ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ‘ਪਰੀਕਸ਼ਾ ਪੇ ਚਰਚਾ 2021’ ਦੇ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ

Posted On: 18 FEB 2021 3:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ‘ਪਰੀਕਸ਼ਾ ਪੇ ਚਰਚਾ 2021’ ਦੇ ਦੌਰਾਨ ਵਿਸ਼ਵ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਔਨਲਾਈਨ ਗੱਲਬਾਤ ਕਰਨਗੇ।

 

ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਜਿਵੇਂ ਕਿ ਸਾਡੇ ਬਹਾਦਰ ਇਗਜ਼ਾਮ ਵਾਰੀਅਰਸ ਆਪਣੀ ਪਰੀਖਿਆ ਦੇ ਲਈ ਤਿਆਰੀ ਸ਼ੁਰੂ ਕਰ ਰਹੇ ਹਨ, ਇਸ ਵਾਰ ਫਿਰ ‘ਪਰੀਕਸ਼ਾ ਪੇ ਚਰਚਾ 2021’ ਪੂਰੀ ਤਰ੍ਹਾਂ ਔਨਲਾਈਨ ਅਤੇ ਪੂਰੀ ਦੁਨੀਆ ਦੇ ਵਿਦਿਆਰਥੀਆਂ ਲਈ ਹੋਵੇਗਾ। ਆਓ, ਮੁਸਕਰਾਹਟ ਅਤੇ ਤਣਾਅ ਤੋਂ ਬਿਨਾ ਪਰੀਖਿਆਵਾਂ ਦੇਈਏ! #PPC202

 

ਮਕਬੂਲ ਮੰਗ ’ਤੇ, ‘ਪਰੀਕਸ਼ਾ ਪੇ ਚਰਚਾ 2021’ ਵਿੱਚ ਮਾਪੇ ਅਤੇ ਅਧਿਆਪਕ ਵੀ ਸ਼ਾਮਲ ਹੋਣਗੇ। ਕਿਸੇ ਇਸ ਗੰਭੀਰ ਵਿਸ਼ੇ ’ਤੇ ਮਜ਼ੇਦਾਰ ਵਿਚਾਰਾਂ ਵਾਲੀ ਗੱਲ ਹੋਵੇਗੀ। ਮੈਂ ਆਪਣੇ ਵਿਦਿਆਰਥੀ ਮਿੱਤਰਾਂ, ਉਨ੍ਹਾਂ ਦੇ ਸ਼ਾਨਦਾਰ ਮਾਪਿਆਂ ਅਤੇ ਮਿਹਨਤੀ ਅਧਿਆਪਕਾਂ ਨੂੰ ‘ਪਰੀਕਸ਼ਾ ਪੇ ਚਰਚਾ 2021’ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹਾਂ। 

 

 

 

ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੇ ਪਰਸਪਰ ਪ੍ਰੋਗਰਾਮ ਦਾ ਪਹਿਲਾ ਸੰਸਕਰਣ “ਪਰੀਕਸ਼ਾ ਪੇ ਚਰਚਾ 1.0” 16 ਫ਼ਰਵਰੀ, 2018 ਨੂੰ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ। ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਪ੍ਰੋਗਰਾਮ ਦਾ ਦੂਸਰਾ ਸੰਸਕਰਣ “ਪਰੀਕਸ਼ਾ ਪੇ ਚਰਚਾ 2.0” ਵੀ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿਖੇ 29 ਜਨਵਰੀ, 2019 ਨੂੰ ਆਯੋਜਿਤ ਕੀਤਾ ਗਿਆ ਸੀ। ਸਕੂਲ ਦੇ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੇ ਗੱਲਬਾਤ ਪ੍ਰੋਗਰਾਮ ਦਾ ਤੀਸਰਾ ਸੰਸਕਰਣ “ਪਰੀਕਸ਼ਾ ਪੇ ਚਰਚਾ 2020” 20 ਜਨਵਰੀ, 2020 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਹੋਇਆ ਸੀ।

 

***

 

ਡੀਐੱਸ/ ਐੱਸਐੱਚ



(Release ID: 1699112) Visitor Counter : 122