ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ 8 ਮਹੀਨਿਆਂ ਬਾਅਦ 9,000 ਤੋਂ ਘੱਟ ਰਹਿ ਗਏ ਹਨ; ਪਿਛਲੇ 24 ਘੰਟਿਆਂ ਦੌਰਾਨ 8,635 ਨਵੇਂ ਕੇਸ ਦਰਜ ਕੀਤੇ ਗਏ


ਰੋਜ਼ਾਨਾ ਹੋਣ ਵਾਲਿਆਂ ਮੌਤਾਂ 100 ਤੋਂ ਘੱਟ, 8.5 ਮਹੀਨਿਆਂ ਵਿਚ ਸਭ ਤੋਂ ਘੱਟ

39.5 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਕੋਵਿਡ-19 ਵਿਰੁੱਧ ਟੀਕਾਕਰਨ

Posted On: 02 FEB 2021 11:33AM by PIB Chandigarh

ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ ਨਿਰੰਤਰ ਹੇਠਾਂ ਵੱਲ ਜਾਣ ਦੇ ਰੁਝਾਨ ਨੂੰ ਦਰਸ਼ਾ ਰਹੇ ਹਨ

10 ਸਤੰਬਰ 2020 ਨੂੰ 95,735 ਦੀ ਗਿਣਤੀ ਨਾਲ ਸਿਖਰ 'ਤੇ ਪਹੁੰਚਣ ਤੋਂ ਬਾਅਦ, ਉਹ ਅੱਜ ਸਿਰਫ 8,635' ਤੇ ਆ ਗਏ ਹਨ, 8 ਮਹੀਨਿਆਂ ਮਗਰੋਂ ਗਿਣਤੀ ਸਭ ਤੋਂ ਘੱਟ ਦਰਜ ਕੀਤੀ ਗਈ ।

 

 

 

ਭਾਰਤ ਦੇ ਅੋਸਤਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਵੀ ਪਿਛਲੇ 5 ਹਫਤਿਆਂ ਬਾਅਦ  ਇੱਕ ਹੇਠਲੇ ਪੱਧਰ ਨੂੰ ਦਰਸ਼ਾਉਂਦੇ ਹਨ,  ਜਦੋਂ ਕਿ 30 ਦਸੰਬਰ 2020 - 5 ਜਨਵਰੀ 2021 ਦੀ ਮਿਆਦ ਵਿਚ ਇਹ ਗਿਣਤੀ 18,934 ਸੀ, ਰੋਜ਼ਾਨਾ ਅੋਸਤਨ ਨਵੇਂ ਪੁਸ਼ਟੀ ਵਾਲੇ ਕੇਸ 27 ਜਨਵਰੀ - 2 ਫਰਵਰੀ 2021 ਦੇ ਅਰਸੇ ਵਿੱਚ ਘੱਟ ਕੇ 12,772 ਹੋ ਗਏ ਹਨ।

 

 

 

ਇਕ ਹੋਰ ਮਹੱਤਵਪੂਰਨ ਵਿਕਾਸ ਤਹਿਤ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 100 ਤੋਂ ਘੱਟਮੌਤਾਂ ਹੋਈਆਂ ਹਨ, ਜੋ ਕਿ ਸਾਢੇ ਅੱਠ ਮਹੀਨਿਆਂ ਮਗਰੋਂ ਸਭ ਤੋਂ ਘੱਟ ਹਨ।  ਆਖਰੀ ਵਾਰ 15 ਮਈ, 2020 ਨੂੰ 100 ਮੌਤਾਂ ਦਰਜ ਕੀਤੀਆਂ ਗਈਆਂ ਸਨ।

