ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ; ਰੋਜ਼ਾਨਾ ਦਰਜ ਕੀਤੀਆਂ ਜਾ ਰਹੀਆਂ ਮੌਤਾਂ ਦੀ ਗਿਣਤੀ 100 ਤੋਂ ਘੱਟ
ਕੁੱਲ ਮਾਮਲਿਆਂ ਮਗਰ ਮੌਤਾਂ ਦੀ ਦਰ 1.5 ਫੀਸਦ ਤੋਂ ਘੱਟ ਰਿਪੋਟਰ ਹੋ ਰਹੀ ਹੈ; ਦੁਨੀਆ ਵਿੱਚ ਸਭ ਤੋਂ ਘੱਟ ਦਰਾਂ ਵਿੱਚੋਂ ਇਕ ਭਾਰਤ ਦੀ ਕੁੱਲ ਰਿਕਵਰੀ ਦਰ 97.31ਫੀਸਦ ਹੋਈ, ਵਿਸ਼ਵ ਵਿੱਚ ਸਭ ਤੋਂ ਉੱਪਰਲੇ ਪੱਧਰ 'ਤੇ ਹੈ ਕੌਵਿਡ -19 ਦੀ ਰੋਕਥਾਮ ਲਈ 82 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਮੁਕੰਮਲ ਹੋ ਚੁੱਕਾ ਹੈ
Posted On:
14 FEB 2021 11:53AM by PIB Chandigarh
ਭਾਰਤ ਵਿੱਚ ਪਹਿਲੀ ਅਕਤੂਬਰ 2020 ਤੋਂ ਰੋਜ਼ਾਨਾ ਨਵੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 92 ਮੌਤਾਂ ਦਰਜ ਹੋਈਆਂ ਹਨ।
1 ਅਕਤੂਬਰ 2020 ਤੋਂ, ਦੇਸ਼ ਵਿੱਚ ਕੁੱਲ ਮਾਮਲਿਆਂ ਦੇ ਮਗਰ ਮੌਤਾਂ ਦਰ ਵਿੱਚ ਨਿਰੰਤਰ ਬੇਲੋੜਾ ਗਿਰਾਵਟ ਦੇਖਣ ਨੂੰ ਮਿਲ ਰਹਿ ਹੈ। ਕੇਸਾਂ ਮਗਰ ਮੌਤ ਦੀ ਦਰ ਅੱਜ 1.5 (1.43 ਫੀਸਦ) ਤੋਂ ਹੇਠਾਂ ਰਹਿ ਗਈ ਹੈ। ਭਾਰਤ ਵਿੱਚ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਮਗਰ ਮੌਤ ਦੀ ਦਰ ਵਿਸ਼ਵ ਵਿੱਚ ਸਭ ਤੋਂ ਘੱਟ ਰਹਿ ਗਈ ਹੈ।
ਹੁਣ ਤੱਕ 1.06 ਕਰੋੜ (1,06,11,731) ਤੋਂ ਵੱਧ ਸਿਹਤਯਾਬੀ ਦੇ ਮਾਮਲੇ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 11,016 ਵਿਅਕਤੀ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਭਾਰਤ ਵਿੱਚ ਰਿਕਵਰੀ ਦੀ ਦਰ 97.31ਫੀਸਦ ਹੋ ਗਈ ਹੈ, ਜਿਹੜੀ ਵਿਸ਼ਵ ਵਿੱਚ ਸਭ ਤੋਂ ਉੱਚੀ ਦਰ ਹੈ। ਰਿਕਵਰ ਕੀਤੇ ਗਏ ਅਤੇ ਅੈਕਟਿਵ ਮਾਮਲਿਆਂ ਵਿੱਚਲਾ ਫਰਕ ਅੱਜ ਵੱਧ ਕੇ 1,04,74,164 ਹੋ ਗਿਆ ਹੈ।
ਸ. ਨੰ.
