ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਨਿਰੰਤਰ ਗਿਰਾਵਟ ਦੇ ਰੁਝਾਨ ਦੇ ਕਾਰਨ, ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਘੱਟ ਕੇ 1.41 ਲੱਖ ਤੇ ਆ ਗਈ ਹੈ
33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ ਐਕਟਿਵ ਕੇਸ 5,000 ਤੋਂ ਘੱਟ ਹੈ
19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ
ਕੋਵਿਡ -19 ਦੇ 66 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ
Posted On:
10 FEB 2021 11:57AM by PIB Chandigarh
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਅੱਜ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 1.41 ਲੱਖ (141511) ਤੇ ਆ ਗਈ ਹੈ। ਮੌਜੂਦਾ ਐਕਟਿਵ ਮਾਮਲੇ, ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 1.30 ਫੀਸਦ ਰਹਿ ਗਏ ਹਨ।
ਕੌਮੀ ਪੱਧਰ 'ਤੇ, 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 5,000 ਤੋਂ ਘੱਟ ਐਕਟਿਵ ਮਾਮਲੇ ਸਾਹਮਣੇ ਆਏ ਹਨ। ਦਮਨ ਅਤੇ ਦਿਓ, ਦਾਦਰ ਅਤੇ ਨਾਗਰ ਹਵੇਲੀ ਵਿੱਚ ਹੁਣ ਕੋਈ ਵੀ ਐਕਟਿਵ ਕੇਸ ਨਹੀਂ ਹਨ।

ਪਿਛਲੇ 24 ਘੰਟਿਆਂ ਵਿੱਚ, 11067 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ ਹੀ 13087 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿਤੀ ਗਈ ਹੈ। ਇਸੇ ਸਮੇਂ, ਦੌਰਾਨ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਵਿੱਚ 2114 ਐਕਟਿਵ ਕੇਸਾਂ ਦੀ ਕਮੀ ਨਜ਼ਰ ਆਈ ਹੈ.
ਦੋ ਰਾਜ- ਕੇਰਲ ਅਤੇ ਮਹਾਰਾਸ਼ਟਰ- ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 71 ਫੀਸਦ ਹਿੱਸਾ ਪਾ ਰਹੇ ਹਨ।

19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ। ਇਹ ਰਾਜ- ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਓਡੀਸ਼ਾ, ਆਂਧਰਾ ਪ੍ਰਦੇਸ਼, ਜੰਮੂ-ਕਸ਼ਮੀਰ (ਕੇਂਦਰ ਸ਼ਾਸਤ ਪ੍ਰਦੇਸ਼), ਝਾਰਖੰਡ, ਪੁਡੂਚੇਰੀ, ਮਣੀਪੁਰ, ਨਾਗਾਲੈਂਡ, ਲਕਸ਼ਦੀਪ, ਮੇਘਾਲਿਆ, ਸਿੱਕਮ, ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼, ਲੱਦਾਖ (ਕੇਂਦਰ ਸ਼ਾਸਤ ਪ੍ਰਦੇਸ਼), ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਦਮਨ ਤੇ ਦਿਉ ਅਤੇ ਦਾਦਰਾ ਤੇ ਨਗਰ ਹਵੇਲੀ ਹਨ।
ਭਾਰਤ ਵਿੱਚ ਅੱਜ ਰਿਕਵਰੀ ਹੋਏ ਕੇਸਾਂ ਦੀ ਕੁੱਲ ਗਿਣਤੀ 1,05,61,608 ਹੋ ਗਈ ਹੈ । ਰਿਕਵਰੀ ਦੀ ਦਰ 92.27 ਫੀਸਦ ਤੱਕ ਪਹੁੰਚ ਗਈ ਹੈ ।.
10 ਫਰਵਰੀ, 2021 ਨੂੰ ਸਵੇਰੇ 8:00 ਵਜੇ ਤੱਕ, ਲਗਭਗ 66 ਲੱਖ ਤੋਂ ਵੱਧ (66,11,561) ਲਾਭਪਾਤਰੀਆਂ ਨੇ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਟੀਕਾ ਲਗਵਾ ਲਿਆ ਹੈ।
ਸ. ਨੰ.
|
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ
|
ਲਾਭਪਾਤਰੀਆਂ ਨੇ ਟੀਕਾ ਲਗਵਾਇਆ
|
1
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼
|
3,413
|
2
|
ਆਂਧਰ- ਪ੍ਰਦੇਸ਼
|
3,25,538
|
3
|
ਅਰੁਣਾਚਲ ਪ੍ਰਦੇਸ਼
|
13,480
|
4
|
ਅਸਾਮ
|
1,08,887
|
5
|
ਬਿਹਾਰ
|
4,15,989
|
6
|
ਚੰਡੀਗੜ੍ਹ
|
6,458
|
7
|
ਛੱਤੀਸਗੜ੍ਹ
|
1,98,567
|
8
|
ਦਾਦਰਾ ਅਤੇ ਨਗਰ ਹਵੇਲੀ
|
1,697
|
9
|
ਦਮਨ ਅਤੇ ਦਿਉ
|
843
|
10
|
ਦਿੱਲੀ
|
1,32,046
|
11
|
ਗੋਆ
|
8,929
|
12
|
ਗੁਜਰਾਤ
|
5,72,412
|
13
|
ਹਰਿਆਣਾ
|
1,80,663
|
14
|
ਹਿਮਾਚਲ ਪ੍ਰਦੇਸ਼
|
61,271
|
15
|
ਜੰਮੂ ਅਤੇ ਕਸ਼ਮੀਰ
|
74,219
|
16
|
ਝਾਰਖੰਡ
|
1,43,401
|
17
|
ਕਰਨਾਟਕ
|
4,41,692
|
18
|
ਕੇਰਲ
|
3,22,016
|
19
|
ਲੱਦਾਖ
|
2,309
|
20
|
ਲਕਸ਼ਦਵੀਪ
|
920
|
21
|
ਮੱਧ ਪ੍ਰਦੇਸ਼
|
3,80,285
|
22
|
ਮਹਾਰਾਸ਼ਟਰ
|
5,36,436
|
23
|
ਮਣੀਪੁਰ
|
11,078
|
24
|
ਮੇਘਾਲਿਆ
|
9,069
|
25
|
ਮਿਜ਼ੋਰਮ
|
11,046
|
26
|
ਨਾਗਾਲੈਂਡ
|
5,826
|
27
|
ਉੜੀਸਾ
|
3,42,254
|
28
|
ਪੁਡੂਚੇਰੀ
|
4,301
|
29
|
ਪੰਜਾਬ
|
87,181
|
30
|
ਰਾਜਸਥਾਨ
|
4,91,543
|
31
|
ਸਿੱਕਮ
|
6,961
|
32
|
ਤਾਮਿਲਨਾਡੂ
|
1,85,577
|
33
|
ਤੇਲੰਗਾਨਾ
|
2,43,665
|
34
|
ਤ੍ਰਿਪੁਰਾ
|
51,449
|
35
|
ਉੱਤਰ ਪ੍ਰਦੇਸ਼
|
6,73,542
|
36
|
ਉਤਰਾਖੰਡ
|
85,359
|
37
|
ਪੱਛਮੀ ਬੰਗਾਲ
|
4,04,001
|
38
|
ਫੁਟਕਲ
|
67,238
|
ਕੁੱਲ
|
66,11,561
|
ਟੀਕਾਕਰਨ ਕਵਰੇਜ ਵਿੱਚ ਸ਼ਾਮਲ ਕੁੱਲ ਲਾਭਪਾਤਰੀਆਂ ਦੀ ਗਿਣਤੀ 66,11,561 ਹੋ ਗਈ ਹੈ । ਜਿਨ੍ਹਾਂ ਵਿੱਚ 56,10,134 ਸਿਹਤ ਸੰਭਾਲ ਕਰਮਚਾਰੀ ਅਤੇ 10,01,427 ਫਰੰਟਲਾਈਨ ਵਰਕਰ ਸ਼ਾਮਲ ਹਨ । ਹੁਣ ਤੱਕ 1,34,746 ਸੈਸ਼ਨ ਆਯੋਜਿਤ ਕੀਤੇ ਗਏ ਹਨ ।
ਦੇਸ਼ ਵਿਆਪੀ ਕਸਰਤ ਦੇ 25 ਵੇਂ ਦਿਨ ਦੇ ਟੀਕਾਕਰਨ ਮੁਹਿੰਮ ਦੇ ਅੰਤਮ ਅੰਕੜਿਆਂ ਵਿੱਚ 3,52,553 ਲਾਭਪਾਤਰੀ ਹਨ, ਜਿਨ੍ਹਾਂ ਵਿੱਚ (ਐਚ.ਸੀ.ਡਬਲਯੂਜ਼ - 1,28,032 ਅਤੇ ਐਫ.ਐਲ.ਡਬਲਯੂ- 2,24,521) 7,990 ਸੈਸ਼ਨਾਂ ਵਿੱਚ ਸ਼ਾਮਲ ਹਨ ।
ਹਰ ਰੋਜ਼ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਵਾਧੇ ਦਾ ਇਕ ਮਜ਼ਬੂਤ ਰੁਝਾਨ ਦਰਜ ਕੀਤਾ ਜਾ ਰਿਹਾ ਹੈ ।

