤੀ ਨੂੰ ਤੇਜ਼ ਕਰਨ ਅਤੇ ਅਪਣਾਉਣ ਦਾ ਪ੍ਰਸਤਾਵ ਹੈ ।
ਕੇਂਦਰੀ ਸਿਹਤ ਮੰਤਰੀ ਨੇ ਸਾਹ ਦੀਆਂ ਬਿਮਾਰੀਆਂ ਨੂੰ ਘਟਾਉਣ ਲਈ ਸਾਫ਼ ਹਵਾ ਦੇ ਮਹੱਤਵ ਨੂੰ ਉਜਾਗਰ ਕੀਤਾ । ਉਨ੍ਹਾਂ ਕਿਹਾ , “ਹਵਾ ਦੇ ਪ੍ਰਦੂਸ਼ਨ ਦੀ ਸਮੱਸਿਆ ਨਾਲ ਨਜਿੱਠਣ ਲਈ 2217 ਕਰੋੜ ਰੁਪਏ ਦੀ ਰਾਸ਼ੀ ਇਸ ਬਜਟ ਚ ਮੁਹੱਈਆ ਕੀਤੀ ਗਈ ਹੈ ਤਾਂ ਜੋ 1 ਮਿਲੀਅਨ ਪਲੱਸ ਵਸੋਂ ਵਾਲੇ 42 ਸ਼ਹਿਰੀ ਸੈਂਟਰਾਂ ਦਾ ਸੁਧਾਰ ਕੀਤਾ ਜਾ ਸਕੇ” । ਉਨ੍ਹਾਂ ਹੋਰ ਕਿਹਾ , “ਸ਼ਹਿਰੀ ਭਾਰਤ ਦੀ ਹੋਰ ਸਵੱਛਤਾ ਲਈ ਬਜਟ ਵਿੱਚ ਮੁਕੰਮਲ ਗੰਦਗੀ ਪ੍ਰਬੰਧਨ ਅਤੇ ਕੂੜਾ ਪਾਣੀ ਟ੍ਰੀਟਮੈਂਟ , ਕੂੜੇ ਦੇ ਸ੍ਰੋਤਾਂ ਨੂੰ ਵੱਖ ਵੱਖ ਕਰਨਾ , ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣਾ ਅਤੇ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ਤੋਂ ਨਿੱਕਲਣ ਵਾਲੇ ਕੂੜੇ ਦਾ ਪ੍ਰਭਾਵਸ਼ਾਲੀ ਪ੍ਰਬੰਧ ਕਰਨ ਅਤੇ ਡੰਪ ਸਾਈਟਸ ਦਾ ਬਾਇਓ ਸੁਧਾਰ ਕਰਨ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ । 2021—26 ਦੌਰਾਨ ਪੰਜ ਸਾਲਾਂ ਦੇ ਸਮੇਂ ਵਿੱਚ 141678 ਕਰੋੜ ਰੁਪਏ ਦੀ ਕੁੱਲ ਵਿੱਤੀ ਅਲਾਟਮੈਂਟ ਨਾਲ ਸ਼ਹਿਰੀ ਸਵੱਛ ਭਾਰਤ ਮਿਸ਼ਨ 2.0 ਲਾਗੂ ਕੀਤਾ ਜਾਵੇਗਾ “।
ਡਬਲਿਊ ਐੱਚ ਓ ਵੱਲੋਂ ਸਾਫ਼ ਪਾਣੀ , ਸਾਫ਼ ਸਫ਼ਾਈ ਤੇ ਸ਼ੁੱਧ ਵਾਤਾਵਰਨ ਨੂੰ ਸਰਵਵਿਆਪਕ ਸਿਹਤ ਪ੍ਰਾਪਤ ਲਈ ਇੱਕ ਜ਼ਰੂਰਤ ਦੱਸਣ ਤੇ ਬਾਰ ਬਾਰ ਜ਼ੋਰ ਦੇਣ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ , “ਕੇਂਦਰੀ ਬਜਟ ਵਿੱਚ ਜਲ ਜੀਵਨ ਮਿਸ਼ਨ (ਸ਼ਹਿਰੀ) ਲਾਂਚ ਕਰਨ ਦਾ ਐਲਾਨ ਕੀਤਾ ਗਿਆ ਹੈ । ਇਸ ਦਾ ਉਦੇਸ਼ ਸਾਰੀਆਂ 4378 ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਵਿਆਪਕ ਵਾਟਰ ਸਪਲਾਈ ਦੇ ਕੇ 2.86 ਕਰੋੜ ਘਰਾਂ ਵਿੱਚ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਦੇਣ ਦੇ ਨਾਲ ਨਾਲ 500 ਏ ਐੱਮ ਆਰ ਯੂ ਟੀ ਸ਼ਹਿਰਾਂ ਵਿੱਚ ਗਿੱਲੇ ਕੂੜੇ ਦੇ ਪ੍ਰਬੰਧ ਦਾ ਟੀਚਾ ਹੈ । ਇਹ 287000 ਕਰੋੜ ਰੁਪਏ ਦੇ ਖਰਚੇ ਨਾਲ ਤਕਰੀਬਨ ਪੰਜ ਸਾਲਾਂ ਵਿੱਚ ਲਾਗੂ ਕੀਤਾ ਜਾਵੇਗਾ” ।
****
ਐੱਮ ਵੀ / ਐੱਸ ਜੇ
(Release ID: 1701137)
Visitor Counter : 213
Read this release in:
Marathi
,
Assamese
,
Malayalam
,
English
,
Urdu
,
Hindi
,
Manipuri
,
Bengali
,
Odia
,
Tamil
,
Telugu