|
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ
|
ਲਾਭਪਾਤਰੀਆਂ ਨੇ ਟੀਕਾ ਲਗਵਾਇਆ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਕੁਲ ਖੁਰਾਕ
|
1
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼
|
3,646
|
0
|
3,646
|
2
|
ਆਂਧਰ- ਪ੍ਰਦੇਸ਼
|
3,56,521
|
5,820
|
3,62,341
|
3
|
ਅਰੁਣਾਚਲ ਪ੍ਰਦੇਸ਼
|
15,633
|
461
|
16,094
|
4
|
ਅਸਾਮ
|
1,27,566
|
2,215
|
1,29,781
|
5
|
ਬਿਹਾਰ
|
4,91,233
|
0
|
4,91,233
|
6
|
ਚੰਡੀਗੜ੍ਹ
|
8,660
|
143
|
8,803
|
7
|
ਛੱਤੀਸਗੜ੍ਹ
|
2,61,274
|
833
|
2,62,107
|
8
|
ਦਾਦਰਾ ਅਤੇ ਨਗਰ ਹਵੇਲੀ
|
2,922
|
41
|
2,963
|
9
|
ਦਮਨ ਅਤੇ ਦਿਉ
|
1,121
|
30
|
1,151
|
10
|
ਦਿੱਲੀ
|
1,89,351
|
1,856
|
1,91,207
|
11
|
ਗੋਆ
|
13,166
|
517
|
13,683
|
12
|
ਗੁਜਰਾਤ
|
6,80,326
|
0
|
6,80,326
|
13
|
ਹਰਿਆਣਾ
|
1,95,745
|
588
|
1,96,333
|
14
|
ਹਿਮਾਚਲ ਪ੍ਰਦੇਸ਼
|
81,482
|
475
|
81,957
|
15
|
ਜੰਮੂ ਅਤੇ ਕਸ਼ਮੀਰ
|
1,28,822
|
807
|
1,29,629
|
16
|
ਝਾਰਖੰਡ
|
1,99,008
|
1,873
|
2,00,881
|
17
|
ਕਰਨਾਟਕ
|
4,96,159
|
0
|
4,96,159
|
18
|
ਕੇਰਲ
|
3,56,322
|
0
|
3,56,322
|
19
|
ਲੱਦਾਖ
|
2,904
|
77
|
2,981
|
20
|
ਲਕਸ਼ਦਵੀਪ
|
1,776
|
0
|
1,776
|
21
|
ਮੱਧ ਪ੍ਰਦੇਸ਼
|
5,57,105
|
0
|
5,57,105
|
22
|
ਮਹਾਰਾਸ਼ਟਰ
|
6,82,420
|
189
|
6,82,609
|
23
|
ਮਣੀਪੁਰ
|
22,362
|
55
|
22,417
|
24
|
ਮੇਘਾਲਿਆ
|
13,998
|
91
|
14,089
|
25
|
ਮਿਜ਼ੋਰਮ
|
11,494
|
74
|
11,568
|
26
|
ਨਾਗਾਲੈਂਡ
|
9,684
|
0
|
9,684
|
27
|
ਉੜੀਸਾ
|
4,11,939
|
0
|
4,11,939
|
28
|
ਪੁਡੂਚੇਰੀ
|
5,953
|
71
|
6,024
|
29
|
ਪੰਜਾਬ
|
1,03,799
|
59
|
1,03,858
|
30
|
ਰਾਜਸਥਾਨ
|
6,09,568
|
0
|
6,09,568
|
31
|
ਸਿੱਕਮ
|
8,335
|
0
|
8,335
|
32
|
ਤਾਮਿਲਨਾਡੂ
|
2,46,420
|
1,154
|
2,47,574
|
33
|
ਤੇਲੰਗਾਨਾ
|
2,78,915
|
3,273
|
2,82,188
|
34
|
ਤ੍ਰਿਪੁਰਾ
|
69,196
|
366
|
69,562
|
35
|
ਉੱਤਰ ਪ੍ਰਦੇਸ਼
|
8,58,602
|
0
|
8,58,602
|
36
|
ਉਤਰਾਖੰਡ
|
1,08,974
|
0
|
1,08,974
|
37
|
ਪੱਛਮੀ ਬੰਗਾਲ
|
5,12,772
|
2,345
|
5,15,117
|
38
|
ਫੁਟਕਲ
|
1,15,057
|
215
|
1,15,272
|
|
Total
|
82,40,230
|
23,628
|
82,63,858
|
14 ਫਰਵਰੀ, 2021 ਨੂੰ ਸਵੇਰੇ 8:00 ਵਜੇ ਤੱਕ, ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਟੀਕੇ ਲਗਵਾ ਚੁੱਕੇ ਸਿਹਤ ਸੰਭਾਲ ਅਤੇ ਫਰੰਟ ਲਾਈਨ ਕਰਮਚਾਰੀਆਂ ਦੀ ਕੁੱਲ ਗਿਣਤੀ 82 ਲੱਖ ਤੋਂ ਪਾਰ ਹੋ ਗਈ ਹੈ ।