ਨਵੇਂ ਸਿਹਤਯਾਬ ਹੋਏ ਮਾਮਲਿਆਂ ਵਿੱਚੋਂ 81.68 ਫੀਸਦ ਕੇਸਾਂ ਨੂੰ 6 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 6,475 ਨਵੇਂ ਸਿਹਤਯਾਬ ਹੋਏ ਕੇਸਾਂ ਨਾਲ ਦਰਜ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 2,554 ਵਿਅਕਤੀ ਸਿਹਤਯਾਬ ਹੋਏ, ਇਸ ਤੋਂ ਬਾਅਦ ਕਰਨਾਟਕ ਵਿੱਚ 513 ਵਿਅਕਤੀ ਰਿਕਵਰ ਰਿਪੋਰਟ ਕੀਤੇ ਗਏ ਹਨ।

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 83.31 ਫੀਸਦ ਕੇਸ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦਰਜ ਕੀਤੀ ਗਈ ਹੈ ।
ਕੇਰਲ ਰੋਜ਼ਾਨਾ ਪੁਸ਼ਟੀ ਵਾਲੇ ਸਭ ਤੋਂ ਵੱਧ 5,214 ਨਵੇਂ ਕੇਸ ਦਰਜ ਕਰ ਰਿਹਾ ਹੈ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 2,515 ਮਾਮਲੇ ਪ੍ਰਤੀ ਦਿਨ ਦਰਜ ਕੀਤੇ ਗਏ ਹਨ, ਜਦਕਿ ਤਾਮਿਲਨਾਡੂ' ਚ 469 ਨਵੇਂ ਕੇਸ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਦੌਰਾਨ 94 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਛੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੀਂਆਂ ਮੌਤਾਂ ਦਾ ਹਿੱਸਾ 80.85 ਫੀਸਦੀ ਬਣਦਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (35 ) ਜਾਨੀ ਨੁਕਸਾਨ ਦਰਜ ਕੀਤਾ ਗਿਆ ਹੈ । ਕੇਰਲ ਵਿੱਚ ਰੋਜ਼ਾਨਾ 19 ਮੌਤਾਂ ਰਿਪੋਰਟ ਹੁੰਦੀਆਂ ਹਨ, ਜਦੋਂ ਕਿ ਪੰਜਾਬ ਵਿੱਚ 08 ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।

****
ਐਮਵੀ / ਐਸਜੇ
(Release ID: 1696909)
Visitor Counter : 238
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam