ਵਿੱਤ ਮੰਤਰਾਲਾ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਲਈ 1,18,101 ਕਰੋੜ ਰੁਪਏ ਦੀ ਵੰਡ


1,08,230 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪੂੰਜੀਗਤ ਖਰਚ


ਮਾਰਚ, 2022 ਤੱਕ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ 8,500 ਕਿਲੋਮੀਟਰ ਲੰਬੀਆਂ ਹੋਰ ਸੜਕਾਂ ਬਣਾਉਣ ਦਾ ਟੀਚਾ


ਮਾਰਚ, 2022 ਤੱਕ 11,000 ਕਿਲੋਮੀਟਰ ਤੋਂ ਜ਼ਿਆਦਾ ਰਾਜਮਾਰਗ ਗਲਿਆਰੇ ਪੂਰੇ ਕੀਤੇ ਜਾਣਗੇ


ਹੋਰ ਜ਼ਿਆਦਾ ਆਰਥਿਕ ਗਲਿਆਰੇ ਬਣਾਉਣ ਦੀ ਯੋਜਨਾ

Posted On: 01 FEB 2021 1:50PM by PIB Chandigarh

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2021-22 ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਲਈ ਉਪਾਵਾਂ ਦਾ ਐਲਾਨ ਕੀਤਾ। ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਲਈ 1,18,101 ਕਰੋੜ ਰੁਪਏ ਦਾ ਵੱਡਾ ਖਰਚ ਪ੍ਰਦਾਨ ਕੀਤਾ ਗਿਆ, ਇਸ ਵਿੱਚੋਂ 1,08,230 ਕਰੋੜ ਰੁਪਏ ਦਾ ਪੂੰਜੀਗਤ ਪ੍ਰਵਾਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪ੍ਰਵਾਹ ਹੈ।

 

ਸ਼੍ਰੀਮਤੀ ਸੀਤਾਰਮਣ ਨੇ ਸੰਸਦ ਨੂੰ ਦੱਸਿਆ ਕਿ 5.35 ਲੱਖ ਕਰੋੜ ਰੁਪਏ ਦੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ 3.3 ਲੱਖ ਕਰੋੜ ਰੁਪਏ ਦੀਆਂ 13000 ਕਿਲੋਮੀਟਰ ਲੰਬੀਆਂ ਸੜਕ ਪਹਿਲਾਂ ਹੀ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 3,800 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਹੋ ਚੁੱਕਿਆ ਹੈ। ਮਾਰਚ, 2022 ਤੱਕ 8,500 ਕਿਲੋਮੀਟਰ ਲੰਬੀਆਂ ਸੜਕਾਂ ਹੋਰ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ 11,000 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ ਗਲਿਆਰੇ ਵੀ ਪੂਰੇ ਕਰ ਲਏ ਜਾਣਗੇ।

 

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਦਰੁਸਤ ਕਰਨ ਦੇ ਲਈ ਹੋਰ ਜ਼ਿਆਦਾ ਆਰਥਿਕ ਗਲਿਆਰੇ ਬਣਾਉਣ ਦੀ ਯੋਜਨਾ ਹੈ:

 

  1. ਤਮਿਲ ਨਾਡੂ ਵਿੱਚ 1.03 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 3500 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਬਣਾਉਣ ਦਾ ਕੰਮ ਕੀਤਾ ਜਾਵੇਗਾ। ਇਸ ਵਿੱਚ ਮਦੁਰਈ - ਕੋਲਮ ਗਲਿਆਰਾ ਅਤੇ ਚਿੱਤੁਰ – ਥਾਚੁਰ ਗਲਿਆਰਾ ਸ਼ਾਮਲ ਹੈ। ਇਨ੍ਹਾਂ ਦਾ ਨਿਰਮਾਣ ਕਾਰਜ ਅਗਲੇ ਸਾਲ ਸ਼ੁਰੂ ਹੋਵੇਗਾ।

 

