ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਕੁੱਲ ਮੌਤਾਂ ਤੋਂ ਘੱਟ; ਐਕਟਿਵ ਕੇਸ ਹੋਰ ਘਟ ਕੇ 1.51 ਲੱਖ ਹੋਏ
ਲਗਭਗ 50 ਲੱਖ ਲਾਭਪਾਤਰੀਆਂ ਦਾ ਕੋਵਿਡ 19 ਦੇ ਵਿਰੁੱਧ ਟੀਕਾਕਰਨ
ਭਾਰਤ ਵਿੱਚ ਦਸ ਲੱਖ ਦੀ ਆਬਾਦੀ ਮਗਰ ਪੁਸ਼ਟੀ ਵਾਲੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਦੁਨੀਆਂ ਭਰ ਵਿੱਚ ਸਭ ਤੋਂ ਘੱਟ
ਪਿਛਲੇ 24 ਘੰਟਿਆਂ ਦੌਰਾਨ 14 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਿਸੇ ਵੀ ਮੌਤ ਦੀ ਕੋਈ ਰਿਪੋਰਟ ਨਹੀਂ
प्रविष्टि तिथि:
05 FEB 2021 11:55AM by PIB Chandigarh
ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ, ਨਿਰੰਤਰ ਹੇਠਾਂ ਵੱਲ ਜਾਣ ਦਾ ਰੁਝਾਨ ਜਾਰੀ ਹੈ।
ਕੁੱਲ ਐਕਟਿਵ ਕੇਸ ਅੱਜ 1.51 ਲੱਖ (1,51,460) 'ਤੇ ਆ ਗਏ ਹਨ। ਇਹ ਅੱਜ ਤੱਕ ਦਰਜ ਹੋਈਆਂ ਕੁਲ ਮੌਤਾਂ ਦੀ ਗਿਣਤੀ (1,54,823) ਤੋਂ ਘੱਟ ਹੈ। ਮੌਜੂਦਾ ਐਕਟਿਵ ਕੇਸ, ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚੋਂ ਸਿਰਫ 1.40 ਫ਼ੀਸਦ ਰਹਿ ਗਏ ਹਨ।
ਭਾਰਤ ਵਿੱਚ ਰੋਜ਼ਾਨਾ ਨਵੇਂ ਮਾਮਲੇ ਵੀ ਹੇਠਾਂ ਵੱਲ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 12,408 ਰੋਜ਼ਾਨਾ ਨਵੇਂ ਐਕਟਿਵ ਕੇਸ ਦਰਜ ਕੀਤੇ ਗਏ ਹਨ।
ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਕੇਸ (7,828) ਦੁਨੀਆਂ ਵਿੱਚ ਸਭ ਤੋਂ ਘੱਟ ਦਰਜ ਹੋ ਰਹੇ ਹਨ। ਇਹ ਗਿਣਤੀ ਰੂਸ, ਜਰਮਨੀ, ਇਟਲੀ, ਬ੍ਰਾਜ਼ੀਲ, ਫਰਾਂਸ, ਬਰਤਾਨੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਰਿਪੋਰਟ ਹੋ ਰਹੀ ਹੈ।

17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਅਬਾਦੀ ਦੇ ਮਗਰ ਕੇਸਾਂ ਦੀ ਗਿਣਤੀ ਕੌਮੀ ਅੋਸਤ ਨਾਲੋਂ ਬਹੁਤ ਘੱਟ ਹੈ। ਲਕਸ਼ਦੀਪ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਸਭ ਤੋਂ ਘੱਟ ਅੋਸਤਨ 1,722 ਕੇਸ ਦਰਜ ਕੀਤੇ ਗਏ ਹਨ।

5 ਫਰਵਰੀ, 2021 ਨੂੰ ਸਵੇਰੇ 8:00 ਵਜੇ ਤੱਕ, ਲਗਭਗ 50 ਲਖ (49,59,445) ਲਾਭਪਾਤਰੀਆਂ ਨੂੰ ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਤਹਿਤ ਟੀਕਾ ਲਗਾਇਆ ਗਿਆ ਹੈ।

