ਪ੍ਰਧਾਨ ਮੰਤਰੀ ਦਫਤਰ

ਨੈਸਕੌਮ ਟੈਕਨੋਲੋਜੀ ਐਂਡ ਲੀਡਰਸ਼ਿਪ ਫੋਰਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 17 FEB 2021 5:17PM by PIB Chandigarh

ਨਮਸਕਾਰ!

 

ਇਸ ਬਾਰ ਨੈਸਕੌਮ ਦਾ ਟੈਕਨੋਲੋਜੀ ਅਤੇ ਲੀਡਰਸ਼ਿਪ ਫੋਰਮ ਮੇਰੀ ਦ੍ਰਿਸ਼ਟੀ ਤੋਂ ਬਹੁਤ ਵਿਸ਼ੇਸ਼ ਹੈ। ਇਹ ਇੱਕ ਅਜਿਹਾ ਸਮਾਂ ਹੈ ਜਦੋਂ ਦੁਨੀਆ ਭਾਰਤ ਦੇ ਵੱਲ ਪਹਿਲੇ ਤੋਂ ਕਿਤੇ ਜ਼ਿਆਦਾ ਉਮੀਦ ਅਤੇ ਭਰੋਸੇ ਦੇ ਨਾਲ ਦੇਖ ਰਹੀ ਹੈ।

 

ਸਾਡੇ ਇੱਥੇ ਕਿਹਾ ਗਿਆ ਹੈ- ਨਾ ਦੈਨਯਮ੍, ਨਾ ਪਲਾਯਨਮ੍! ਯਾਨੀ ਚੁਣੌਤੀ ਕਿੰਨੀ ਵੀ ਮੁਸ਼ਕਿਲ ਹੋਵੇ, ਸਾਨੂੰ ਖੁਦ ਨੂੰ ਕਮਜ਼ੋਰ ਨਹੀਂ ਸਮਝਨਾ ਚਾਹੀਦਾ ਹੈ ਅਤੇ ਨਾ ਹੀ ਚੁਣੌਤੀ ਤੋਂ ਡਰ ਕੇ ਪਲਾਇਨ ਕਰਨਾ ਚਾਹੀਦਾ ਹੈ। ਕੋਰੋਨਾ ਦੇ ਦੌਰਾਨ ਭਾਰਤ ਨੇ ਗਿਆਨ-ਵਿਗਿਆਨ, ਸਾਡੀ ਟੈਕਨੋਲੋਜੀ ਨੇ ਨਾ ਸਿਰਫ ਖੁਦ ਨੂੰ ਸਾਬਤ ਕੀਤਾ ਹੈ, ਬਲਕਿ ਖੁਦ ਨੂੰ evolve  ਵੀ ਕੀਤਾ ਹੈ। ਇੱਕ ਸਮਾਂ ਸੀ ਜਦੋਂ ਅਸੀਂ Small Pox ਦੇ ਟੀਕੇ ਦੇ ਲਈ ਵੀ ਦੂਸਰੇ ਦੇਸ਼ਾਂ ‘ਤੇ ਨਿਰਭਰ ਸਨ। ਇੱਕ ਸਮਾਂ ਇਹ ਵੀ ਹੈ ਜਦੋਂ ਅਸੀਂ ਦੁਨੀਆ ਦੇ ਅਨੇਕਾਂ ਦੇਸ਼ਾਂ ਨੂੰ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਦੇ ਰਹੇ ਹਾਂ। ਕੋਰੋਨਾ ਦੇ ਦੌਰਾਨ ਭਾਰਤ ਨੇ ਜੋ Solutions ਦਿੱਤੇ, ਉਹ ਅੱਜ ਪੂਰੀ ਦੁਨੀਆ ਦੇ ਲਈ ਪ੍ਰੇਰਣਾ ਹੈ। ਅਤੇ ਜਿਵੇਂ, ਹੁਣੇ ਤੁਸੀਂ ਸਾਰੇ ਸਾਥੀਆਂ ਨੂੰ ਸੁਣਨ ਦਾ ਮੈਨੂੰ ਮੌਕਾ ਮਿਲਿਆ ਅਤੇ ਕੁਝ CEO’s ਨੇ ਦੱਸਿਆ, ਇਸ ਵਿੱਚ ਵੀ ਭਾਰਤ ਦੀ ਆਈਟੀ ਇੰਡਸਟ੍ਰੀ ਨੇ ਕਮਾਲ ਕਰਕੇ ਦਿਖਾਇਆ ਹੈ। When the chips were down, your code kept things running, ਜਦੋਂ ਪੂਰਾ ਦੇਸ਼ ਘਰ ਦੀ ਚਾਰਦੀਵਾਰੀ ਵਿੱਚ ਸਿਮਟ ਗਿਆ ਸੀ, ਤਦ ਤੁਸੀਂ ਘਰ ਤੋਂ ਹੀ ਇੰਡਸਟ੍ਰੀ ਨੂੰ Smoothly ਚਲਾ ਰਹੇ ਸੀ। ਬੀਤੇ ਸਾਲ ਦੇ ਆਂਕੜੇ ਦੁਨੀਆ ਨੂੰ ਭਲੇ ਹੀ ਚਕਿਤ ਕਰਦੇ ਹੋਣ, ਤੁਹਾਡੀਆਂ ਸਮਰੱਥਾਵਾਂ ਨੂੰ ਦੇਖਦੇ ਹੋਏ, ਭਾਰਤ ਦੇ ਲੋਕਾਂ ਨੂੰ ਇਹ ਬਹੁਤ ਸੁਭਾਵਿਕ ਲਗਦਾ ਹੈ।

 

ਸਾਥੀਓ,

 

ਅਜਿਹੀ ਸਥਿਤੀ ਵਿੱਚ ਜਦ ਹਰ ਸੈਕਟਰ ਕੋਰੋਨਾ ਤੋਂ ਪ੍ਰਭਾਵਿਤ ਸੀ, ਤਦ ਵੀ ਤੁਸੀਂ ਕਰੀਬ 2 ਪ੍ਰਤੀਸ਼ਤ ਦੀ Growth ਹਾਸਲ ਕੀਤੀ। ਜਦ De-growth ਦੀ ਆਸ਼ੰਕਾਵਾਂ ਜਤਾਈਆਂ ਜਾ ਰਹੀਆਂ ਸਨ, ਤਦ ਵੀ ਅਗਰ ਭਾਰਤ ਦੀ ਆਈਟੀ ਇੰਡਸਟ੍ਰੀ ਆਪਣੇ ਰੈਵੇਨਿਊ ਵਿੱਚ 4 ਬਿਲੀਅਨ ਡਾਲਰ ਹੋਰ ਜੋੜੇ ਤਾਂ ਇਹ ਸਚਮੁਚ ਵਿੱਚ ਸ਼ਲਾਘਾਯੋਗ ਹੈ, ਅਤੇ ਤੁਸੀਂ ਸਾਰੀ team ਅਭਿਨੰਦਨ ਦੇ ਅਧਿਕਾਰੀ ਹੋ। ਇਸ ਦੌਰਾਨ ਲੱਖਾਂ ਨਵੇਂ ਰੋਜ਼ਗਾਰ ਦੇ ਕੇ ਆਈਟੀ ਇੰਡਸਟ੍ਰੀ ਨੇ ਸਿੱਧ ਕੀਤਾ ਹੈ ਕਿ ਉਹ ਭਾਰਤ ਦੇ ਵਿਕਾਸ ਦਾ ਮਜ਼ਬੂਤ ਪਿਲਰ ਕਿਉਂ ਹੋ। ਅੱਜ ਤਮਾਮ data, ਹਰ Indicator ਇਹ ਦਿਖਾ ਰਿਹਾ ਹੈ ਕਿ ਆਈਟੀ ਇੰਡਸਟ੍ਰੀ ਦਾ ਇਹ Growth Momentum ਇਵੇਂ ਹੀ ਨਵੀਂ ਬੁਲੰਦੀਆਂ ਛੂਣ ਵਾਲਾ ਹੈ।

 

ਸਾਥੀਓ,

 

ਨਵਾਂ ਭਾਰਤ, ਹਰ ਭਾਰਤਵਾਸੀ, ਪ੍ਰਗਤੀ ਦੇ ਲਈ ਅਧੀਰ ਹੈ। ਸਾਡੀ ਸਰਕਾਰ ਨਵੇਂ ਭਾਰਤ ਦੇ, ਭਾਰਤ ਦੇ ਨੌਜਵਾਨਾਂ ਦੀ ਇਸ ਭਾਵਨਾ ਨੂੰ ਸਮਝਦੀ ਹੈ। 130 ਕਰੋੜ ਤੋਂ ਅਧਿਕ ਭਾਰਤੀਆਂ ਦੀ ਅਕਾਂਖਿਆਵਾਂ ਸਾਨੂੰ ਤੇਜ਼ੀ ਨਾਲ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀਆਂ ਹਨ। ਨਵੇਂ ਭਾਰਤ ਨਾਲ ਜੁੜੀਆਂ ਉਮੀਦਾਂ ਜਿਤਨੀ ਸਰਕਾਰ ਤੋਂ ਹਨ, ਉਤਨੀ ਹੀ ਤੁਹਾਡੇ ਤੋਂ ਵੀ ਹਨ, ਦੇਸ਼ ਦੇ ਪ੍ਰਾਈਵੇਟ ਸੈਕਟਰ ਤੋਂ ਵੀ ਹਨ।

 

ਸਾਥੀਓ,

 

ਭਾਰਤ ਦੀ ਆਈਟੀ ਇੰਡਸਟ੍ਰੀ ਨੇ ਆਪਣੇ footprints, global platforms ‘ਤੇ ਵਰ੍ਹਿਆਂ ਪਹਿਲਾਂ ਜਮਾ ਦਿੱਤੇ ਸਨ। ਪੂਰੀ ਦੁਨੀਆ ਨੂੰ ਸਾਡੇ ਭਾਰਤੀ ਐਕਸਪਰਟ services ਅਤੇ solutions ਦੇਣ ਵਿੱਚ ਅਗਵਾਈ ਕਰ ਰਹੇ ਸਨ, ਯੋਗਦਾਨ ਦੇ ਰਹੇ ਸਨ। ਲੇਕਿਨ ਕੁਝ ਕਾਰਨ ਰਹੇ ਕਿ ਭਾਰਤ ਦਾ ਜੋ ਵਿਸ਼ਾਲ domestic market ਹੈ, ਉਸ ਦਾ ਲਾਭ ਆਈਟੀ ਇੰਡਸਟ੍ਰੀ ਨੂੰ ਨਹੀਂ ਮਿਲ ਪਾਇਆ। ਇਸ ਵਜ੍ਹਾ ਨਾਲ ਭਾਰਤ ਵਿੱਚ digital divide ਵਧਦਾ ਗਿਆ। ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ- ਦੀਯਾ ਤਲੇ ਅੰਧੇਰਾ ਵਾਲੀ ਗੱਲ ਸਾਡੇ ਸਾਹਮਣੇ ਸੀ। ਸਾਡੀ ਸਰਕਾਰ ਦੀਆਂ ਨੀਤੀਆਂ ਅਤੇ ਫੈਸਲੇ ਗਵਾਹ ਹਨ ਕਿ ਕਿਵੇਂ ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਇਸ approach ਨੂੰ ਬਦਲ ਦਿੱਤਾ ਹੈ।

 

ਸਾਥੀਓ, 

 

ਸਾਡੀ ਸਰਕਾਰ ਵੀ ਇਹ ਭਲੀ-ਭਾਂਤੀ ਜਾਣਦੀ ਹੈ ਕਿ ਬੰਧਨਾਂ ਵਿੱਚ ਭਵਿੱਖ ਦੀ leadership ਵਿਕਸਿਤ ਨਹੀਂ ਹੋ ਸਕਦੀ। ਇਸ ਲਈ ਸਰਕਾਰ ਦੁਆਰਾ Tech Industry ਨੂੰ ਗ਼ੈਰ-ਜ਼ਰੂਰੀ regulations ਤੋਂ, ਬੰਧਨਾਂ ਤੋਂ ਬਾਹਰ ਕਢਣ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਨੈਸ਼ਨਲ ਡਿਜੀਟਲ ਕਮਿਊਨੀਕੇਸ਼ਨ ਪਾਲਿਸੀ ਇੱਕ ਅਜਿਹਾ ਹੀ ਵੱਡਾ ਪ੍ਰਯਤਨ ਸੀ। ਭਾਰਤ ਨੂੰ Global Software Product Hub ਬਣਾਉਣ ਦੇ ਲਈ ਨੈਸ਼ਨਲ ਪਾਲਿਸੀ ਵੀ ਬਣਾਈ ਗਈ। ਸੁਧਾਰਾਂ ਦਾ ਇਹ ਸਿਲਸਿਲਾ ਕੋਰੋਨਾ ਕਾਲ ਵਿੱਚ ਵੀ ਜਾਰੀ ਰਿਹਾ। ਕੋਰੋਨਾ ਕਾਲ ਵਿੱਚ ਹੀ “Other Service Provider” (OSP) guidelines ਨੂੰ ਜਾਰੀ ਕੀਤਾ ਗਿਆ, ਹੁਣੇ ਜਿਸ ਦਾ ਤੁਹਾਡੀ ਚਰਚਾ ਵਿੱਚ ਜ਼ਿਕਰ ਵੀ ਹੋਇਆ। ਇਸ ਨਾਲ ਨਵੀਆਂ ਪਰਿਸਥਿਤੀਆਂ ਵਿੱਚ ਤੁਹਾਡੇ ਲਈ ਕੰਮ ਕਰਨਾ ਅਸਾਨ ਹੋਇਆ, ਤੁਹਾਡੇ ਕੰਮ ਨੂੰ ਘੱਟ ਤੋਂ ਘੱਟ ਰੁਕਾਵਟ ਦਾ ਸਾਹਮਣਾ ਕਰਨਾ ਪਿਆ। ਅੱਜ ਵੀ, ਜਿਵੇਂ ਤੁਹਾਡੇ ਵਿੱਚੋਂ ਕੁਝ ਮਿੱਤਰਾਂ ਨੇ ਦੱਸਿਆ, ਕਿ 90 percent ਤੋਂ ਜ਼ਿਆਦਾ ਲੋਕ ਆਪਣੇ ਘਰਾਂ ਤੋਂ ਹੀ ਕੰਮ ਕਰ ਰਹੇ ਹਨ, ਇੰਨਾ ਹੀ ਨਹੀਂ, ਕੁਝ ਲੋਕ ਤਾਂ ਆਪਣੇ ਮੂਲ ਪਿੰਡਾਂ ਤੋਂ ਕੰਮ ਕਰ ਰਹੇ ਹਨ। ਦੇਖੋ ਇਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਤਾਕਤ ਬਣਨ ਵਾਲਾ ਹੈ। 12 champion service sectors ਵਿੱਚ ਇਨਫਰਮੇਸ਼ਨ ਟੈਕਨੋਲੋਜੀ ਨੂੰ ਵੀ ਸ਼ਾਮਲ ਕਰਨ ਦਾ ਲਾਭ ਵੀ ਤੁਹਾਨੂੰ ਹੋਣਾ ਸ਼ੁਰੂ ਹੋਇਆ ਹੈ।

