ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਨਿਵੇਸ਼ ਅਤੇ ਅਸਾਸਾ ਮੁਦਰੀਕਰਨ ਸਬੰਧੀ ਬਜਟ ਪ੍ਰਾਵਧਾਨਾਂ ਦੇ ਪ੍ਰਭਾਵੀ ਲਾਗੂਕਰਨ ‘ਤੇ ਵੈਬੀਨਾਰ ਨੂੰ ਸੰਬੋਧਨ ਕੀਤਾ

Posted On: 24 FEB 2021 7:18PM by PIB Chandigarh
 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਡਿਪਾਰਟਮੈਂਟ ਆਵ੍ ਇਨਵੈਸਟਮੈਂਟ ਐਂਡ ਪਬਲਿਕ ਅਸੈੱਟ ਮੈਨੇਜਮੈਂਟ (ਡੀਆਈਪੀਏਐੱਮ) ਵਿੱਚ ਬਜਟ ਪ੍ਰਾਵਧਾਨਾਂ ਦੇ ਪ੍ਰਭਾਵੀ ਲਾਗੂਕਰਨ ਤੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ

 

ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ਨੇ ਭਾਰਤ ਨੂੰ ਉੱਚ ਵਾਧੇ ਦੇ ਰਸਤੇ ਤੇ ਵਾਪਸ ਲਿਆਉਣ ਲਈ ਇੱਕ ਸਪਸ਼ਟ ਰੋਡਮੈਪ ਨੂੰ ਸਾਹਮਣੇ ਰੱਖਿਆ ਹੈਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਬਜਟ ਭਾਰਤ ਦੇ ਵਿਕਾਸ ਵਿੱਚ ਨਿਜੀ ਖੇਤਰ ਦੀ ਮਜ਼ਬੂਤ ਭਾਗੀਦਾਰੀ ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ ਉਨ੍ਹਾਂ ਨੇ ਵਿਨਿਵੇਸ਼ ਅਤੇ ਅਸਾਸਾ ਮੁਦਰੀਕਰਨ ਦੇ ਮਹੱਤਵ ਤੇ ਜ਼ੋਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਜਦੋਂ ਜਨਤਕ ਉੱਦਮਾਂ ਨੂੰ ਸ਼ੁਰੂ ਕੀਤਾ ਗਿਆ ਸੀ, ਤਾਂ ਸਮਾਂ ਅਲੱਗ ਸੀ ਅਤੇ ਦੇਸ਼ ਦੀਆਂ ਜ਼ਰੂਰਤਾਂ ਵੀ ਅਲੱਗ ਸਨ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਸਭ ਤੋਂ ਵੱਡਾ ਟੀਚਾ ਜਨਤਾ ਦੇ ਧਨ ਦਾ ਸਹੀ ਉਪਯੋਗ ਕਰਨਾ ਹੈ। ਕਈ ਲੋਕ ਉੱਦਮ ਘਾਟੇ ਵਿੱਚ ਚਲ ਰਹੇ ਹਨ ਅਤੇ ਕਰਦਾਤਿਆਂ ਦੇ ਪੈਸਿਆਂ ਤੋਂ ਸਹਾਇਤਾ ਪ੍ਰਾਪਤ ਕਰਦੇ ਹਨ ਅਤੇ ਇਸ ਕਾਰਨ ਅਰਥਵਿਵਸਥਾ ਤੇ ਵੀ ਬੋਝ ਪੈਂਦਾ ਹੈ ਉਨ੍ਹਾਂ ਨੇ ਕਿਹਾ ਕਿ ਲੋਕ ਉੱਦਮਾਂ ਨੂੰ ਸਿਰਫ ਇਸ ਲਈ ਹੀ ਨਹੀਂ ਚਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਇਤਨੇ ਸਾਲਾਂ ਤੋਂ ਚਲ ਰਹੇ ਹਨਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਉੱਦਮਾਂ ਨੂੰ ਪੂਰਾ ਸਮਰਥਨ ਦੇਣਾ ਸਰਕਾਰ ਦੀ ਜ਼ਿੰਮੇਦਾਰੀ ਹੈ, ਲੇਕਿਨ ਇਸ ਦੇ ਨਾਲ, ਕਾਰੋਬਾਰ ਕਰਨਾ ਸਰਕਾਰ ਦਾ ਕੰਮ ਨਹੀਂ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਧਿਆਨ ਜਨ ਭਲਾਈ ਅਤੇ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ਤੇ ਹੋਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਬਹੁਤ ਸਾਰੀਆਂ ਸੀਮਾਵਾਂ ਦੇ ਅੰਦਰ ਕੰਮ ਕਰਦੀ ਹੈ ਅਤੇ ਇਸ ਲਈ ਕਮਰਸ਼ੀਅਲ ਫੈਸਲੇ ਲੈਣਾ ਅਸਾਨ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਦੇ ਇਲਾਵਾ ਲੋਕਾਂ ਦੇ ਜੀਵਨ ਵਿੱਚ ਸਰਕਾਰ ਦੇ ਗ਼ੈਰ-ਜ਼ਰੂਰੀ ਦਖਲ ਨੂੰ ਘੱਟ ਕਰਨਾ ਹੈ ਉਨ੍ਹਾਂ ਨੇ ਕਿਹਾ ਕਿ ਆਮ ਜੀਵਨ ਵਿੱਚ ਸਰਕਾਰ ਦੀ ਕੋਈ ਕਮੀ ਜਾਂ ਗ਼ੈਰ-ਜ਼ਰੂਰੀ ਪ੍ਰਭਾਵ ਨਹੀਂ ਹੋਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਸਮਰੱਥਾ ਤੋਂ ਘੱਟ ਉਪਯੋਗ ਅਤੇ ਅਣਉਪਯੋਗੀ ਅਸਾਸੇ ਮੌਜੂਦ ਹਨ ਅਤੇ ਇਸ ਸੋਚ ਦੇ ਨਾਲ ਨੈਸ਼ਨਲ ਅਸੈੱਟ ਮੌਨੀਟਾਈਜੇਸ਼ਨ ਪਾਈਪਲਾਈਨ ਦਾ ਐਲਾਨ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਮੋਨੇਟਾਈਜ਼ ਐਂਡ ਮਾਡਰਨਾਈਜ਼ਦੇ ਮੰਤਰ ਨਾਲ ਅੱਗੇ ਵਧ ਰਹੀ ਹੈ ਅਤੇ ਜਦੋਂ ਸਰਕਾਰ ਮੁਦਰੀਕਰਨ ਕਰਦੀ ਹੈ, ਤਾਂ ਉਸ ਖਾਲੀ ਜਗ੍ਹਾ ਨੂੰ ਦੇਸ਼ ਦੇ ਨਿਜੀ ਖੇਤਰ ਭਰਦੇ ਹਨ ਉਨ੍ਹਾਂ ਨੇ ਕਿਹਾ ਕਿ ਨਿਜੀ ਖੇਤਰ ਆਪਣੇ ਨਾਲ ਨਿਵੇਸ਼ ਅਤੇ ਬਿਹਤਰੀਨ ਆਲਮੀ ਪਿਰਤਾਂ ਲਿਆਉਂਦੇ ਹਨ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਕ ਅਸਾਸਿਆਂ ਦੇ ਮੁਦਰੀਕਰਨ ਅਤੇ ਨਿਜੀਕਰਨ ਤੋਂ ਆਉਣ ਵਾਲੇ ਧਨ ਨੂੰ ਭਲਾਈ ਯੋਜਨਾਵਾਂ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈਉਨ੍ਹਾਂ ਨੇ ਅੱਗੇ ਕਿਹਾ ਕਿ ਨਿਜੀਕਰਨ ਬਿਹਤਰ ਰੋਜ਼ਗਾਰ ਅਵਸਰਾਂ ਦੇ ਨਾਲ ਨੌਜਵਾਨਾਂ ਨੂੰ ਸਸ਼ਕਤ ਬਣਾਵੇਗਾਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਕੇਵਲ ਰਣਨੀਤਕ ਖੇਤਰਾਂ ਨੂੰ ਛੱਡ ਕੇ ਸਾਰੇ ਖੇਤਰਾਂ ਦਾ ਨਿਜੀਕਰਨ ਕਰਨ ਲਈ ਪ੍ਰਤੀਬੱਧ ਹੈ। ਨਿਵੇਸ਼ ਲਈ ਇੱਕ ਸਪਸ਼ਟ ਰੋਡਮੈਪ ਦਾ ਮਸੌਦਾ ਬਣਾਇਆ ਜਾਵੇਗਾ। ਇਹ ਨਿਵੇਸ਼ ਦੇ ਨਵੇਂ ਅਵਸਰਾਂ ਨੂੰ ਪੈਦਾ ਕਰੇਗੀ ਅਤੇ ਹਰ ਖੇਤਰ ਵਿੱਚ ਰੋਜ਼ਗਾਰ ਦੇ ਅਸੀਮਿਤ ਅਵਸਰ ਵਧਣਗੇ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੀਤੀਆਂ ਨੂੰ ਲਾਗੂ ਕਰਨ ਵਿੱਚ ਇੱਕ ਸਮਾਨ ਉੱਚ ਪ੍ਰਾਥਮਿਕਤਾ ਅਤੇ ਪੂਰੀ ਪ੍ਰਤੀਬੱਧਤਾ ਦੇ ਨਾਲ ਇਸ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਦਰਸ਼ਤਾ ਅਤੇ ਮੁਕਾਬਲੇ ਨੂੰ ਸੁਨਿਸ਼ਚਿਤ ਕਰਨ ਲਈ ਸਾਡੀਆਂ ਪ੍ਰਕਿਰਿਆਵਾਂ ਸਹੀ ਹਨ, ਇਹ ਬਹੁਤ ਜ਼ਰੂਰੀ ਹੈ ਕਿ ਇੱਕ ਸਥਿਰ ਨੀਤੀ ਹੋਵੇ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਵੇਸ਼ਕਾਂ ਦੇ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤੇਜ਼ੀ ਨਾਲ ਦੂਰ ਕਰਨ ਲਈ ਸਕੱਤਰਾਂ ਦਾ ਇੱਕ ਅਧਿਕਾਰ ਪ੍ਰਾਪਤ ਸਮੂਹ ਗਠਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਰਤ ਵਿੱਚ ਕਾਰੋਬਾਰ ਕਰਨ ਵਿੱਚ ਸਰਲਤਾ ਨੂੰ ਵਧਾਉਣ ਲਈ ਨਿਵੇਸ਼ਕਾਂ ਲਈ ਸੰਪਰਕ ਦਾ ਸਿੰਗਲ ਪੁਆਇੰਟ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਰ੍ਹਿਆਂ ਤੋਂ, ਭਾਰਤ ਨੂੰ ਵਪਾਰ ਦੇ ਲਈ ਇੱਕ ਮਹੱਤਵਪੂਰਨ ਮੰਜ਼ਿਲ ਬਣਾਉਣ ਲਈ ਸਾਡੀ ਸਰਕਾਰ ਨੇ ਲਗਾਤਾਰ ਸੁਧਾਰ ਕੀਤੇ ਹਨ ਅਤੇ ਅੱਜ ਭਾਰਤ ਇੱਕ ਮਾਰਕਿਟ - ਇੱਕ ਟੈਕਸਪ੍ਰਣਾਲੀ ਨਾਲ ਲੈਸ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿੱਚ ਕੰਪਨੀਆਂ ਦੇ ਪਾਸ ਕਾਰੋਬਾਰ ਵਿੱਚ ਆਉਣ ਅਤੇ ਉਸ ਤੋਂ ਬਾਹਰ ਜਾਣ ਲਈ ਉਤਕ੍ਰਿਸ਼ਟ ਰਸਤੇ ਮੌਜੂਦ ਹਨ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਲਗਾਤਾਰ ਅਨੁਪਾਲਨ ਸਬੰਧੀ ਜਟਿਲਤਾਵਾਂ ਨੂੰ ਸਰਲ ਬਣਾ ਰਹੇ ਹਾਂ ਅਤੇ ਲੌਜਿਸਟਿਕਸ ਦੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਦੂਰ ਕਰ ਰਹੇ ਹਾਂ ਅਤੇ ਅੱਜ, ਭਾਰਤ ਦੀ ਟੈਕਸ ਵਿਵਸਥਾ ਨੂੰ ਵੀ ਸਰਲ ਬਣਾਇਆ ਜਾ ਰਿਹਾ ਹੈ ਅਤੇ ਪਾਰਦਰਸ਼ਤਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਐੱਫਡੀਆਈ ਨੀਤੀ ਵਿੱਚ ਬੇਮਿਸਾਲ ਸੁਧਾਰ ਕੀਤੇ ਹਨ ਅਤੇ ਨਿਵੇਸ਼ਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬੀਤੇ ਕੁਝ ਮਹੀਨਿਆਂ ਵਿੱਚ ਐੱਫਡੀਆਈ ਦੀ ਰਿਕਾਰਡ ਆਵਕ ਦੇ ਨਤੀਜੇ ਦੇ ਰੂਪ ਵਿੱਚ ਸਾਹਮਣੇ ਆਇਆ ਹੈਉਨ੍ਹਾਂ ਨੇ ਅੱਗੇ ਕਿਹਾ ਕਿ ਵਿਕਸਿਤ ਆਤਮਨਿਰਭਰ ਭਾਰਤ ਦੇ ਲਈ, ਅਸੀਂ ਆਧੁਨਿਕ ਬੁਨਿਆਦੀ ਢਾਂਚੇ ਅਤੇ ਮਲਟੀਮੋਡਲ ਕਨੈਕਟੀਵਿਟੀ ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ ਉਨ੍ਹਾਂ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਅਸੀਂ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ਦੇ ਮਾਧਿਅਮ ਨਾਲ ਆਪਣੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 111 ਟ੍ਰਿਲੀਅਨ ਰੁਪਏ ਖਰਚ ਕਰਾਂਗੇ ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਯੁਵਾ ਰਾਸ਼ਟਰ ਦੀਆਂ ਇਹ ਉਮੀਦਾਂ ਨਾ ਕੇਵਲ ਸਰਕਾਰ ਤੋਂ ਹਨ, ਬਲਕਿ ਨਿਜੀ ਖੇਤਰ ਤੋਂ ਵੀ ਹਨ ਅਤੇ ਇਹ ਆਕਾਂਖਿਆਵਾਂ ਕਾਰੋਬਾਰ ਦੇ ਲਈ ਇੱਕ ਵੱਡਾ ਅਵਸਰ ਲੈ ਕੇ ਆਈਆਂ ਹਨ, ਇਸ ਲਈ ਅਸੀਂ ਸਾਰੇ ਇਸ ਅਵਸਰ ਦਾ ਉਪਯੋਗ ਕਰੀਏ

 

***

ਡੀਐੱਸ/ਏਕੇ


(Release ID: 1700729) Visitor Counter : 189