ਪਿਛਲੇ 24 ਘੰਟਿਆਂ ਵਿੱਚ, 11,184 ਸੈਸ਼ਨਾਂ ਵਿੱਚ 5,09,893 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਹੁਣ ਤੱਕ 95,801 ਸੈਸ਼ਨ ਆਯੋਜਿਤ ਕੀਤੇ ਗਏ ਹਨ।
|
S. No.
|
States/UTs
|
Beneficiaries Vaccinated
|
|
1
|
A & N Islands
|
2,938
|
|
2
|
Andhra Pradesh
|
2,43,243
|
|
3
|
Arunachal Pradesh
|
10,889
|
|
4
|
Assam
|
60,556
|
|
5
|
Bihar
|
3,12,339
|
|
6
|
Chandigarh
|
4,782
|
|
7
|
Chhattisgarh
|
1,31,173
|
|
8
|
Dadra & Nagar Haveli
|
1,075
|
|
9
|
Daman & Diu
|
561
|
|
10
|
Delhi
|
90,927
|
|
11
|
Goa
|
7,193
|
|
12
|
Gujarat
|
3,48,183
|
|
13
|
Haryana
|
1,33,637
|
|
14
|
Himachal Pradesh
|
48,360
|
|
15
|
Jammu & Kashmir
|
34,475
|
|
16
|
Jharkhand
|
75,205
|
|
17
|
Karnataka
|
3,30,112
|
|
18
|
Kerala
|
2,70,992
|
|
19
|
Ladakh
|
1,511
|
|
20
|
Lakshadweep
|
807
|
|
21
|
Madhya Pradesh
|
3,39,386
|
|
22
|
Maharashtra
|
3,89,577
|
|
23
|
Manipur
|
6,095
|
|
24
|
Meghalaya
|
5,469
|
|
25
|
Mizoram
|
10,044
|
|
26
|
Nagaland
|
4,405
|
|
27
|
Odisha
|
2,34,923
|
|
28
|
Puducherry
|
3,222
|
|
29
|
Punjab
|
67,861
|
|
30
|
Rajasthan
|
3,84,810
|
|
31
|
Sikkim
|
4,264
|
|
32
|
Tamil Nadu
|
1,45,928
|
|
33
|
Telangana
|
1,88,279
|
|
34
|
Tripura
|
35,191
|
|
35
|
Uttar Pradesh
|
5,89,101
|
|
36
|
Uttarakhand
|
62,858
|
|
37
|
West Bengal
|
3,20,668
|
|
38
|
Miscellaneous
|
58,406
|
|
Total
|
49,59,445
|
ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਕੀਤੇ ਗਏ 61ਫੀਸਦ ਲਾਭਪਾਤਰੀ 8 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ। ਭਾਰਤ ਵਿੱਚ ਟੀਕੇ ਲਗਵਾ ਚੁੱਕੇ ਕੁੱਲ ਲਾਭਪਾਤਰੀਆਂ ਵਿਚੋਂ ਉੱਤਰ ਪ੍ਰਦੇਸ਼ ਨਾਲ ਸੰਬੰਧਿਤ 11.9 ਫੀਸਦ (5,89,101) ਲਾਭਪਾਤਰੀ ਸ਼ਾਮਲ ਹਨ।

ਹੁਣ ਤੱਕ ਕੁੱਲ 1.04 ਕਰੋੜ (1,04,96,308) ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 15,853 ਵਿਅਕਤੀਆਂ ਨੂੰ ਰਿਕਵਰੀ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਰਿਕਵਰੀ ਦੀ ਦਰ 97.16 ਫੀਸਦ ਤੱਕ ਪਹੁੰਚ ਗਈ ਹੈ। ਨਵੇਂ ਕੇਸਾਂ ਦੇ ਮੁਕਾਬਲੇ ਰਿਕਵਰੀ ਦੀ ਵਧੇਰੇ ਗਿਣਤੀ ਦਰਜ ਕੀਤੀ ਜਾ ਰਹੀ ਹੈ । ਰਿਕਵਰ ਕੇਸਾਂ ਅਤੇ ਮੌਜੂਦਾ ਪੁਸ਼ਟੀ ਵਾਲੇ ਮਾਮਲਿਆਂ ਵਿਚਲਾ ਪਾੜਾ ਵਧ ਕੇ 1,03,44,848 ਹੋ ਗਿਆ ਹੈ।
ਨਵੇਂ ਰਿਕਵਰ ਕੇਸਾਂ ਵਿਚੋਂ 85.06 ਫ਼ੀਸਦ ਮਾਮਲਿਆਂ ਨੂੰ 6 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਕੇਰਲ ਵਿੱਚ ਨਵੇਂ ਰਿਕਵਰ ਹੋਏ 6,341 ਮਾਮਲੇ , ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 5,339 ਲੋਕ ਰਿਕਵਰ ਹੋਏ ਹਨ।, ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 517 ਰਿਕਵਰੀ ਦਰਜ ਕੀਤੀ ਗਈ ਹੈ ।

ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ 12,408 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਹੋਏ ਹਨ।
ਨਵੇਂ ਕੇਸਾਂ ਵਿਚੋਂ 84.25 ਫੀਸਦ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਰਿਪੋਰਟ ਹੋਏ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਰਿਪੋਰਟ 6,102 ਰਹੀ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2,736 ਦਰਜ ਹੋਏ ਜਦੋਂ ਕਿ ਤਾਮਿਲਨਾਡੂ ਵਿੱਚ ਨਵੇਂ ਪੁਸ਼ਟੀ ਵਾਲੇ 494 ਕੇਸ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਦੌਰਾਨ 120 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਨਵੀਂਆਂ ਮੌਤਾਂ ਵਿੱਚ, ਛੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ 74.17 ਫੀਸਦ ਦਾ ਯੋਗਦਾਨ ਦੇ ਰਹੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (46) ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੇਰਲ ਵਿੱਚ ਰੋਜ਼ਾਨਾ 17 ਮੌਤਾਂ ਰਿਪੋਰਟ ਦਰਜ ਕੀਤੀਆਂ ਗਈਆਂ ਹਨ। ਜਦੋਂਕਿ ਪੰਜਾਬ ਅਤੇ ਦਿੱਲੀ ਵਿੱਚ ਇਕ- ਇਕ ਮਰੀਜ਼ ਦੀ ਮੌਤ ਹੋਈ ਹੈ।
ਪਿਛਲੇ 24 ਘੰਟਿਆਂ ਦੌਰਾਨ 14 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਕਿਸੇ ਮੌਤ ਦੀ ਖਬਰ ਨਹੀਂ ਮਿਲੀ ਹੈ। ਇਹ ਹਨ- ਆਂਧਰਾ ਪ੍ਰਦੇਸ਼, ਝਾਰਖੰਡ, ਪੁਡੂਚੇਰੀ, ਮਨੀਪੁਰ, ਮੇਘਾਲਿਆ, ਸਿੱਕਮ, ਨਾਗਾਲੈਂਡ, ਮਿਜ਼ੋਰਮ, ਲੱਦਾਖ (ਯੂਟੀ), ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਟਾਪੂ, ਡੀ ਐਂਡ ਡੀ ਅਤੇ ਡੀ ਐਂਡ ਐਨ ਅਤੇ ਲਕਸ਼ਦੀਪ।

ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਦਰਜ ਕੀਤੀਆਂ ਗਈਆਂ 112 ਮੌਤਾਂ ਵੀ ਵਿਸ਼ਵ ਵਿੱਚ ਸਭ ਤੋਂ ਘੱਟ ਹਨ।

ਅੰਕੜਿਆਂ ਦੇ ਹਾਂ ਪੱਖੀ ਰੁੱਖ ਦੀ ਗੱਲ ਕਰੀਏ ਤਾਂ, 19 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਕੌਮੀ ਅੋਸਤ ਨਾਲੋਂ ਪ੍ਰਤੀ ਮਿਲੀਅਨ ਮਗਰ ਅੋਸਤਨ ਘੱਟ ਮੌਤਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ। ਲਕਸ਼ਦਵੀਪ ਵਿੱਚ ਪ੍ਰਤੀ ਮਿਲੀਅਨ ਅਬਾਦੀ ਮਗਰ ਅੋਸਤਨ 0 ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ, ਜਿਹੜੀ ਸਭ ਤੋਂ ਬਿਹਤਰ ਹੈ।

17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪ੍ਰਤੀ ਮਿਲੀਅਨ ਆਬਾਦੀ ਮਗਰ ਕੌਮੀ ਅੋਸਤ ਨਾਲੋਂ ਵੱਧ ਮੌਤਾਂ ਦਰਜ ਕੀਤੀਆਂ ਹਨ। ਦਿੱਲੀ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ 581 ਮੌਤਾਂ ਨਾਲ, ਅੰਕੜਿਆਂ ਦੇ ਲਿਹਾਜ਼ ਨਾਲ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਗਿਣਤੀ ਰਹੀ ਹੈ।
**
ਐਮਵੀ / ਐਸਜੇ
(रिलीज़ आईडी: 1695686)
आगंतुक पटल : 236
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam