ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਸਾਮ ਵਿੱਚ ‘ਮਹਾਬਹੁ-ਬ੍ਰਹਮਪੁੱਤਰ’ ਲਾਂਚ ਕੀਤਾ ਅਤੇ ਦੋ ਪੁਲ਼ਾਂ ਦਾ ਨੀਂਹ ਪੱਥਰ ਰੱਖਿਆ


ਅਸਾਮ, ਉੱਤਰ ਪੂਰਬ ਦਾ ਵਾਧਾ, ਵਿਕਾਸ ਅਤੇ ਕਨੈਕਟੀਵਿਟੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਹਨ: ਪ੍ਰਧਾਨ ਮੰਤਰੀ

ਰੋ-ਪੈਕਸ ਸੇਵਾਵਾਂ ਦੂਰੀਆਂ ਨੂੰ ਵੱਡੇ ਰੂਪ ਵਿੱਚ ਘਟਾਉਣਗੀਆਂ: ਪ੍ਰਧਾਨ ਮੰਤਰੀ

Posted On: 18 FEB 2021 2:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਵਿੱਚ ‘ਮਹਾਬਹੁ-ਬ੍ਰਹਮਪੁੱਤਰ’ ਲਾਂਚ ਕੀਤਾ ਅਤੇ ਦੋ ਪੁਲ਼ਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ; ਕੇਂਦਰੀ ਕਾਨੂੰਨ ਅਤੇ ਨਿਆਂ, ਸੰਚਾਰ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ; ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਅਸਾਮ ਤੇ ਮੇਘਾਲਿਆ ਦੇ ਮੁੱਖ ਮੰਤਰੀ ਮੌਜੂਦ ਸਨ। 

 

‘ਮਹਾਬਹੁ-ਬ੍ਰਹਮਪੁੱਤਰ’ ਦੇ ਉਦਘਾਟਨ ਲਈ, ਉਨ੍ਹਾਂ ਨੇ ਨੀਮਾਟੀ-ਮਜੁਲੀ ਦ੍ਵੀਪ, ਉੱਤਰੀ ਗੁਵਾਹਾਟੀ-ਦੱਖਣੀ ਗੁਵਾਹਾਟੀ ਅਤੇ ਧੁਬਰੀ-ਹਾਟਸਿੰਗੀਮਾਰੀ ਦੇ ਦਰਮਿਆਨ ਰੋ-ਪੈਕਸ ਵੈਸਲ ਅਪਰੇਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਜੋਗੀਘੋਪਾ ਵਿਖੇ ਇਨਲੈਂਡ ਵਾਟਰ ਟ੍ਰਾਂਸਪੋਰਟ (ਆਈਡਬਲਿਊਟੀ) ਟਰਮੀਨਲ ਅਤੇ ਬ੍ਰਹਮਪੁੱਤਰ ਨਦੀ ’ਤੇ ਵਿਭਿੰਨ ਟੂਰਿਸਟ ਜੈਟੀਜ਼ ਦਾ ਨੀਂਹ ਪੱਥਰ ਰੱਖਿਆ ਅਤੇ ਕਾਰੋਬਾਰ ਵਿੱਚ ਅਸਾਨੀ ਲਈ ਡਿਜੀਟਲ ਹੱਲ ਪੇਸ਼ ਕੀਤੇ।

 

ਇਸ ਮੌਕੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕੱਲ੍ਹ ਮਨਾਏ ਗਏ ਖੇਤੀਬਾੜੀ ਨਾਲ ਜੁੜੇ ਅਲੀ-ਆਯ-ਲਿਗਾਂਗ ਤਿਉਹਾਰ ਲਈ ਮਾਈਸਿੰਗ ਭਾਈਚਾਰੇ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਰ੍ਹਿਆਂ ਤੋਂ ਇਹ ਪਵਿੱਤਰ ਨਦੀ ਸਮਾਜੀਕਰਨ ਅਤੇ ਕਨੈਕਟੀਵਿਟੀ ਲਈ ਸਮਾਨਾਰਥੀ ਸੀ। ਉਨ੍ਹਾਂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਬ੍ਰਹਮਪੁੱਤਰ ’ਤੇ ਕਨੈਕਟੀਵਿਟੀ ਨਾਲ ਜੁੜੇ ਇੰਨੇ ਕੰਮ ਪਹਿਲਾਂ ਨਹੀਂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਇਸ ਕਾਰਨ ਅਸਾਮ ਅਤੇ ਉੱਤਰ ਪੂਰਬ ਦੇ ਹੋਰ ਖੇਤਰਾਂ ਵਿੱਚ ਕਨੈਕਟੀਵਿਟੀ ਹਮੇਸ਼ਾ ਇੱਕ ਵੱਡੀ ਚੁਣੌਤੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਸਾਰੇ ਖੇਤਰ ਦੀਆਂ ਭੂਗੋਲਿਕ ਅਤੇ ਸੱਭਿਆਚਾਰਕ ਤੌਰ ’ਤੇ ਦੂਰੀਆਂ ਘਟਾਉਣ ਲਈ ਪ੍ਰੋਜੈਕਟ ਤੇਜ਼ੀ ਨਾਲ ਹੋ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਦੌਰਾਨ ਅਸਾਮ ਸਮੇਤ ਪੂਰੇ ਉੱਤਰ ਪੂਰਬ ਦੀ ਭੌਤਿਕ ਅਤੇ ਸੱਭਿਆਚਾਰਕ ਏਕਤਾ ਨੂੰ ਮਜ਼ਬੂਤ ​​ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਭੁਪੇਨ ਹਜ਼ਾਰਿਕਾ ਸੇਤੂ, ਬੋਗੀਬੀਲ ਬ੍ਰਿਜ, ਸਰਾਇਘਾਟ ਬ੍ਰਿਜ ਵਰਗੇ ਕਈ ਪੁਲ਼ ਅੱਜ ਅਸਾਮ ਵਿੱਚ ਜ਼ਿੰਦਗੀ ਨੂੰ ਸੌਖਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਡੇ ਸੈਨਿਕਾਂ ਲਈ ਵੱਡੀ ਸੁਵਿਧਾ ਪ੍ਰਦਾਨ ਕਰਦਾ ਹੈ। ਅਸਾਮ ਅਤੇ ਉੱਤਰ ਪੂਰਬ ਨੂੰ ਜੋੜਨ ਦੀ ਮੁਹਿੰਮ ਨੂੰ ਅੱਜ ਅੱਗੇ ਤੋਰਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਅਸਾਮ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦੀ ਇਸ ਪ੍ਰਾਪਤੀ ਲਈ ਕੰਮ ਕਰਨ ਦੀ ਸ਼ਲਾਘਾ ਕੀਤੀ। ਮਜੁਲੀ ਨੂੰ ਅਸਾਮ ਦਾ ਪਹਿਲਾ ਹੈਲੀਪੈਡ ਮਿਲ ਗਿਆ ਹੈ ਅਤੇ ਤੇਜ਼ ਅਤੇ ਸੁਰੱਖਿਅਤ ਸੜਕ ਦੇ ਵਿਕਲਪ ਮਿਲ ਰਹੇ ਹਨ ਕਿਉਂਕਿ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਕਾਲੀਬੜੀ ਨੂੰ ਜੋਰਹਾਟ ਨਾਲ ਜੋੜਨ ਵਾਲੇ 8 ਕਿਲੋਮੀਟਰ ਲੰਬੇ ਪੁਲ਼ ਦੀ ਭੂਮੀ ਪੂਜਨ ਨਾਲ ਪੂਰਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸੁਵਿਧਾਵਾਂ ਅਤੇ ਸੰਭਾਵਨਾਵਾਂ ਦਾ ਪੁਲ਼ ਬਣਨ ਜਾ ਰਿਹਾ ਹੈ।”

 

