ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਵਿੱਚ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਪ੍ਰਧਾਨ ਮੰਤਰੀ ਨੇ ਸੈਨਾ ਨੂੰ ਅਰਜੁਨ ਮੇਨ ਬੈਟਲ ਟੈਂਕ (ਐੱਮਕੇ-1ਏ) ਸੌਂਪਿਆ
ਉਨ੍ਹਾਂ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਭਾਰਤ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਾਉਣ ‘ਤੇ ਧਿਆਨ ਕ੍ਰੇਂਦਿਤ ਕੀਤਾ ਗਿਆ
ਇਹ ਪ੍ਰੋਜੈਕਟ ਇਨੋਵੇਸ਼ਨ ਅਤੇ ਸਵਦੇਸ਼ੀ ਵਿਕਾਸ ਦੇ ਪ੍ਰਤੀਕ ਹਨ - ਇਹ ਪ੍ਰੋਜੈਕਟ ਤਾਮਿਲਨਾਡੂ ਦੀ ਪ੍ਰਗਤੀ ਨੂੰ ਹੁਲਾਰਾ ਦੇਣਗੇ: ਪ੍ਰਧਾਨ ਮੰਤਰੀ
ਬਜਟ ਵਿੱਚ ਭਾਰਤ ਦੇ ਤਟੀ ਖੇਤਰਾਂ ਦੇ ਵਿਕਾਸ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ: ਪ੍ਰਧਾਨ ਮੰਤਰੀ
ਦੇਵੇਂਦ੍ਰਕੁਲਾ ਵੇਲਾਲਰ ਸਮੁਦਾਏ ਹੁਣ ਆਪਣੇ ਵਿਰਾਸਤੀ ਨਾਮ ਨਾਲ ਜਾਣਿਆ ਜਾਵੇਗਾ ; ਕਾਫ਼ੀ ਸਮੇਂ ਤੋਂ ਲੰਬਿਤ ਪਈ ਮੰਗ ਨੂੰ ਪੂਰਾ ਕੀਤਾ ਗਿਆ
ਸਰਕਾਰ ਨੇ ਹਮੇਸ਼ਾ ਹੀ ਸ਼੍ਰੀਲੰਕਾ ਵਿੱਚ ਆਪਣੇ ਤਮਿਲ ਭਾਈਆਂ ਅਤੇ ਭੈਣਾਂ ਦੇ ਕਲਿਆਣ ਅਤੇ ਆਕਾਂਖਿਆਵਾਂ ਦਾ ਧਿਆਨ ਰੱਖਿਆ ਹੈ : ਪ੍ਰਧਾਨ ਮੰਤਰੀ
ਤਾਮਿਲਨਾਡੂ ਦੇ ਸੱਭਿਆਚਾਰ ਨੂੰ ਸੰਭਾਲਣ ਅਤੇ ਉਤਸਵ ਮਨਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੈ ; ਤਾਮਿਲਨਾਡੂ ਦਾ ਸੱਭਿਆਚਾਰ ਵਿਸ਼ਵ ਪੱਧਰ ‘ਤੇ ਬਹੁਤ ਲੋਕਪ੍ਰਿਯ ਹੈ : ਪ੍ਰਧਾਨ ਮੰਤਰੀ
Posted On:
14 FEB 2021 6:29PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚੇਨਈ ਵਿੱਚ ਕਈ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਸੈਨਾ ਨੂੰ ਅਰਜੁਨ ਮੇਨ ਬੈਟਲ ਟੈਂਕ (ਐੱਮਕੇ-1ਏ ) ਵੀ ਸੌਂਪਿਆ ।
ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਇਨੋਵੇਸ਼ਨ ਅਤੇ ਸਵਦੇਸ਼ੀ ਵਿਕਾਸ ਦੇ ਪ੍ਰਤੀਕ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਤਾਮਿਲਨਾਡੂ ਦੀ ਪ੍ਰਗਤੀ ਨੂੰ ਹੋਰ ਹੁਲਾਰਾ ਮਿਲੇਗਾ । ਉਨ੍ਹਾਂ ਨੇ ਕਿਹਾ ਕਿ ਥੰਜਾਵੁਰ ਅਤੇ ਪੁਦੁੱਕੋਟ੍ਟਈ ਨੂੰ ਵਿਸ਼ੇਸ਼ ਰੂਪ ਨਾਲ ਲਾਭ ਮਿਲੇਗਾ ਕਿਉਂਕਿ ਇੱਥੇ ਅੱਜ 636 ਕਿਲੋਮੀਟਰ ਲੰਮੀ ਗ੍ਰੈਂਡ ਐਨੀਕਟ ਨਹਿਰ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਨਾਲ ਵਿਆਪਕ ਪ੍ਰਭਾਵ ਪੈਣ ਵਾਲਾ ਹੈ। ਇਸ ਨਾਲ 2.27 ਲੱਖ ਏਕੜ ਭੂਮੀ ਲਈ ਸਿੰਚਾਈ ਸੁਵਿਧਾਵਾਂ ਬਿਹਤਰ ਹੋਣਗੀਆਂ। ਪ੍ਰਧਾਨ ਮੰਤਰੀ ਨੇ ਅਨਾਜ ਦੇ ਰਿਕਾਰਡ ਉਤਪਾਦਨ ਅਤੇ ਜਲ ਸੰਸਾਧਨਾਂ ਦੇ ਉੱਚਿਤ ਉਪਯੋਗ ਲਈ ਤਾਮਿਲਨਾਡੂ ਦੇ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਨੇ ਕਿਹਾ ਕਿ ਗ੍ਰੈਂਡ ਐਨੀਕਟ ਸਾਡੇ ਗੌਰਵਸ਼ਾਲੀ ਅਤੀਤ ਦਾ ਇੱਕ ਜੀਵੰਤ ਪ੍ਰਮਾਣ ਹੈ । ਇਹ ਸਾਡੇ ਰਾਸ਼ਟਰ ਦੇ ਆਤਮਨਿਰਭਰ ਭਾਰਤ ਦੇ ਉਦੇਸ਼ਾਂ ਲਈ ਵੀ ਇੱਕ ਪ੍ਰੇਰਣਾ ਹੈ। ਪ੍ਰਧਾਨ ਮੰਤਰੀ ਨੇ ਤਮਿਲ ਕਵੀ ਅਵਵਾਇਰ ਦਾ ਹਵਾਲਾ ਦਿੰਦੇ ਹੋਏ ਜਲ ਸੰਭਾਲ਼ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ , ਕਿਉਂਕਿ ਇਹ ਕੇਵਲ ਰਾਸ਼ਟਰੀ ਮੁੱਦਾ ਨਹੀਂ ਹੈ , ਬਲਕਿ ਇੱਕ ਗਲੋਬਲ ਵਿਸ਼ਾ ਵੀ ਹੈ। ਉਨ੍ਹਾਂ ਨੇ ‘ਪ੍ਰਤੀ ਬੂੰਦ ਅਧਿਕ ਫ਼ਸਲ’ ਦੇ ਮੰਤਰ ਨੂੰ ਯਾਦ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ।
ਪ੍ਰਧਾਨ ਮੰਤਰੀ ਨੇ ਅੱਜ ਚੇਨਈ ਮੈਟਰੋ ਰੇਲ ਦੇ ਪਹਿਲੇ ਫੇਜ਼ ਦੇ ਜਿਸ ਨੌਂ ਕਿਲੋਮੀਟਰ ਲੰਬੇ ਹਿੱਸੇ ਦਾ ਉਦਘਾਟਨ ਕੀਤਾ ਉਸ ਦੇ ਬਾਰੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ ਕੋਵਿਡ ਮਹਾਮਾਰੀ ਦੇ ਬਾਵਜੂਦ ਨਿਰਧਾਰਿਤ ਸਮੇਂ ਵਿੱਚ ਪੂਰਾ ਹੋ ਗਿਆ ਹੈ । ਇਹ ਪ੍ਰੋਜੈਕਟ ਆਤਮਨਿਰਭਰ ਭਾਰਤ ਨੂੰ ਹੁਲਾਰਾ ਦੇਣ ਦੇ ਅਨੁਰੂਪ ਹੈ । ਇਸ ਪ੍ਰੋਜੈਕਟ ਲਈ ਰੋਲਿੰਗ ਸਟਾਕ ਸਥਾਨਿਕ ਰੂਪ ਤੋਂ ਖਰੀਦੇ ਗਏ ਹਨ ਅਤੇ ਨਿਰਮਾਣ ਗਤੀਵਿਧੀਆਂ ਭਾਰਤੀ ਠੇਕੇਦਾਰਾਂ ਨੇ ਪੂਰੀਆਂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਉੱਲੇਖ ਕੀਤਾ ਕਿ ਇਸ ਸਾਲ ਦੇ ਬਜਟ ਵਿੱਚ ਇਸ ਪ੍ਰੋਜੈਕਟ ਦੇ ਦੂਜੇ ਫੇਜ਼ ਦੇ 119 ਕਿਲੋਮੀਟਰ ਨਿਰਮਾਣ ਲਈ 63 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਰਕਮ ਨਿਰਧਾਰਤ ਕੀਤੀ ਗਈ ਹੈ। ਇਹ ਇੱਕ ਵਾਰ ਵਿੱਚ ਕਿਸੇ ਵੀ ਸ਼ਹਿਰ ਲਈ ਪ੍ਰਵਾਨ ਕੀਤੇ ਗਏ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਟ੍ਰਾਂਸਪੋਰਟ ‘ਤੇ ਉੱਚਿਤ ਧਿਆਨ ਦੇਣ ਨਾਲ ਇੱਥੇ ਨਾਗਰਿਕਾਂ ਦੇ ਲਈ ‘ਈਜ਼ ਆਵ੍ ਲਿਵਿੰਗ’ ਨੂੰ ਹੁਲਾਰਾ ਮਿਲੇਗਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਤਰ ਕਨੈਕਟੀਵਿਟੀ ਤੋਂ ਸੁਵਿਧਾ ਉਪਲੱਬਧ ਹੁੰਦੀ ਹੈ। ਇਸ ਤੋਂ ਵਪਾਰ ਵਿੱਚ ਵੀ ਮਦਦ ਮਿਲਦੀ ਹੈ । ਚੇਨਈ ਬੀਚ , ਗੋਲਡਨ ਕਵਾਡ੍ਰੀਲੈਟਰਲ ਦਾ ਇੰਨੋਰ ਅੱਟੀਪੱਟੂ ਖੰਡ ਇੱਕ ਉੱਚ ਆਵਾਜਾਈ ਘਣਤਾ ਵਾਲਾ ਮਾਰਗ ਹੈ। ਉਨ੍ਹਾਂ ਨੇ ਕਿਹਾ ਕਿ ਚੇਨਈ ਬੰਦਰਗਾਹ ਅਤੇ ਕਾਮਰਾਜਾਰ ਬੰਦਰਗਾਹ ਦਰਮਿਆਨ ਤੇਜ਼ੀ ਨਾਲ ਮਾਲ ਦੀ ਢੁਆਈ ਸੁਨਿਸ਼ਚਿਤ ਕੀਤੇ ਜਾਣ ਦੀ ਜ਼ਰੂਰਤ ਹੈ ਉਨ੍ਹਾਂ ਨੇ ਇਹ ਵਿਸ਼ਵਾਸ ਜਤਾਇਆ ਕਿ ਚੇਨਈ ਵਿੱਚ ਅਤੇ ਅੱਟੀਪੱਟੂ ਦਰਮਿਆਨ ਚੌਥੀ ਲਾਈਨ ਇਸ ਸੰਬੰਧ ਵਿੱਚ ਮਦਦ ਕਰੇਗੀ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿੱਲੁਪੁਰਮ ਥੰਜਾਵੁਰ ਥਿਰੂਵਰੂਰ ਪ੍ਰੋਜੈਕਟ ਦਾ ਬਿਜਲੀਕਰਨ ਡੇਲਟਾ ਜ਼ਿਲ੍ਹਿਆਂ ਲਈ ਇੱਕ ਵੱਡਾ ਵਰਦਾਨ ਸਿੱਧ ਹੋਵੇਗਾ ।
ਪ੍ਰਧਾਨ ਮੰਤਰੀ ਨੇ ਅੱਜ ਪੁਲਵਾਮਾ ਹਮਲੇ ਦੀ ਬਰਸੀ ‘ਤੇ ਇਸ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ । ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਜਿਨ੍ਹਾਂ ਨੂੰ ਅਸੀਂ ਇਸ ਹਮਲੇ ਵਿੱਚ ਖੋ ਦਿੱਤਾ ਸੀ। ਸਾਨੂੰ ਆਪਣੇ ਸੁਰੱਖਿਆ ਬਲਾਂ ‘ਤੇ ਬਹੁਤ ਗਰਵ ਹੈ। ਉਨ੍ਹਾਂ ਦੀ ਬਹਾਦਰੀ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਮਿਲਦੀ ਰਹੇਗੀ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਰੱਖਿਆ ਖੇਤਰ ਵਿੱਚ ਆਤਮਨਿਰਭਰ ਹੋਣ ਦੇ ਲਈ ਵੱਡੇ ਪੈਮਾਨੇ ‘ਤੇ ਯਤਨ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਯਤਨ ਵਿਸ਼ਵ ਦੀ ਸਭ ਤੋਂ ਪੁਰਾਣੀ ਭਾਸ਼ਾ ਤਮਿਲ ਦੇ ਮਹਾਕਵੀ ਸੁਬ੍ਰਮੰਯਮ ਭਾਰਤੀ ਦੇ ਲੇਖਨ ਤੋਂ ਪ੍ਰੇਰਿਤ ਹੈ । ਉਨ੍ਹਾਂ ਨੇ ਕਿਹਾ ਆਓ ਅਸੀਂ ਹਥਿਆਰ ਬਣਾਈਏ , ਆਓ ਅਸੀਂ ਕਾਗਜ਼ ਬਣਾਈਏ , ਆਓ ਅਸੀਂ ਕਾਰਖਾਨੇ ਬਣਾਈਏ, ਆਓ ਅਸੀਂ ਸਕੂਲ ਬਣਾਈਏ, ਆਓ ਅਸੀਂ ਵਾਹਨ ਬਣਾਈਏ , ਜੋ ਅੱਗੇ ਵੱਧ ਸਕਣ ਅਤੇ ਉੱਡ ਸਕਣ। ਆਓ ਅਸੀਂ ਜਹਾਜ਼ ਬਣਾਈਏ ਜੋ ਦੁਨੀਆ ਨੂੰ ਹਿੱਲਾ ਸਕਣ । ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਵਿੱਚੋਂ ਇੱਕ ਰੱਖਿਆ ਕੌਰੀਡੋਰ ਤਾਮਿਲਨਾਡੂ ਵਿੱਚ ਹੈ । ਇਸ ਕੌਰੀਡੋਰ ਨੂੰ ਪਹਿਲਾਂ ਹੀ 8100 ਕਰੋੜ ਰੁਪਏ ਤੋਂ ਅਧਿਕ ਦੀਆਂ ਨਿਵੇਸ਼ ਪ੍ਰਤਿਬੱਧਤਾਵਾਂ ਪ੍ਰਾਪਤ ਹੋ ਗਈਆਂ ਹਨ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਮਿਲਨਾਡੂ ਪਹਿਲਾਂ ਤੋਂ ਹੀ ਭਾਰਤ ਦਾ ਇੱਕ ਪ੍ਰਮੁਖ ਆਟੋਮੋਬਾਇਲ ਨਿਰਮਾਣ ਕੇਂਦਰ ਹੈ । ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਨੂੰ ਭਾਰਤ ਦੇ ਟੈਂਕ ਨਿਰਮਾਣ ਕੇਂਦਰ ਦੇ ਰੂਪ ਵਿੱਚ ਵਿਕਸਿਤ ਹੁੰਦੇ ਦੇਖਿਆ ਹੈ । ਐੱਮਬੀਟੀ ਅਰਜੁਨ ਮਾਰਕ-1ਏ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਮੈਂ ਸਵਦੇਸ਼ੀ ਰੂਪ ਨਾਲ ਡਿਜਾਇਨ ਅਤੇ ਨਿਰਮਿਤ ਇਹ ਟੈਂਕ ਸੈਨਾ ਨੂੰ ਸੌਂਪਦੇ ਹੋਏ ਗਰਵ ਦਾ ਅਨੁਭਵ ਕਰ ਰਿਹਾ ਹਾਂ। ਇਹ ਟੈਂਕ ਸਵਦੇਸ਼ੀ ਗੋਲਾ-ਬਾਰੂਦ ਵੀ ਉਪਯੋਗ ਕਰਦਾ ਹੈ। ਤਾਮਿਲਨਾਡੂ ਵਿੱਚ ਬਣਿਆ ਹੋਇਆ ਟੈਂਕ ਦੇਸ਼ ਦੀ ਸੁਰੱਖਿਆ ਲਈ ਉੱਤਰੀ ਸੀਮਾਵਾਂ ਵਿੱਚ ਉਪਯੋਗ ਕੀਤਾ ਜਾਵੇਗਾ। ਇਹ ਭਾਰਤ ਦੀ ਇਕਜੁਟ ਭਾਵਨਾ- ਭਾਰਤ ਦੇ ਏਕਤਾ ਦਰਸ਼ਨ ਨੂੰ ਦਰਸਾਉਂਦਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ‘ਤੇ ਧਿਆਨ ਦਿੱਤੇ ਜਾਣ ਨਾਲ ਇਹ ਖੇਤਰ ਪੂਰੀ ਗਤੀ ਨਾਲ ਅੱਗੇ ਵਧੇਗਾ । ਸਾਡੇ ਸ਼ਸਤਰ ਬਲ ਭਾਰਤ ਦੇ ਸਾਹਸ ਦੇ ਪ੍ਰਤੀਕ ਹਨ। ਇਨ੍ਹਾਂ ਨੇ ਸਮੇਂ - ਸਮੇਂ ‘ਤੇ ਇਹ ਦਰਸਾਇਆ ਹੈ ਕਿ ਉਹ ਆਪਣੀ ਮਾਤਭੂਮੀ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹਨ। ਇਨ੍ਹਾਂ ਨੇ ਸਮੇਂ - ਸਮੇਂ ‘ਤੇ ਇਹ ਵੀ ਦਰਸਾਇਆ ਹੈ ਕਿ ਭਾਰਤ ਸ਼ਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ। ਭਾਰਤ ਹਰ ਕੀਮਤ ‘ਤੇ ਅਪਣੀ ਸੰਪ੍ਰਭੁਤਾ ਦੀ ਰੱਖਿਆ ਕਰੇਗਾ।
ਪ੍ਰਧਾਨ ਮੰਤਰੀ ਨੇ ਇਹ ਉਮੀਦ ਪ੍ਰਗਟਾਈ ਕਿ 2 ਲੱਖ ਵਰਗ ਮੀਟਰ ਬੁਨਿਆਦੀ ਢਾਂਚੇ ਦੇ ਨਾਲ ਆਈਆਈਟੀ ਮਦਰਾਸ ਦੇ ਡਿਸਕਵਰੀ ਕੈਂਪਸ ਵਿੱਚ ਵਿਸ਼ਵ ਪੱਧਰ ਦੇ ਖੋਜ ਕੇਂਦਰ ਸਥਾਪਿਤ ਹੋਣਗੇ। ਅਤੇ ਇਹ ਕੈਂਪਸ ਖੋਜ ਦਾ ਇੱਕ ਪ੍ਰਮੁੱਖ ਕੇਂਦਰ ਹੋਵੇਗਾ ਅਤੇ ਪੂਰੇ ਭਾਰਤ ਤੋਂ ਸ੍ਰੇਸ਼ਠ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰੇਗਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਨੇ ਇੱਕ ਵਾਰ ਫਿਰ ਸਰਕਾਰ ਦੀ ਸੁਧਾਰ ਦੇ ਬਾਰੇ ਵਿੱਚ ਪ੍ਰਤਿਬੱਧਤਾ ਨੂੰ ਦਰਸਾਇਆ ਹੈ । ਇਸ ਬਜਟ ਵਿੱਚ ਭਾਰਤ ਦੇ ਤਟੀ ਖੇਤਰਾਂ ਦੇ ਵਿਕਾਸ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਮਛੇਰਿਆਂ ਦੇ ਸਮੁਦਾਇਆਂ ਲਈ ਅਤਿਰਿਕਤ ਕਰਜ਼ਾ ਤੰਤਰ ਅਤੇ ਸਮੁੰਦਰੀ ਸ਼ੈਵਾਲ ਦੀ ਖੇਤੀ ਅਤੇ ਚੇਨਈ ਸਮੇਤ ਪੰਜ ਕੇਂਦਰਾਂ ਵਿੱਚ ਆਧੁਨਿਕ ਮੱਛੀ ਫੜਨ ਵਾਲੀਆਂ ਬੰਦਰਗਾਹਾਂ ਸਮੇਤ ਮੱਛੀ ਫੜਨ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ ਲਈ ਅਤਿਰਿਕਤ ਕਰਜ਼ਾ ਤੰਤਰ ਨਾਲ ਤਟੀ ਸਮੁਦਾਇਆਂ ਦੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਮੁੰਦਰੀ ਸ਼ੈਵਾਲ ( ਸੀ-ਵੀਡ ) ਦੀ ਖੇਤੀ ਦੇ ਲਈ ਤਾਮਿਲਨਾਡੂ ਵਿੱਚ ਇੱਕ ਬਹੁਉਦੇਸ਼ੀ ਸਮੁੰਦਰੀ ਸ਼ੈਵਾਲ ਪਾਰਕ ਸਥਾਪਿਤ ਕੀਤਾ ਜਾਵੇਗਾ ।
ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਦੇਵੇਂਦ੍ਰਕੁਲਾ ਵੇਲਾਲਰ ਸਮੁਦਾਏ ਦੀ ਲੰਬੇ ਸਮਾਂ ਤੋਂ ਚੱਲੀ ਆ ਰਹੀ ਇਸ ਮੰਗ ਨੂੰ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਨੂੰ ਸੰਵਿਧਾਨ ਦੀ ਅਨੁਸੂਚੀ ਵਿੱਚ ਸੂਚੀਬੱਧ ਛੇ ਤੋਂ ਸੱਤ ਨਾਮਾਂ ਤੋਂ ਨਹੀਂ ਬਲਕਿ ਉਨ੍ਹਾਂ ਦੇ ਵਿਰਾਸਤੀ ਨਾਮ ਤੋਂ ਹੀ ਜਾਣਿਆ ਜਾਵੇ । ਉਨ੍ਹਾਂ ਦੇ ਨਾਮ ਨੂੰ ਦੇਵੇਂਦ੍ਰਕੁਲਾ ਵੇਲਾਲਰ ਦੇ ਰੂਪ ਵਿੱਚ ਸਹੀ ਕਰਨ ਦੇ ਲਈ ਸੰਵਿਧਾਨਿਕ ਅਨੁਸੂਚੀ ਵਿੱਚ ਸੋਧ ਕਰਨ ਦੇ ਗਜਟ ਦਾ ਕੇਂਦਰ ਸਰਕਾਰ ਨੇ ਅਨੁਮੋਦਨ ਕਰ ਦਿੱਤਾ ਹੈ । ਇਸ ਨੂੰ ਅਗਲੇ ਸੈਸ਼ਨ ਦੀ ਸ਼ੁਰੁਆਤ ਤੋਂ ਪਹਿਲਾਂ ਸੰਸਦ ਦੇ ਪਟਲ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਨੇ ਇਸ ਮੰਗ ਬਾਰੇ ਕੀਤੇ ਗਏ ਵਿਸਤ੍ਰਿਤ ਅਧਿਐਨ ਲਈ ਤਾਮਿਲਨਾਡੂ ਸਰਕਾਰ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਨਾਮ ਬਦਲਣ ਨਾਲੋਂ ਕਿਤੇ ਅਧਿਕ ਮਹੱਤਵਪੂਰਣ ਹੈ। ਇਹ ਨਿਆਂ, ਗਰਿਮਾ ਅਤੇ ਅਵਸਰ ਨਾਲ ਸੰਬੰਧਿਤ ਹੈ। ਤਾਮਿਲਨਾਡੂ ਦੇ ਸੱਭਿਆਚਾਰ ਦੀ ਸੰਭਾਲ਼ ਅਤੇ ਉਤਸਵ ਮਨਾਉਣਾ ਸਾਡੇ ਲਈ ਬੜੇ ਸਨਮਾਨ ਦੀ ਗੱਲ ਹੈ । ਤਾਮਿਲਨਾਡੂ ਦਾ ਸੱਭਿਆਚਾਰ ਪੂਰੀ ਦੁਨੀਆ ਵਿੱਚ ਬਹੁਤ ਲੋਕਪ੍ਰਿਯ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਹੀ ਸ਼੍ਰੀਲੰਕਾ ਵਿੱਚ ਸਾਡੇ ਤਮਿਲ ਭਾਈਆਂ ਅਤੇ ਭੈਣਾਂ ਦੇ ਕਲਿਆਣ ਅਤੇ ਆਕਾਂਖਿਆਵਾਂ ਦਾ ਧਿਆਨ ਰੱਖਿਆ ਹੈ। ਸ਼੍ਰੀ ਮੋਦੀ ਜਾਫਨਾ ਦੀ ਯਾਤਰਾ ਕਰਨ ਵਾਲੇ ਇੱਕਮਾਤਰ ਭਾਰਤੀ ਪ੍ਰਧਾਨ ਮੰਤਰੀ ਹਨ। ਤਮਿਲਾਂ ਲਈ ਇਸ ਸਰਕਾਰ ਦੁਆਰਾ ਉਪਲੱਬਧ ਕਰਵਾਏ ਗਏ ਸੰਸਾਧਨ ਬੀਤੇ ਸਮੇਂ ਦੇ ਮੁਕਾਬਲੇ ਕਿਤੇ ਅਧਿਕ ਹਨ। ਇਨ੍ਹਾਂ ਪ੍ਰੋਜੈਕਟਾਂ ਵਿੱਚ ਉੱਤਰ-ਪੂਰਬੀ ਸ਼੍ਰੀਲੰਕਾ ਵਿੱਚ ਵਿਸਥਾਪਿਤ ਤਮਿਲਾਂ ਲਈ ਪੰਜਾਹ ਹਜ਼ਾਰ ਘਰਾਂ ਦਾ ਨਿਰਮਾਣ, ਪੌਦੇ ਲਗਾਉਣ ਵਾਲੇ ਖੇਤਰਾਂ ਵਿੱਚ ਚਾਰ ਹਜ਼ਾਰ ਘਰਾਂ ਦਾ ਨਿਰਮਾਣ ਸ਼ਾਮਿਲ ਹੈ। ਸਿਹਤ ਦੇ ਬਾਰੇ ਵਿੱਚ ਅਸੀਂ ਇੱਕ ਮੁਫ਼ਤ ਐਂਬੂਲੈਂਸ ਸੇਵਾ ਦਾ ਵਿੱਤ ਪੋਸ਼ਣ ਕੀਤਾ ਹੈ ਜਿਸ ਦਾ ਤਮਿਲ ਸਮੁਦਾਏ ਦੁਆਰਾ ਵਿਆਪਕ ਉਪਯੋਗ ਕੀਤਾ ਜਾ ਰਿਹਾ ਹੈ । ਡਿਕੋਆ ਵਿੱਚ ਇੱਕ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ। ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੇ ਲਈ ਜਾਫਨਾ ਅਤੇ ਮੰਨਾਰ ਲਈ ਰੇਲਵੇ ਨੈੱਟਵਰਕ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਹੈ । ਚੇਨਈ ਤੋਂ ਜਾਫਨਾ ਤੱਕ ਉਡਾਨਾਂ ਵੀ ਚਲਾਈਆਂ ਗਈਆਂ ਹਨ । ਭਾਰਤ ਨੇ ਜਾਫਨਾ ਸੱਭਿਆਚਾਰਕ ਕੇਂਦਰ ਦੀ ਵੀ ਸਥਾਪਨਾ ਕੀਤੀ ਹੈ ਜੋ ਜਲਦੀ ਹੀ ਸ਼ੁਰੂ ਹੋ ਜਾਵੇਗਾ। ਸ਼੍ਰੀਲੰਕਾ ਦੇ ਨੇਤਾਵਾਂ ਦੇ ਨਾਲ ਤਮਿਲ ਅਧਿਕਾਰਾਂ ਦਾ ਮੁੱਦਾ ਵੀ ਲਗਾਤਾਰ ਉੱਠਾਇਆ ਗਿਆ ਹੈ । ਅਸੀਂ ਹਮੇਸ਼ਾ ਇਹ ਸੁਨਿਸ਼ਚਿਤ ਕਰਨ ਲਈ ਪ੍ਰਤਿਬੱਧ ਹਾਂ ਕਿ ਤਮਿਲ ਸਮਾਨਤਾ, ਨਿਆਂ ਸ਼ਾਂਤੀ ਅਤੇ ਸਨਮਾਨ ਦੇ ਨਾਲ ਰਹੇ ।
ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਸਰਕਾਰ ਹਮੇਸ਼ਾ ਮਛੇਰਿਆਂ ਦੇ ਉਚਿਤ ਹਿਤਾਂ ਦੀ ਰੱਖਿਆ ਕਰੇਗੀ ਅਤੇ ਸਰਕਾਰ ਨੇ ਹਮੇਸ਼ਾ ਸ਼੍ਰੀਲੰਕਾ ਵਿੱਚ ਫੜੇ ਗਏ ਮਛੇਰਿਆਂ ਦੀ ਜਲਦੀ ਤੋਂ ਜਲਦੀ ਰਿਹਾਈ ਸੁਨਿਸ਼ਚਿਤ ਕਰਵਾਈ ਹੈ । ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ 1600 ਤੋਂ ਅਧਿਕ ਮਛੇਰਿਆਂ ਨੂੰ ਰਿਹਾ ਕਰਵਾਇਆ ਗਿਆ ਹੈ ਅਤੇ ਕੋਈ ਵੀ ਭਾਰਤੀ ਮਛੇਰਾ ਸ਼੍ਰੀਲੰਕਾ ਦੀ ਹਿਰਾਸਤ ਵਿੱਚ ਨਹੀਂ ਹੈ । ਇਸੇ ਤਰ੍ਹਾਂ 313 ਕਿਸ਼ਤੀਆਂ ਵੀ ਛੁਡਾਈਆਂ ਗਈਆਂ ਹਨ ।
ਪ੍ਰਧਾਨ ਮੰਤਰੀ ਨੇ ਚੇਨਈ ਮੈਟਰੋ ਰੇਲ ਫੇਜ਼-1 ਐਕਸਟੈਂਸ਼ਨ , ਚੇਨਈ ਵਿੱਚ ਅਤੇ ਅੱਟੀਪੱਟੂ ਦੇ ਵਿਚਕਾਰ ਚੌਥੀ ਰੇਲਵੇ ਲਾਈਨ, ਵਿੱਲੁਪੁਰਮ-ਕੁੱਡਾਲੋਰ- ਮਾਇਲਾਦੁਥੁਰਾਈ - ਥੰਜਾਵੁਰ ਅਤੇ ਮਇਲਾਦੁਥੁਰਈ - ਥਿਰੂਵਰੂਰ ਵਿੱਚ ਸਿੰਗਲ ਲਾਈਨ ਸੈਕਸ਼ਨ ਦੇ ਬਿਜਲੀਕਰਨ ਦਾ ਉਦਘਾਟਨ ਕੀਤਾ । ਉਨ੍ਹਾਂ ਨੇ ਗ੍ਰੈਂਡ ਐਨੀਕਟ ਕੈਨਾਲ ਸਿਸਟਮ ਅਤੇ ਆਈਆਈਟੀ ਮਦਰਾਸ ਦੇ ਡਿਸਕਵਰੀ ਕੈਂਪਸ ਦਾ ਨੀਂਹ ਪੱਥਰ ਰੱਖਿਆ।
ਇਸ ਅਵਸਰ ‘ਤੇ ਤਾਮਿਲਨਾਡੂ ਦੇ ਰਾਜਪਾਲ, ਤਾਮਿਲਨਾਡੂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ , ਤਾਮਿਲਨਾਡੂ ਵਿਧਾਨ ਸਭਾ ਦੇ ਸਪੀਕਰ , ਤਾਮਿਲਨਾਡੂ ਦੇ ਉਦਯੋਗ ਮੰਤਰੀ ਵੀ ਹਾਜ਼ਿਰ ਸਨ ।
*****
ਡੀਐੱਸ
(Release ID: 1698293)
Visitor Counter : 240
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam