ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਿਨਮਾ ਹਾਲ 100% ਸਮਰੱਥਾ ਨਾਲ ਕੰਮ ਕਰ ਸਕਦੇ ਹਨ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਫਿਲਮ ਸਕ੍ਰੀਨਿੰਗ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ
Posted On:
31 JAN 2021 12:55PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਸਿਨਮਾ ਹਾਲ ਅਤੇ ਸਿਨਮਾ ਘਰਾਂ ਲਈ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਨਿਵਾਰਕ ਉਪਾਵਾਂ ’ਤੇ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ। ਮੰਤਰੀ ਨੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਸਿਨਮਾ ਪੂਰੀ ਸਮਰੱਥਾ ਨਾਲ ਕੰਮ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਅਤੇ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਨਾ ਹੋਵੇਗਾ, ਪਰ ਲੋਕ ਥੀਏਟਰਾਂ ਦੇ ਅੰਦਰ ਸਟਾਲਾਂ ਤੋਂ ਖਾਣ ਦੇ ਪਦਾਰਥ ਖਰੀਦ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਖਤਮ ਹੋਣ ਦੀ ਕਗਾਰ ’ਤੇ ਹਨ।
https://twitter.com/PrakashJavdekar/status/1355745347247558657
ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਆਉਂਦੀ ਹੈ, ਸਿਨਮਾ ਹਾਲ ਅਤੇ ਸਿਨਮਾ-ਘਰਾਂ ਨੂੰ ਖੋਲ੍ਹਣ ਦੀ ਆਗਿਆ ਦਿੰਦੇ ਹੋਏ ਉਨ੍ਹਾਂ ਨੇ 27 ਜਨਵਰੀ, 2021 ਦੇ ਆਦੇਸ਼ ਸੰਖਿਆ 40-3/2020-ਡੀਐੱਮ-1(ਏ) ਦੇ ਹੁਕਮ ਜਾਰੀ ਕੀਤੇ ਗਏ ਹਨ।
ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਅਨੁਸਾਰ ਫਿਲਮ ਦੇ ਕਿਸੇ ਵੀ ਪ੍ਰਦਰਸ਼ਨ ਨੂੰ ਕੰਟੇਨਮੈਂਟ ਜ਼ੋਨ ਵਿੱਚ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ ਉਨ੍ਹਾਂ ਦੇ ਖੇਤਰ ਮੁੱਲਾਂਕਣ ਅਨੁਸਾਰ ਵਾਧੂ ਉਪਾਵਾਂ ਦੇ ਪ੍ਰਸਤਾਵ ’ਤੇ ਵਿਚਾਰ ਕਰ ਸਕਦੇ ਹਨ। ਐੱਸਓਪੀ ਅਨੁਸਾਰ ਸਿਨਮਾ ਹਾਲਾਂ ਦੇ ਅੰਦਰ ਸੌ ਪ੍ਰਤੀਸ਼ਤ ਬੈਠਣ ਦੀ ਸਮਰੱਥਾ ਦੀ ਆਗਿਆ ਹੈ।
ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਸਪਸ਼ਟ ਕਰਦੀ ਹੈ ਕਿ ਆਡੀਟੋਰੀਅਮ ਦੇ ਅੰਦਰ ਸਾਰੇ ਕੋਵਿਡ ਸਬੰਧਿਤ ਸੁਰੱਖਿਆ ਉਪਾਵਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਆਮ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਹ ਸਬੰਧੀ ਸ਼ਿਸ਼ਟਾਚਾਰ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਜਿਸ ਵਿੱਚ ਪੂਰਾ ਸਮਾਂ ਚਿਹਰਿਆਂ ’ਤੇ ਮਾਸਕ ਪਹਿਨਣੇ, ਆਡੀਟੋਰੀਅਮ ਦੇ ਬਾਹਰ ਘੱਟ ਤੋਂ ਘੱਟ 6 ਫੁੱਟ ਦੀ ਢੁਕਵੀਂ ਸਮਾਜਿਕ ਦੂਰੀ, ਆਮ ਖੇਤਰਾਂ ਅਤੇ ਉਡੀਕ ਸਥਾਨਾਂ ਵਿੱਚ ਪਾਲਣ ਕਰਨਾ ਸ਼ਾਮਲ ਹੈ, ਥੁੱਕਣ ਦੀ ਮਨਾਹੀ ਹੋਵੇਗੀ ਅਤੇ ਆਰੋਗਯ ਸੇਤੂ ਐਪ ਦੇ ਉਪਯੋਗ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਵਿਜ਼ੀਟਰ’ਜ਼ ਦੀ ਪ੍ਰਵੇਸ਼ ਮੌਕੇ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਭੀੜ-ਭਾੜ ਤੋਂ ਬਚਣ ਲਈ ਬਾਹਰ ਨਿਕਲਣ ਲਈ ਕਤਾਰਬੱਧ ਤਰੀਕੇ ਨਾਲ ਨਿਕਾਸ ਕੀਤਾ ਜਾਣਾ ਚਾਹੀਦਾ ਹੈ। ਵਿਜ਼ੀਟਰ’ਜ਼ ਦੀ ਥਰਮਲ ਸਕ੍ਰੀਨਿੰਗ ਇਕਹਿਰੀ ਸਕ੍ਰੀਨ ਦੇ ਨਾਲ ਨਾਲ ਮਲਟੀਪਲੈਕਸ ਵਿੱਚ ਵਿਭਿੰਨ ਸਕੀਨਾਂ ’ਤੇ ਵੱਖ ਵੱਖ ਅੰਤਰਾਲ ’ਤੇ ਕੀਤੀ ਜਾਵੇਗੀ ਤਾਂ ਕਿ ਕਤਾਰਬੱਧ ਪ੍ਰਵੇਸ਼ ਅਤੇ ਦਰਸ਼ਕਾਂ ਦੇ ਬਾਹਰ ਨਿਕਲਣ ਨੂੰ ਯਕੀਨੀ ਕੀਤਾ ਜਾ ਸਕੇ। ਭੀੜ ਤੋਂ ਬਚਣ ਲਈ ਮਲਟੀ ਸਕ੍ਰੀਨ ਲਈ ਵਕਫ਼ੇ ਨਾਲ ਫਿਲਮ ਸਕ੍ਰੀਨਿੰਗ ਦਾ ਪਾਲਣ ਕੀਤਾ ਜਾਵੇਗਾ।
ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਟਿਕਟਾਂ, ਭੋਜਨ ਅਤੇ ਪੇਅ ਪਦਾਰਥਾਂ ਆਦਿ ਦੇ ਭੁਗਤਾਨ ਲਈ ਸੰਪਰਕ ਰਹਿਤ ਡਿਜੀਟਲ ਲੈਣ-ਦੇਣ ਦੇ ਉਪਯੋਗ ਨੂੰ ਪ੍ਰੋਤਸਾਹਨ ਦਿੰਦੀ ਹੈ। ਬਾਕਸ ਆਫਿਸ ਕਾਊਂਟਰਾਂ ਦੀ ਢੁਕਵੀਂ ਸੰਖਿਆ ਖੋਲ੍ਹੀ ਜਾਵੇਗੀ ਅਤੇ ਬਾਕਸ ਆਫਿਸ ’ਤੇ ਟਿਕਟਾਂ ਦੀ ਖਰੀਦ ਪੂਰੇ ਦਿਨ ਖੁੱਲ੍ਹੀ ਰਹੇਗੀ ਅਤੇ ਅਡਵਾਂਸ ਬੁਕਿੰਗ ਦੀ ਆਗਿਆ ਹੋਵੇਗੀ ਤਾਕਿ ਵਿਕਰੀ ਕਾਊਂਟਰਾਂ ’ਤੇ ਭੀੜ ਤੋਂ ਬਚਿਆ ਜਾ ਸਕੇ।
ਪੂਰੇ ਕੰਪਲੈਕਸ ਦੀ ਸੈਨੀਟਾਈਜੇਸ਼ਨ ’ਤੇ ਜ਼ੋਰ ਦਿੰਦੇ ਹੋਏ, ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਪੂਰੇ ਕੰਪਲੈਕਸ ਵਿੱਚ ਲਗਾਤਾਰ ਸਵੱਛਤਾ ਬਣਾਈ ਰੱਖਣ, ਆਮ ਸੁਵਿਧਾਵਾਂ ਅਤੇ ਮਨੁੱਖੀ ਸੰਪਰਕ ਵਿੱਚ ਆਉਣ ਵਾਲੇ ਸਾਰੇ ਸਥਾਨਾਂ ਜਿਵੇਂ ਕਿ ਹੈਂਡਲ, ਰੇਲਿੰਗ ਆਦਿ ਦੀ ਸਵੱਛਤਾ ਸੁਨਿਸ਼ਚਿਤ ਕਰੇਗੀ ਅਤੇ ਹਰ ਸਕ੍ਰੀਨਿੰਗ ਦੇ ਬਾਅਦ ਆਡੀਟੋਰੀਅਮ ਨੂੰ ਸੈਨੀਟਾਈਜ਼ ਕੀਤਾ ਜਾਵੇਗਾ।
ਵਿਸਤ੍ਰਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਹੇਠ ਦਿੱਤੇ ਗਏ ਲਿੰਕ ’ਤੇ ਪੜ੍ਹੀ ਜਾ ਸਕਦੀ ਹੈ:
https://mib.gov.in/sites/default/files/FINAL%20SOP%20for%20Exhibition%20of%20Films%20%281%29.pdf
***
ਸੌਰਭ ਸਿੰਘ
(Release ID: 1693718)
Visitor Counter : 166
Read this release in:
Tamil
,
Telugu
,
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Kannada
,
Malayalam