ਇਸੇ ਤਰ੍ਹਾਂ ਮੇਘਾਲਿਆ ਦੇ ਧੁਬੜੀ ਤੋਂ ਫੂਲਬਾੜੀ ਤੱਕ 19 ਕਿਲੋਮੀਟਰ ਲੰਬਾ ਪੁਲ਼ ਬਰਾਕ ਘਾਟੀ ਵਿੱਚ ਕਨੈਕਟੀਵਿਟੀ ਵਧਾਏਗਾ ਅਤੇ ਮੇਘਾਲਿਆ, ਮਣੀਪੁਰ, ਮਿਜ਼ੋਰਮ ਅਤੇ ਅਸਾਮ ਵਿਚਾਲੇ ਦੂਰੀ ਨੂੰ ਘਟਾਏਗਾ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਅੱਜ, ਮੇਘਾਲਿਆ ਅਤੇ ਅਸਾਮ ਵਿਚਾਲੇ ਸੜਕ ਦੁਆਰਾ ਲਗਭਗ 250 ਕਿਲੋਮੀਟਰ ਦੀ ਦੂਰੀ ਹੈ; ਇਹ ਸਿਰਫ 19-20 ਕਿਲੋਮੀਟਰ ਤੱਕ ਰਹਿ ਜਾਵੇਗੀ।

 

‘ਮਹਾਬਹੁ-ਬ੍ਰਹਮਪੁੱਤਰ’ ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਬ੍ਰਹਮਪੁੱਤਰ ਦੇ ਪਾਣੀ ਰਾਹੀਂ ਬੰਦਰਗਾਹ ਦੇ ਵਿਕਾਸ ਕਨੈਕਟੀਵਿਟੀ ਨੂੰ ਮਜ਼ਬੂਤ ​​ਕਰੇਗਾ। ਤਿੰਨ ਰੋ-ਪੈਕਸ ਸੇਵਾਵਾਂ ਜੋ ਅੱਜ ਸ਼ੁਰੂ ਕੀਤੀਆਂ ਗਈਆਂ ਹਨ, ਅਸਾਮ ਨੂੰ ਇਸ ਪੈਮਾਨੇ ’ਤੇ ਰੋ-ਪੈਕਸ ਸੇਵਾਵਾਂ ਨਾਲ ਜੋੜਨ ਵਾਲਾਂ ਇੱਕ ਮੋਹਰੀ ਰਾਜ ਬਣ ਗਿਆ ਹੈ। ਇਨ੍ਹਾਂ ਚਾਰ ਟੂਰਿਸਟ ਜੈਟੀ ਦੇ ਨਾਲ ਅਸਾਮ ਦਾ ਉੱਤਰ-ਪੂਰਬ ਦੇ ਨਾਲ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਸੁਧਾਰ ਹੋਏਗਾ।

 

ਪ੍ਰਧਾਨ ਮੰਤਰੀ ਨੇ ਸੋਗ ਜ਼ਾਹਰ ਕਰਦੇ ਹੋਏ ਕਿਹਾ ਕਿ ਵਰ੍ਹਿਆਂ ਤੋਂ ਕਨੈਕਟੀਵਿਟੀ ਦੀ ਅਣਦੇਖੀ ਨੇ ਰਾਜ ਨੂੰ ਇਸ ਦੀ ਖੁਸ਼ਹਾਲੀ ਤੋਂ ਵਾਂਝਾ ਕਰ ਦਿੱਤਾ ਹੈ। ਬੁਨਿਆਦੀ ਢਾਂਚਾ ਵਿਗੜ ਗਿਆ ਅਤੇ ਜਲਮਾਰਗ ਲਗਭਗ ਖਤਮ ਹੋ ਗਏ, ਜਿਸ ਕਾਰਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਚੈਨੀ ਪੈਦਾ ਹੋਈ। ਸ਼੍ਰੀ ਮੋਦੀ ਨੇ ਕਿਹਾ ਕਿ ਕੋਰਸ ਦੀ ਸ਼ੁਰੂਆਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਸਮੇਂ ਹੋਈ ਸੀ। ਹਾਲ ਹੀ ਦੇ ਵਰ੍ਹਿਆਂ ਵਿੱਚ, ਅਸਾਮ ਵਿੱਚ ਮਲਟੀ-ਮਾਡਲ ਕਨੈਕਟੀਵਿਟੀ ਨੂੰ ਮੁੜ ਸਥਾਪਿਤ ਕਰਨ ਲਈ ਕਦਮ ਚੁੱਕੇ ਗਏ ਸਨ। ਅਸਾਮ ਅਤੇ ਉੱਤਰ ਪੂਰਬ ਨੂੰ ਹੋਰ ਪੂਰਬੀ ਏਸ਼ੀਆਈ ਦੇਸ਼ਾਂ ਨਾਲ ਸਾਡੇ ਸੱਭਿਆਚਾਰਕ ਅਤੇ ਵਪਾਰਕ ਸੰਬੰਧਾਂ ਦਾ ਕੇਂਦਰ ਬਣਾਉਣ ਲਈ ਪਹਿਲਾਂ ਜਾਰੀ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਦਰੂਨੀ ਜਲ ਮਾਰਗਾਂ ਦਾ ਕੰਮ ਇੱਥੇ ਵੱਡਾ ਪ੍ਰਭਾਵ ਪਾਉਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਬੰਗਲਾਦੇਸ਼ ਨਾਲ ਪਾਣੀ ਦੇ ਕਨੈਕਟੀਵਿਟੀ ਨੂੰ ਸੁਧਾਰਨ ਲਈ ਇੱਕ ਸਮਝੌਤਾ ਹੋਇਆ ਹੈ। ਹੁੱਗਲੀ ਨਦੀ ਦੇ ਪਾਰ ਭਾਰਤ-ਬੰਗਲਾਦੇਸ਼ ਪ੍ਰੋਟੋਕੋਲ ਰੂਟ ’ਤੇ ਬ੍ਰਹਮਪੁੱਤਰ ਅਤੇ ਬਰਾਕ ਨਦੀ ਨੂੰ ਜੋੜਨ ਲਈ ਕੰਮ ਚੱਲ ਰਿਹਾ ਹੈ। ਉੱਤਰ-ਪੂਰਬ ਨੂੰ ਬਾਕੀ ਭਾਰਤ ਨਾਲ ਜੋੜਨ ਨਾਲ, ਇਸ ਖੇਤਰ ਦੀ ਤੰਗ ਜੁੜੇ ਹਿੱਸੇ ’ਤੇ ਨਿਰਭਰਤਾ ਘੱਟ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੋਗੀਘੋਪਾ ਆਈਡਬਲਿਊਟੀ ਟਰਮੀਨਲ ਇੱਕ ਜਲ ਮਾਰਗ ਰਾਹੀਂ ਅਸਾਮ ਨੂੰ ਹਲਦੀਆ ਬੰਦਰਗਾਹ ਅਤੇ ਕੋਲਕਾਤਾ ਨਾਲ ਜੋੜਨ ਲਈ ਇੱਕ ਬਦਲਵੇਂ ਰਸਤੇ ਨੂੰ ਮਜ਼ਬੂਤ ਕਰੇਗਾ। ਇਸ ਟਰਮੀਨਲ ’ਤੇ ਭੂਟਾਨ ਅਤੇ ਬੰਗਲਾਦੇਸ਼ ਦੇ ਕਾਰਗੋ ਜੋਗੀਘੋਪਾ ਮਲਟੀ-ਮਾਡਲ ਲੌਜਿਸਟਿਕ ਪਾਰਕ ਵਿਖੇ ਕਾਰਗੋ ਨੂੰ ਬ੍ਰਹਮਪੁੱਤਰ ਨਦੀ ’ਤੇ ਵੱਖ-ਵੱਖ ਥਾਵਾਂ ’ਤੇ ਜਾਣ ਲਈ ਸੁਵਿਧਾਵਾਂ ਮਿਲਣਗੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਰਸਤੇ ਆਮ ਲੋਕਾਂ ਦੀ ਸੁਵਿਧਾ ਅਤੇ ਖੇਤਰ ਦੇ ਵਿਕਾਸ ਲਈ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮਜੁਲੀ ਅਤੇ ਨੀਮਾਟੀ ਦਰਮਿਆਨ ਰੋ-ਪੈਕਸ ਸੇਵਾ ਇੱਕ ਅਜਿਹਾ ਰਸਤਾ ਹੈ ਜੋ ਲਗਭਗ 425 ਕਿਲੋਮੀਟਰ ਦੀ ਦੂਰੀ ਨੂੰ ਸਿਰਫ 12 ਕਿਲੋਮੀਟਰ ਤੱਕ ਘਟਾ ਦੇਵੇਗਾ। ਇਸ ਮਾਰਗ ’ਤੇ ਦੋ ਸਮੁੰਦਰੀ ਜਹਾਜ਼ ਸੰਚਾਲਿਤ ਕੀਤੇ ਗਏ ਹਨ ਜੋ ਲਗਭਗ 1600 ਯਾਤਰੀਆਂ ਅਤੇ ਦਰਜਨਾਂ ਵਾਹਨਾਂ ਨੂੰ ਇੱਕੋ ਵਾਰ ਲਿਜਾਣਗੇ। ਉਨ੍ਹਾਂ ਨੇ ਕਿਹਾ ਕਿ ਗੁਵਾਹਾਟੀ ਵਿੱਚ ਸ਼ੁਰੂ ਕੀਤੀ ਗਈ ਇਸੇ ਤਰ੍ਹਾਂ ਦੀ ਸੁਵਿਧਾ ਉੱਤਰੀ ਅਤੇ ਦੱਖਣੀ ਗੁਵਾਹਾਟੀ ਦੇ ਦਰਮਿਆਨ ਦੂਰੀ 40 ਕਿਲੋਮੀਟਰ ਤੋਂ ਘਟਾ ਕੇ 3 ਕਿਲੋਮੀਟਰ ਕਰ ਦੇਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਪਭੋਗਤਾਵਾਂ ਨੂੰ ਸਹੀ ਜਾਣਕਾਰੀ ਦੇਣ ਲਈ ਅੱਜ ਈ-ਪੋਰਟਲ ਲਾਂਚ ਕੀਤੇ ਜਾ ਰਹੇ ਹਨ। ਕਾਰ-ਡੀ ਪੋਰਟਲ ਰਾਸ਼ਟਰੀ ਜਲਮਾਰਗ ਦੇ ਸਾਰੇ ਕਾਰਗੋ ਅਤੇ ਕਰੂਜ਼ ਟ੍ਰੈਫਿਕ ਡੇਟਾ ਦੀ ਰੀਅਲ ਟਾਈਮ ਜਾਣਕਾਰੀ ਨੂੰ ਜੋੜਨ ਵਿੱਚ ਸਹਾਇਤਾ ਕਰੇਗਾ। ਇਹ ਪਾਣੀ ਦੇ ਰਸਤੇ ਦੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਜਾਣਕਾਰੀ ਵੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜੀਆਈਐੱਸ ਅਧਾਰਿਤ ਇੰਡੀਆ ਮੈਪ ਪੋਰਟਲ ਉਨ੍ਹਾਂ ਦੀ ਮਦਦ ਕਰੇਗਾ ਜੋ ਇੱਥੇ ਕਾਰੋਬਾਰ ਲਈ ਆਉਣਾ ਚਾਹੁੰਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਟਰਵੇਅ, ਰੇਲਵੇ, ਅਸਾਮ ਅਤੇ ਉੱਤਰ ਪੂਰਬ ਦੇ ਹਾਈਵੇ ਕਨੈਕਟੀਵਿਟੀ ਦੇ ਨਾਲ-ਨਾਲ ਇੰਟਰਨੈੱਟ ਕਨੈਕਟੀਵਿਟੀ ਵੀ ਉਨਾ ਹੀ ਮਹੱਤਵਪੂਰਨ ਹੈ ਅਤੇ ਇਸ ’ਤੇ ਨਿਰੰਤਰ ਕੰਮ ਜਾਰੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਸੈਂਕੜੇ ਕਰੋੜਾਂ ਰੁਪਏ ਦੇ ਨਿਵੇਸ਼ ਨਾਲ ਗੁਵਾਹਾਟੀ ਵਿੱਚ ਉੱਤਰ ਪੂਰਬ ਦਾ ਪਹਿਲਾ ਡਾਟਾ ਸੈਂਟਰ ਬਣਾਇਆ ਜਾ ਰਿਹਾ ਹੈ। ਇਹ ਡੇਟਾ ਸੈਂਟਰ 8 ਰਾਜਾਂ ਲਈ ਡਾਟਾ ਸੈਂਟਰ ਹੱਬ ਵਜੋਂ ਕੰਮ ਕਰੇਗਾ ਅਤੇ ਆਈਟੀ ਸੇਵਾ ਅਧਾਰਿਤ ਉਦਯੋਗ, ਬੀਪੀਓ ਈਕੋਸਿਸਟਮ ਅਤੇ ਅਸਾਮ ਸਮੇਤ ਉੱਤਰ-ਪੂਰਬ ਵਿੱਚ ਸਟਾਰਟਅੱਪ ਨੂੰ ਈ-ਗਵਰਨੈਂਸ ਦੇ ਜ਼ਰੀਏ ਮਜ਼ਬੂਤ ​​ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉੱਤਰ-ਪੂਰਬ ਸਮੇਤ ਦੇਸ਼ ਵਿੱਚ ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ਼ ਦੇ ਵਿਜ਼ਨ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਮਜੁਲੀ ਖੇਤਰ ਦੀ ਸੱਭਿਆਚਾਰਕ ਡੂੰਘਾਈ ਅਤੇ ਸਮ੍ਰਿੱਧੀ, ਅਸਾਮੀ ਸੱਭਿਆਚਾਰ ਅਤੇ ਸਥਾਨਕ ਜੈਵ ਵਿਵਿਧਤਾ ਨੂੰ ਵੀ ਨੋਟ ਕੀਤਾ। ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਯੂਨੀਵਰਸਿਟੀ ਦੀ ਸਥਾਪਨਾ, ਮਜੁਲੀ ਨੂੰ ਜੈਵ ਵਿਵਿਧਤਾ ਵਿਰਾਸਤ ਸਥਾਨ ਦਾ ਦਰਜਾ, ਤੇਜ਼ਪੁਰ-ਮਜੁਲੀ-ਸਿਵਸਾਗਰ ਵਿੱਚ ਵਿਰਾਸਤੀ ਸਰਕਟ, ਨਮਾਮੀ ਬ੍ਰਹਮਪੁੱਤਰ, ਨਮਾਮੀ ਬਰਾਕ ਵਰਗੇ ਜਸ਼ਨਾਂ ਵਰਗੇ ਕਦਮਾਂ ਦੀ ਸੂਚੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਦਮ ਅਸਾਮ ਦੀ ਪਹਿਚਾਣ ਨੂੰ ਹੋਰ ਵਧੇਰੇ ਨਿਖਾਰ ਰਹੇ ਹਨ। ਉਨ੍ਹਾਂ ਨੇ ਉਮੀਦ ਵੀ ਜ਼ਾਹਰ ਕੀਤੀ ਕਿ ਅੱਜ ਦੇ ਕਨੈਕਟੀਵਿਟੀ ਨਾਲ ਜੁੜੇ ਉਦਘਾਟਨ, ਟੂਰਿਜ਼ਮ ਦੀਆਂ ਨਵੀਆਂ ਥਾਵਾਂ ਖੋਲ੍ਹਣਗੇ ਅਤੇ ਅਸਾਮ ਕਰੂਜ਼ ਟੂਰਿਜ਼ਮ ਲਈ ਇੱਕ ਪ੍ਰਮੁੱਖ ਮੰਜ਼ਿਲ ਬਣ ਕੇ ਸਾਹਮਣੇ ਆ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਅਸਾਮ, ਉੱਤਰ-ਪੂਰਬ ਨੂੰ ਆਤਮਨਿਰਭਰ ਭਾਰਤ ਦਾ ਮਜ਼ਬੂਤ ਥੰਮ੍ਹ ਬਣਾਉਣ ਲਈ ਸਮੂਹਿਕ ਤੌਰ ’ਤੇ ਕੰਮ ਕਰਨਾ ਪਏਗਾ। 

 

***

 

ਡੀਐੱਸ/ ਏਕੇ


(Release ID: 1699115) Visitor Counter : 245