ਵਿੱਤ ਮੰਤਰਾਲਾ

34.5% ਦੇ ਵਾਧੇ ਨਾਲ ਪੂੰਜੀ ਖ਼ਰਚ 5.54 ਲੱਖ ਕਰੋੜ ਰੁਪਏ ਹੋ ਜਾਵੇਗਾ

ਚੰਗੀ ਪ੍ਰਗਤੀ ਦਿਖਾ ਰਹੇ ਪ੍ਰੋਜੈਕਟਾਂ / ਪ੍ਰੋਗਰਾਮਾਂ / ਵਿਭਾਗਾਂ ਲਈ 44,000 ਕਰੋੜ ਰੁਪਏ ਤੋਂ ਵੱਧ ਦੀ ਰਕਮ


ਰਾਜਾਂ ਤੇ ਖ਼ੁਦਮੁਖਤਿਆਰ ਇਕਾਈਆਂ ਲਈ ਪੂੰਜੀ ਖ਼ਰਚ ਵਾਸਤੇ 2 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ

Posted On: 01 FEB 2021 2:01PM by PIB Chandigarh

ਅੱਜ ਸੰਸਦ ’ਚ 2021–22 ਦਾ ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ BE ਨਾਲ ਤਿੱਖਾ ਵਾਧਾ ਕਰ ਕੇ 5.54 ਲੱਖ ਕਰੋੜ ਰੁਪਏ ਦੇ ਪੂੰਜੀ ਖ਼ਰਚ ਦਾ ਐਲਾਨ ਕੀਤਾ ਹੇ ਜੋ ਪਿਛਲੇ ਵਿੱਤੀ ਸਾਲ ਦੇ BE (4.12 ਲੱਖ ਕਰੋੜ ਰੁਪਏ) ਤੋਂ 34.5% ਵੱਧ ਹੈ। ਮੰਤਰੀ ਨੇ ਕਿਹਾ ਕਿ ਸਰੋਤਾਂ ਦੀ ਕਮੀ ਦੇ ਬਾਵਜੂਦ ਸਰਕਾਰ ਦੀ ਕੋਸ਼ਿਸ਼ ਪੂੰਜੀ ਉੱਤੇ ਵੱਧ ਖ਼ਰਚ ਕਰਨ ਦੀ ਰਹੀ ਹੈ ਤੇ ਅਨੁਮਾਨ ਹੈ ਕਿ ਸਾਲ 2021–22 ਦੌਰਾਨ ਕੁੱਲ ਪੂੰਜੀ ਖ਼ਰਚ ਲਗਭਗ 4.39 ਲੱਖ ਕਰੋੜ ਰੁਪਏ ਹੋਵੇਗਾ।

 

ਮੰਤਰੀ ਨੇ ਇਹ ਵੀ ਕਿਹਾ ਕਿ ਆਰਥਿਕ ਮਾਮਲੇ ਵਿਭਾਗ ਦੇ ਬਜਟ ਵਿੱਚ 44,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਪੂੰਜੀ ਬਜਟ ਵਿੱਚ ਰੱਖੀ ਗਈ ਹੈ ਅਤੇ ਇਹ ਵਧੀਆ ਪ੍ਰਗਤੀ ਦਿਖਾਉਣ ਵਾਲੇ ਪ੍ਰੋਜੈਕਟਾਂ / ਪ੍ਰੋਗਰਾਮਾਂ / ਵਿਭਾਗਾਂ ਨੂੰ ਮੁਹੱਈਆ ਕਰਵਾਈ ਜਾਵੇਗੀ, ਜਿਨ੍ਹਾਂ ਨੂੰ ਹੋਰ ਫ਼ੰਡਾਂ ਦੀ ਜ਼ਰੂਰਤ ਹੋਵੇਗੀ।

 

ਮੰਤਰੀ ਨੇ ਅੱਗੇ ਕਿਹਾ ਕਿ 2 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਰਾਜਾਂ ਤੇ ਖ਼ੁਦਮੁਖਤਿਆਰ ਇਕਾਈਆਂ ਨੂੰ ਉਨ੍ਹਾਂ ਦੇ ਪੂੰਜੀ ਖ਼ਰਚ ਲਈ ਮੁਹੱਈਆ ਕਰਵਾਈ ਜਾਵੇਗੀ। ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਰਾਜਾਂ ਨੂੰ ਬੁਨਿਆਦੀ ਢਾਂਚੇ ਦੀ ਸਿਰਜਣਾ ਉੱਤੇ ਆਪਣੇ ਵਧੇਰੇ ਬਜਟ ਖ਼ਰਚ ਕਰਨ ਹਿਤ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰਬੰਧ ਲਿਆਵੇਗੀ।

 

****

 

ਆਰਐੱਮ/ਬੀਬੀ/ਬੀਵਾਈ/ਆਰਐੱਸ



(Release ID: 1694096) Visitor Counter : 174