ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ ਬ੍ਰਹਮਪੁੱਤਰ ਵੈਲੀ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ, ਅਸਾਮ ਨੂੰ 100 ਕਰੋੜ ਰੁਪਏ ਦੀ ਗ੍ਰਾਂਟ-ਇਨ-ਸਹਾਇਤਾ ਦੇਣ ਦੀ ਪ੍ਰਵਾਨਗੀ ਦਿੱਤੀ

Posted On: 10 FEB 2021 3:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਬ੍ਰਹਮਪੁੱਤਰ ਵੈਲੀ ਫਰਟੀਲਾਈਜ਼ਰਜ਼ ਕਾਰਪੋਰੇਸ਼ਨ ਲਿਮਟਿਡ (ਬੀਵੀਐੱਫਸੀਐੱਲ), ਨਾਮਰੂਪ (ਅਸਾਮ) ਨੂੰ ਇਸ ਦੇ ਯੂਰੀਆ ਨਿਰਮਾਣ ਯੂਨਿਟਾਂ ਦੇ ਕੰਮਕਾਜ ਨੂੰ ਬਰਕਰਾਰ ਰੱਖਣ ਲਈ 100 ਕਰੋੜ ਰੁਪਏ ਦੀ ਗ੍ਰਾਂਟ-ਇਨ-ਸਹਾਇਤਾ ਦੇਣ ਬਾਰੇ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ।

ਬੀਵੀਐੱਫਸੀਐੱਲ, ਨਾਮਰੂਪ, ਭਾਰਤ ਸਰਕਾਰ ਦੇ ਖਾਦ ਵਿਭਾਗ (ਡੀਓਐੱਫ) ਦੇ ਪ੍ਰਬੰਧਕੀ ਨਿਯੰਤਰਣ ਅਧੀਨ ਕੰਪਨੀ ਐਕਟ ਦੇ ਅਨੁਸਾਰ ਗਠਿਤ ਇੱਕ ਪਬਲਿਕ ਸੈਕਟਰ ਅੰਡਰਟੇਕਿੰਗ ਹੈ। ਇਸ ਸਮੇਂ, ਕੰਪਨੀ ਆਪਣੇ ਦੋ ਪੁਰਾਣੇ ਪਲਾਂਟਾਂ - ਨਾਮਰੂਪ-ll ਅਤੇ ਨਾਮਰੂਪ-lll ਨੂੰ ਬੀਵੀਐੱਫਸੀਐੱਲ ਨਾਮਰੂਪ, ਅਸਾਮ ਦੇ ਪਰਿਸਰ ਅੰਦਰ ਚਲਾ ਰਹੀ ਹੈ। ਭਾਰਤ ਵਿੱਚ ਪਹਿਲੀ ਗੈਸ ਅਧਾਰਿਤ ਯੂਰੀਆ ਉਤਪਾਦਨ ਯੂਨਿਟ ਹੋਣ ਦੇ ਬਾਵਜੂਦ ਅਤੇ ਬੁਨਿਆਦੀ ਢਾਂਚਾ ਅਤੇ ਫੀਡਸਟੌਕ ਦੀ ਉਪਲਬਧਤਾ ਹੋਣ ਦੇ ਬਾਵਜੂਦ, ਪੁਰਾਣੀ ਅਤੇ ਅਪ੍ਰਚਲਿਤ ਟੈਕਨੋਲੋਜੀ ਕਾਰਨ, ਮੌਜੂਦਾ ਇਕਾਈਆਂ ਤੋਂ ਢੁੱਕਵੇਂ ਉਤਪਾਦਨ ਦੇ ਪੱਧਰ ਨੂੰ ਬਰਕਰਾਰ ਰੱਖਣਾ ਮੁਸ਼ਕਿਲ ਹੋ ਗਿਆ ਹੈ। ਪਲਾਂਟਾਂ ਦੇ ਸੁਰੱਖਿਅਤ, ਟਿਕਾਊ ਅਤੇ ਕਿਫਾਇਤੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ, ਕੁਝ ਉਪਕਰਣਾਂ ਅਤੇ ਮਸ਼ੀਨਾਂ ਨੂੰ ਬਦਲਣ / ਓਵਰਹੈੱਲਡ ਕਰਨ ਦੀ ਜ਼ਰੂਰਤ ਹੈ। ਮਕੈਨੀਕਲ, ਇਲੈਕਟ੍ਰੀਕਲ, ਉਪਕਰਣ ਅਤੇ ਉਤਪ੍ਰੇਰਕ ਵਸਤੂਆਂ ਆਦਿ ਦੀ ਖਰੀਦ ਨਾਲ ਪਲਾਂਟਾਂ ਦੇ ਨਿਰਵਿਘਨ ਸੰਚਾਲਨ ਲਈ ਕੀਤੀ ਜਾਣ ਵਾਲੀ ਘੱਟੋ ਘੱਟ ਕਾਰਜਕੁਸ਼ਲ ਮੁਰੰਮਤ ਲਈ 100 ਕਰੋੜ ਰੁਪਏ ਦੇ ਅਨੁਮਾਨਤ ਖਰਚੇ ਦੀ ਸੰਭਾਵਨਾ ਹੈ ਅਤੇ ਇਸ ਲਈ, ਭਾਰਤ ਸਰਕਾਰ ਨੇ ਬੀਵੀਐੱਫਸੀਐੱਲ ਨੂੰ 100 ਕਰੋੜ ਰੁਪਏ ਦੀ ਸਹਾਇਤਾ ਗ੍ਰਾਂਟ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

ਬੀਵੀਐੱਫਸੀਐੱਲ ਭਾਰਤ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ, ਜੋ ਇਸ ਖੇਤਰ ਦੇ ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਬੀਵੀਐੱਫਸੀਐੱਲ ਨੂੰ 100 ਕਰੋੜ ਰੁਪਏ ਦੀ ਸਹਾਇਤਾ ਵਜੋਂ ਦਿੱਤੀ ਗ੍ਰਾਂਟ, ਸਾਲਾਨਾ 3.90 ਲੱਖ ਮੀਟਰਕ ਟਨ ਯੂਰੀਆ ਉਤਪਾਦਨ ਸਮਰੱਥਾ ਬਹਾਲ ਕਰੇਗੀ ਅਤੇ ਪੂਰੇ ਉੱਤਰ ਪੂਰਬੀ ਖੇਤਰ, ਵਿਸ਼ੇਸ਼ ਕਰ ਕੇ ਅਸਾਮ ਵਿੱਚ, ਚਾਹ ਉਦਯੋਗ ਅਤੇ ਖੇਤੀ ਸੈਕਟਰ ਨੂੰ ਯੂਰੀਆ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਏਗੀ। ਇਹ ਸਥਾਈ ਅਧਾਰ 'ਤੇ ਤਕਰੀਬਨ 580 ਕਰਮਚਾਰੀਆਂ ਅਤੇ ਐਡ-ਹੌਕ ਅਧਾਰ ਤੇ 1500 ਹੋਰ ਵਿਅਕਤੀਆਂ ਦੇ ਮੌਜੂਦਾ ਰੋਜ਼ਗਾਰ ਨੂੰ ਜਾਰੀ ਰੱਖੇਗਾ। ਇਸ ਤੋਂ ਇਲਾਵਾ, ਇਸ ਸਥਾਪਨਾ ਜ਼ਰੀਏ 28000 ਲੋਕਾਂ ਨੂੰ ਅਸਿੱਧੇ ਤੌਰ 'ਤੇ ਲਾਭ ਪ੍ਰਾਪਤ ਹੁੰਦਾ ਹੈ। ਇਸ ਨਾਲ ਭਾਰਤ ਸਰਕਾਰ ਦੀ 'ਆਤਮਨਿਰਭਰ ਭਾਰਤ ਮੁਹਿੰਮ' ਨੂੰ ਵੀ ਮਜ਼ਬੂਤੀ ​​ਮਿਲੇਗੀ।

**********

 

ਡੀਐੱਸ



(Release ID: 1696824) Visitor Counter : 236