ਆਰਜ਼ੀ ਰਿਪੋਰਟਾਂ ਅਨੁਸਾਰ ਅੱਜ ਸਵੇਰੇ 8 ਵਜੇ ਤੱਕ 82,63,858 ਲਾਭਪਾਤਰੀਆਂ ਨੂੰ 1,72,852 ਸੈਸ਼ਨਾਂ ਰਾਹੀਂ ਟੀਕੇ ਲਗਾਏ ਜਾ ਚੁੱਕੇ ਹਨਜਾ ਚੁੱਕੇ ਹਨ। ਇਨ੍ਹਾਂ ਵਿੱਚ 59,84,018 ਐਚਸੀਡਬਲਯੂਜ਼ (ਪਹਿਲੀ ਖੁਰਾਕ), 23,628 ਐਚਸੀਡਬਲਯੂਜ਼ (ਦੂਜੀ ਖੁਰਾਕ) ਅਤੇ 22,56,212 ਐਫਐਲਡਬਲਯੂਜ਼ (ਪਹਿਲੀ ਖੁਰਾਕ) ਸ਼ਾਮਲ ਹਨ।
ਕੋਵਿਡ 19 ਟੀਕਾਕਰਨ ਦੀ ਦੂਜੀ ਖੁਰਾਕ ਕੱਲ ਉਨ੍ਹਾਂ ਲਾਭਪਾਤਰੀਆਂ ਲਈ ਸ਼ੁਰੂ ਹੋਈ ਹੈ, ਜਿਨ੍ਹਾਂ ਨੇ ਪਹਿਲੀ ਖੁਰਾਕ ਪ੍ਰਾਪਤ ਕਰਨ ਦੇ 28 ਦਿਨ ਪੂਰੇ ਲਏ ਹਨ।
ਟੀਕਾਕਰਨ ਅਭਿਆਨ ਦੇ 29 ਵੇਂ ਦਿਨ (13 ਫਰਵਰੀ, 2021), ਕੁੱਲ 2,96,211 ਲਾਭਪਾਤਰੀਆਂ ਨੇ ਟੀਕਾਕਰਨ ਪ੍ਰਾਪਤ ਕੀਤਾ ਹੈ । ਜਿਨ੍ਹਾਂ ਵਿੱਚੋਂ 2,72,583 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 8,071 ਸੈਸ਼ਨਾਂ ਵਿਚ ਟੀਕਾ ਲਗਾਇਆ ਗਿਆ ਸੀ ਅਤੇ 23,628 ਐਚ.ਸੀ.ਡਬਲਯੂਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।
ਹਰ ਰੋਜ਼ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਵਾਧੇ ਦਾ ਇਕ ਮਜ਼ਬੂਤ ਰੁਝਾਨ ਦਰਜ ਕੀਤਾ ਜਾ ਰਿਹਾ ਹੈ ।
ਭਾਰਤ ਵਿੱਚ ਟੀਕਾਕਰਨ ਮੁੰਕਮਲ ਕਰਵਾ ਚੁੱਕੇ ਕੁੱਲ ਲਾਭਪਾਤਰੀਆਂ ਵਿਚੋਂ 10 ਰਾਜਾਂ ਦਾ ਹਿੱਸਾ 68.55 ਫ਼ੀਸਦ ਬਣਦਾ ਹੈ।
ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 81.58 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।
ਕੇਰਲ ਨੇ ਨਵੇਂ ਰਿਕਵਰ ਕੀਤੇ ਗਏ ਕੇਸਾਂ 5,835 ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਗਿਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਰਿਕਵਰੀ ਦੀ ਗਿਣਤੀ ਮਹਾਰਾਸ਼ਟਰ ਵਿੱਚ 1,773 ਅਤੇ ਤਾਮਿਲਨਾਡੂ ਵਿੱਚ 482 ਦਰਜ ਕੀਤੀ ਗਈ ਹੈ।
ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 1.26 ਫੀਸਦ ਰਹਿ ਗਏ ਹਨ।
ਦੇਸ਼ ਦੇ ਕੁੱਲ ਐਕਟਿਵ ਮਾਮਲੇ, ਅੱਜ ਘੱਟ ਕੇ 1.37 ਲੱਖ (1,37,567) 'ਤੇ ਆ ਗਏ ਹਨ।
86.25 ਫ਼ੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਤੋਂ ਦਰਜ ਹੋ ਰਹੇ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸ 5,471 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਕ੍ਰਮਵਾਰ 3,611 ਅਤੇ 477 ਨਵੇਂ ਕੇਸ ਦਰਜ ਕੀਤੇ ਗਏ ਹਨ ।
6 ਰਾਜ ਮੌਤਾਂ ਦੀ ਦਰ ਵਿੱਚ 78.3 ਫੀਸਦ ਦਾ ਯੋਗਦਾਨ ਪਾ ਰਹੇ ਹਨ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 38 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੇਰਲ ਵਿੱਚ ਰੋਜ਼ਾਨਾ 16 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ , ਜਦੋਂਕਿ ਤਾਮਿਲਨਾਡੂ ਅਤੇ ਛੱਤੀਸਗੜ੍ਹ ਵਿੱਚ 5-5 ਨਵੀਂਆਂ ਮੌਤਾਂ ਹੋਈਆਂ ਹਨ।
****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 14 ਫਰਵਰੀ 2021/1
(Release ID: 1698003)
|