ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਰਲ ‘ਚ ਬਿਜਲੀ ਤੇ ਸ਼ਹਿਰੀ ਖੇਤਰ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ–ਪੱਥਰ ਰੱਖਿਆ


ਅੱਜ ਤੋਂ ਸ਼ੁਰੂ ਹੋ ਰਹੇ ਵਿਕਾਸ ਕਾਰਜ ਕੇਰਲ ਦੇ ਸਾਰੇ ਭਾਗਾਂ ‘ਚ ਫੈਲੇ ਹੋਏ ਹਨ ਤੇ ਖੇਤਰਾਂ ਦੀ ਵਿਆਪਕ ਰੇਂਜ ਨੂੰ ਕਵਰ ਕਰਦੇ ਹਨ: ਪ੍ਰਧਾਨ ਮੰਤਰੀ

ਭਾਰਤ ਦੀ ਸੌਰ ਊਰਜਾ ਸਮਰੱਥਾ ਵਿੱਚ ਪਿਛਲੇ ਛੇ ਵਰ੍ਹਿਆਂ ਦੌਰਾਨ 13–ਗੁਣਾ ਵਾਧਾ ਹੋਇਆ ਹੈ: ਪ੍ਰਧਾਨ ਮੰਤਰੀ

ਸਾਡੇ ‘ਅੰਨਦਾਤਿਆਂ’ ਨੂੰ ‘ਊਰਜਾਦਾਤੇ’ ਬਣਾਉਣ ਲਈ ਕਿਸਾਨਾਂ ਨੂੰ ਸੋਲਰ ਖੇਤਰ ਨਾਲ ਜੋੜਿਆ ਜਾ ਰਿਹਾ ਹੈ: ਪ੍ਰਧਾਨ ਮੰਤਰੀ

ਵਿਕਾਸ ਤੇ ਸੁਸ਼ਾਸਨ ਕਿਸੇ ਜਾਤ, ਸਿਧਾਂਤ, ਨਸਲ, ਲਿੰਗ, ਧਰਮ ਜਾਂ ਭਾਸ਼ਾ ਨੂੰ ਨਹੀਂ ਜਾਣਦੇ: ਪ੍ਰਧਾਨ ਮੰਤਰੀ

Posted On: 19 FEB 2021 6:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਕੇਰਲ ਵਿੱਚ ‘ਪੁਗਲੁਰ – ਤ੍ਰਿਸੁਰ ਬਿਜਲੀ ਟ੍ਰਾਂਸਮਿਸ਼ਨ ਪ੍ਰੋਜੈਕਟ’, ‘ਕਾਸਰਗੋਡ ਸੋਲਰ ਬਿਜਲੀ ਪ੍ਰੋਜਕਟ’ ਅਤੇ ਅਰੁਵਿਕਾਰਾ ‘ਚ ‘ਵਾਟਰ ਟ੍ਰੀਟਮੈਂਟ ਪਲਾਂਟ’ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਸਮਾਰੋਹ ਦੌਰਾਨ ਤਿਰੁਵਨੰਤਪੁਰਮ ‘ਚ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ ਅਤੇ ‘ਸਮਾਰਟ ਰੋਡਸ ਪ੍ਰੋਜੈਕਟ’ ਦਾ ਨੀਂਹ–ਪੱਥਰ ਵੀ ਰੱਖਿਆ।

 

ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿੰਨਾਰਾਈ ਵਿਜਯਨ, ਬਿਜਲੀ, ਨਵੀਂ ਤੇ ਅਖੁੱਟ ਊਰਜਾ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਰਾਜ ਕੁਮਾਰ ਸਿੰਘ ਤੇ ਆਵਾਸ ਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਵੀ ਇਸ ਮੌਕੇ ਮੌਜੂਦ ਸਨ।

 

ਇਸ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸ਼ੁਰੂ ਹੋਏ ਵਿਕਾਸ ਕਾਰਜ ਕੇਰਲ ਦੇ ਸਾਰੇ ਭਾਗਾਂ ਤੱਕ ਫੈਲੇ ਹੋਏ ਹਨ ਤੇ ਖੇਤਰਾਂ ਦੀ ਵਿਸ਼ਾਲ ਰੇਂਜ ਕਵਰ ਕਰਦੇ ਹਨ। ਉਹ ਸੁਤੰਤਰ ਰਾਜ ਕੇਰਲ ਨੂੰ ਬਿਜਲੀ ਦੇਣਗੇ ਤੇ ਸਸ਼ਕਤ ਬਣਾਉਣਗੇ, ਜਿੱਥੋਂ ਦੇ ਲੋਕ ਭਾਰਤ ਦੀ ਪ੍ਰਗਤੀ ਵਿੱਚ ਆਪਣਾ ਵਡਮੁੱਲੇ ਯੋਗਦਾਨ ਪਾ ਰਹੇ ਹਨ।

 

ਉਨ੍ਹਾਂ ਕਿਹਾ ਕਿ ਅੱਜ ਜਿਹੜੇ 2,000 ਮੈਗਾਵਾਟ ਸਮਰੱਥਾ ਵਾਲੇ ਅਤਿ–ਆਧੁਨਿਕ ‘ਪੁਗਲੁਰ – ਤ੍ਰਿਸੁਰ ਹਾਈ ਵੋਲਟੇਜ ਡਾਇਰੈਕਟ ਕਰੰਟ’ ਸਿਸਟਮ ਦਾ ਉਦਘਾਟਨ ਕੀਤਾ ਗਿਆ ਹੈ, ਉਹ ਕੇਰਲ ਦਾ ਰਾਸ਼ਟਰੀ ਗ੍ਰਿੱਡ ਨਾਲ ਪਹਿਲਾ HVDC ਇੰਟਰਕਨੈਕਸ਼ਨ ਹੈ ਅਤੇ ਉਹ ਰਾਜ ਦੀਆਂ ਬਿਜਲੀ ਦੀਆਂ ਵਧਦੀਆਂ ਜਾ ਰਹੀਆਂ ਮੰਗਾਂ ਦੀ ਪੂਰਤੀ ਲਈ ਵੱਡੀ ਮਾਤਰਾ ਵਿੱਚ ਬਿਜਲੀ ਟ੍ਰਾਂਸਫ਼ਰ ਕਰਨ ਦੀ ਸੁਵਿਧਾ ਦੇਵੇਗਾ। ਇਹ ਵੀ ਪਹਿਲੀ ਵਾਰ ਹੈ ਕਿ ਦੇਸ਼ ਵਿੱਚ ਟ੍ਰਾਂਸਮਿਸ਼ਨ ਲਈ VSC ਕਨਵਰਟਰ ਟੈਕਨੋਲੋਜੀ ਪਹਿਲੀ ਵਾਰ ਲਿਆਂਦੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਰਲ ਜ਼ਿਆਦਾਤਰ ਆਪਣੇ ਅੰਦਰੂਨੀ ਬਿਜਲੀ ਉਤਪਾਦਨ ਦੀ ਆਪਣੀ ਮੌਸਮੀ ਪ੍ਰਕਿਰਤੀ ਕਾਰਨ ਰਾਸ਼ਟਰੀ ਗ੍ਰਿੱਡ ਤੋਂ ਬਿਜਲੀ ਦਰਾਮਦ ਉੱਤੇ ਨਿਰਭਰ ਹੈ ਅਤੇ HVDC ਪ੍ਰਣਾਲੀ ਇਹ ਪਾਡਾ ਪੂਰਨ ਵਿੱਚ ਮਦਦ ਕਰਦੀ ਹੈ। ਉਨ੍ਹਾਂ ਇਸ ਗੱਲ ਉੱਤੇ ਖ਼ੁਸ਼ੀ ਪ੍ਰਗਟਾਈ ਕਿ ਇਸ ਪ੍ਰੋਜੈਕਟ ਵਰਤਿਆ ਗਿਆ HVDC ਉਪਕਰਣ ਭਾਰਤ ‘ਚ ਤਿਆਰ ਕੀਤਾ ਗਿਆ ਹੈ ਤੇ ਇਹ ਇਸ ਦੀ ‘ਆਤਮਨਿਰਭਰ’ ਭਾਰਤ ਮੁਹਿੰਮ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੌਰ ਊਰਜਾ ਵਿੱਚ ਸਾਡੇ ਲਾਭ ਵਾਤਾਵਰਣਕ ਤਬਦੀਲੀ ਵਿਰੁੱਧ ਇੱਕ ਮਜ਼ਬੂਤ ਜੰਗ ਨੂੰ ਯਕੀਨੀ ਬਣਾਉਂਦੇ ਹਨ, ਜੋ ਸਾਡੇ ਉੱਦਮੀਆਂ ਲਈ ਇੱਕ ਹੁਲਾਰਾ ਹੈ। ਉਨ੍ਹਾਂ ਕਿਹਾ ਕਿ ਸਾਡੇ ‘ਅੰਨਦਾਤਿਆਂ’ ਨੂੰ ‘ਊਰਜਾਦਾਤੇ’ ਬਣਾਉਣ ਲਈ ਕਿਸਾਨਾਂ ਨੂੰ ਵੀ ਸੋਲਰ ਖਤਰ ਨਾਲ ਜੋੜਿਆ ਜਾ ਰਿਹਾ ਹੈ। ‘ਪ੍ਰਧਾਨ ਮੰਤਰੀ–ਕੁਸੁਮ ਯੋਜਨਾ’ ਦੇ ਤਹਿਤ, 20 ਲੱਖ ਸੋਲਰ ਪੰਪਸ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਛੇ ਵਰ੍ਹਿਆਂ ਦੌਰਾਨ ਭਾਰਤ ਦੀ ਸੌਰ ਊਰਜਾ ਸਮਰੱਥਾ ਵਿੱਚ 13–ਗੁਣਾ ਵਾਧਾ ਹੋਇਆ ਹੈ। ਭਾਰਤ ਨੇ ‘ਇੰਟਰਨੈਸ਼ਨਲ ਸੋਲਰ ਅਲਾਇੰਸ’ ਰਾਹੀਂ ਪੂਰੀ ਦੁਨੀਆ ਨੂੰ ਇਕਜੁੱਟ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਹਿਰ ਵਿਕਾਸ ਦੇ ਇੰਜਣ ਹਨ ਤੇ ਨਵੀਨ ਖੋਜਾਂ ਦੇ ਬਿਜਲੀ–ਘਰ ਹਨ। ਸਾਡੇ ਸ਼ਹਿਰਾਂ ਵਿੱਚ ਤਿੰਨ ਉਤਸ਼ਾਹ–ਵਧਾਊ ਰੁਝਾਨ ਵੇਖਣ ਨੂੰ ਮਿਲ ਰਹੇ ਹਨ: ਟੈਕਨੋਲੋਜੀਕਲ ਵਿਕਾਸ, ਆਬਾਦੀ ਦੀ ਸਕਾਰਾਤਮਕ ਵੰਡ ਅਤੇ ਵਧਦੀ ਘਰੇਲੂ ਮੰਗ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਮਾਰਟ ਸਿਟੀਜ਼ ਮਿਸ਼ਨ’ ਦੇ ਤਹਿਤ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ ਸ਼ਹਿਰੀ ਯੋਜਨਾਬੰਦੀ ਤੇ ਪ੍ਰਬੰਧਨ ਵਿੱਚ ਸ਼ਹਿਰਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ 54 ਕਮਾਂਡ ਸੈਂਟਰ ਪ੍ਰੋਜੈਕਟ ਚਾਲੂ ਹੋ ਗਏ ਹਨ ਤੇ 30 ਅਜਹੇ ਪ੍ਰੋਜੈਕਟ ਲਾਗੂ ਕੀਤੇ ਜਾਣ ਦੇ ਵਿਭਿੰਨ ਪੜਾਵਾਂ ‘ਤੇ ਹਲ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦਿਨਾਂ ਦੌਰਾਨ ਇਹ ਕੇਂਦਰ ਖ਼ਾਸ ਤੌਰ ਉੱਤੇ ਲਾਹੇਵੰਦ ਸਿੱਧ ਹੋਏ ਸਨ। ‘ਸਮਾਰਟ ਸਿਟੀਜ਼ ਮਿਸ਼ਨ’ ਦੇ ਤਹਿਤ ਕੇਰਲ ਦੇ ਦੋ ਸਮਾਰਟ ਸ਼ਹਿਰ – ਕੋਚੀ ਅਤੇ ਤਿਰੁਵਨੰਤਪੁਰਮ ਨੇ ਵਰਨਣਯੋਗ ਪ੍ਰਗਤੀ ਕੀਤੀ ਹੈ।  773 ਕਰੋੜ ਰੁਪਏ ਦੇ 27 ਪ੍ਰੋਜੈਕਟ ਪੂਰੇ ਕੀਤੇ ਗਏ ਸਨ ਤੇ 2,000 ਕਰੋੜ ਰੁਪਏ ਦੇ 68 ਪ੍ਰੋਜੈਕਟ ਪਾਈਪਲਾਈਨ ‘ਚ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਅਮਰੁਤ’ (AMRUT) ਸ਼ਹਿਰਾਂ ਦੇ ਪਾਸਾਰ ਤੇ ਉਨ੍ਹਾਂ ਦੇ ਵੇਸਟਵਾਟਰ ਸ਼ੁੱਧੀਕਰਣ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਵਿੱਚ ਮਦਦ ਕਰ ਰਿਹਾ ਹੈ। ਜਲ–ਸਪਲਾਈ ਦੇ ਕੁੱਲ 175 ਪ੍ਰੋਜੈਕਟ ਕੇਰਲ ਵਿੱਚ ‘ਅਮਰੁਤ’ ਅਧੀਨ 1,100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਲਏ ਜਾ ਰਹੇ ਹਨ। ਨੌਂ ‘ਅਮਰੁਤ’ ਸ਼ਹਿਰਾਂ ਵਿੱਚ ਵਿਆਪਕ ਕਵਰੇਜ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਉਦਘਾਟਨ ਕੀਤਾ ਗਿਆ ‘ਅਰੁਵਿਕਾਰਾ ਵਾਟਰ ਟ੍ਰੀਟਮੈਂਟ ਪਲਾਂਟ’ 70 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ ਹੈ। ਇਸ ਨਾਲ ਲਗਭਗ 13 ਲੱਖ ਨਾਗਰਿਕਾਂ ਦੇ ਜੀਵਨਾਂ ਵਿੱਚ ਸੁਧਾਰ ਆਵੇਗਾ ਤੇ ਇਸ ਨਾਲ ਤਿਰੁਵਨੰਤਪੁਰਮ ‘ਚ ਪ੍ਰਤੀ ਵਿਅਕਤੀ ਪਾਣੀ ਦੀ ਸਪਲਾਈ ‘ਚ ਵਾਧਾ ਕਰ ਕੇ 150 ਲੀਟਰ ਪ੍ਰਤੀ ਦਿਨ ਦੀ ਸਪਲਾਈ ਦੇਣ ਵਿੱਚ ਮਦਦ ਮਿਲੇਗੀ; ਜਿੱਥੇ ਪਹਿਲਾਂ 100 ਲੀਟਰ ਪ੍ਰਤੀ ਦਿਨ ਦੀ ਸਪਲਾਈ ਦਿੱਤੀ ਜਾਂਦੀ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਜੀਵਨ ਸਮੁੱਚੇ ਭਾਰਤ ਦੀ ਜਨਤਾ ਨੂੰ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਿਵਾਜੀ ਨੇ ‘ਸਵਰਾਜਯ’ ਉੱਤੇ ਜ਼ੋਰ ਦਿੱਤਾ ਸੀ, ਜਿੱਥੇ ਵਿਕਾਸ ਦੇ ਫਲ ਸਮਾਜ ਦੇ ਸਾਰੇ ਵਰਗਾਂ ਤੱਕ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਸ਼ਿਵਾ ਜੀ ਨੇ ਇੱਕ ਮਜ਼ਬੂਤ ਜਲ ਸੈਨਾ ਤਿਆਰ ਕੀਤੀ ਸੀ ਤੇ ਤਟੀ ਵਿਕਾਸ ਅਤੇ ਮਛੇਰਿਆਂ ਦੀ ਭਲਾਈ ਲਈ ਸਖ਼ਤ ਮਿਹਨਤ ਕੀਤੀ ਸੀ ਅਤੇ ਸਰਕਾਰ ਉਨ੍ਹਾਂ ਦੀ ਦੂਰ–ਦ੍ਰਿਸ਼ਟੀ ਅਨੁਸਾਰ ਕੰਮ ਕਰਨਾ ਜਾਰੀ ਰੱਖ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ  ਕਿ ਭਾਰਤ ਰੱਖਿਆ ਖੇਤਰ ਵਿੱਚ ‘ਆਤਮਨਿਰਭਰ’ ਬਣਨ ਵੱਲ ਅੱਗੇ ਵਧ ਰਿਹਾ ਹੈ। ਰੱਖਿਆ ਤੇ ਪੁਲਾੜ ਖੇਤਰਾਂ ਵਿੱਚ ਵਿਲੱਖਣ ਕਿਸਮ ਦੇ ਸੁਧਾਰ ਹੋਏ ਹਨ। ਇਹ ਕੋਸ਼ਿਸ਼ਾਂ ਬਹੁਤ ਸਾਰੇ ਪ੍ਰਤਿਭਾਸ਼ਾਲੀ ਭਾਰਤੀ ਨੌਜਵਾਨਾਂ ਲਈ ਮੌਕੇ ਪੈਦਾ ਕਰਨਗੀਆਂ। ਉਨ੍ਹਾਂ ਕਿਹਾ ਕਿ ਭਾਰਤ ਨੀਲੀ ਅਰਥਵਿਵਸਥਾ ਵਿੱਚ ਨਿਵੇਸ਼ ਕਰ ਰਿਹਾ ਹੈ। ਮਛੇਰਿਆਂ ਨਾਲ ਸਬੰਧਿਤ ਭਾਈਚਾਰਿਆਂ ਲਈ ਸਾਡੀਆਂ ਕੋਸ਼ਿਸ਼ਾਂ ਇਨ੍ਹਾਂ ਉੱਤੇ ਅਧਾਰਿਤ ਹਨ: ਵਧੇਰੇ ਰਿਣ, ਵਧੀ ਟੈਕਨੋਲੋਜੀ, ਉੱਚ–ਮਿਆਰੀ ਬੁਨਿਆਦੀ ਢਾਂਚਾ ਤੇ ਸਹਾਇਕ ਸਰਕਾਰੀ ਨੀਤੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਨੀਤੀਆਂ ਇਹ ਯਕੀਨੀ ਬਣਾਉਣਗੀਆਂ ਕਿ ਭਾਰਤ ਜਲ ਸੈਨਾ ਦੀਆਂ ਬਰਾਮਦਾਂ ਲਈ ਇੱਕ ਧੁਰਾ ਬਣੇ। 