 

ਸਾਥੀਓ,

 

ਦੋ ਦਿਨ ਪਹਿਲਾਂ ਹੀ ਇੱਕ ਹੋਰ ਮਹੱਤਵਪੂਰਨ ਪਾਲਿਸੀ reform ਕੀਤਾ ਗਿਆ ਹੈ, ਜਿਸ ਦਾ ਤੁਸੀਂ ਸਭ ਨੇ ਵੀ ਸੁਆਗਤ ਕੀਤਾ ਹੈ। ਮੈਪ ਅਤੇ Geo-spatial ਡੇਟਾ ਨੂੰ ਕੰਟ੍ਰੋਲ ਤੋਂ ਮੁਕਤ ਕਰਕੇ, ਇਸ ਨੂੰ ਇੰਡਸਟ੍ਰੀ ਦੇ ਲਈ ਖੋਲ੍ਹ ਦੇਣਾ, ਇੱਕ ਬਹੁਤ ਮਹੱਤਵਪੂਰਨ ਕਦਮ ਹੈ। ਇਹ ਇੱਕ ਅਜਿਹਾ ਕਦਮ ਹੈ ਜੋ ਇਸ ਫੋਰਮ ਦੀ ਥੀਮ ਜੋ ਹੈ-  'Shaping the future towards a better normal', ਮੈਂ ਸਮਝਦਾ ਹਾਂ ਕਿ ਇੱਕ ਪ੍ਰਕਾਰ ਨਾਲ ਤੁਹਾਡੀ summit ਦਾ ਜੋ ਕੰਮ ਹੈ, ਉਹ ਸਰਕਾਰ ਨੇ ਕਰ ਦਿੱਤਾ ਹੈ ਇਹ ਅਜਿਹਾ ਕਦਮ ਹੈ, ਜੋ ਸਾਡੇ Tech Startup Ecosystem ਨੂੰ ਸਸ਼ਕਤ ਕਰਨ ਵਾਲਾ ਹੈ। ਇਹ ਅਜਿਹਾ ਕਦਮ ਹੈ, ਜੋ ਸਿਰਫ ਆਈਟੀ ਇੰਡਸਟ੍ਰੀ ਹੀ ਨਹੀਂ, ਬਲਕਿ ਆਤਮਨਿਰਭਰ ਭਾਰਤ ਦੇ ਵਿਆਪਕ ਮਿਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ। ਮੈਨੂੰ ਯਾਦ ਹੈ, ਤੁਹਾਡੇ ਵਿੱਚੋਂ ਅਨੇਕ Entrepreneurs, ਮੈਪਸ ਅਤੇ Geo-spatial ਡੇਟਾ ਨਾਲ ਜੁੜੇ Restrictions ਅਤੇ Red Tape ਨਾਲ ਜੁੜੀਆਂ ਗੱਲਾਂ ਅਲੱਗ-ਅਲੱਗ ਫੋਰਮ ‘ਤੇ ਰਖਦੇ ਰਹੇ ਹਨ। 

 

