ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ, 28 ਦਿਨਾਂ ਵਿੱਚ ਕੋਵਿਡ 19 ਦੇ ਖਿਲਾਫ 80 ਲੱਖ ਦੇ ਕਰੀਬ ਟੀਕਾਕਰਨ ਦੇ ਅੰਕੜੇ ਨੂੰ ਹਾਸਿਲ ਕਰਨ ਦੇ ਨੇੜੇ ਪਹੁੰਚ ਗਿਆ ਹੈ
8 ਰਾਜਾਂ ਵਿੱਚ ਹਰੇਕ 'ਚ 4 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਮੁੰਕਮਲ ਹੋ ਚੁੱਕਾ ਹੈ
17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਨਾਲ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ
Posted On:
13 FEB 2021 11:27AM by PIB Chandigarh
ਭਾਰਤ, ਕੋਵਿਡ 19 ਦੇ ਖਿਲਾਫ 80 ਲੱਖ ਦੇ ਕਰੀਬ ਟੀਕਾਕਰਨ ਦੇ ਅੰਕੜੇ ਨੂੰ ਹਾਸਿਲ ਕਰਨ ਦੇ ਨੇੜੇ ਪਹੁੰਚ ਗਿਆ ਹੈ
13 ਫਰਵਰੀ, 2021 ਨੂੰ ਸਵੇਰੇ 8:00 ਵਜੇ ਤੱਕ, 79,67,647 ਲਾਭਪਾਤਰੀਆਂ ਨੇ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਟੀਕਾ ਲਗਵਾ ਲਿਆ ਹੈ।
ਜਿਨ੍ਹਾਂ ਵਿੱਚ 59,09,136 ਸਿਹਤ ਸੰਭਾਲ ਕਰਮਚਾਰੀ ਅਤੇ 20,58,511 ਫਰੰਟਲਾਈਨ ਵਰਕਰ ਸ਼ਾਮਲ ਹਨ । ਹੁਣ ਤੱਕ 1,64,781 ਸੈਸ਼ਨ ਆਯੋਜਿਤ ਕੀਤੇ ਗਏ ਹਨ ।
ਸ. ਨੰ.
|
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ
|
ਲਾਭਪਾਤਰੀਆਂ ਨੇ ਟੀਕਾ ਲਗਵਾਇਆ
|
1
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼
|
3,454
|
2
|
ਆਂਧਰ- ਪ੍ਰਦੇਸ਼
|
3,51,993
|
3
|
ਅਰੁਣਾਚਲ ਪ੍ਰਦੇਸ਼
|
15,098
|
4
|
ਅਸਾਮ
|
1,25,038
|
5
|
ਬਿਹਾਰ
|
4,71,683
|
6
|
ਚੰਡੀਗੜ੍ਹ
|
8,017
|
7
|
ਛੱਤੀਸਗੜ੍ਹ
|
2,47,745
|
8
|
ਦਾਦਰਾ ਅਤੇ ਨਗਰ ਹਵੇਲੀ
|
2,890
|
9
|
ਦਮਨ ਅਤੇ ਦਿਉ
|
1,095
|
10
|
ਦਿੱਲੀ
|
1,77,439
|
11
|
ਗੋਆ
|
12,949
|
12
|
ਗੁਜਰਾਤ
|
6,67,073
|
13
|
ਹਰਿਆਣਾ
|
1,94,124
|
14
|
ਹਿਮਾਚਲ ਪ੍ਰਦੇਸ਼
|
79,166
|
15
|
ਜੰਮੂ ਅਤੇ ਕਸ਼ਮੀਰ
|
1,11,470
|
16
|
ਝਾਰਖੰਡ
|
1,88,095
|
17
|
ਕਰਨਾਟਕ
|
4,91,552
|
18
|
ਕੇਰਲ
|
3,45,197
|
19
|
ਲੱਦਾਖ
|
2,854
|
20
|
ਲਕਸ਼ਦਵੀਪ
|
1,776
|
21
|
ਮੱਧ ਪ੍ਰਦੇਸ਼
|
5,26,095
|
22
|
ਮਹਾਰਾਸ਼ਟਰ
|
6,49,660
|
23
|
ਮਣੀਪੁਰ
|
19,563
|
24
|
ਮੇਘਾਲਿਆ
|
12,797
|
25
|
ਮਿਜ਼ੋਰਮ
|
11,332
|
26
|
ਨਾਗਾਲੈਂਡ
|
9,125
|
27
|
ਉੜੀਸਾ
|
3,99,670
|
28
|
ਪੁਡੂਚੇਰੀ
|
5,510
|
29
|
ਪੰਜਾਬ
|
1,01,861
|
30
|
ਰਾਜਸਥਾਨ
|
6,06,694
|
31
|
ਸਿੱਕਮ
|
8,335
|
32
|
ਤਾਮਿਲਨਾਡੂ
|
2,27,542
|
33
|
ਤੇਲੰਗਾਨਾ
|
2,78,250
|
34
|
ਤ੍ਰਿਪੁਰਾ
|
65,288
|
35
|
ਉੱਤਰ ਪ੍ਰਦੇਸ਼
|
8,58,602
|
36
|
ਉਤਰਾਖੰਡ
|
1,04,052
|
37
|
ਪੱਛਮੀ ਬੰਗਾਲ
|
4,85,054
|
38
|
ਫੁਟਕਲ
|
99,509
|
ਕੁੱਲ
|
79,67,647
|
79,67,647
|
ਦੇਸ਼ ਵਿਆਪੀ ਕਸਰਤ ਦੇ 28 ਵੇਂ ਦਿਨ ((12 ਫਰਵਰੀ 2021) ਨੂੰ ਟੀਕਾਕਰਨ ਮੁਹਿੰਮ ਦੇ ਅੰਤਮ ਅੰਕੜਿਆਂ ਵਿੱਚ 4,62,637 ਲਾਭਪਾਤਰੀ ਸ਼ਾਮਲ ਹਨ, ਜਿਨ੍ਹਾਂ ਵਿੱਚ (ਐਚ.ਸੀ.ਡਬਲਯੂਜ਼ – 94,160 ਅਤੇ ਐਫ.ਐਲ.ਡਬਲਯੂ- 3,68,477) 10,411 ਸੈਸ਼ਨ ਆਯੋਜਿਤ ਕੀਤੇ ਗਏ ਹਨ ।
ਹਰ ਰੋਜ਼ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਵਾਧੇ ਦਾ ਇਕ ਮਜ਼ਬੂਤ ਰੁਝਾਨ ਦਰਜ ਕੀਤਾ ਜਾ ਰਿਹਾ ਹੈ ।
ਭਾਰਤ ਵਿੱਚ ਟੀਕਾਕਰਨ ਮੁੰਕਮਲ ਕਰਵਾ ਚੁੱਕੇ ਕੁੱਲ ਲਾਭਪਾਤਰੀਆਂ ਵਿਚੋਂ 8 ਰਾਜਾਂ ਦਾ ਹਿੱਸਾ 60 ਫ਼ੀਸਦ (59.70 ਫ਼ੀਸਦ) ਬਣਦਾ ਹੈ। ਇਨ੍ਹਾਂ 8 ਰਾਜਾਂ ਵਿੱਚ ਹਰੇਕ 'ਚ 4 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਮੁੰਕਮਲ ਹੋ ਚੁੱਕਾ ਹੈ । ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ ਭਾਰਤ ਦੇ ਕੁੱਲ ਲਾਭਪਾਤਰੀਆਂ ਵਿੱਚਲੇ 10.8 ਫ਼ੀਸਦ (8,58,602 ਲਾਭਪਾਤਰੀ) ਸ਼ਾਮਲ ਹਨ. ।
ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਵੰਡ ਵਿੱਚ ਵੀ ਪ੍ਰਤੀ ਦਿਨ ਹੋਣ ਵਾਲਿਆਂ ਮੌਤਾਂ ਦੀ ਗਿਣਤੀ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ। 13 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 1-5 ਨਵੀਆਂ ਮੌਤਾਂ ਦੀ ਰਿਪੋਰਟ ਕੀਤੀ ਹੈ।
17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ -ਤੇਲੰਗਾਨਾ, ਉੜੀਸਾ, ਝਾਰਖੰਡ, ਪੁਡੂਚੇਰੀ, ਚੰਡੀਗੜ੍ਹ, ਨਾਗਾਲੈਂਡ, ਅਸਾਮ, ਮਣੀਪੁਰ, ਸਿੱਕਮ, ਮੇਘਾਲਿਆ, ਲੱਦਾਖ (ਯੂਟੀ), ਮਿਜੋਰਮ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਤ੍ਰਿਪੁਰਾ, ਲਕਸ਼ਦੀਪ, ਅਰੁਣਾਚਲ ਪ੍ਰਦੇਸ਼, ਦਾਦਰ ਅਤੇ ਨਗਰ ਹਵੇਲੀ, ਦਮਨ ਅਤੇ ਦਿਓ, ਜਿਨ੍ਹਾਂ ਨੇ ਪਿਛਲੇ 24 ਘੰਟਿਆਂ ਵਿੱਚ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ।
ਦੇਸ਼ ਦੇ ਕੁੱਲ ਐਕਟਿਵ ਮਾਮਲੇ, ਅੱਜ ਘੱਟ ਕੇ 1.36 ਲੱਖ (1,36,571) 'ਤੇ ਆ ਗਏ ਹਨ। ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 1.25 ਫੀਸਦ ਰਹਿ ਗਏ ਹਨ।
ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 1.06 ਕਰੋੜ (1,06,00,625) ਹੋ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 11,395 ਵਿਅਕਤੀਆਂ ਨੂੰ ਸਿਹਤਯਾਬੀ ਮਗਰੋਂ ਛੁੱਟੀ ਦਿੱਤੀ ਗਈ ਹੈ ।ਕੌਮੀ ਰਿਕਵਰੀ ਦਰ 97.32 ਫ਼ੀਸਦ ਹੋ ਗਈ ਹੈ ।
ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 81.93 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।
ਕੇਰਲ ਨੇ ਨਵੇਂ ਰਿਕਵਰ ਕੀਤੇ ਗਏ ਕੇਸਾਂ 5,332 ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਗਿਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਰਿਕਵਰੀ ਦੀ ਗਿਣਤੀ ਮਹਾਰਾਸ਼ਟਰ ਵਿੱਚ 2,422 ਅਤੇ ਛੱ ਤਾਮਿਲਨਾਡੂ ਵਿੱਚ 486 ਦਰਜ ਕੀਤੀ ਗਈ ਹੈ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 12,143 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ ।
86.01 ਫ਼ੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਤੋਂ ਦਰਜ ਹੋ ਰਹੇ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸ 5,397 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਕ੍ਰਮਵਾਰ 3,670 ਅਤੇ 483 ਨਵੇਂ ਕੇਸ ਦਰਜ ਕੀਤੇ ਗਏ ਹਨ ।
ਪਿਛਲੇ 24 ਘੰਟਿਆਂ ਦੌਰਾਨ 103 ਮਾਮਲਿਆਂ ਵਿੱਚ ਮੌਤਾਂ ਦੀ ਰਿਪੋਰਟ ਹੋਈ ਹੈ।
6 ਰਾਜ ਇਨ੍ਹਾਂ ਵਿੱਚ 80.58 ਫੀਸਦ ਦਾ ਯੋਗਦਾਨ ਪਾ ਰਹੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 36 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੇਰਲ ਵਿੱਚ ਰੋਜ਼ਾਨਾ 18 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ , ਜਦੋਂਕਿ ਕਰਨਾਟਕ ਅਤੇ ਪੰਜਾਬ ਵਿੱਚ 8-8 ਮੌਤਾਂ ਹੋਈਆਂ ਹਨ।।
****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 13 ਫਰਵਰੀ 2021/1
(Release ID: 1697703)
Visitor Counter : 237
Read this release in:
Odia
,
Malayalam
,
Tamil
,
English
,
Urdu
,
Hindi
,
Marathi
,
Bengali
,
Manipuri
,
Gujarati
,
Telugu