 

ਮਹਾਨ ਮਲਿਆਲਮ ਕਵੀ ਕੁਮਾਰਨਸ਼ਨ ਦੇ ਸ਼ਬਦਾਂ ਵਿੱਚ

‘ਮੈਂ ਪੁੱਛ ਨਹੀਂ ਰਿਹਾ

ਤੁਹਾਡੀ ਜਾਤ ਭੈਣ ਜੀ,

ਮੈਂ ਪਾਣੀ ਲਈ ਪੁੱਛਦਾ ਹਾਂ,

ਮੈਂ ਪਿਆਸਾ ਹਾਂ।’

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਤੇ ਸੁਸ਼ਾਸਨ; ਜਾਤੀ, ਸਿਧਾਂਤ, ਨਸਲ, ਲਿੰਗ, ਧਰਮ ਜਾਂ ਭਾਸ਼ਾ ਨੂੰ ਨਹੀਂ ਪਛਾਣਦੇ। ਵਿਕਾਸ ਹਰੇਕ ਵਿਅਕਤੀ ਲਈ ਹੈ ਅਤੇ ਇਹੋ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦਾ ਤੱਤ–ਸਾਰ ਹੈ। ਪ੍ਰਧਾਨ ਮੰਤਰੀ ਨੇ ਅੱਗੇ ਵਧਣ ਲਈ ਕੇਰਲ ਦੀ ਜਨਤਾ ਤੋਂ ਸਹਿਯੋਗ ਮੰਗਿਆ ਤੇ ਇਕਜੁੱਟਤਾ ਤੇ ਵਿਕਾਸ ਦੀ ਇਸ ਦੂਰ–ਦ੍ਰਿਸ਼ਟੀ ਨੂੰ ਸਾਂਝਾ ਕੀਤਾ।

 

***

 

ਵੀਆਰਆਰਕੇ/ਏਕੇ



(Release ID: 1699536) Visitor Counter : 151