ਹੁਣ ਇੱਕ ਗੱਲ ਦਸ ਦਵਾਂ, ਕਿ ਇਨ੍ਹਾਂ ਸਾਰੇ ਵਿਸ਼ਿਆਂ ਵਿੱਚੋਂ ਸਭ ਤੋਂ ਵੱਡਾ ਜੋ red light ਦਿਖਾਇਆ ਜਾਂਦਾ ਸੀ, ਉਹ security ਨਾਲ ਸਬੰਧਿਤ ਹੁੰਦਾ ਸੀ, ਕਿ ਇਹ ਚੀਜ਼ਾਂ ਅਗਰ ਖੁੱਲ੍ਹ ਜਾਣਗੀਆਂ ਤਾਂ security ਨੂੰ ਸੰਕਟ ਹੋ ਜਾਵੇਗਾ, ਇਹ ਵਾਰ-ਵਾਰ ਆਉਂਦਾ ਸੀ, ਲੇਕਿਨ security ਦੇ issues ਨੂੰ ਵੀ ਹੈਂਡਲ ਕਰਨ ਦੇ ਲਈ ਆਤਮਵਿਸ਼ਵਾਸ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ। ਅਤੇ ਅੱਜ ਭਾਰਤ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ, ਸੀਮਾ ‘ਤੇ ਅਸੀਂ ਇਹ ਦੇਖ ਰਹੇ ਹਾਂ ਅਤੇ ਤਦੇ। ਇਸ ਪ੍ਰਕਾਰ ਦੇ ਫੈਸਲੇ ਵੀ ਸੰਭਵ ਹੁੰਦੇ ਹਨ, ਇਹ ਫੈਸਲਾ ਸਿਰਫ technology ਦੇ ਦਾਇਰੇ ਦਾ ਨਹੀਂ ਹੈ, ਇਹ ਫੈਸਲਾ ਸਿਰਫ administrative reform ਹੈ, ਅਜਿਹਾ ਨਹੀਂ ਹੈ, ਇਹ ਫੈਸਲਾ ਸਿਰਫ ਸਰਕਾਰ ਇੱਕ ਨੀਤੀ ਨਿਯਮਾਂ ਤੋਂ ਹਟ ਗਈ, ਅਜਿਹਾ ਨਹੀਂ ਹੈ, ਇਹ ਫੈਸਲਾ ਭਾਰਤ ਦੀ ਸਮਰੱਥਾ ਦਾ ਪਰਿਚਾਯਕ ਹੈ। ਭਾਰਤ ਨੂੰ ਵਿਸ਼ਵਾਸ ਹੈ ਕਿ ਕਦੇ ਇਹ ਫੈਸਲੇ ਕਰਨ ਦੇ ਬਾਅਦ ਵੀ, ਅਸੀਂ ਦੇਸ਼ ਨੂੰ ਸੁਰੱਖਿਅਤ ਵੀ ਰੱਖ ਪਾਵਾਂਗੇ ਅਤੇ ਦੇਸ਼ ਦੇ ਨੌਜਵਾਨਾਂ ਦਾ ਵਿਸ਼ਵ ਦੇ ਅੰਦਰ ਆਪਣਾ ਲੋਹਾ ਮੰਨਵਾਉਣ ਦੇ ਲਈ ਅਵਸਰ ਵੀ ਦੇਵਾਂਗੇ। ਮੇਰੀ ਵੀ ਜਦ ਆਪ ਜਿਹੇ ਸਾਥੀਆਂ ਦੇ ਨਾਲ ਚਰਚਾ ਹੁੰਦੀ ਸੀ ਤਾਂ ਇਸ ਸਮੱਸਿਆ ਦਾ ਅਹਿਸਾਸ ਮੈਨੂੰ ਹੁੰਦਾ ਸੀ। ਆਪਣੇ ਯੁਵਾ ਉੱਦਮੀਆਂ ਨੂੰ, ਸਾਡੇ Startups ਨੂੰ, ਦੁਨੀਆ ਵਿੱਚ ਪੈਦਾ ਹੋਏ ਨਵੇਂ ਅਵਸਰਾਂ ਦਾ ਲਾਭ ਉਠਾਉਣ ਦੇ ਲਈ, ਪੂਰੀ ਆਜ਼ਾਦੀ ਮਿਲਣੀ ਚਾਹੀਦੀ ਹੈ, ਇਸੇ ਸੋਚ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ। ਸਰਕਾਰ ਨੂੰ ਦੇਸ਼ ਦੇ ਨਾਗਰਿਕਾਂ ‘ਤੇ, ਸਾਡੇ startups ਅਤੇ innovators ‘ਤੇ ਪੂਰਾ ਭਰੋਸਾ ਹੈ। ਇਸੇ ਭਰੋਸੇ ਦੇ ਨਾਲ self-certification ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

 

ਸਾਥੀਓ, 

 

ਬੀਤੇ 6 ਵਰ੍ਹਿਆਂ ਵਿੱਚ ਆਈਟੀ ਇੰਡਸਟ੍ਰੀ ਨੇ ਜੋ ਪ੍ਰੋਡਕਟਸ, ਜੋ ਸਮਾਧਾਨ ਤਿਆਰ ਕੀਤੇ ਹਨ, ਉਨ੍ਹਾਂ ਨੂੰ ਅਸੀਂ ਗਵਰਨੈਂਸ ਦਾ ਮਹੱਤਵਪੂਰਨ ਹਿੱਸਾ ਬਣਾਇਆ ਹੈ। ਵਿਸ਼ੇਸ਼ ਤੌਰ ‘ਤੇ ਡਿਜੀਟਲ ਇੰਡੀਆ ਨੇ, ਡਿਜੀਟਲ ਟੈਕਨੋਲੋਜੀ ਨੇ ਸਾਧਾਰਣ ਤੋਂ ਸਾਧਾਰਣ ਭਾਰਤੀ ਨੂੰ ਸਸ਼ਕਤ ਕੀਤਾ ਹੈ, ਸਰਕਾਰ ਨਾਲ ਜੋੜਿਆ ਹੈ। ਅੱਜ ਡੇਟਾ ਨੂੰ ਵੀ ਡੈਮੋਕ੍ਰੇਟਾਈਜ਼ ਕੀਤਾ ਗਿਆ ਹੈ ਅਤੇ ਲਾਸਟ ਮਾਈਲ ਸਰਵਿਸ ਡਿਲਿਵਰੀ ਵੀ ਪ੍ਰਭਾਵੀ ਹੋਈ ਹੈ। ਅੱਜ ਸੈਕੜਾਂ ਸਰਕਾਰੀ ਸਰਵਿਸਜ਼ ਦੀ ਡਿਲਿਵਰੀ ਔਨਲਾਈਨ ਕੀਤੀ ਜਾ ਰਹੀ ਹੈ। ਗਵਰਨੈਂਸ ਵਿੱਚ ਟੈਕਨੋਲੋਜੀ ਦੇ ਪ੍ਰਭਾਵੀ ਉਪਯੋਗ ਨਾਲ ਗ਼ਰੀਬ ਅਤੇ ਮੱਧ ਵਰਗ ਨੂੰ ਸੁਵਿਧਾ ਦੇ ਨਾਲ-ਨਾਲ ਕਰਪਸ਼ਨ ਤੋਂ ਵੱਡੀ ਰਾਹਤ ਮਿਲੀ ਹੈ। ਸਾਡੇ Fintech Products ਅਤੇ UPI ਜਿਹੇ Digital Platforms ਦੀ ਚਰਚਾ ਤਾਂ ਅੱਜ ਪੂਰੀ ਦੁਨੀਆ ਵਿੱਚ ਹੈ। World Bank ਸਮੇਤ ਇਸ ਦੀ ਸਮਰੱਥਾ ਦੀ ਚਰਚਾ ਕਰ ਰਹੇ ਹਨ। ਕਿਵੇਂ 3-4 ਸਾਲ ਦੇ ਅੰਦਰ-ਅੰਦਰ ਇੱਕ Heavily Cash Dependent Society ਨਾਲ ਅਸੀਂ, Less Cash Society ਦੇ ਵੱਲ ਵਧ ਚਲੇ ਹਾਂ, ਇਹ ਸਾਹਮਣੇ ਹੈ। ਜਿੰਨਾ Digital Transaction ਜ਼ਿਆਦਾ ਹੁੰਦਾ ਜਾ ਰਿਹਾ ਹੈ, ਕਾਲੇ ਧਨ ਦੇ ਸਰੋਤ ਉਤਨੇ ਹੀ ਘੱਟ ਹੋ ਰਹੇ ਹਨ। JAM ਟ੍ਰਿਨਿਟੀ ਅਤੇ DBT ਦੇ ਕਾਰਨ ਹੀ ਅੱਜ ਗ਼ਰੀਬ ਦੇ ਹੱਕ ਦੀ ਪਾਈ-ਪਾਈ, ਉਸ ਤੱਕ ਬਿਨਾ ਕਿਸੇ ਲੀਕੇਜ ਦੇ ਪਹੁੰਚ ਪਾ ਰਹੀ ਹੈ।

 

ਸਾਥੀਓ,

 

ਟ੍ਰਾਂਸਪੇਰੈਂਸੀ ਯਾਨੀ ਪਾਰਦਰਸ਼ਤਾ ਗੁੱਡ ਗਵਰਨੈਂਸ ਦੀ ਸਭ ਤੋਂ ਅਹਿਮ ਸ਼ਰਤ ਹੁੰਦੀ ਹੈ। ਇਹੀ ਬਦਲਾਅ ਹੁਣ ਦੇਸ਼ ਦੀ ਸ਼ਾਸਨ ਵਿਵਸਥਾ ਵਿੱਚ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਹਰ ਸਰਵੇ ਵਿੱਚ ਭਾਰਤ ਸਰਕਾਰ ’ਤੇ ਜਨਤਾ ਦਾ ਭਰੋਸਾ ਲਗਾਤਾਰ ਮਜ਼ਬੂਤ ਤੋਂ ਮਜ਼ਬੂਤ ਹੋ ਰਿਹਾ ਹੈ। ਹੁਣ ਸਰਕਾਰੀ ਕੰਮਕਾਜ ਨੂੰ ਸਰਕਾਰੀ ਰਜਿਸਟਰਾਂ ਤੋਂ ਬਾਹਰ ਕੱਢ ਕੇ Dashboard ’ਤੇ ਲਿਆਂਦਾ ਜਾ ਰਿਹਾ ਹੈ। ਯਤਨ ਇਹ ਹੈ ਕਿ ਸਰਕਾਰ ਅਤੇ ਸਰਕਾਰੀ ਵਿਭਾਗ ਦੀ ਹਰ ਗਤੀਵਿਧੀ ਨੂੰ ਦੇਸ਼ ਦੇ ਆਮ ਨਾਗਰਿਕ ਆਪਣੇ ਫੋਨ ’ਤੇ ਦੇਖ ਸਕਣ। ਜੋ ਵੀ ਕੰਮ ਹੋਵੇ, ਉਹ ਦੇਸ਼ ਦੇ ਸਾਹਮਣੇ ਹੋਵੇ।

 

ਸਾਥੀਓ,

 

Government Procurement ਨੂੰ ਲੈ ਕੇ ਪਹਿਲਾਂ ਕਿਹੋ ਜਿਹੇ ਸਵਾਲ ਉੱਠਦੇ ਸੀ, ਇਹ ਸਾਡੇ ਵਿੱਚੋਂ ਕੌਣ ਨਹੀਂ ਜਾਣਦਾ ਹੈ, ਅਸੀਂ ਵੀ ਤਾਂ ਚਰਚਾ ਵਿੱਚ ਉਹੀ ਬੋਲਦੇ ਸੀ, ਉਹੀ ਸੁਣਦੇ ਸੀ, ਅਸੀਂ ਵੀ ਚਿੰਤਾ ਵਿਅਕਤ ਕਰਦੇ ਸੀ। ਹੁਣ ਅੱਜ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ, ਪੂਰੀ ਪਾਰਦਰਸ਼ਤਾ ਦੇ ਨਾਲ, Government e-marketplace ਯਾਨੀ GeM ਦੇ ਜ਼ਰੀਏ ਖ਼ਰੀਦ ਕੀਤੀ ਜਾ ਰਹੀ ਹੈ। ਅੱਜ ਜ਼ਿਆਦਾਤਰ ਸਰਕਾਰੀ ਟੈਂਡਰ ਔਨਲਾਈਨ ਮੰਗਵਾਏ ਜਾਂਦੇ ਹਨ। ਸਾਡੇ ਇਨਫ੍ਰਾਸਟ੍ਰਕਚਰ ਦੇ ਨਾਲ ਜੁੜੇ ਪ੍ਰੋਜੈਕਟ ਹੋਣ ਜਾਂ ਗ਼ਰੀਬਾਂ ਦੇ ਘਰ, ਹਰ ਪ੍ਰੋਜੈਕਟ ਦੀ Geo Tagging ਕੀਤੀ ਜਾ ਰਹੀ ਹੈ, ਤਾਕਿ ਉਹ ਸਮੇਂ ’ਤੇ ਪੂਰੇ ਕੀਤੇ ਜਾ ਸਕਣ। ਇੱਥੋਂ ਤੱਕ ਕਿ ਅੱਜ ਪਿੰਡਾਂ ਦੇ ਘਰਾਂ ਦੀ ਮੈਪਿੰਗ ਡ੍ਰੋਨ ਨਾਲ ਹੀ ਕੀਤੀ ਜਾ ਰਹੀ ਹੈ, ਟੈਕਸ ਨਾਲ ਜੁੜੇ ਮਾਮਲਿਆਂ ਵਿੱਚ ਵੀ ਹਿਊਮਨ ਇੰਟਰਫੇਸ ਨੂੰ ਘੱਟ ਕੀਤਾ ਜਾ ਰਿਹਾ ਹੈ, faceless ਵਿਵਸਥਾ ਵਿਕਸਿਤ ਕੀਤੀ ਜਾ ਰਹੀ ਹੈ। ਟੈਕਨੋਲੋਜੀ ਨਾਲ ਆਮ ਜਨਤਾ ਨੂੰ ਤੇਜ਼, ਸਟੀਕ ਅਤੇ ਪਾਰਦਰਸ਼ੀ ਵਿਵਸਥਾ ਦੇਣਾ ਹੀ ਤਾਂ ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ, ਮੇਰੀ ਤਰਫੋਂ ਇਸ ਦਾ ਇਹੀ ਮਤਲਬ ਹੈ।

 

ਸਾਥੀਓ,

 

