ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸੈਂਟਰਲ ਵਿਸਟਾ ਐਵੀਨਿਊ ਦੇ ਭੂਮੀ ਪੂਜਨ ਦਾ ਸਮਾਗਮ ਕੀਤਾ ਗਿਆ


ਲੈਂਡਸਕੇਪਿੰਗ ਅਤੇ ਲਾੱਨਜ਼ ਦਾ ਨਵੀਨੀਕਰਨ ਕੀਤਾ ਜਾਵੇਗਾ - ਗਰੀਨ ਕਵਰ 3,50,000 ਵਰਗਮੀਟਰ ਤੋਂ ਤਕਰੀਬਨ 3,90,000 ਵਰਗਮੀਟਰ ਤੱਕ ਵਧਾਇਆ ਜਾ ਰਿਹੈ - ਸਹੀ ਸਿੰਚਾਈ ਸਿਸਟਮ ਮੁੱਹਈਆ ਕਰਵਾਇਆ ਜਾ ਰਿਹੈ

ਦਰਸ਼ਕਾਂ/ ਸੈਲਾਨੀਆਂ ਲਈ 10 ਥਾਵਾਂ ਤੇ ਪਖਾਨਿਆਂ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਸਮੇਤ ਵੈਂਡਿੰਗ ਏਰੀਆ, ਜਨਤਕ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ

ਪੈਦਲ ਚੱਲਣ ਵਾਲਿਆਂ ਦੇ ਅਨੁਕੂਲ ਬਣਾਉਣ ਲਈ ਰਾਜਪਥ ਨਾਲ ਜਨਪਥ ਅਤੇ ਸੀ-ਹੈਕਸਾਗਨ ਕਰਾਸਿੰਗ ਤੇ ਅੰਡਰਪਾਸ ਮੁਹੱਈਆ ਕਰਵਾਏ ਜਾ ਰਹੇ ਹਨ

ਰਾਜਪਥ, ਨਹਿਰਾਂ ਦੇ ਨਾਲ ਨਾਲ ਸੈਰ ਦੇ ਰਸਤੇ ਉਪਲਬਧ ਕਰਵਾਏ ਜਾ ਰਹੇ ਹਨ

ਸਾਰੇ ਲਾੱਨਜ਼ ਵਿਚਲੇ ਸੈਰ ਦੇ ਰਸਤਿਆਂ ਨਾਲ ਨਹਿਰਾਂ ਤੇ ਨੀਵੀਂ ਪੱਧਰ ਦੇ ਪੁੱਲ ਉਪਲਬਧ ਕਰਵਾਏ ਜਾ ਰਹੇ ਹਨ ਤਾਕਿ 12 ਢੁਕਵੀਆਂ ਥਾਵਾਂ ਤੇ ਪਾਰਕਿੰਗ, ਜਨਤਕ ਬੁਨਿਆਦੀ ਸਹੂਲਤਾਂ ਨਾਲ ਕਨੈਕਟਿਵਿਟੀ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ

ਪਾਣੀ ਨੂੰ ਸਾਫ ਰੱਖਣ ਲਈ ਢੁਕਵੀਂ ਲਾਈਨਿੰਗ ਅਤੇ ਏਰੇਟਰਜ਼ ਨਾਲ ਨਹਿਰਾਂ ਦਾ ਨਵੀਨੀਕਰਨ ਕੀਤਾ ਜਾ ਰਿਹੈ

ਵੇਸਟ ਵਾਟਰ ਦੀ ਰੀਸਾਈਕਲਿੰਗ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ

ਕਾਰਾਂ, ਦੋ-ਪਹੀਆ ਵਾਹਨਾਂ, ਬੱਸਾਂ ਦੀ ਪਾਰਕਿੰਗ ਲਈ ਢੁਕਵੀਂ ਥਾਂ

ਸਾਈਨੇਜਿਜ਼, ਲਾਈਟਿੰਗ, ਸੀਸੀਟੀਵੀ ਕੈਮਰੇ, ਡ੍ਰੇਨੇਜ, ਰੇਨ ਵਾਟਰ ਹਾਰਵੈਸਟਿੰਗ, ਵਾਟਰ ਸਪਲਾਈ ਸਿਸਟਮ

ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਆਰਜ਼ੀ ਸੀਟਿੰਗ ਪ੍ਰਬੰਧ ਦੀ ਸਥਾ

Posted On: 04 FEB 2021 12:26PM by PIB Chandigarh

 