  1. ਕੇਰਲ ਵਿੱਚ 65000 ਕਰੋੜ ਰੁਪਏ ਦੇ ਨਿਵੇਸ਼ ਨਾਲ 1100 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ, ਇਸ ਵਿੱਚ 600 ਕਿਲੋਮੀਟਰ ਲੰਬਾ ਮੁੰਬਈ ਤੋਂ ਕੇਰਲ ਵਿੱਚ ਕੰਨਿਆਕੁਮਾਰੀ ਤੱਕ ਗਲਿਆਰਾ ਸ਼ਾਮਲ ਹੈ।

 

  1. ਪੱਛਮ ਬੰਗਾਲ ਵਿੱਚ 25000 ਕਰੋੜ ਰੁਪਏ ਦੀ ਲਾਗਤ ਦਾ 675 ਕਿਲੋਮੀਟਰ ਦਾ ਰਾਜਮਾਰਗ ਨਿਰਮਾਣ ਕਾਰਜ, ਇਸ ਵਿੱਚ ਮੌਜੂਦਾ ਕਲਕੱਤਾ - ਸਿਲੀਗੁੜੀ ਸੜਕ ਦਾ ਸੁਧਾਰ ਕਾਰਜ ਸ਼ਾਮਲ ਹੈ।

 

  1. ਅਸਾਮ ਵਿੱਚ 19000 ਕਰੋੜਾਂ ਰੁਪਏ ਦੀ ਲਾਗਤ ਦਾ ਰਾਸ਼ਟਰੀ ਰਾਜਮਾਰਗ ਕਾਰਜ ਇਸ ਸਮੇਂ ਜਾਰੀ ਹੈ। ਰਾਜ ਵਿੱਚ ਅਗਲੇ ਤਿੰਨ ਸਾਲਾਂ ਵਿੱਚ 34000 ਕਰੋੜ ਰੁਪਏ ਲਾਗਤ ਦੇ 1300 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕੀਤਾ ਜਾਵੇਗਾ।

 

 

ਮਹੱਤਵਪੂਰਨ ਸੜਕ ਅਤੇ ਰਾਜਮਾਰਗ ਪ੍ਰੋਜੈਕਟ

 

ਸਾਲ 2021-22 ਵਿੱਚ ਕੁਝ ਮਹੱਤਵਪੂਰਨ ਗਲਿਆਰੇ ਅਤੇ ਹੋਰ ਮਹੱਤਵਪੂਰਨ ਪ੍ਰੋਜੈਕਟ ਬਣਾਉਣ ਦਾ ਕੰਮ ਕੀਤਾ ਜਾਵੇਗਾ।

 

  • ਦਿੱਲੀ-ਮੁੰਬਈ ਐਕਸਪ੍ਰੈੱਸ-ਵੇ: 278 ਕਿਲੋਮੀਟਰ ਦਾ ਬਾਕੀ ਕਾਰਜ 31/03/2021 ਤੱਕ ਪ੍ਰਦਾਨ ਕਰ ਦਿੱਤਾ ਜਾਵੇਗਾ।

  • ਬੈਂਗਲੁਰੂ-ਚੇਨਈ ਐਕਸਪ੍ਰੈੱਸ-ਵੇ: 278 ਕਿਲੋਮੀਟਰ ਦਾ ਕਾਰਜ ਮੌਜੂਦਾ ਵਿੱਤ ਵਰ੍ਹੇ ਵਿੱਚ ਸ਼ੁਰੂ ਹੋ ਜਾਵੇਗਾ। ਨਿਰਮਾਣ ਕਾਰਜ 2021-22 ਵਿੱਚ ਸ਼ੁਰੂ ਹੋਵੇਗਾ।

  • ਦਿੱਲੀ-ਦੇਹਰਾਦੂਨ ਆਰਥਿਕ ਗਲਿਆਰਾ: 210 ਕਿਲੋਮੀਟਰ ਦੇ ਗਲਿਆਰੇ ਦਾ ਕਾਰਜ ਮੌਜੂਦਾ ਵਿੱਤ ਵਰ੍ਹੇ ਵਿੱਚ ਸ਼ੁਰੂ ਹੋਵੇਗਾ। ਨਿਰਮਾਣ ਕਾਰਜ 2021-22 ਵਿੱਚ ਸ਼ੁਰੂ ਹੋਵੇਗਾ।

  • ਕਾਨਪੁਰ-ਲਖਨਊ ਐਕਸਪ੍ਰੈੱਸ-ਵੇ: ਰਾਸ਼ਟਰੀ ਰਾਜਮਾਰਗ ਸੰਖਿਆ -27 ਦੇ ਲਈ ਵਿਕਲਪਿਕ 63 ਕਿਲੋਮੀਟਰ ਦੇ ਐਕਸਪ੍ਰੈੱਸ-ਵੇ ਦਾ ਕਾਰਜ 2021-22 ਵਿੱਚ ਸ਼ੁਰੂ ਹੋਵੇਗਾ।

  • ਚੇਨਈ-ਸੇਲਮ ਗਲਿਆਰਾ: 277 ਕਿਲੋਮੀਟਰ ਲੰਬੇ ਐਕਸਪ੍ਰੈੱਸ-ਵੇ ਦਾ ਨਿਰਮਾਣ ਕਾਰਜ 2021-22 ਵਿੱਚ ਸ਼ੁਰੂ ਹੋਵੇਗਾ।

  • ਰਾਏਪੁਰ-ਵਿਸ਼ਾਖਾਪਟਨਮ: ਛੱਤੀਸਗੜ੍ਹ, ਓਡੀਸ਼ਾ ਅਤੇ ਉੱਤਰੀ ਆਂਧਰ ਪ੍ਰਦੇਸ਼ ਤੋਂ ਹੋ ਕੇ ਗੁਜ਼ਰਨ ਵਾਲੇ 464 ਕਿਲੋਮੀਟਰ ਲੰਬੀ ਸੜਕ ਦਾ ਪ੍ਰੋਜੈਕਟ ਮੌਜੂਦਾ ਸਾਲ ਵਿੱਚ ਪ੍ਰਦਾਨ ਕੀਤਾ ਜਾਵੇਗਾ। ਨਿਰਮਾਣ ਕਾਰਜ 2021-22 ਵਿੱਚ ਸ਼ੁਰੂ ਹੋਵੇਗਾ।

  • ਅੰਮ੍ਰਿਤਸਰ-ਜਾਮਨਗਰ: ਨਿਰਮਾਣ 2021-22 ਵਿੱਚ ਸ਼ੁਰੂ ਹੋਵੇਗਾ।

  • ਦਿੱਲੀ-ਕੱਟੜਾ: ਨਿਰਮਾਣ ਕਾਰਜ 2021-22 ਵਿੱਚ ਸ਼ੁਰੂ ਹੋਵੇਗਾ।

 

 

 

ਸਪੀਡ ਰਡਾਰ, ਸੰਕੇਤਕ ਸਾਈਨ ਬੋਰਡ, ਜੀਪੀਐੱਸ ਵਾਲੇ ਰਿਕਵਰੀ ਵਾਹਨ ਦੇ ਨਾਲ ਉੱਨਤ ਆਵਾਜਾਈ ਪ੍ਰਬੰਧਨ ਪ੍ਰਣਾਲੀ ਸਾਰੇ ਨਵੇਂ 4 ਅਤੇ 6 ਲਾਈਨ ਵਾਲੇ ਰਾਜਮਾਰਗਾਂ ’ਤੇ ਸਥਾਪਿਤ ਕੀਤੀ ਜਾਵੇਗੀ।

 

*******

 

ਆਰਐੱਮ/ ਡੀਜੇਐੱਨ/ ਏਐੱਸ



(Release ID: 1694190) Visitor Counter : 227