ਅੱਜ ਵਿਸ਼ਵ ਵਿੱਚ ਜੋ ਭਾਰਤੀ ਟੈਕਨੋਲੋਜੀ ਦੀ ਛਵੀ ਹੈ, ਜੋ ਪਹਿਚਾਣ ਹੈ, ਉਸ ਨੂੰ ਦੇਖਦੇ ਹੋਏ ਦੇਸ਼ ਨੂੰ ਤੁਹਾਡੇ ਤੋਂ ਉਮੀਦਾਂ ਬਹੁਤ ਜ਼ਿਆਦਾ ਹਨ। ਤੁਸੀਂ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਾਡੀ ਟੈਕਨੋਲੋਜੀ ਜ਼ਿਆਦਾ ਤੋਂ ਜ਼ਿਆਦਾ Make in India ਹੋਵੇ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਹਾਡੇ solutions ਵਿੱਚ ਵੀ ਹੁਣ Make for India ਦੀ ਛਾਪ ਹੋਣੀ ਚਾਹੀਦੀ ਹੈ। ਜੇਕਰ ਅਸੀਂ multiple domains ਵਿੱਚ Indian Technology Leadership  ਨੂੰ ਅੱਗੇ ਵਧਾਉਣਾ ਹੈ, ਇਸ Momentum ਨੂੰ ਬਣਾਈ ਰੱਖਣਾ ਹੈ ਤਾਂ ਸਾਨੂੰ ਆਪਣੀ Competitiveness ਦੇ ਨਵੇਂ ਮਾਪਦੰਡ ਬਣਾਉਣੇ ਹੋਣਗੇ। ਸਾਨੂੰ ਆਪਣੇ ਆਪ ਨਾਲ ਮੁਕਾਬਲੇਬਾਜ਼ੀ ਕਰਨੀ ਹੀ ਹੋਵੇਗੀ। Global Technology Leader ਬਣਨ ਦੇ ਲਈ innovation ਅਤੇ enterprises ਦੇ ਨਾਲ ਹੀ ਭਾਰਤੀ ਆਈਟੀ ਇੰਡਸਟ੍ਰੀ ਨੂੰ Culture of Excellence ਅਤੇ Institutions Building ’ਤੇ ਵੀ ਉਤਨਾ ਹੀ ਧਿਆਨ ਦੇਣਾ ਹੋਵੇਗਾ। ਅਜਿਹੇ ਵਿੱਚ ਮੇਰਾ ਆਪਣੇ start-up founders ਦੇ ਲਈ ਇੱਕ ਖਾਸ ਸੰਦੇਸ਼ ਹੈ। ਖ਼ੁਦ ਨੂੰ ਸਿਰਫ਼ valuations ਅਤੇ exit strategies ਤੱਕ ਹੀ ਸੀਮਤ ਨਾ ਕਰੋ। Think how you can create institutions that will outlast this country. Think how you can create world class products that will set the global bench-mark on excellence. There can be no compromise on these twin goals for without them we will always be a follower and not a global leader.

 

ਸਾਥੀਓ,

 

ਇਸ ਸਾਲ ਅਸੀਂ ਆਪਣੀ ਆਜ਼ਾਦੀ ਦੇ 75 ਵੇਂ ਸਾਲ ਵਿੱਚ ਦਾਖਲ ਹੋ ਰਹੇ ਹਾਂ। ਇਹ ਬਹੁਤ ਸਹੀ ਸਮਾਂ ਹੈ ਨਵੇਂ ਟੀਚੇ ਬਣਾਉਣ ਦਾ, ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਪੂਰੀ ਤਾਕਤ ਲਗਾ ਦੇਣ ਦਾ। ਹੁਣ ਤੋਂ 25-26 ਸਾਲ ਬਾਅਦ ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਮਨਾਵੇਗਾ, ਜਦੋਂ ਅਸੀਂ ਸੈਂਚੁਰੀ ਸੈਲੀਬ੍ਰੇਟ ਕਰਦੇ ਹੋਵਾਂਗੇ ਉਦੋਂ ਕਿੰਨੇ ਨਵੇਂ world class products ਅਸੀਂ ਦਿੱਤੇ ਹੋਣਗੇ, ਕਿੰਨੇ global leaders ਅਸੀਂ ਬਣਾਏ ਹੋਣਗੇ,  ਇਹ ਸੋਚ ਕੇ ਸਾਨੂੰ ਹੁਣ ਤੋਂ ਹੀ ਕੰਮ ਕਰਨਾ ਹੋਵੇਗਾ। ਤੁਸੀਂ ਟੀਚਾ ਤੈਅ ਕਰੋ, ਦੇਸ਼ ਤੁਹਾਡੇ ਨਾਲ ਹੈ। ਭਾਰਤ ਦੀ ਇੰਨੀ ਵੱਡੀ ਆਬਾਦੀ ਤੁਹਾਡੀ ਬਹੁਤ ਵੱਡੀ ਤਾਕਤ ਹੈ। ਬੀਤੇ ਮਹੀਨਿਆਂ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਭਾਰਤ ਦੇ ਲੋਕਾਂ ਵਿੱਚ tech solutions ਦੇ ਲਈ ਬੇਸਬਰੀ ਵਧੀ ਹੈ। ਲੋਕ ਨਵੇਂ tech solutions ਦਾ ਇੰਤਜ਼ਾਰ ਕਰ ਰਹੇ ਹਨ। ਲੋਕ ਨਵੀਆਂ ਚੀਜ਼ਾਂ try ਕਰਨਾ ਚਾਹੁੰਦੇ ਹਨ ਅਤੇ ਖਾਸਕਰ ਭਾਰਤੀ applications ਦੇ ਲਈ ਤਾਂ ਉਨ੍ਹਾਂ ਵਿੱਚ ਇੱਕ ਉਤਸ਼ਾਹ ਹੈ। ਦੇਸ਼ ਮਨ ਬਣਾ ਚੁੱਕਿਆ ਹੈ। ਤੁਸੀਂ ਵੀ ਮਨ ਬਣਾਓ।

 

ਸਾਥੀਓ,

 

21ਵੀਂ ਸਦੀ ਵਿੱਚ ਭਾਰਤ ਦੀਆਂ ਚੁਣੌਤੀਆਂ ਦੇ ਹੱਲ ਦੇ ਲਈ Pro-active Technological Solutions ਦੇਣਾ ਆਈਟੀ ਇੰਡਸਟ੍ਰੀ, ਟੈੱਕ ਇੰਡਸਟ੍ਰੀ, innovators, researchers, young minds ਦੀ ਬਹੁਤ ਵੱਡੀ ਜ਼ਿੰਮੇਦਾਰੀ ਹੈ। ਜਿਵੇਂ ਸਾਡੇ ਖੇਤਾਂ ਵਿੱਚ ਪਾਣੀ ਅਤੇ ਫਰਟੀਲਾਈਜ਼ਰ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਬਹੁਤ ਵੱਡੀਆਂ ਸਮੱਸਿਆਵਾਂ ਆਉਂਦੀਆਂ ਹਨ। ਕੀ ਇੰਡਸਟ੍ਰੀ ਨੂੰ ਅਜਿਹੀਆਂ ਸਮਾਰਟ ਟੈਕਨੋਲੋਜੀਆਂ ਦੇ ਲਈ ਕੰਮ ਨਹੀਂ ਕਰਨਾ ਚਾਹੀਦਾ, ਜੋ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ, ਹਰ ਫ਼ਸਲ ਵਿੱਚ ਪਾਣੀ ਅਤੇ ਫਰਟੀਲਾਈਜ਼ਰ ਦੀ ਜ਼ਰੂਰਤ ਦੇ ਬਾਰੇ ਵਿੱਚ ਕਿਸਾਨ ਨੂੰ ਦੱਸ ਸਕਣ? ਸਿਰਫ਼ ਟੈਕਨੋਲੋਜੀ ਬਣਾਉਣ ਨਾਲ ਹੀ ਕੰਮ ਨਹੀਂ ਚੱਲੇਗਾ, ਇਸ ਨੂੰ ਭਾਰਤ ਵਿੱਚ ਮਾਸ ਲੇਵਲ ’ਤੇ ਅਡਾਪਟ ਵੀ ਕੀਤਾ ਜਾ ਸਕੇ, ਅਜਿਹੇ Solutions ਅਸੀਂ ਤਲਾਸ਼ ਕਰਨੇ ਹਨ। ਇਸੇ ਤਰ੍ਹਾਂ, ਹੈਲਥ ਐਂਡ ਵੈਲਨੈਸ ਦੇ ਡੇਟਾ ਦੀ ਤਾਕਤ ਨਾਲ ਗ਼ਰੀਬ ਤੋਂ ਗ਼ਰੀਬ ਨੂੰ ਲਾਭ ਕਿਵੇਂ ਮਿਲੇ, ਇਸ ਦੇ ਲਈ ਵੀ ਅੱਜ ਭਾਰਤ ਤੁਹਾਡੇ ਵੱਲ ਦੇਖ ਰਿਹਾ ਹੈ। ਟੈਲੀਮੈਡੀਸਿਨ ਨੂੰ ਪ੍ਰਭਾਵੀ ਬਣਾਉਣ ਦੇ ਲਈ ਵੀ ਤੁਹਾਡੇ ਤੋਂ ਬਿਹਤਰੀਨ Solutions ਦੀ ਉਮੀਦ ਦੇਸ਼ ਕਰ ਰਿਹਾ ਹੈ।

 

ਸਾਥੀਓ,

 

ਸਿੱਖਿਆ ਅਤੇ ਸਕਿੱਲ ਡਿਵੈਲਮੈਂਟ ਨੂੰ ਲੈ ਕੇ ਵੀ ਟੈੱਕ ਇੰਡਸਟ੍ਰੀ ਨੂੰ ਅਜਿਹੇ ਹੱਲ ਦੇਸ਼ ਨੂੰ ਦੇਣੇ ਹੋਣਗੇ, ਜੋ ਦੇਸ਼ ਦੀ ਵੱਡੀ ਤੋਂ ਵੱਡੀ ਆਬਾਦੀ ਦੇ ਅਨੁਕੂਲ ਹੋਣ। ਅੱਜ ਦੇਸ਼ ਵਿੱਚ ਅਟਲ ਟਿੰਕਰਿੰਗ ਲੈਬ ਤੋਂ ਲੈ ਕੇ ਅਟਲ ਇਨਕਿਊਬੇਸ਼ਨ ਸੈਂਟਰ ਤੱਕ, ਟੈਕਨੋਲੋਜੀ ਦੇ ਲਈ ਸਕੂਲ-ਕਾਲਜ ਵਿੱਚ ਹੀ ਮਾਹੌਲ ਬਣਾਇਆ ਜਾ ਰਿਹਾ ਹੈ। ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚ Education ਦੇ ਨਾਲ ਨਾਲ Skilling ’ਤੇ ਵੀ ਉਤਨਾ ਹੀ ਜ਼ੋਰ ਦਿੱਤਾ ਗਿਆ ਹੈ। ਇਹ ਯਤਨ, ਇੰਡਸਟ੍ਰੀ ਦੇ ਸਹਿਯੋਗ ਤੋਂ ਬਿਨਾਂ ਸਫ਼ਲ ਨਹੀਂ ਹੋ ਸਕਦੇ। ਇੱਕ ਗੱਲ ਮੈਂ ਇਹ ਹੀ ਕਹੂੰਗਾ ਕਿ ਤੁਸੀਂ ਆਪਣੀ CSR activities ਦੇ outcome ’ਤੇ ਫੇਰ ਧਿਆਨ ਦਿਓ। ਜੇਕਰ ਤੁਹਾਡੀ CSR activities ਦਾ ਫੋਕਸ ਦੇਸ਼ ਦੇ ਪਿਛੜੇ ਖੇਤਰਾਂ ਦੇ ਬੱਚਿਆਂ ’ਤੇ ਹੋਵੇਗਾ, ਤੁਸੀਂ ਉਨ੍ਹਾਂ ਨੂੰ digital education ਨਾਲ ਜ਼ਿਆਦਾ ਜੋੜੋਗੇ, ਉਨ੍ਹਾਂ ਵਿੱਚ analytical thinking, lateral thinking ਡਿਵੈਲਪ ਕਰੋਂਗੇ, ਤਾਂ ਉਹ ਇੱਕ ਬਹੁਤ ਵੱਡਾ game changer ਹੋਵੇਗਾ। ਸਰਕਾਰ ਆਪਣੇ ਵੱਲੋਂ ਯਤਨ ਕਰ ਰਹੀ ਹੈ, ਪਰ ਜੇਕਰ ਇਸ ਵਿੱਚ ਤੁਹਾਡਾ ਸਾਥ ਮਿਲੇਗਾ, ਤਾਂ ਗੱਲ ਕਿੱਥੋਂ ਤੋਂ ਕਿੱਥੇ ਪਹੁੰਚ ਸਕਦੀ ਹੈ। India is not short of ideas, It needs mentors who can help turn Ideas into Reality.

 

ਸਾਥੀਓ,

 

ਆਤਮਨਿਰਭਰ ਭਾਰਤ ਦੇ ਵੱਡੇ ਸੈਂਟਰ ਅੱਜ ਦੇਸ਼ ਦੇ ਟੀਅਰ -2, ਟੀਅਰ -3 ਸ਼ਹਿਰ ਬਣਦੇ ਜਾ ਰਹੇ ਹਨ। ਇਹ ਛੋਟੇ ਸ਼ਹਿਰ ਅੱਜ IT- based technologies ਦੀ ਡਿਮਾਂਡ ਅਤੇ ਗ੍ਰੋਥ ਦੇ ਵੀ ਵੱਡੇ ਸੈਂਟਰ ਬਣਦੇ ਜਾ ਰਹੇ ਹਨ। ਦੇਸ਼ ਦੇ ਛੋਟੇ ਸ਼ਹਿਰਾਂ ਦੇ ਨੌਜਵਾਨ ਅਦਭੁੱਤ ਇਨੋਵੇਟਰਸ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਸਰਕਾਰ ਦਾ ਫੋਕਸ ਵੀ ਇਨ੍ਹਾਂ ਛੋਟੇ ਸ਼ਹਿਰਾਂ ਵਿੱਚ ਬਿਹਤਰ ਇਨਫ੍ਰਾਸਟ੍ਰਕਚਰ ਦੇ ਨਿਰਮਾਣ ’ਤੇ ਹੈ, ਤਾਕਿ ਉੱਥੇ ਰਹਿਣ ਵਾਲੇ ਦੇਸ਼ਵਾਸੀਆਂ ਦੇ ਨਾਲ-ਨਾਲ ਤੁਹਾਡੇ ਜਿਹੇ ਉੱਦਮੀਆਂ ਨੂੰ ਵੀ ਅਸੁਵਿਧਾ ਨਾ ਹੋਵੇ। ਜਿਤਨਾ ਜ਼ਿਆਦਾ ਤੁਸੀਂ ਇਨ੍ਹਾਂ ਛੋਟੇ ਸ਼ਹਿਰਾਂ, ਕਸਬਿਆਂ ਵੱਲ ਜਾਓਗੇ, ਉਤਨਾ ਹੀ ਜ਼ਿਆਦਾ ਉਨ੍ਹਾਂ ਦਾ ਵਿਕਾਸ ਹੋਵੇਗਾ।