ਸੈਂਟਰਲ ਵਿਸਟਾ ਐਵੀਨਿਊ ਦੇ ਭੂਮੀ ਪੂਜਨ ਸਮਾਗਮ ਦੀ ਰਸਮ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਵਲੋਂ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਡੀਜੀ, ਸੀਪੀਡਬਲਿਊਡੀ ਅਤੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੱਜ ਨਵੀਂ ਦਿੱਲੀ ਦੇ ਇੰਡੀਆ ਗੇਟ ਤੇ ਨਿਭਾਈ ਗਈ ਇਸ ਸਮਾਗਮ ਨਾਲ ਸੈਂਟਰਲ ਵਿਸਟਾ ਐਵੀਨਿਊ ਦੇ ਵਿਕਾਸ / ਮੁਡ਼ ਵਿਕਾਸ ਲਈ ਕੰਮ ਸ਼ੁਰੂ ਹੋ ਗਿਆ ਹੈ ਸੈਂਟਰਲ ਵਿਸਟਾ ਐਵੀਨਿਊ ਨਾਰਥ ਅਤੇ ਸਾਊਥ ਬਲਾਕ ਤੋਂ ਇੰਡੀਆ ਗੇਟ ਤੱਕ ਸ਼ੁਰੂ ਹੋਵੇਗਾ ਜਿਸ ਵਿਚ ਰਾਜਪਥ, ਇਸ ਦੇ ਨਾਲ ਲਗਦੇ ਲਾੱਨ ਅਤੇ ਨਹਿਰਾਂ, ਦਰਖਤਾਂ ਦੀਆਂ ਕਤਾਰਾਂ, ਵਿਜੇ ਚੌਕ ਅਤੇ ਇੰਡੀਆ ਗੇਟ ਪਲਾਜ਼ਾ ਦਾ 3 ਕਿਲੋਮੀਟਰ ਲੰਬਾ ਰਸਤਾ ਸ਼ਾਮਿਲ ਹੈ ਇਹ ਮੌਲਿਕ ਰੂਪ ਵਿਚ ਬ੍ਰਿਟਿਸ਼ ਰਾਜ ਦੌਰਾਨ ਵਾਇਸਰਾਏ ਹਾਊਸ ਦੇ ਇਕ ਵੱਡੇ ਪ੍ਰੋਸੈਸ਼ਨਲ ਰਸਤੇ ਵਜੋਂ ਡਿਜ਼ਾਈਨ ਕੀਤਾ ਗਿਆ ਸੀ ਭਾਰਤ ਦੇ ਲੋਕਾਂ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਇਸ ਨੂੰ ਸੁਤੰਤਰਤਾ ਤੇ ਢੁਕਵਾਂ ਬਣਾਇਆ ਗਿਆ ਸੀ