ਪਿਛਲੇ 5 ਹਫਤਿਆਂ ਵਿੱਚ ਅੋਸਤਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵੀ ਗਿਣਤੀ ਇੱਕ ਹੇਠਾਂ ਵੱਲ ਜਾਣ ਦੇ ਰੁਝਾਨ ਨੂੰ ਦਿਖਾਉਂਦੀ ਹੈ । 27 ਜਨਵਰੀ - 2 ਫਰਵਰੀ 2021 ਤਕ ਪੜਾਅ ਵਿੱਚ ਅੋਸਤਨ ਰੋਜ਼ਾਨਾ ਮੌਤਾਂ ਦੀ ਗਿਣਤੀ 128 ਦੇ ਨੇੜੇ- ਤੇੜੇ ਰਹਿ ਹੈ। ਇਸ ਦੇ ਉਲਟ, 30 ਦਸੰਬਰ 2020 - 5 ਜਨਵਰੀ 2021 ਦੇ ਅਰਸੇ ਵਿੱਚ ਦਰਜ ਅੋਸਤਨ ਮੌਤਾਂ ਦੀ ਗਿਣਤੀ 242 ਦਰਜ ਕੀਤੀ ਗਈ ਹੈ ।

ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਅੱਜ ਸੁੰਗੜ ਕੇ 1.63 ਲੱਖ (1,63,353) ਹੋ ਗਈ ਹੈ। ਮੌਜੂਦਾ ਪੁਸ਼ਟੀ ਵਾਲੇ ਮਾਮਲੇ ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 1.52 ਫੀਸਦ ਹਿੱਸਾ ਰਹਿ ਗਏ ਹਨ।

 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ  ਅੱਜ 1.04 ਕਰੋੜ (1,04,48,406) ਤੱਕ ਪਹੁੰਚ ਗਈ ਹੈ। ਰਿਕਵਰੀ ਦੀ ਦਰ 97.05 ਫ਼ੀਸਦ ਹੋ ਗਈ ਹੈ।

2 ਫਰਵਰੀ, 2021 ਤੱਕ, ਸਵੇਰੇ 8 ਵਜੇ ਤੱਕ, ਕੁੱਲ 39.50 ਲੱਖ (39,50,156) ਲਾਭਪਾਤਰੀਆਂ ਨੂੰ ਦੇਸ਼ ਵਿਆਪੀ ਕੋਵਿਡ19 ਟੀਕਾਕਰਨ ਮੁਹਿੰਮ ਤਹਿਤ ਟੀਕਾ ਲਗਾਇਆ ਜਾ ਚੁੱਕਾ ਹੈ।

S. No.

State/UT

Beneficiaries vaccinated

1

A & N Islands

2,727

2

Andhra Pradesh

1,87,252

3

Arunachal Pradesh

9,791

4

Assam

39,724

5

Bihar

1,84,215

6

Chandigarh

3,803

7

Chhattisgarh

76,705

8

Dadra & Nagar Haveli

832

9

Daman & Diu

441

10

Delhi

64,711

11

Goa

4,509

12

Gujarat

2,56,097

13

Haryana

1,26,759

14

Himachal Pradesh

33,434

15

Jammu & Kashmir

26,634

16

Jharkhand

48,057

17

Karnataka

3,16,228

18

Kerala

1,93,925

19

Ladakh

1,234

20

Lakshadweep

807

21

Madhya Pradesh

2,98,376

22

Maharashtra

3,10,825

23

Manipur

4,373

24

Meghalaya

4,564

25

Mizoram

9,932

26

Nagaland

3,998

27

Odisha

2,07,462

28

Puducherry

2,988

29

Punjab

59,285

30

Rajasthan

3,33,930

31

Sikkim

2,166

32

Tamil Nadu

1,12,687

33

Telangana

1,68,771

34

Tripura

31,190

35

Uttar Pradesh

4,63,793

36

Uttarakhand

37,505

37

West Bengal

2,66,407

38

Miscellaneous

54,019

Total

39,50,156

 

ਪਿਛਲੇ 24 ਘੰਟਿਆਂ ਦੌਰਾਨ, 3,516 ਸੈਸ਼ਨਾਂ ਰਾਹੀਂ 1,91,313 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਹੈ।

ਹੁਣ ਤੱਕ 72,731 ਸੈਸ਼ਨ ਆਯੋਜਿਤ ਕੀਤੇ ਗਏ ਹਨ।

ਹਰ ਰੋਜ਼ ਟੀਕੇ ਲਗਵਾ ਰਹੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਪ੍ਰਗਤੀਸ਼ੀਲ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਪਿਛਲੇ 24 ਘੰਟਿਆਂ ਦੌਰਾਨ 13,423 ਮਰੀਜ ਸਿਹਤਯਾਬ ਹੋਏ ਹਨ ਅਤੇ ਮਰੀਜਾਂ ਨੂੰ ਛੁੱਟੀ ਦਿੱਤੀ ਗਈ ਹੈ।

 

ਨਵੇਂ ਰਿਕਵਰ ਕੇਸਾਂ ਵਿਚੋਂ 85.09 ਫੀਸਦ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।

 

ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 5,215 ਨਵੇਂ ਰਿਕਵਰ  ਮਾਮਲਿਆਂ ਨਾਲਦਰਜ  ਹੋਈ ਹੈ । ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 3,289 ਲੋਕ ਰਿਕਵਰ ਹੋਏ ਹਨ , ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 520 ਵਿਅਕਤੀ ਸਿਹਤਯਾਬ ਹੋਏ ਹਨ ।

ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚੋਂ 80.10 ਫ਼ੀਸਦ ਮਾਮਲੇ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਰਿਪੋਰਟ ਹੋਏ  ਹਨ।

 

ਕੇਰਲ ਵਿਚ ਰੋਜ਼ਾਨਾ 3,459 ਨਵੇਂ ਕੇਸ  ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 1,948 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਹੋਏ ਹਨ, ਜਦਕਿ ਤਾਮਿਲਨਾਡੂ ਵਿੱਚ 502 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ।

 

ਕੇਂਦਰ ਨੇ ਕੋਵਿਡ 19 ਪ੍ਰਬੰਧਨ ਲਈ ਜਨਤਕ ਸਿਹਤ ਸੰਬੰਧਿਤ ਸਰਗਰਮੀਆਂ ਵਿੱਚ ਰਾਜਾਂ ਨੂੰ ਸਮਰਥਨ ਦੇਣ ਲਈ  ਉੱਚ ਪੱਧਰੀ ਟੀਮਾਂ ਕੇਰਲ ਅਤੇ ਮਹਾਰਾਸ਼ਟਰ ਭੇਜੀਆਂ ਹਨ।

ਪਿਛਲੇ 24 ਘੰਟਿਆਂ ਦੌਰਾਨ 94 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਪੰਜ ਰਾਜ /ਕੇਂਦਰ ਸ਼ਾਸਤ ਪ੍ਰਦੇਸ਼ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ 65.96 ਫੀਸਦ ਦਾ ਹਿੱਸਾ ਪਾ ਰਹੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (27) ਮੌਤਾਂ ਦਰਜ ਕੀਤੀਆਂ ਗਈਆਂ ਹਨ।  ਕੇਰਲ ਵਿੱਚ 17 ਮੌਤਾਂ ਅਤੇ ਤਾਮਿਲਨਾਡੂ ਵਿਚ 7 ਮੌਤਾਂ ਦਰਜ  ਹੋਈਆਂ ਹਨ।

 

ਪਿਛਲੇ 24 ਘੰਟਿਆਂ ਦੌਰਾਨ 16 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਕਿਸੇ ਵੀ ਮੌਤ ਦੀ ਖਬਰ ਨਹੀਂ ਦਿੱਤੀ ਹੈ।

**

ਐਮ ਵੀ / ਐਸ ਜੇ


(Release ID: 1694543) Visitor Counter : 225