 

ਸਾਥੀਓ,

 

ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ 3 ਦਿਨਾਂ ਵਿੱਚ ਤੁਸੀਂ ਵਰਤਮਾਨ ਅਤੇ ਭਵਿੱਖ ਦੇ ਅਜਿਹੇ ਹੀ ਹੱਲਾਂ ਲਈ ਗੰਭੀਰ ਚਰਚਾ ਕਰੋਂਗੇ। ਸਰਕਾਰ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸੁਝਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਗਾ, ਪਿਛਲੀ ਵਾਰ 15 ਅਗਸਤ ਨੂੰ ਜਦੋਂ ਮੈਂ ਲਾਲ ਕਿਲੇ ਤੋਂ ਗੱਲ ਕਰ ਰਿਹਾ ਸੀ, ਤੁਸੀਂ ਸੁਣਿਆ ਸੀ, ਮੈਂ ਦੇਸ਼ ਦੇ ਸਾਹਮਣੇ ਇੱਕ ਟੀਚਾ ਰੱਖਿਆ ਸੀ, ਕਿ ਇੱਕ ਹਜ਼ਾਰ ਦਿਨ ਵਿੱਚ ਹਿੰਦੁਸਤਾਨ ਦੇ 6 ਲੱਖ ਪਿੰਡਾਂ ਵਿੱਚ Optical Fibre Network ਦਾ ਪੂਰਾ ਕੰਮ ਕਰਨਾ ਹੈ ਹੁਣ Optical Fibre Network ਤਾਂ ਇੱਕ Skeleton ਹੋ ਜਾਵੇਗਾ ਅਤੇ ਮੈਂ ਪਿੱਛੇ ਲਗਿਆ ਹਾਂ ਤਾਂ ਅਸੀਂ ਸ਼ਾਇਦ ਕਰ ਵੀ ਲਵਾਂਗੇ, ਰਾਜ ਵੀ ਸਾਡੇ ਨਾਲ ਜੁੜ ਜਾਣਗੇ, ਪਰ ਉਸ ਤੋਂ ਬਾਅਦ ਦਾ ਜੋ ਕੰਮ ਹੈ, ਉਹ ਤੁਹਾਡੇ ਦਿਮਾਗ਼ ਨਾਲ ਜੁੜਿਆ ਹੋਇਆ ਹੈ। Optical Fibre Network ਦਾ ਇਨਫ੍ਰਾਸਟ੍ਰਕਚਰ ਹਿੰਦੁਸਤਾਨ ਦਾ ਗ਼ਰੀਬ ਤੋਂ ਗ਼ਰੀਬ ਇਸ ਦੀ ਵਰਤੋਂ ਕਿਵੇਂ ਕਰੇ, User Friendly ਨਵੇਂ-ਨਵੇਂ product ਕਿਵੇਂ ਆਉਣ, ਪਿੰਡਾਂ ਦਾ ਵਿਅਕਤੀ ਵੀ ਸਰਕਾਰ ਨਾਲ, ਬਜ਼ਾਰ ਨਾਲ, ਸਿੱਖਿਆ ਨਾਲ, ਅਰੋਗਿਯਾ ਨਾਲ ਕਿਵੇਂ ਜੁੜੇ। ਇਹ Skeleton ਉਸ ਦੀ ਜ਼ਿੰਦਗੀ ਬਦਲਣ ਦਾ ਇੱਕ ਬਹੁਤ ਵੱਡਾ ਰਸਤਾ ਕਿਵੇਂ ਬਣ ਸਕਦਾ ਹੈ। ਇਹ ਕੰਮ ਹੁਣ ਤੋਂ, ਤੁਹਾਡੇ ਇੱਥੇ ਛੋਟੇ-ਛੋਟੇ ਸਟਾਰਟਅੱਪ, ਅਜਿਹੇ ਪ੍ਰੋਡਕਟਸ ਲੈ ਕੇ ਆਉਣ ਕਿ ਪਿੰਡਾਂ ਵਿੱਚ Optical Fibre ਪਹੁੰਚਿਆ ਅਤੇ ਪਿੰਡਾਂ ਦੀਆਂ ਇਹ 10 ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ, ਪਿੰਡਾਂ ਵਿੱਚ Optical Fibre ਪਹੁੰਚਿਆ ਅਤੇ ਪਿੰਡਾਂ ਦੇ ਬੱਚਿਆਂ ਦੇ ਜੀਵਨ ਵਿੱਚ ਮੇਰੇ ਕੋਲ ਇਹ ਬਦਲਾਵ ਲਿਆਉਣ ਦੇ ਲਈ ਰੈਡੀ ਹਨ।

 

ਤੁਸੀਂ ਦੇਖੋ ਕਿੰਨਾ ਵੱਡਾ ਮੌਕਾ ਹੈ, ਕਿੰਨਾ ਵੱਡਾ ਮੌਕਾ ਹੈ, ਅਤੇ ਇਸ ਲਈ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। ਸਰਕਾਰ ਇਸ ਕੰਮ ਨੂੰ ਕਰ ਰਹੀ ਹੈ, ਤੈਅ ਕਰੋ, ਅਸੀਂ ਲੀਡਰਸ਼ਿਪ ਲੰਬੇ ਸਮੇਂ ਤੱਕ ਲੈਣੀ ਹੈ, ਹਰ ਖੇਤਰ ਵਿੱਚ ਲੈਣੀ ਹੈ, ਪੂਰੀ ਸਮਰੱਥਾ ਦੇ ਨਾਲ ਲੈਣੀ ਹੈ ਅਤੇ ਇਸ ਲੀਡਰਸ਼ਿਪ ਦੇ ਚਿੰਤਨਮਨ ਤੋਂ ਜੋ ਅੰਮ੍ਰਿਤ ਨਿਕਲੇਗਾ, ਉਹ ਪੂਰੇ ਦੇਸ਼ ਦੇ ਕੰਮ ਆਵੇਗਾ।

 

ਇਸੇ ਉਮੀਦ ਦੇ ਨਾਲ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ।

 

ਬਹੁਤ-ਬਹੁਤ ਧੰਨਵਾਦ।

 

****

 

ਡੀਐੱਸ/ ਬੀਐੱਮ


(Release ID: 1698903) Visitor Counter : 198