ਸੁਤੰਤਰਤਾ ਤੋਂ ਬਾਅਦ ਸੈਂਟਰਲ ਵਿਸਟਾ ਐਵੀਨਿਊ ਵਿਚ ਕੁਝ ਸੁਧਾਰ ਕੀਤੇ ਗਏ, ਲੈਂਡਸਕੇਪ ਵਿਚ ਤਬਦੀਲੀ ਕੀਤੀ ਗਈ, 1980 ਵਿਚ ਦਰਖਤਾਂ ਦੀਆਂ ਨਵੀਆਂ ਕਤਾਰਾਂ ਵਧਾਈਆਂ ਗਈਆਂ, ਨਾਰਥ-ਸਾਊਥ ਕਨੈਕਟਿਵਿਟੀ ਨੂੰ ਬਿਹਤਰ ਬਣਾਉਣ ਲਈ ਨਵੀਂ ਸ਼ਡ਼ਕ ਰਫੀ ਅਹਿਮਦ ਕਿਦਵਈ ਮਾਰਗ ਦਾ ਨਿਰਮਾਣ ਕੀਤਾ ਗਿਆ ਇਸ ਐਵੀਨਿਊ ਤੇ ਹਰ ਸਾਲ ਸਲਾਨਾ ਗਣਤੰਤਰਤਾ ਦਿਵਸ ਸਮਾਗਮ (ਆਰਡੀਸੀ) ਆਯੋਜਿਤ ਕੀਤੇ ਜਾਂਦੇ ਹਨ ਹੋਰ ਮਹੱਤਵਪੂਰਨ ਸਮਾਗਮ ਜਿਵੇਂ ਕਿ ਅੰਤਰਰਾਸ਼ਟਰੀ ਯੋਗਾ ਦਿਵਸ, ਇੰਡੀਅਨ ਫੂਡ ਫੈਸਟਿਵਲ, ਸੈਰ-ਸਪਾਟਾ ਪਰਵ, ਉਡ਼ੀਆ ਪਰਵ ਅਤੇ ਪ੍ਰਾਕਰਮ ਪਰਵ ਵੀ ਇਥੇ ਸਾਲਾਨਾ ਤੌਰ ਤੇ ਆਯੋਜਿਤ ਕੀਤੇ ਜਾਂਦੇ ਹਨ ਇਥੇ ਆਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਇਹ ਬਹੁਤ ਜ਼ਿਆਦਾ ਵੇਖੇ ਜਾਣ ਵਾਲੀ ਥਾਂ ਹੈ ਅਤੇ ਦਿੱਲੀ ਵਿਚ ਮਹੱਤਵਪੂਰਨ ਸੈਰ-ਸਪਾਟੇ ਦਾ ਆਕਰਸ਼ਨ ਹੈ ਹਾਲਾਂਕਿ ਇਸ ਵਿਚ ਪਖਾਨਿਆਂ, ਪੈਦਲ ਰਸਤਿਆਂ, ਨਾਮਜ਼ਦ ਵੈਂਡਿੰਗ ਜ਼ੋਨਾਂ, ਪਾਰਕਿੰਗ, ਉਪਯੁਕਤ ਲਾਈਟਿੰਗ, ਸਾਈਨੇਜਿਜ਼ ਆਦਿ ਦੀ ਕਮੀ ਹੈ ਇਸਦੇ ਨਾਲ ਲਗਦੀਆਂ ਪਾਣੀ ਦੀਆਂ ਨਹਿਰਾਂ ਖਸਤਾ ਹਾਲਤ ਵਿਚ ਹਨ ਕਿਉਂਕਿ ਇਨ੍ਹਾਂ ਦੀ ਵੱਡੀ ਜਨਤਕ ਵਰਤੋਂ ਲਈ ਯੋਜਨਾਬੰਦੀ ਨਹੀਂ ਕੀਤੀ ਗਈ ਸੀ ਅਤੇ ਹੁਣ ਇਹ ਬਹੁਤ ਜ਼ਿਆਦਾ ਦਬਾਅ ਵਾਲੀਆਂ ਬਣ ਗਈਆਂ ਹਨ ਗਣਤੰਤਰ ਦਿਵਸ ਦੇ ਪ੍ਰਬੰਧ ਬਹੁਤ ਜ਼ਿਆਦਾ ਸਮਾਂ ਲੈਂਦੇ ਹਨ ਅਤੇ ਉਸ ਸਮੇਂ ਦੌਰਾਨ ਜ਼ਿਆਦਾਤਰ ਇਲਾਕਾ ਜਨਤਾ ਦੀ ਪਹੁੰਚਯੋਗ ਨਹੀਂ ਰਹਿ ਜਾਂਦਾ

 

ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਐਵੀਨਿਊ ਦੇ ਨਵੀਨੀਕਰਨ ਅਤੇ ਸੁਧਾਰ ਦਾ ਫੈਸਲਾ ਕੀਤਾ ਹੈ, ਜੋ ਸੈਂਟਰਲ ਵਿਸਟਾ ਦੇ ਵਿਆਪਕ ਪਰਿਵਰਤਨ ਦਾ ਇਕ ਹਿੱਸਾ ਹੈ ਪ੍ਰਸਤਾਵ ਦਾ ਉਦੇਸ਼ ਐਵੀਨਿਊ ਨੂੰ ਇਕ ਵਿਸ਼ਿਸ਼ਟ ਬਣਾਉਣਾ ਹੈ ਜੋ ਸਹੀ ਅਰਥਾਂ ਵਿਚ ਨਵੇਂ ਭਾਰਤ ਲਈ ਢੁਕਵਾਂ ਹੋਵੇ ਇਹ ਵਿਸ਼ਵ ਦੇ ਸਰਵੋਤਮ ਸੈਂਟਰਲ ਵਿਸਟਾ ਐਵੀਨਿਊ ਵਜੋਂ ਸਾਹਮਣੇ ਆਵੇਗਾ ਇਹ ਐਵੀਨਿਊ ਦੇ ਲੈਂਡਸਕੇਪ ਅਤੇ ਦਰਖਤਾਂ ਦੇ ਕਵਰ ਦੇ ਨਵੀਨੀਕਰਨ ਅਤੇ ਮਜ਼ਬੂਤੀ ਨਾਲ ਹਾਸਿਲ ਕੀਤਾ ਜਾਵੇਗਾ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਨਾਗਰਿਕਾਂ ਅਤੇ ਸੈਲਾਨੀਆਂ ਦੀ ਵਰਤੋਂ ਲਈ ਸੁਵਿਧਾਜਨਕ ਹੋਣ ਅਤੇ ਇਸ ਦੇ ਨਾਲ ਹੀ ਇਹ ਪੈਦਲ ਚੱਲਣ ਵਾਲਿਆਂ ਲਈ ਜ਼ਿਆਦਾ ਅਨੁਕੂਲ ਅਤੇ ਟ੍ਰੈਫਿਕ ਲਈ ਵਧੇਰੇ ਆਸਾਨ ਹੋਵੇ ਡਿਜ਼ਾਈਨ ਵੈਂਡਰਾਂ ਲਈ ਥਾਂ ਅਤੇ ਸਹੂਲਤਾਂ ਵੀ ਉਪਲਬਧ ਕਰਵਾਏਗਾ ਜੋ ਰਾਸ਼ਟਰੀ ਸਮਾਗਮਾਂ ਲਈ ਪ੍ਰਬੰਧਾਂ ਨੂੰ ਯਕੀਨੀ ਬਣਾਏਗਾ ਅਤੇ ਘੱਟੋ ਘੱਟ ਵਿਘਨਕਾਰੀ ਬਣਾਉਣ ਦੇ ਨਾਲ ਨਾਲ ਵਿਸਟਾ ਦੇ ਮੂਲ ਲੇਅ-ਆਊਟ ਦੇ ਏਕੀਕਰਨ ਅਤੇ ਨਿਰੰਤਰਤਾ ਦੇ ਨਾਲ ਨਾਲ ਇਸ ਦੀਆਂ ਜੀਓਮੈਟਰੀਆਂ ਅਤੇ ਆਰਕੀਟੈਕਚਰਲ ਚਰਿੱਤਰ ਨੂੰ ਯਕੀਨੀ ਬਣਾਏਗਾ

 

ਸਰਕਾਰ ਨੇ 10 ਨਵੰਬਰ, 2020 ਨੂੰ 608 ਕਰੋਡ਼ ਰੁਪਏ ਦੀ ਅਨੁਮਾਨਤ ਲਾਗਤ ਨਾਲ ਸੈਂਟਰਲ ਵਿਸਟਾ ਐਵੀਨਿਊ ਦੇ ਵਿਕਾਸ ਲਈ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਸੀ ਦਿੱਲੀ ਅਰਬਨ ਆਰਟਸ ਕਮਿਸ਼ਨ, ਹੈਰੀਟੇਜ ਕਨਜ਼ਰਵੇਸ਼ਨ ਕਮੇਟੀ, ਸੈਂਟਰਲ ਵਿਸਟਾ ਕਮੇਟੀ, ਲੋਕਲ ਬਾਡੀ ਆਦਿ ਤੋਂ ਲੋਡ਼ੀਂਦੀਆਂ ਇਜਾਜ਼ਤਾਂ ਹਾਸਿਲ ਕਰ ਲਈਆਂ ਗਈਆਂ ਹਨ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਨੂੰ ਇਹ ਮਹੱਤਵਪੂਰਨ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਸੀਪੀਡਬਲਿਊਡੀ ਵਲੋਂ ਵਿਕਾਸ ਦੇ ਪਹਿਲੇ ਪਡ਼ਾਅ ਦਾ ਕੰਮ ਪ੍ਰਮੁੱਖ ਨਿਰਮਾਣ ਕੰਪਨੀਆਂ ਵਿਚੋਂ ਇਕ ਕੰਪਨੀ ਮੈਸਰਜ਼ ਸ਼ਪੂਰਜੀ ਪਾਲਨਜੀ ਪ੍ਰਾਈਵੇਟ ਲਿਮਟਿਡ ਨੂੰ 8 ਜਨਵਰੀ, 2021 ਨੂੰ ਪ੍ਰਤੀਯੋਗੀ ਬੋਲੀ ਰਾਹੀਂ 477 ਕਰੋਡ਼ ਰੁਪਏ ਦੀ ਲਾਗਤ ਨਾਲ ਪ੍ਰਦਾਨ ਕੀਤਾ ਗਿਆ ਅਤੇ ਅੱਜ 4 ਫਰਵਰੀ, 2021 ਨੂੰ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ

 

ਪਡ਼ਾਅ-1 ਅਧੀਨ ਵਿਕਾਸ ਕੰਮ ਦੇ ਕੰਪੋਨੈਂਟਾਂ ਵਿਚ ਸ਼ਾਮਿਲ ਹਨ -

 

  • ਲੈਂਡਸਕੇਪਿੰਗ ਅਤੇ ਲਾੱਨਜ਼ ਦਾ ਨਵੀਨੀਕਰਨ ਗਰੀਨ ਕਵਰ 3.5 ਲੱਖ ਵਰਗਮੀਟਰ ਤੋਂ ਤਕਰੀਬਨ 3,90.000 ਵਰਗਮੀਟਰ ਤੱਕ ਵਧਾਇਆ ਜਾ ਰਿਹਾ ਹੈ ਢੁਕਵੀਂ ਸਿੰਜਾਈ ਪ੍ਰਣਾਲੀ ਉਪਲਬਧ ਕਰਵਾਈ ਜਾਵੇਗੀ

 

  • ਪਖਾਨਿਆਂ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਅਤੇ ਵੈਂਡਿੰਗ ਖੇਤਰ ਨਾਲ ਉਪਯੁਕਤ ਜਨਤਕ ਬੁਨਿਆਦੀ ਸਹੂਲਤਾਂ ਦਰਸ਼ਕਾਂ ਅਤੇ ਸੈਲਾਨੀਆਂ ਲਈ 10 ਥਾਵਾਂ ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ

 

  • ਪੈਦਲ ਚੱਲਣ ਵਾਲਿਆਂ ਦੇ ਅਨੁਕੂਲ ਬਣਾਉਣ ਲਈ ਰਾਜਪਥ ਨਾਲ ਜਨਪਥ ਅਤੇ ਸੀ-ਹੈਕਸਾਗਨ ਕਰਾਸਿੰਗ ਤੇ ਅੰਡਰਪਾਸ ਮੁਹੱਈਆ ਕਰਵਾਏ ਜਾ ਰਹੇ ਹਨ

 

  • ਸਾਰੇ ਲਾੱਨਜ਼ ਵਿਚਲੇ ਸੈਰ ਦੇ ਰਸਤਿਆਂ ਨਾਲ ਨਹਿਰਾਂ ਤੇ ਨੀਵੀਂ ਪੱਧਰ ਦੇ ਪੁੱਲ ਉਪਲਬਧ ਕਰਵਾਏ ਜਾ ਰਹੇ ਹਨ ਤਾਕਿ ਪਾਰਕਿੰਗ, 12 ਉੱਚਿਤ ਥਾਵਾਂ ਤੇ ਪਾਰਕਿੰਗ ਤੇ ਬਿਹਤਰ ਕਨੈਕਟਿਵਿਟੀ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ

 

  • ਪਾਣੀ ਨੂੰ ਸਾਫ ਰੱਖਣ ਲਈ ਢੁਕਵੀਂ ਲਾਈਨਿੰਗ ਅਤੇ ਏਅਰੇਟਰਜ਼ ਨਾਲ ਨਹਿਰਾਂ ਦਾ ਨਵੀਨੀਕਰਨ ਕੀਤਾ ਜਾ ਰਿਹੈ

 

  • ਵੇਸਟ ਵਾਟਰ ਦੀ ਰੀਸਾਈਕਲਿੰਗ ਸੀਵਰੇਜ ਟ੍ਰੀਟਮੈਂਟ ਪਲਾਂਟਸ

 

  • ਕਾਰਾਂ, ਦੋ-ਪਹੀਆ ਵਾਹਨ, ਬੱਸਾਂ ਦੀ ਪਾਰਕਿੰਗ ਲਈ ਢੁਕਵੀਂ ਥਾਂ

 

  • ਸਾਈਨੇਜਿਜ਼, ਲਾਈਟਿੰਗ, ਸੀਸੀਟੀਵੀ ਕੈਮਰੇ, ਡ੍ਰੇਨੇਜ, ਰੇਨ ਵਾਟਰ ਹਾਰਵੈਸਟਿੰਗ, ਵਾਟਰ ਸਪਲਾਈ ਸਿਸਟਮ

 

  • ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਆਰਜ਼ੀ ਸੀਟਿੰਗ ਪ੍ਰਬੰਧ ਦੀ ਸਥਾਪਨਾ ਅਤੇ ਹਟਾਉਣ ਵਿਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਫੋਲਡੇਬਲ ਸੀਟਿੰਗ ਪ੍ਰਬੰਧ

 

ਨਿਰਮਾਣ /ਰੈਟਰੋ ਫਿਟਿੰਗ ਕੰਮ ਦੌਰਾਨ ਵਾਤਾਵਰਨੀ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਪਾਣੀ ਦੀ ਸੁਰੱਖਿਆ ਸਮੇਤ ਢੁਕਵੇਂ ਉਪਰਾਲੇ ਕੀਤੇ ਜਾਣਗੇ

 

ਆਰਜੇ ਐਨਜੀ



(Release ID: 1695241) Visitor Counter : 176